ਭੋਗ ’ਤੇ ਵਿਸ਼ੇਸ਼
ਹਮੇਸ਼ਾ ਕਮਿਊਨਿਸਟ ਵਿਚਾਰਧਾਰਾ ਦੇ ਵਫਾਦਾਰ ਸਿਪਾਹੀ ਰਹੇ ਦਰਸ਼ਨ ਸਿੰਘ ਪੰਧੇਰ
ਲਗਭਗ 62-63 ਸਾਲ ਪਹਿਲਾਂ ਪਿਤਾ ਕਾਮਰੇਡ ਹੀਰ ਸਿੰਘ ਪੰਧੇਰ ਤੇ ਮਾਤਾ ਬਚਨ ਕੌਰ ਦੀ ਕੁੱਖੋਂ ਪਰਿਵਾਰ ਵਿੱਚੋਂ ਸਭ ਤੋਂ ਛੋਟੇ ਦਰਸ਼ਨ ਸਿੰਘ ਨੇ ਜਨਮ ਲਿਆ। ਪਿਤਾ ਹਰੀ ਸਿੰਘ ਪੰਧੇਰ ਦਾ ਕਿਰਤੀ ਵਰਗ ਦੀ ਅਗਵਾਈ ਕਰਨ ਵਾਲੀ ਲਾਲ ਝੰਡੇ ਦੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਕਾਰਨ ਪਾਰਟੀ ਦਾ ਅਸਰ ਪੂਰੇ ਪਰਿਵਾਰਕ ਮੈਂਬਰਾਂ ’ਤੇ ਹੋਣਾ ਸੁਭਾਵਿਕ ਸੀ। ਹਰੀ ਸਿੰਘ ਪੰਧੇਰ ਦੀ ਰਿਹਾਇਸ਼ ਨੂੰ ਆਮ ਤੇ ਜਨਤਕ ਲੋਕਾਂ ਵੱਲੋਂ ਮਿੰਨੀ ਮਾਸਕੋ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹਰ ਸਰਗਰਮੀ ਦਾ ਕੇਂਦਰ ਬਿੰਦੂ ਅਕਸਰ ਉਹਨਾਂ ਦਾ ਘਰ ਹੀ ਬਣਿਆ ਰਹਿੰਦਾ ਸੀ। ਦਰਸ਼ਨ ਪੰਧੇਰ ਦਾ ਸਭ ਤੋਂ ਵੱਡਾ ਭਰਾ ਗੁਰਚਰਨ ਸਿੰਘ ਜੀਤ (ਨੇਤਾ ਜੀ) ਉੱਘੇ ਮੁਲਾਜ਼ਮ ਆਗੂ, ਲੇਖਕ ਅਤੇ ਮਹਾਨ ਕਮਿਊਨਿਸਟ ਬਣਾਉਣ ਵਿੱਚ ਵੀ ਆਪ ਦੇ ਪਰਿਵਾਰ ਦਾ ਵੱਡਾ ਯੋਗਦਾਨ ਰਿਹਾ ਹੈ। ਜਿਸ ਕਾਰਨ ਇਹ ਮੰਨਿਆ ਜਾ ਸਕਦਾ ਹੈ ਕਿ ਸਿਆਸਤ ਗੁੜਤੀ ਪੰਧੇਰ ਪਰਿਵਾਰ ਨੂੰ ਵਿਰਸੇ ਵਿੱਚ ਮਿਲੀ ਹੈ।
ਦਰਸ਼ਨ ਸਿੰਘ ਆਪਣੀ ਮੁਢਲੀ ਸਿੱਖਿਆ ਗਾਂਧੀ ਸਕੂਲ ਤੋਂ ਸ਼ੁਰੂ ਕਰਕੇ ਉਚੇਰੀ ਵਿੱਦਿਆ ;ਰਕਾਰੀ ਨਹਿਰੂ ਕਾਲਜ ਤੋਂ 1981 ਵਿੱਚ ਸ਼ੁਰੂ ਕੀਤੀ, ਜਿੱਥੇ ਬਚਪਨ ਵਿੱਚ ਆਪਣੇ ਪਿਤਾ ਪੁਰਖੀ ਕੰਮ ਸਮੇਤ ਭਰਾਵਾਂ ਨਾਲ ਕਾਰੋਬਾਰ ਵਿੱਚ ਹੱਥ ਵਟਾਉਂਦਿਆਂ ਵਿਦਿਆਰਥੀ ਜਥੇਬੰਦੀ AISF ਦੇ ਬਤੌਰ ਵਰਕਰ ਤੋਂ ਸ਼ੁਰੂ ਕਰਕੇ ਕਾਲਜ ਦੀਆਂ ਵਿਦਿਆਰਥੀ ਚੋਣਾਂ ਵਿੱਚ ਜਿਲ੍ਹਾ ਬਠਿੰਡਾ ਅਤੇ ਜਥੇਬੰਦੀ ਦੇ ਸੂਬਾ ਆਗੂ ਦੇ ਤੌਰ ’ਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਅਤੇ ਅਨੇਕਾਂ ਵਿਦਿਆਰਥੀ ਸੰਘਰਸ਼ਾਂ ਵਿੱਚ ਮੋਹਰੀ ਰੋਲ ਅਦਾ ਕਰਦਿਆਂ ਵਿਦਿਆਰਥੀਆਂ ਨੂੰ ਹੱਕ ਦਵਾਉਣ ਲਈ ਸੰਘਰਸ਼ ਕਰਦੇ ਰਹੇ। 1985 ਵਿੱਚ ਆਪਣੀ ਯੋਗਤਾ ਅਤੇ ਕਾਬਲੀਅਤ ਕਾਰਨ SBI ਬੈਂਕ ਝੁਨੀਰ ਤੋਂ ਸਰਕਾਰੀ ਨੌਕਰੀ ਦਾ ਸਫਰ ਸ਼ੁਰੂ ਕਰਦਿਆਂ ਵਫਾਦਾਰ, ਇਮਾਨਦਾਰ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਯੋਗ ਵਿਅਕਤੀ ਰੁਤਬਾ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਆਪ ਜੀ ਦੀ ਵਿਆਾਹ ਰਾਮਪੁਰਾ ਵਿਖੇ ਮਨਦੀਪ ਕੌਰ ਨਾਲ ਆਪਣਾ ਪਰਿਵਾਰਕ ਜੀਵਨ ਦੀ ਸ਼ੁਰੂਆਤ ਕੀਤੀ ਅਤੇ ਆਪ ਜੀ ਦੇ ਤਿੰਨ ਬੱਚੇ ਸੁਖਦੀਪ ਸਿੰਘ, ਰਾਜਦੀਪ ਕੌਰ ਤੇ ਖੁਸ਼ਦੀਪ ਸਿੰਘ ਪੜ੍ਹੇ-ਲਿਖੇ ਅਤੇ ਹਰ ਪੱਖ ਤੋਂ ਕਾਬਲ ਹਨ। ਵੱਡਾ ਬੇਟਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹੈ ਅਤੇ ਬੇਟੀ ਪੜ੍ਹੀ-ਲਿਖੀ ਹੋਣ ਕਰਕੇ ਜਵਾਈ ਰਾਜਾ ਗੁਰਦੀਪ ਸਿੰਘ ਬਰਨਾਲਾ ਬਤੌਰ ਕਾਨੂੰਗੋ ਦੀਆਂ ਨਿਰਸੁਆਰਥ ਸੇਵਾਵਾਂ ਨਿਭਾ ਰਹੇ ਹਨ ਅਤੇ ਛੋਟਾ ਬੇਟਾ ਨੌਕਰੀ ਦੀ ਤਲਾਸ਼ ਵਿੱਚ ਹੈ। ਆਪ ਜੀ ਦੀ 35 ਸਾਲ ਦੀ ਸਰਵਿਸ ਦੌਰਾਨ ਮੁਲਾਜ਼ਮ ਲਹਿਰ ਵਿੱਚ ਆਗੂ ਦੇ ਤੌਰ ’ਤੇ ਕੰਮ ਕਰਦੇ ਰਹੇ ਅਤੇ ਘਰਵਾਲੀ ਦੀ ਸਿਹਤ ਠੀਕ ਨਾ ਹੋਣ ਕਾਰਨ A.O.B ਤਹਿਤ ਅਪ੍ਰੈਲ 2017 ਵਿੱਚ ਬਤੌਰ ਮੈਨੇਜਰ ਰਿਟਾਇਰ ਹੋਏ ਅਤੇ ਆਪਣੇ 35 ਸਾਲ ਦੇ ਸਫਰ ਦੌਰਾਨ ਆਪਣੀ ਮਾਂ ਪਾਰਟੀ ਸੀ.ਪੀ.ਆਈ. ਦੇ ਮੁਢਲੇ ਮੈਂਬਰ ਤੋਂ ਜਿਲ੍ਹਾ ਪਾਰਟੀ ਵਿੱਚ ਮੁੱਖ ਅਹੁਦਿਆਂ ’ਤੇ ਕੰਮ ਕਰਦੇ ਰਹੇ। ਪਾਰਟੀ ਦੇ ਬਜੁ਼ਰਗ ਅਤੇ ਮੋਹਰੀ ਆਗੂ ਸਾਬਕਾ ਵਿਧਾਇਕ ਕਾ. ਬੂਟਾ ਸਿੰਘ, ਸਾਬਕਾ ਵਿਧਾਇਕ ਕਾ. ਅਰਸ਼ੀ ਅਤੇ ਅਤਿ ਭਰੋਸੇਯੋਗ ਵਿਅਕਤੀਆਂ ਵਿੱਚੋਂ ਸਨ। ਸਾਥੀ ਪੰਧੇਰ ਰਾਜਨੀਤਿਕ, ਸਮਾਜਿਕ ਜਿੰਮੇਵਾਰੀਆਂ ਵਿੱਚ ਮੋਹਰੀ ਆਗੂ ਸਨ। ਉੱਥੋਂ ਹੀ ਜਿਲ੍ਹਾ ਪਾਰਟੀ ਦੇ ਕੈਸ਼ੀਅਰ, ਸ਼ਹਿਰੀ ਸਹਾਇਕ ਸਕੱਤਰ ਅਤੇ ਏਟਕ ਦੇ ਜ਼ਿਲ੍ਹਾ ਕਨਵੀਨਰ ਦੇ ਤੌਰ ’ਤੇ ਕੰਮ ਕੀਤਾ। ਜ਼ਿਲ੍ਹਾ ਹੈੱਡ ਕੁਆਰਟਰ ਪਾਰਟੀ ਦਫਤਰ ਮਾਨਸਾ ਦੀ ਉਸਾਰੀ ਲਈ ਅਹਿਮ ਭੂਮਿਕਾ ਨਿਭਾਈ ਗਈ। ਸਰੀਰਕ ਤੌਰ ਸੰਖੇਪ ਬਿਮਾਰੀ ਦੇ ਚਲਦਿਆਂ 15 ਫਰਵਰੀ ਨੂੰ ਆਪਣੇ ਪਰਿਵਾਰ ਮੈਂਬਰਾਂ, ਆਪਣੀ ਰਾਜਨੀਤਿਕ ਧਿਰ ਸਮੇਤ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ ਸਦੀਵੀ ਵਿਛੋੜਾ ਦੇ ਗਏ। ਜਿਸ ਕਾਰਨ ਜ਼ਿਲ੍ਹਾ ਪਾਰਟੀ ਪੰਧੇਰ ਪਰਿਵਾਰ ਦੀ ਇਮਾਨਦਾਰੀ, ਵਫਾਦਾਰੀ ਤੇ ਵੱਡਾ ਝਟਕਾ ਸਮਝਦੀ ਹੋਈ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ਸਾਥੀ ਪੰਧੇਰ ਦੀ ਸ਼ਰਧਾਂਜਲੀ ਸਮਾਰੋਹ 24 ਫਰਵਰੀ ਦਿਨ ਵੀਰਵਾਰ ਨੂੰ ਗੁਰੂਦੁਆਰਾ ਕਲਗੀਧਰ, ਗਲੀ ਨੰਬਰ 1, ਵਾਰਡ ਨੰ. 7 ਮਾਨਸਾ ਵਿਖੇ ਹੋਵੇਗੀ। ਇਸ ਸਮੇਂ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਸ਼ਰਧਾਂਜਲੀ ਭੇਂਟ ਕਰਨਗੇ।
-
ਕ੍ਰਿਸ਼ਨ ਚੌਹਾਨ, ਜ਼ਿਲ੍ਹਾ ਸਕੱਤਰ, ਸੀ.ਪੀ.ਆਈ.
krishanchouhan544@gmail.com
90418-60378
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.