ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਪ੍ਰਾਚੀਨ ਤੇ ਅਹਿਮ ਤਿਉਹਾਰ ਹੈ। ਇਹ ਬਸੰਤ ਦੀ ਆਮਦ ਫ਼ੱਗਣ ਮਹੀਨਾ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਰਦੀਆਂ ਦਾ ਅੰਤ, ਨਵੀ ਹਰਿਆਵਲ ਦੀ ਦਸ਼ਤਕ, ਪਿਆਰ ਦਾ ਪਸਾਰ, ਦੂਜਿਆਂ ਨੂੰ ਮਿਲਣ, ਖੇਡਣ ,ਹੱਸਣ, ਭੁੱਲਣ,ਮਾਫ ਕਰਨ ਅਤੇ ਟੁੱਟੇ ਸੰਬੰਧਾਂ ਨੂੰ ਸੁਧਾਰਨ ਦੇ ਸ਼ੁਭ ਸੰਕੇਤ ਦਿੰਦਾ ਹੈ। ਲੋਕ ਇੱਕ ਦੂੱਜੇ ’ਤੇ ਰੰਗ ਜਾ ਗੁਲਾਲ ਲਗਾ ਢੋਲ ਵਜਾ ਕੇ ਹੋਲੀ ਦੇ ਗੀਤ ਗਾਉਦੇ ਹਨ, ਘਰ-ਘਰ ਜਾ ਕੇ ਵੀ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। ਇੱਕ ਦੂੱਜੇ ਨੂੰ ਰੰਗਣਾ ਅਤੇ ਗੀਤ-ਵਜਾਉਣੇ ਦਾ ਦੌਰ ਦੁਪਹਿਰ ਤੱਕ ਚੱਲਦਾ ਹੈ।ਦਿਨ ਢਲੇ ਇਸਨਾਨ ਕਰ ਨਵੇਂ ਕੱਪੜੇ ਪਾ ਕੇ ਲੋਕ ਇੱਕ ਦੂੱਜੇ ਦੇ ਘਰ ਮਿਲਣ ਜਾਦੇ ਅਤੇ ਮਿਠਾਈਆਂ ਖਿਵਾਉਂਦੇ ਹਨ। ਹੋਲੀ ਰਾਗ-ਰੰਗ ਤੇ ਖੁਸੀ ਦਾ ਸੁਮੇਲ ਹੈ ।ਇਸ ਸਮੇਂ ਕੁਦਰਤ ਵੀ ਰੰਗ-ਬਿਰੰਗੀ ਜਵਾਨੀ ਵਿੱਚ ਆਪਣੀ ਚਰਮ ਸੀਮਾ ਤੇ ਹੁੰਦੀ ਹੈ। ਇਸ ਨੂੰ ਫੱਗਣ ਮਹੀਨਾ ਵਿੱਚ ਮਨਾਏ ਜਾਣ ਦੇ ਕਾਰਨ ਫਾਲਗੁਨੀ ਵੀ ਕਹਿੰਦੇ ਹਨ ।
ਹੋਲੀ ਦਾ ਤਿਉਹਾਰ ਬਸੰਤ ਪੰਚਮੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਸ ਦਿਨ ਗੁਲਾਲ ਉਡਇਆ ਜਾਂਦਾ ਨਾਲ ਹੀ ਫਾਗ ਅਤੇ ਧਮਾਰ ਦਾ ਗਾਣੇ ਅਰੰਭ ਹੋ ਜਾਂਦਾ ਹਨ। ਖੇਤਾਂ ਵਿੱਚ ਸਰੋਂ ਲਹਿਰਾ ਉਠਦੀ ਹੈ। ਬਾਗ-ਬਗੀਚੇ ਵਿੱਚ ਫੁੱਲਾਂ ਦੀ ਮਹਿਕ ਤੇ ਖੂਭਸੂਰਤੀ ਛਾ ਜਾਂਦੀ ਹੈ। ਦਰਖਤ-ਬੂਟੇ, ਪਸ਼ੁ-ਪੰਛੀ ਅਤੇ ਮਨੁੱਖ ਸਭ ਖੁਸ਼ੀ ਨਾਲ ਨਿਹਾਲ ਹੋ ਜਾਂਦੇ ਹਨ। ਖੇਤਾਂ ਵਿੱਚ ਕਣਕਾ ਨੂੰ ਬੱਲੀਆਂ ਲੱਗਣ ਕਰਕੇ ਕਿਸਾਨਾਂ ਦਾ ਦਿਲ ਖੁਸ਼ੀ ਨਾਲ ਨੱਚ ਉੱਠਦਾ ਹੈ। ਬੱਚੇ-ਬਜੁਰਗ ਸਭ ਗਲਤੀਆ ਭੁੱਲ ਕੇ ਢੋਲਕ,ਝਾਂਝ-ਮੰਜੀਰਾ ਦੀ ਧੁਨ ਤੇ ਨੱਚਦੇ ਰੰਗਾ ਨਾਲ ਅਠਖੇਲੀਆ ਕਰਦੇ ਹਨ। ਚਾਰੋ ਤਰਫ ਰੰਗਾਂ ਦੀ ਫੁਆਰ ਫੁੱਟ ਪੈਂਦੀ ਹੈ।ਹੋਲੀ ਦੇ ਦਿਨ ਅੰਬ ਮੰਜਰੀ ਅਤੇ ਚੰਦਨ ਮਿਲਾ ਕੇ ਖਾਣ ਨੂੰ ਸ਼ੁਭ ਮੰਨਦੇ ਹਨ। ਇਸ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, । ਕਿਉਕਿ ਰਾਜਾ ਹਰਣਾਖਸ ਨੇ ਆਪਣੀ ਭੈਣ ਹੋਲਿਕਾ ਤੇ ਉਸਦੇ ਬੱਚੇ ਪ੍ਰਲਾਦ ਭਗਤ ਨੂੰ ਅਗਨ ਭੇਟ ਕਰਨ ਦੀ ਕੋਸਿਸ ਕੀਤੀ ਸੀ । ਭਾਵੇ ਹੋਲਿਕਾ ਨੂੰ ਨਾ ਸੜਨ ਦਾ ਵਰ ਸੀ ਗਈ ਪਰ ਬਚ ਨਾ ਸਕੀ । ਪ੍ਰਲਾਦ ਈਸਵਰ ਦੀ ਭਗਤੀ ਸਦਕਾ ਬਚ ਜਾਦਾ ਹੈ । ਜਿਸ ਕਰਕੇ ਹੋਲੀ ਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ । ਬਸੰਤ ਦੀ ਰੁੱਤ ਕਾਰਨ ਬਸੰਤ ਉਤਸਵ ਵੀ ਕਿਹਾ ਜਾਦਾ ਹੈ।
ਪੰਜਾਬ ਵਿੱਚ ਹੋਲੀ ਦੇ ਦਿਨ ਲੋਕੀ ਰੰਗਾ ਦੀ ਦੁਨੀਆ ਵਿੱਚ ਖੋ ਜਾਦੇ ਹਨ । ਹੋਲੀ ਸਰਦੀਆਂ ਦੇ ਅੰਤ ਨੂੰ ਦਰਸਾਉਂਦੀ ਹੈ। ਪੰਜਾਬੀ ਕਹਾਵਤ ਫੱਗਣ ਫੱਲ ਲੱਗਣ (ਫੱਗਣ ਦਾ ਮਹੀਨਾ ਫੱਲ ਦੇਣ ਦਾ ਮਹੀਨਾ ਹੈ) ਹੋਲੀ ਦੇ ਮੌਸਮੀ ਮਹੱਤਵ ਦੀ ਮਿਸਾਲ ਦਿੰਦਾ ਹੈ। ਰੁੱਖ ਅਤੇ ਪੌਦੇ ਬਸੰਤ ਦੇ ਦਿਨ ਤੋਂ ਟਹਿਕਣ ਲਗਦੇ ਅਤੇ ਹੋਲੀ ਤੋਂ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ। ਪੰਜਾਬ ਵਿੱਚ ਹੋਲੀ ਦੇ ਦਿਨ ਖਾਣਾ,ਗਾਣਾ,ਰੰਗ ਅਤੇ ਪਾਣੀ ਦਾ ਉਚਿਤ ਪ੍ਰਬੰਧ ਹੁੰਦਾ, ਦੱਖਣੀ ਭਾਰਤ ਵਿੱਚ ਰੰਗੋਲੀ, ਰਾਜਸਥਾਨ ਵਿੱਚ ਮੰਡਾਨਾ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਪੇਂਡੂ ਕਲਾਵਾਂ ਵਰਗੀਆਂ ਡਰਾਇੰਗਾਂ ਅਤੇ ਪੇਂਟਿੰਗਾਂ ਬਣਾ ਮਨਾਇਆ ਜਾਂਦਾ ਸੀ। ਪੰਜਾਬ ਵਿੱਚ ਬੀਤੇ ਸਮਿਆ ਦੀ ਕਲਾ ਨੂੰ ਚੌਕ-ਪੁਰਾਣਾ ਵਜੋਂ ਜਾਣਦੇ ਜੋ ਕੱਪੜੇ ਉਪਰ ਸੁਵਾਣੀਆ ਵਲੋ ਤਿਆਰ ਕੀਤੀ ਜਾਦੀ ਸੀ । ਇਸ ਵਿੱਚ ਦਰਖਤਾਂ ਦੇ ਨਮੂਨੇ, ਫੁੱਲ, ਫਰ, ਪੌਦੇ, ਮੋਰ, ਪਾਲਕੀ, ਦੇ ਨਾਲੋ-ਨਾਲ ਲੰਬਕਾਰੀ, ਖਤਿਜੀ ਅਤੇ ਤਿਰਛੀਆਂ ਰੇਖਾਵਾਂ ਨੂੰ ਡਰਾਇੰਗ ਕਰਨਾ ਸ਼ਾਮਲ ਹੈ।ਇਹ ਕਲਾ ਤਿਉਹਾਰ ਦੇ ਮਾਹੌਲ ਨੂੰ ਹੋਰ ਰੋਚਿਕ ਬਣਾ ਦਿੰਦੀ। ਹੋਲੀ ਦੇ ਦੌਰਾਨ ਸਵਾਗ ਜਾਂ ਕਲਾਕਾਰ ਲੋਕ ਨਾਟਕ ਪ੍ਰਦਰਸ਼ਨ ਕਰਦੇ ਸਨ। 70ਵਿਆ ਦੇ ਦਹਾਕੇ ਵਿੱਚ ਹੋਲੀ ਦੇ ਮੇਲੇ ਲੱਗਦੇ ਜੋ ਕਈ ਦਿਨ ਚੱਲਦੇ ਕੁਝ ਹਿੱਸਿਆਂ ਵਿੱਚ ਹੋਲੀ ਨੂੰ ਕੁਸ਼ਤੀ ਤੇ ਕਬੱਡੀ ਦੇ ਮੁਕਾਬਲੇ ਵੀ ਦੇਖਣ ਨੂੰ ਮਿਲਦੇ ਸਨ । ਹਰਿਆਣੇ ਵਿੱਚ ਵੀ ਕਈ ਸਥਾਨਾ ਤੇ ਲਠ ਮਾਰ ਹੋਲੀ ਪ੍ਰਚਿੱਲਤ ਹੈ ।
ਹੋਲੀ ਨੂੰ ਬਿਹਾਰ ਤੇ ਝਾਰਖੰਡ ਦੀ ਸਥਾਨਕ ਭਾਸ਼ਾ ਭੋਜਪੁਰੀ ਵਿੱਚ ਫਗੁਵਾ ਆਖਦੇ ਹਨ। ਇਸ ਖੇਤਰ ਵਿੱਚ ਵੀ ਹੋਲਿਕਾ ਦੀ ਕਥਾ ਪ੍ਰਚਲਿਤ ਹੈ। ਫਾਲਗੁਨ ਪੂਰਨਿਮਾ ਦੀ ਪੂਰਵ ਸੰਧਿਆ 'ਤੇ ਲੋਕ ਅੱਗ ਬਾਲਦੇ ਹਨ। ਉਹ ਸੁੱਕਾ ਗਾਂ ਦੇ ਗੋਹੇ, ਅਰਾਦ ਜਾਂ ਅਰੰਡੀ ਦੇ ਦਰੱਖਤ ਅਤੇ ਹੋਲਿਕਾ ਦੇ ਰੁੱਖ ਦੀ ਲੱਕੜ, ਤਾਜ਼ੀ ਵਾਢੀ ਦੇ ਅਨਾਜ ਅਤੇ ਅਣਚਾਹੇ ਲੱਕੜ ਦੇ ਪੱਤਿਆਂ ਨੂੰ ਅੱਗ ਵਿੱਚ ਪਾਉਂਦੇ ਹਨ। ਹੋਲਿਕਾ ਦੇ ਸਮੇਂ ਲੋਕ ਬਾਲਣ ਦੇ ਕੋਲ ਇਕੱਠੇ ਹੁੰਦੇ ਹਨ। ਸਭ ਤੋਂ ਵੱਡਾ ਮੈਂਬਰ ਰੋਸ਼ਨੀ ਦੀ ਸ਼ੁਰੂਆਤ ਕਰਦਾ ਹੈ। ਫਿਰ ਉਹ ਸ਼ੁਭਕਾਮਨਾਵਾਂ ਦੇ ਚਿੰਨ੍ਹ ਵਜੋਂ ਦੂਜਿਆਂ ਨੂੰ ਰੰਗ ਲਗਾਉਦਾ ਹੈ। ਅਗਲੇ ਦਿਨ ਤਿਉਹਾਰ ਰੰਗਾਂ ਨਾਲ ਮਨਾਇਆ ਜਾਂਦਾ ਹੈ। ਰਵਾਇਤੀ ਤੌਰ 'ਤੇ ਲੋਕ ਤਿਉਹਾਰ ਨੂੰ ਮਨਾਉਣ ਲਈ ਆਪਣੇ ਘਰਾਂ ਦੀ ਸਫਾਈ ਵੀ ਕਰਦੇ ਹਨ। ਬਿਹਾਰ ਵਿੱਚ ਹੋਲੀ ਨੂੰ ਹੋਲੀ ਮਿਲਨ ਵਜੋ ਮਨਾਇਆ ਜਾਂਦਾ ਹੈ, ਜਿੱਥੇ ਪਰਿਵਾਰਕ ਮੈਂਬਰ ਦੂਜੇ ਦੇ ਪਰਿਵਾਰ ਨੂੰ ਮਿਲਣ ਆਉਂਦੇ ਹਨ, ਇੱਕ ਦੂਜੇ ਦੇ ਚਿਹਰਿਆਂ 'ਤੇ ਰੰਗ (ਅਬੀਰ) ਲਗਾਉਂਦੇ ਹਨ, ਅਤੇ ਜੇ ਬਜ਼ੁਰਗ ਹੋਵੇ ਤਾਂ ਪੈਰਾਂ 'ਤੇ। ਇਸ ਤਿਉਹਾਰ ਦਾ ਬੱਚੇ ਅਤੇ ਨੌਜਵਾਨ ਖੂਬ ਆਨੰਦ ਲੈਂਦੇ ਹਨ।
ਗੋਆ ਵਾਸੀ ਹੋਲੀ ਨੂੰ ਕੋਂਕਣੀ ਭਾਸਾ ਵਿੱਚ ਉਕੁਲੀ ਆਖਦਾ ਹੈ। ਇਹ ਕੋਂਕਣੀ ਮੰਦਿਰ ਦੇ ਆਲੇ-ਦੁਆਲੇ ਮਨਾਈ ਜਾਂਦਾ ਹੈ। ਬਸੰਤ ਤਿਉਹਾਰ ਦਾ ਇੱਕ ਹਿੱਸਾ ਹੈ ਜੋ ਇੱਕ ਮਹੀਨੇ ਤੱਕ ਚੱਲ਼ਣ ਵਾਲਾ ਲੰਬੇ ਤਿਉਹਾਰ ਹੈ। ਹੋਲੀ ਦੇ ਤਿਉਹਾਰ ਵਿੱਚ ਹੋਲਿਕਾ ਪੂਜਾ,ਦਹਨ, ਧੂਲਵਡ ਜਾਂ ਧੂਲੀ ਵੰਦਨ ਪੂਜਾ ਅਤੇ ਗੁਲਾਲ ,ਹਲਦੂਨੇ ਅਤੇ ਭਗਵੇਂ ਰੰਗ ਦੇਵਤੇ ਨੂੰ ਚੜ੍ਹਾਉਣਾ ਸ਼ੁਭ ਮੰਨਦੇ ਹਨ।
ਉੱਤਰ ਪ੍ਰਦੇਸ਼ ਵਿੱਚ ਹੋਲੀ ਦੀ ਸ਼ੁਰੂਆਤ ਵਿਸ਼ੇਸ਼ ਪੂਜਾ ਨਾਲ ਅਰੰਭ ਹੁੰਦੀ ਹੈ। ਇਸ ਦਿਨ ਨੂੰ "ਹੋਲੀ ਮਿਲਨ" ਕਿਹਾ ਜਾਂਦਾ ਹੈ, ਰੀਤ ਮੁਤਾਬਕ ਇਹ ਸਾਲ ਦਾ ਸਭ ਤੋਂ ਰੰਗੀਨ ਦਿਨ ਮੰਨਦੇ ਹਨ, ਜੋ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਵਧਾਉਦਾ ਹੈ। ਲੋਕ ਹਰ ਘਰ ਜਾ ਕੇ ਹੋਲੀ ਦੇ ਗੀਤ ਗਾਉਂਦੇ ਹਨ ਅਤੇ ਰੰਗਦਾਰ ਪਾਊਡਰ (ਅਬੀਰ) ਲਗਾ ਕੇ ਆਪਣਾ ਧੰਨਵਾਦ ਪ੍ਰਗਟ ਕਰਦੇ ਹਨ। ਕਾਨਪੁਰ ਦਾ ਗੰਗਾ ਮੇਲਾ ਰੰਗਾਂ ਦੇ ਤਿਉਹਾਰ ਨੂੰ ਸਮਰਰਿਤ ਹੈ।
ਮਥੁਰਾ ਦੇ ਮੰਦਰ ਹੋਲੀ ਨੂੰ ਮਨਾਉਣ ਲਈ ਸਭ ਤੋਂ ਉੱਤਮ ਸਥਾਨ ਮੰਨਿਆ ਗਿਆ ਇਹ ਵਿਸ਼ਨੂੰ ਦਾ ਜਨਮ ਸਥਾਨ ਵੀ ਹੈ। ਕ੍ਰਿਸ਼ਨਾ ਮੰਦਿਰ ਵਿੱਚ ਰੰਗ ਭਰੀਆਂ ਗੋਪੀਆਂ ਦਾ ਜੋਸ ਸਿਖਰੇ ਤੇ ਹੁੰਦਾ ਹੈ । ਉੱਤਰੀ ਭਾਰਤ ਦੇ ਬਰਿਜ ਖੇਤਰ ਵਿੱਚ ਔਰਤਾਂ ਕੋਲ ਉਹਨਾਂ ਮਰਦਾਂ ਨਾਲ ਖੇਡਣ ਦਾ ਮੌਕਾ ਮਿਲਦਾ ਹੈ ਜੋ ਆਪਣੇ ਆਪ ਨੂੰ ਢਾਲ ਨਾਲ ਬਚਾ ਲੈਂਦੇ ਹਨ । ਇਸ ਦਿਨ ਲਈ, ਸੱਭਿਆਚਾਰਕ ਤੌਰ 'ਤੇ ਮਰਦਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਜੋ ਵੀ ਔਰਤਾਂ ਉਨ੍ਹਾਂ ਲਈ ਪਕਵਾਨ ਦਿੰਦੀਆਂ ਹਨ, ਉਨ੍ਹਾਂ ਨੂੰ ਸਵੀਕਾਰ ਕਰਨ। ਹੋਲੀ 'ਤੇ ਲੋਕ ਮਥੁਰਾ ਦੇ ਹਿੰਦੂ ਮੰਦਰਾ ਵਿਚ ਡਾਂਸ ਕਰਦੇ ਹਨ। ਬਰਸਾਨਾ, ਉੱਤਰ ਪ੍ਰਦੇਸ਼ ਦੇ ਬ੍ਰਜ ਖੇਤਰ ਵਿੱਚ ਮਥੁਰਾ ਦੇ ਰਾਧਾ ਰਾਣੀ ਮੰਦਰ ਵਿੱਚ ਲਠ ਮਾਰ ਹੋਲੀ ਮਨਾਉਂਦਾ ਹੈ। ਔਰਤਾਂ ਮਰਦਾਂ ਨੂੰ ਲਾਠੀਆਂ ਨਾਲ ਕੁੱਟਦੀਆਂ ਹੋਲੀ ਦੇ ਗੀਤ ਨਾਲ "ਸ੍ਰੀ ਰਾਧੇ ਰਾਧੇ" ਜਾਂ "ਸ਼੍ਰੀ ਰਾਧੇ ਕ੍ਰਿਸ਼ਨ" ਉਚਾਰ ਦੀਆ ਹਨ ।,ਬ੍ਰਿਜ ਮੰਡਲ ਦੇ ਹੋਲੀ ਗੀਤ ਸ਼ੁੱਧ ਬ੍ਰਿਜ ਭਾਸ਼ਾ ਵਿੱਚ ਗਾਉਦੇ ਹਨ। ਮਥੁਰਾ ਦਾ ਬ੍ਰਿਜ ਖੇਤਰ ਵਿੱਚ ਕ੍ਰਿਸ਼ਨ ਦਾ ਜਨਮ ਸਥਾਨ ਹੈ। ਵਰਿੰਦਾਵਨ ਵਿੱਚ ਇਸ ਦਿਨ ਦੀ ਸੁਰੂਆਤ ਰਾਧਾ ਕ੍ਰਿਸ਼ਨ ਪੂਜਾ ਕਰਨ ਉਪਰੰਤ ਕਰਦੇ ਹਨ । ਇੱਥੇ ਤਿਉਹਾਰ ਸੋਲਾਂ ਦਿਨਾਂ ਤੱਕ ਚਲਦਾ ਹੈ।
ਹਰ ਪੰਜਾਬੀ ਹੋਲੀ ਬੜੇ ਉਤਸਾਹ ਨਾਲ ਮਨਾਉਦਾ ਹੈ । ਪਰ ਨਿਹੰਗ ਸਿੰਘ ਸਿੱਖੀ ਪ੍ਰੰਮਪਰਾ ਅਨੁਸਾਰ ਹੋਲੀ ਤੋ ਅਗਲੇ ਦਿਨ ਹੋਲਾ ਖੇਡਦਾ ਅਤੇ ਮਹੱਲਾ ਕੱਢਦਾ ਹੈ ।ਜੋ ਖ਼ਾਲਸਾਈ ਜਾਹੋ-ਜਲਾਲ ਤੇ ਸੂਰਬੀਰਤਾ ਦਾ ਪ੍ਰਤੀਕ ਜੋੜ ਮੇਲਾ ਹੈ। ਇਹ ਮੇਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਜਿਸ ਨੂੰ ‘ਹੋਲਾ ਮਹੱਲਾ` ਕਹਿੰਦੇ ਹਨ। ਇਸ ਵੱਡੇ ਇਕੱਠ ਤੋ ਭਾਵ ‘ਮਹੱਲਾ` ਤੇ ਹੋਲੇ ਤੋ ਭਾਵ ਤੋ ਹੱਲਾ ਤੇ ਗੁਲਾਲ ਉੁਡਾਉਣਾ ਹੈ । ਨਗਾਰਿਆਂ ਦੀ ਧੁਨ ਵਿਚ ਨਿਹੰਗ ਸਿੰਘ ਪੁਰਾਤਨ ਖਾਲਸਾਈ ਪੁਸ਼ਾਕਾ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਨਾਲ ਜੋਹਰ ਦਿਖਾਉਦੇ ਹਨ ।
ਹੋਲੀ ਜਾਤ -ਧਰਮ ਦੇ ਵਖਰੇਵਿਆ ਤੋ ਉਪਰ ਸਮੁੱਚੀ ਸਮਾਜਿਕ ਸਾਂਝ ਦਾ ਤਿਉਹਾਰ ਹੈ । ।ਜਿਸ ਨੂੰ ਹਰ ਸੂਬੇ ਦੇ ਲੋਕ ਆਪਣੇ ਰਵਾਇਤੀ ਤਰੀਕਿਆ ਨਾਲ ਮਨਾਉਦੇ ਹਨ । ਉਂਝ ਅਜੋਕੇ ਯੁੱਗ ਦੀਆ ਤਲਖੀਆ ਨੇ ਮਨੁੱਖਤਾ ਨੂੰ ਸਾਝੀਆ ਖੁਸੀਆ ਤੋ ਵੀ ਦੂਰ ਕਰ ਦਿੱਤਾ । ਪਰ ਆਪਣੇ ਤੇ ਭਵਿੱਖਮ ਪੀੜੀਆ ਨੂੰ ਦੇਖਦਿਆ ਫੋਕੇ ਤੋਖਲੇ ਛੱਡ ਪ੍ਰਮਾਤਮਾ ਦੀ ਰੰਗਲੀ ਦੁਨੀਆ ਦੇ ਸਭ ਰੰਗਾ ਨੂੰ ਮਾਨਣਾ ਚਾਹੀਦਾ ਹੈ । ਅਜਿਹੇ ਖੁਸੀ ਦੇ ਸਭ ਗਿਲੇ- ਸਿਕਵੇ ਭੁਲਾ ਤੇ ਰੰਗ ਲਗਾ ਕੇ ਬੋਲਣਾ ਚਾਹੀਦਾ ਹੈ ਬੁਰਾ ਨਾ ਮੰਨਣਾ ਹੋਲੀ ਹੈ ਤਾ ਜੋ ਪਿਆਰ ਦੇ ਰੰਗ ਸਮਾਜਿਕ ਚੌਤਰਫੇ ਨੂੰ ਹੋਰ ਖੁਸਹਾਲ ਤੇ ਰੰਗਲਾ ਬਣਾਉਣ ਵਿੱਚ ਸਹਾਈ ਹੋਵਣ ।
-
ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੈਟ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ
adv.dhaliwal@gmail.com
78374-90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.