28 ਫਰਵਰੀ ਨੁੰ ਵਿਦਾਇਗੀ ਸਮਾਰੋਹ ’ਤੇ ਵਿਸ਼ੇਸ਼
ਵਿੱਦਿਆ ਦਾ ਚਾਨਣ ਵੰਡਣ ਵਾਲੀ ਅਧਿਆਪਕਾ ਹਰਦੀਪ ਕੌਰ ਸੇਖਾ...ਬਲਜਿੰਦਰ ਸੇਖਾ ਦੀ ਕਲਮ ਤੋਂ
ਸਾਹਿਤਕ ਰੁਚੀਆਂ ਅਤੇ ਮਨੁੱਖਵਾਦੀ ਵਿਚਾਰਧਾਰਾ ਦੀ ਧਾਰਨੀ ਲੈਕਚਰਾਰ ਹਰਦੀਪ ਕੌਰ ਸੇਖਾ ਅਗਾਂਹ ਵਧੂ ਖਿਆਲਾਂ ਦੇ ਮਾਲਕ ਹੁੰਦੇ ਹੋਏ ਵੀ ਆਪਣੀ ਮਿੱਟੀ ਅਤੇ ਅਤੀਤ ਨਾਲ ਜੁੜੇ ਰਹੇ ਹਨ। ਇਹ ਆਪਣੇ ਕੰਮ ਪ੍ਰਤੀ ਸਮਰਪਿਤ, ਅਨੁਸ਼ਾਸਿਤ, ਮਿਹਨਤੀ ਅਤੇ ਵਿਦਿਆਰਥੀਆਂ ਅਤੇ ਸਾਥੀ ਅਧਿਆਪਕਾਂ ਪ੍ਰਤੀ ਹਮੇਸ਼ਾ ਦਿਆਲੂ ਅਤੇ ਮੱਦਦਗਾਰ ਹੋਣ ਦੇ ਨਾਲ ਨਾਲ ਆਪਣੇ ਕਹੇ ਸ਼ਬਦਾਂ 'ਤੇ ਅਟੱਲ, ਸਾਦਾ ਜੀਵਨ ਜਿਊਣ ਅਤੇ ਉਸਾਰੂ ਸੋਚ ਵਿੱਚ ਨਿਪੁੰਨ ਹਰਦੀਪ ਕੌਰ ਸ਼ੇਖ਼ਾ ਹਮੇਸ਼ਾ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਬਣੇ ਰਹੇ ਹਨ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲਗਭਗ ਪੈਂਤੀ ਸਾਲ ਬਤੌਰ ਅਧਿਆਪਕ ਸਿੱਖਿਆ ਦੇ ਖੇਤਰ ਨੂੰ ਸਮਰਪਿਤ ਕੀਤੇ ਹਨ ਅਤੇ ਉਹਨਾਂ ਦੇ ਪਾਏ ਪੂਰਨਿਆਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਹਰਦੀਪ ਕੌਰ ਸੇਖਾ ਦਾ ਜਨਮ 27ਫਰਵਰੀ 1964 ਨੂੰ ਸਵ ਨਗਿੰਦਰ ਸਿੰਘ ਤੇ ਮਾਤਾ ਰਜਿੰਦਰ ਕੌਰ ਦੇ ਘਰ ਹੋਇਆ । ਆਪਣੇ ਮੁੱਢਲੀ ਵਿੱਦਿਆ ਸਿੱਧਵਾਂ ਕਲਾਂ ਤੋ ਹਾਸਿਲ ਕੀਤੀ । ਬਾਅਦ ਵਿੱਚ BSc.B ed .ਮੋਗਾ ਦੇ ਡੀ ਐਮ ਕਾਲਜ ਤੋਂ ਹਾਸਿਲ ਕੀਤੀ । ਫ਼ਰਵਰੀ 1987 ਵਿੱਚ ਉਹਨਾਂ ਦਾ ਵਿਆਹਪਰਵਾਸੀ ਸਾਹਿਤਕਾਰ ਜਰਨੈਲ ਸਿੰਘ ਸੇਖਾ ਦੇ ਬੇਟੇ ਨਵਨੀਤ ਸਿੰਘ ਸੇਖਾ ਦੇ ਨਾਲ ਹੋਇਆ ਜੋ ਲੁਧਿਆਣਾ ਦੇ ਸਿਵਲ ਸਰਜਨ ਦਫਤਰ ਵਿੱਚੋਂ ਬਤੌਰ ਜ਼ਿਲ੍ਹਾ ਆਰਟਿਸਟ ਬੀਤੇ ਵਿੱਚ ਰਿਟਾਇਰ ਹੋਏ ਹਨ । 1988 ਵਿੱਚ ਆਪ ਨੇ ਸਰਕਾਰੀ ਸਇੰਸ ਅਧਿਆਪਕਾ ਵਜੋਂ ਤਲਵੰਡੀ ਭਾਈ ਵਿੱਚ ਨੌਕਰੀ ਜੁਆਇਨ ਕੀਤੀ ।ਘਰ ਦਾ ਮਾਹੌਲ ਸਾਹਿਤਕ ਹੋਣ ਦੇ ਕਾਰਨ ਆਪ ਨੇ ਪੰਜਾਬੀ ਵਿੱਚ ਐਮ ਏ ਕੀਤੀ। 2012 ਵਿੱਚ ਆਪ ਲੈਕਚਰਾਰ ਵਜੋਂ ਪ੍ਰਮੋਟ ਹੋ ਗਏ । ਆਪ ਨੇ ਆਪਣੇ ਬੱਚਿਆਂ ਨੂੰ ਵੀ ਉੱਚ ਵਿੱਦਿਆ ਦਵਾਈ । ਬੀ ਵੀ ਐਸ਼ ਸੀ ਵੈਟਨਰੀ ਪਾਸ ਆਪ ਦਾ ਬੇਟਾ ਨਵਦੀਪ ਸਿੰਘ ਨੈਸਲੇ ਮੋਗਾ ਵਿੱਚ ਵੈਟਨਰੀ ਡਾਕਟਰ ਦੀ ਸੇਵਾ ਨਿਭਾ ਰਿਹਾ ਹੈ ਜਦੋਂ ਕਿ ਨੂੰਹ ਗੁਰਿੰਦਰ ਕੌਰ ਤੇ ਪੋਤਰਾ ਗੁਰਅਜੀਜ ਸਿੰਘ ਘਰ ਦੀ ਰੋਣਕ ਹਨ ॥ ਆਪ ਦੀ ਬੇਟੀ ਸੁਮੀਤਪਾਲ ਕੌਰ ਐਮ ਏ ਫਾਈਨ ਆਰਟਸ਼ ,ਮੋਗਾ ਦੇ ਸਮਾਜ ਸੇਵੀ ਤੇ ਕੈਬਰਿਜ ਸਕੂਲ ਦੇ ਚੈਅਰਮੇਨ ਦਵਿੰਦਰਪਾਲ ਸਿੰਘ ਰਿੰਪੀ ਦੇ ਬੇਟੇ ਕੈਨੇਡਾ ਵਾਸੀ ਗਗਨਪ੍ਰੀਤ ਸਿੰਘ ਨਾਲ ਵਿਆਹੀ ਹੋਈ ਹੈ ॥ ਹਰਦੀਪ ਕੌਰ ਸੇਖਾ ਮਿਤੀ 28 ਫ਼ਰਵਰੀ ਨੂੰ ਤਲਵੰਡੀ ਭੰਗੇਰੀਆਂ ਤੋਂ ਰਿਟਾਇਰ ਹੋ ਰਹੇ ਹਨ । ਅਸੀਂ ਉਹਨਾਂ ਤੰਦਰੁਸਤੀ ਦੀ ਕਾਮਨਾ ਕਰਦੇ ਹਾਂ। ਉਮੀਦ ਹੈ ਕਿ ਉਹ ਰਿਟਾਇਰ ਹੋਣ ਤੋਂ ਬਾਅਦ ਵੀ ਸਮਾਜ ਸੇਵਾ ਕਰਦੇ ਰਹਿਣਗੇ ਕਿਉਂਕਿ
ਦੂਸਰਿਆਂ ਨੂੰ ਚਾਨਣ ਵੰਡਣ ਵਾਲਾ ਇਨਸਾਨ ਸਭ ਤੋਂ ਮਹਾਨ ਹੁੰਦਾ ਹੈ। ਸਿੱਖਿਆ ਦੇ ਖੇਤਰ ਵਿੱਚ ਲੰਮਾ ਸਮਾਂ ਯੋਗਦਾਨ ਪਾਉਣ ਦੇ ਨਾਲ ਨਾਲ ਉਹਨਾਂ ਨੇ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਅਤੇ ਉੱਚਾ ਸਮਾਜਿਕ ਰੁਤਬਾ ਹਾਸਲ ਕੀਤਾ ਹੈ।
-
ਬਲਜਿੰਦਰ ਸੇਖਾ, ਲੇਖਕ ਕੈਨੇਡਾ
baljindersekha247@gmail.com
*******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.