ਜ਼ਿੰਦਗੀ ਦੀ ਸੱਚਾਈ
ਇੱਕ ਵਾਰ ਕਿਸੇ ਨੇ ਨਵੀਂ ਕਾਰ ਖਰੀਦੀ ਸੀ। ਸੋਚ ਰਿਹਾ ਸੀ ਸਾਰੇ ਉਸ ਦੀ ਨਵੀਂ ਕਾਰ ਨੂੰ ਵੇਖਣਗੇ।
ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸਦੀ ਕਾਰ ਦੇ ਪਾਸੇ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜ੍ਹਾ ਸੀ, ਫੜ ਲਿਆ। ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾ ''ਮੁਆਫ਼ ਕਰਨਾ, ਕੋਈ ਰੁੱਕ ਨਹੀਂ ਸੀ ਰਿਹਾ, ਮੈਨੂੰ ਸੁੱਝ ਨਹੀ ਸੀਂ ਰਿਹਾ ਕਿ ਮੈਂ ਕਾਰ ਰੋਕਣ ਵਾਸਤੇ ਕੀ ਕਰਾਂ ? ਮੇਰੀ ਅਪੰਗ ਭੈਣ ਦੀ ਪਹੀਆ- ਕੁਰਸੀ ਉਲਟ ਗਈ ਸੀ, ਮੈਂ ਉਸ ਨੂੰ ਚੁੱਕ ਨਹੀਂ ਸਕਦਾ। ਪਰਮਾਤਮਾ ਤੁਹਾਡਾ ਭਲਾ ਕਰੇ, ਮੈਨੂੰ ਮੁਆਫ਼ ਕਰ ਦੇਣਾ।'' ਕਾਰ ਦੇ ਮਾਲਕ ਨੇ ਉਸ ਅਪੰਗ ਲੜਕੀ ਨੂੰ ਚੁੱਕ ਕੇ ਉਲਟੀ ਹੋਈ ਪਹੀਆ- ਕੁਰਸੀ ਸਿੱਧੀ ਕਰਕੇ, ਵਿਚ ਬਿਠਾਇਆ। ਭਰਾ-ਭੈਣ ਧੰਨਵਾਦ ਕਰਕੇ ਚਲੇ ਗਏ।
ਮਾਲਕ ਨੇ ਵੱਟਾ ਲੱਗਣ ਨਾਲ ਪਿਆ ਚਿੱਬ, ਠੀਕ ਨਹੀਂ ਸੀ ਕਰਵਾਇਆ, ਕਿਉਂਕਿ ਉਹ ਚਿੱਬ ਉਸ ਨੂੰ ਯਾਦ ਕਰਵਾਉਂਦਾ ਸੀ ਕਿ ਜ਼ਿੰਦਗੀ ਵਿਚੋਂ ਇਤਨੀ ਤੇਜ਼ੀ ਨਾਲ ਨਹੀਂ ਲੰਘਣਾ ਚਾਹੀਦਾ ਕਿ ਤੁਹਾਡਾ ਧਿਆਨ
ਖਿੱਚਣ ਵਾਸਤੇ ਕਿਸੇ ਨੂੰ ਵੱਟਾ ਮਾਰਨਾ ਪਵੇ...
ਸਿਰਫ ਆਪਣੇ ਲਈ ਜੀਣਾ ਹੀ ਜ਼ਿੰਦਗੀ ਨਹੀ ਹੈ !
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.