ਜਿਵੇਂ ਕਿ ਸਾਨੂੰ ਸਾਰਿਆਂ ਨੂੰ ਬਚਪਨ ਦੇ ਦਿਨਾਂ ਤੋਂ ਸਿਖਾਇਆ ਜਾਂਦਾ ਹੈ ਕਿ ਮਾਪੇ ਉਹ ਹੁੰਦੇ ਹਨ ਜੋ ਤੁਹਾਡੇ ਅਸਲ ਸ਼ੁਭਚਿੰਤਕ ਹੁੰਦੇ ਹਨ ਅਤੇ ਜਦੋਂ ਉਨ੍ਹਾਂ ਦੇ ਬੱਚੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰਦੇ ਹਨ ਤਾਂ ਸਭ ਤੋਂ ਵੱਧ ਖੁਸ਼ੀ ਮਾਂ ਬਾਪ ਨੂੰ ਹੁੰਦੀ ਹੈ I ਇਹ ਸੱਚੀ ਕਹਾਵਤ ਕਿੰਨੀ ਸਾਰਥਕ ਅਤੇ ਖ਼ੂਬਸੂਰਤ ਹੈ, "ਮਾਂ ਦੇ ਅਸ਼ੀਰਵਾਦ ਦਾ ਕੋਈ ਬਦਲ ਨਹੀਂ " ਇੱਸ ਤਸਵੀਰ ਵਿੱਚ ਜਿਥੇ ਸਰਦਾਰ ਭਗਵੰਤ ਸਿੰਘ ਮਾਨ ਦੀ ਮਾਤਾ ਜੀ ਸਰਦਾਰਨੀ ਹਰਪਾਲ ਕੌਰ ਆਪਣੇ ਪੁੱਤਰ ਨੂੰ ਪੰਜਾਬ ਦੀ ਧਰਤੀ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਨ 'ਤੇ ਵਧਾਈ ਦਿੰਦੀ ਦਿਖਾਈ ਦੇ ਰਹੇ ਹਨ ।
ਮੈਂ ਇੱਕ ਲੇਖਕ ਅਤੇ ਕੁਦਰਤ ਕਲਾਕਾਰ ਹੋਣ ਦੇ ਨਾਤੇ ਕਲਪਨਾ ਕੀਤੀ ਕਿ ਇਹ ਫੋਟੋ, ਅਸਲ ਵਿੱਚ ਇੱਕ ਬਹੁਤ ਹੀ ਸੁਚੱਜੇ ਸੰਦੇਸ਼ ਨੂੰ ਦਰਸਾਉਂਦੀ ਹੈ ਕਿ "ਮਾਂ ਦੀ ਬੁੱਕਲ ਵਿਚ ਹੀ ਰਬ ਦੀ ਰਹਿਮਤ ਹੈ " ਅਤੇ ਇਹ ਯਾਦਗਾਰੀ ਤਸਵੀਰ ਸਾਡੇ ਪੰਜਾਬ ਸੂਬੇ ਦੀ ਨੌਜਵਾਨ ਪੀੜ੍ਹੀ ਲਈ ਇਕ ਬੇਮਿਸਾਲ ਅਤੇ ਸਕਾਰਾਤਮਕ ਪ੍ਰਭਾਵ ਨੂੰ ਦਰਸਾਉਂਦੀ ਹੈ। ਮੈਂ ਆਪਣੇ ਸ਼ਬਦਾਂ ਵਿੱਚ ਮਾਂ ਦੇ ਅਸ਼ੀਰਵਾਦ ਦੇ ਸੱਚੇ ਅਤੇ ਸਦੀਵੀ ਸੰਦੇਸ਼ ਨੂੰ ਦਰਸਾਉਂਦੇ ਹੋਏ ਇਸ ਵਿਸ਼ੇਸ਼ ਫੋਟੋ ਲਈ ਇਕ ਢੁਕਵਾਂ ਸਿਰਲੇਖ ਲਿਖਿਆ ਹੈ:
"ਮਾਂ ਦੀ ਬੁੱਕਲ ਰਬ ਦੀ ਰਹਿਮਤ"
-
ਹਰਪ੍ਰੀਤ ਸੰਧੂ, ਲੇਖਕ
hsandhu26@yahoo.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.