ਵਿਧਾਨ ਸਭਾ ਚੋਣਾਂ 2022 : ਪੰਜਾਬ ਵਿਚ ਹੋਣਗੇ ਬਹੁਕੋਨੀ ਮੁਕਾਬਲੇ, ਮੁੱਖ ਸਿਆਸੀ ਪਾਰਟੀਆਂ ਦਾ ਪ੍ਰਚਾਰ ਸਰਗਰਮ
ਉਮੀਂਦਵਾਰਾਂ ਦੇ ਪਰਿਵਾਰਕ ਮੈਂਬਰ, ਰਿਸਤੇਦਾਰ ਅਤੇ ਪਾਰਟੀਆਂ ਦੇ ਸਮਰਥੱਕ ਪ੍ਰਚਾਰ ‘ਚ ਜੁੱਟੇ
ਪੰਜਾਬ ਵਿੱਚ 20 ਫਰਵਰੀ 2022 ਨੂੰ ਹੋ ਰਹੀਆਂ ਚੋਣਾਂ ਲਈ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸ, ਭਾਰਤੀ ਜਨਤਾ ਪਾਰਟੀ-
ਪੰਜਾਬ ਕਾਂਗਰਸ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ(ਸੰਯੁਕਤ) ਗੱਠਜੋੜ, ਸ੍ਰੋਮਣੀ ਅਕਾਲੀ ਦਲ(ਬ) ਅਤੇ ਬਹੁਜਨ ਸਮਾਜ ਪਾਰਟੀ ਗੱਠਜੋੜ,ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ),ਕਿਸਾਨਾਂ ਦੀ ਸੰਯੁਕਤ ਸਮਾਜ਼ ਮੋਰਚਾ ਪਾਰਟੀ, ਹੋਰ ਖੇਤਰੀ ਪਾਰਟੀਆਂ ਅਤੇ ਆਜ਼ਾਦ 1304 ਉਮੀਂਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 2 ਮਹੰਤ/ ਖੁਸਰੇ(ਟਰਾਂਸਜੰਡਰ) ਅਤੇ 93 ਔਰਤਾਂ ਹਨ ਜਦ ਕਿ 1209 ਪੁਰਸ਼ ਉਮੀਂਦਵਾਰ ਹਨ। ਕੌਮੀ/ ਸੂਬਾਈ ਸਿਆਸੀ ਪਾਰਟੀਆਂ ਔਰਤਾਂ ਨੂੰ ਵੱਧ ਅਧਿਕਾਰ ਦੇਣ ਲਈ ਦੇ ਦਾਅਵੇ ਬਹੁਤ ਕਰਦੀਆਂ ਹਨ ਪਰ ਜਦੋਂ ਚੋਣ ਮੈਦਾਨ ਭੱਖਦਾ ਉਨ੍ਹਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਦਾਂ ਹੈ।
ਉਮੀਂਦਵਾਰਾਂ ਦੇ ਪ੍ਰਚਾਰ ਵਿਚ ਪਰਿਵਾਰਾਂ ਦੇ ਮੈਂਬਰ,ਰਿਸਤੇਦਾਰ ਅਤੇ ਪਾਰਟੀਆਂ ਦੇ ਸਮਰਥੱਕ ਜੁੱਟੇ ਹੋਏ ਹਨ।ਪੰਜਾਬ ਵਿਚ ਬਹੁਕੋਨੀ ਮੁਕਾਬਲੇ,ਵੱਡੇ ਪੱਧਰ ਤੇ ਦਲਬਦਲੀ, ਡਰਾਉਣ ਧਮਕਾਉਣ ਦੀ ਰਾਜਨੀਤੀ,ਸਿਆਸੀ ਪਾਰਟੀਆਂ ਵਲੋਂ ਮੁਫ਼ਤਖੋਰੀ ਤੋਹਫਿਆਂ ਦੇ ਹੈਰਾਨੀਜਨਕ ਐਲਾਨ,ਗਰੰਟੀਆਂ ਅਤੇ ਲੋਕਾਂ ਵਿਚ ਰਵਾਇਤੀ ਸਿਆਸੀ ਪਾਰਟੀਆਂ ਦੇ ਬਦਲਾ ਦੀ ਚਰਚਾ ਨੇ ਚੋਣਾਂ ਦੇ ਸਮੀਕਰਨ ਬਦਲਕੇ ਰੱਖ ਦਿੱਤੇ ਹਨ। ਹਰ ਵਿਧਾਨ ਸਭਾ ਹਲਕੇ ਵਿਚ ਘੱਟੋ ਘੱਟ ਤਿੰਨ ਤੇ ਵੱਧ ਤੋਂ ਵੱਧ ਪੰਜ/ਛੇ ਉਮੀਂਦਵਾਰਾਂ ਵਿਚਕਾਰ ਟੱਕਰ ਦਿਖਾਈ ਦੇ ਰਹੀ ਜਦੋਂ ਕਿ ਦਲ ਬਦਲੀ ਕਰਨ ਵਾਲੇ ਅਤੇ ਆਜ਼ਾਦ ਉਮੀਂਦਵਾਰ ਰਵਾਇਤੀ ਪਾਰਟੀਆਂ ਦੇ ਸਮੀਕਰਨਾਂ ਵਿਚ ਭਾਰੀ ਸੰਨ ਲਾਉਣਗੇ।
ਪੰਜਾਬ ਦੇ ਤਿੰਨ ਮੁੱਖ ਜੋਨਾਂ ਮਾਝਾ ਵਿਚ 23,ਦੋਆਬਾ ਵਿਚ 25 ਅਤੇ ਮਾਲਵਾ ਵਿਚ ਸਭ ਤੋਂ ਵੱਧ 69 ਹਲਕੇ ਹਨ। ਹਮੇਸਾ ਪੰਜਾਬ ਵਿਚ ਮਾਲਵਾ ਦੀ ਸਿਆਸਤ ਭਾਰੂ ਰਹੀ ਹੈ।ਸਭ ਤੋਂ ਵੱਧ ਮੁੱਖ ਮੰਤਰੀ ਮਾਲਵਾ ਵਿਚੋਂ ਰਹੇ ਹਨ।ਪੰਜਾਬ ਦੀ ਸਿਆਸਤ ਤੇ ਧਾਰਮਿਕ ਸੰਸਥਾਵਾਂ, ਸੰਪਰਦਾਵਾਂ, ਡੇਰਿਆਂ ਅਤੇ ਵੱਖ ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਦੀ ਭੂਮਿਕਾ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਸਕਦਾ। ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਪੈਰੋਕਾਰਾਂ ਦੀਆਂ ਵੋਟਾਂ ਵਟੋਰਨ ਲਈ ਹਰ ਯਤਨ ਕੀਤਾ ਜਾ ਰਿਹਾ।ਸੁਨਾਰੀਆ ਜੇਲ੍ਹ ਵਿਚ ਸਜਾ ਭੁਗਤ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਦੀ 21 ਦਿਨਾਂ ਦੀ ਪੈਰੋਲ ਨੂੰ ਵੀ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ।ਗੁਰਮੀਤ ਰਾਮ ਰਹੀਮ ਸਿੰਘ ਦਾ ਕੁੜਮ ਹਰਮਿੰਦਰ ਸਿੰਘ ਜੱਸੀ ਕਾਂਗਰਸ ਦੀ ਟਿਕਟ ਨਾ ਮਿਲਣ ਕਰਕੇ ਤਲਵੰਡੀ ਸਾਬੋ ਤੋਂ ਆਜ਼ਾਦ ਉਮੀਂਦਵਾਰ ਵਜੋਂ ਵਕਾਰੀ ਚੋਣ ਲੜ੍ਹ ਰਹੇ ਹਨ।ਡੇਰਾ ਸੱਚਾ ਸੌਦਾ ਸਿਰਸਾ ਦਾ ਮਾਲਵਾ ਦੇ ਜ਼ਿਲ੍ਹਾ ਬਠਿੰਡਾ ਵਿੱਚ ਮੁੱਖ ਡੇਰਾ ਸਲਾਬਤਪੁਰਾ ਵਿਖੇ ਹੋਣ ਕਰਕੇ ਜ਼ਿਲ੍ਹਾ ਬਠਿੰਡਾ, ਮੋਗਾ, ਮੁਕਤਸਰ,ਫ਼ਿਰੋਜ਼ਪੁਰ, ਫ਼ਾਜਿਲਕਾ, ਮਾਨਸਾ,ਬਰਨਾਲਾ, ਸੰਗਰੂਰ, ਪਟਿਆਲਾ, ਲੁਧਿਆਣਾ ਵਿਚ ਕਾਫੀ ਪ੍ਰਭਾਵ ਰਿਹਾ।ਲੋਕ ਇਸ ਨੂੰ ਭਾਰਤੀ ਜਨਤਾ ਪਾਰਟੀ ਦੀ ਵੋਟਾਂ ਵਟੋਰਨ ਦੀ ਰਾਜਨੀਤੀ ਨਾਲ ਜੋੜ੍ਹ ਰਹੇ ਹਨ ਪਰ ਭਾਰਤੀ ਜਨਤਾ ਪਾਰਟੀ ਨੇ ਮੋਗਾ,ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅਬੋਹਰ ਫ਼ਰੀਦਕੋਟ, ਪਟਿਆਲਾ ਆਦਿ ਹਲਕਿਆਂ ਵਿਚ ਉਮੀਂਦਵਾਰ ਖੜ੍ਹੇ ਕੀਤੇ ਹਨ ਜਦ ਕਿ ਮਾਲਵਾ ਵਿਚ ਬਾਕੀ ਹਲਕਿਆਂ ਵਿਚ ਬੀਜੇਪੀ ਨਾਲ ਗੱਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਕਾਂਗਰਸ ਪਾਰਟੀ ਅਤੇ ਸ ਸੁਖਦੇਵ ਸਿੰਘ ਢੀਡਸਾ ਦੇ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਲਈ ਸੀਟਾਂ ਛੱਡ ਦਿੱਤੀਆਂ ਹਨ।ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਹੋਈ ਸਜਾ, ਸ੍ਰੀ ਗੁਰੁ ਗੋਬਿੰਦ ਸਿੰਘ ਵਾਂਗ ਪੁਸ਼ਾਕ ਪਹਿਨਣ ਦਾ ਮਾਮਲਾ ਅਤੇ ਡੇਰਾ ਪੈਰੋਕਾਰਾਂ ਦਾ ਨਾਮ ਸ੍ਰੀ ਗੁਰੁ ਗਰੰਥ ਸਾਹਿਬ ਦੀਆ ਬਰਗਾੜੀ, ਬਹਿਬਲ ਬੇਅਦਬੀ ਮਾਮਲਿਆਂ ਨਾਲ ਜੁੜਨ ਕਰਕੇ ਪ੍ਰਭਾਵ ਸੰਗਤ ਤੇ ਪ੍ਰਭਾਵ ਪਿਆ।ਸ੍ਰੋਮਣੀ ਅਕਾਲੀ ਦੱਲ (ਬ) ਦੇ ਸਰਪਰੱਸਤ ਸ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਨੇ ਵੀ ਡੇਰਾ ਪੈਰੋਕਾਰਾਂ ਦੀ ਹਮਾਇਤ ਪ੍ਰਾਪਤ ਕਰਨ ਖਾਤਰ ਸ੍ਰੀ ਅਕਾਲ ਤਖ਼ਤ ਤੋਂ ਡੇਰਾ ਮੁੱਖੀ ਨੂੰ ਮੁਆਫੀ ਦੁਆਈ।ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਅਤੇ ਦੂਜੀਆਂ ਪਾਰਟੀਆਂ ਦੇ ਕਈ ਨੇਤਾ ਡੇਰੇ ਤੋਂ ਹਮਾਇਤ ਪ੍ਰਾਪਤ ਕਰ ਚੁੱਕੇ ਹਨ।ਅਜੇ ਤੱਕ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਵਲੋਂ ਆਪਣੇ ਪੈਰੋਕਾਰਾਂ ਨੂੰ ਕੋਈ ਆਦੇਸ ਜਾਰੀ ਨਹੀ ਹੋਇਆ,ਪਰ ਗੁਪਤ ਮੀਟਿੰਗਾਂ ਜਾਰੀ ਹਨ। ਡੇਰਾ ਸੱਚਾ ਸੌਦਾ ਦਾ ਪੰਜਾਬ ਤੋਂ ਇਲਾਵਾ ਰਾਜਸਥਾਨ,ਉਤਰਪ੍ਰਦੇਸ,ਹਰਿਆਣਾ,ਹਿਮਾਚਲ,ਦਿੱਲੀ ਅਤੇ ਹੋਰ ਸੂਬਿਆਂ ਵਿਚ ਵੀ ਪ੍ਰਭਾਵ ਹੈ। ਹੁਣ ਰਹੀ ਗਲ ਕਿਸਾਨਾਂ ਦੀ ਸੰਯੁਕਤ ਸਮਾਜ਼ ਮੋਰਚਾ ਪਾਰਟੀ ਦੇ ਉਮੀਂਦਵਾਰ ਕਿੰਨੀਆਂ ਵੋਟਰਾਂ ਪ੍ਰਭਾਵਿਤ ਕਰਦੇ, ਕਿਸੇ ਹਲਕੇ ਤੋਂ ਜਿੱਤ ਪ੍ਰਾਪਤ ਕਰਦੇ ਜਾਂ ਨਹੀ।ਇਸੇ ਤਰ੍ਹਾਂ ਸ੍ਰੋਮਣੀ ਅਕਾਲੀ ਦਲ(ਅੰਮ੍ਰਿਤਸਰ) ਦੇ ਉਮੀਦਵਾਰ ਜਾਂ ਹੋਰ ਖੇਤਰੀ ਸਿਆਸੀ ਪਾਰਟੀਆਂ,ਆਜ਼ਾਦ ਉਮੀਦਵਾਰ ਕੀ ਪ੍ਰਭਾਵ ਪਾਉਦੇ ਹਨ ਅੰਦਾਜਾ ਲਗਾਉਣਾ ਬਹੁਤ ਮੁਸ਼ਕਿਲ ਹੈ।ਪੰਜਾਬ ਦੇ ਵੋਟਰਾਂ ਵਿਚ ਸਿਆਸੀ ਲੁੱਟਖਸੁੱਟ, ਨਸ਼ਾਖੋਰੀ, ਰਿਸ਼ਵਤਖੋਰੀ, ਬੇਰੁਜ਼ਗਾਰੀ, ਪ੍ਰਵਾਸ ਦੀ ਪ੍ਰਵਿਰਤੀ, ਪੰਜਾਬ ਦੇ ਮੁੱਖ ਮੁਦਿਆਂ ਵੱਲੋਂ ਮੁੱਖ ਸਿਆਸੀ ਪਾਰਟੀਆਂ ਦੀ ਬੇਧਿਆਨੀ, ਕਿਸਾਨੀ ਸੰਘਰਸ ਕਾਰਨ ਆਈ ਜਾਗਰਤੀ ਕੀ ਰੰਗ ਲਿਆਉਦੀ ਹੈ,ਇਹ ਤਾਂ ਵੋਟਾਂ ਦੇ ਨਤੀਜਿਆਂ ਤੋਂ ਬਾਅਦ ਪਤਾ ਲਗੂਗਾ। ਪੰਜਾਬ ਵਿਚ ਚੋਣਾਂ ਪਿਛੋਂ ਰਾਜਸੀ ਤੇ ਸਮਾਜੀ ਪੱਖ ਤੋਂ ਮਹੌਲ ਅਸਲੋਂ ਬਦਲਿਆ ਵੇਖਣ ਨੂੰ ਮਿਲ ਸਕਦਾ। ਅਜੇ ਕਿਸੇ ਪਾਰਟੀ ਨੂੰ ਬਹੁਮਤ ਦੀ ਆਸ ਨਹੀ,ਪਰ ਵਿਅਕਤੀਗਤ ਪ੍ਰਭਾਵ, ਅਸਰ ਰਸੂਖ ਤੇ ਲੋਕਸੇਵਿਕ ਉਮੀਂਦਵਾਰਾਂ ਦੀ ਭੂਮਿਕਾ ਵਿਲੱਖਣ ਹੋਵੇਗੀ ਭਾਂਵੇ ਉਹ ਕਿਸੇ ਪਾਰਟੀ ਵਲੋਂ ਜਾਂ ਆਜ਼ਾਦ ਚੋਣ ਲੜ੍ਹ ਰਹੇ ਹਨ।ਵਿਧਾਨ ਸਭਾ 2017 ਚੋਣਾਂ ਦੇ ਵਿਚ ਜੇਤੂ ਰਹੇ ਉਮੀਂਦਵਾਰਾਂ ਨੂੰ ਵੋਟਰਾਂ ਦੇ ਵਿਰੋਧ ਅਤੇ ਸਵਾਲਾਂ ਜਵਾਬਾਂ ਦਾ ਸਾਹਮਣਾ ਕਰਨਾ ਪੈ ਰਿਹਾ।ਪੰਜਾਬ ਦੇ ਕੁਝ ਪਿੰਡਾਂ ਵਲੋਂ ਪ੍ਰਵੇਸ਼ ਰਸਤਿਆਂ ਤੇ ਸਵਾਲਾਂ ਦੇ ਹੋਰਡਿੰਗ ਬਣਾ ਕੇ ਲਗਾ ਦਿੱਤੇ ਹਨ।ਪੰਜਾਬ ਵਿਚ ਕੁਝ ਜੱਥੇਬੰਦੀਆਂ ਉਮੀਂਦਵਾਰਾਂ ਨੂੰ ‘ਨਾ ਪਸੰਦ ਕਰਨ’ ਤੇ ਨੋਟਾ ਬਟਨ ਦਬਾਉਣ ਲਈ ਪ੍ਰੇਰ ਰਹੀਆਂ ਹਨ।ਪੰਜਾਬ ਦੇ ਵੋਟਰਾਂ ਨੂੰ ਜਾਗਰੂਕ ਹੋਣ ਅਤੇ ਪੰਜਾਬ ਦੇ ਭਵਿੱਖ ਲਈ ਚੰਗੇ ਉਮੀਦਵਾਰਾਂ ਦੀ ਚੋਣ ਕਰਨ ਲਈ ਬਿਨ੍ਹਾਂ ਲਾਲਚ “ਕਿਸੇ ਪੀਰ ਤੋਂ ਨਾ ਪੁਛੋ,ਕਿਸੇ ਫ਼ਕੀਰ ਤੋਂ ਨਾ ਪੁਛੋ, ਤੁਸੀ ਆਪਣੀ ਜ਼ਮੀਰ ਦੀ ਅਵਾਜ਼ ਸੁਣਕੇ ਮੱਤਦਾਨ ਕਰੋ”।
ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ ਚੋਣਾਂ ਕਰਵਾਉਣ ਦਾ ਐਲਾਨ, ਕਾਰੋਨਾ ਮਹਾਂਮਾਰੀ ਕਾਰਨ ਪਾਬੰਦੀਆਂ ਨੇ ਚੋਣ ਪਰਚਾਰ ਦੇ ਢੰਗ ਬਦਲਕੇ ਰੱਖ ਦਿੱਤੇ ਸਨ ਜਿਸ ਕਰਕੇ ਮੁੱਖ ਸਿਆਸੀ ਪਾਰਟੀਆਂ ਸ਼ੋਸਲ ਮੀਡੀਏ/ ਵਰਚੂਅਲ ਪਰਚਾਰ ਅਤੇ ਟੋਲੀਆਂ ਬਣਾਕੇ ਘਰ ਘਰ ਦਸਤਕ ਦੇਣ ਤੇ ਪੋਸਟਰ/ਪੈਂਫਲੈਂਟ ਵੰਡਣ ਦੀਆਂ ਸਰਗਰਮੀਆਂ ਤੇਜੀ ਨਾਲ ਚਲਾ ਰਹੀਆਂ ਸਨ।ਆਖਰੀ ਹਫਤੇ ਭਾਰਤ ਦੇ ਚੋਣ ਕਮਿਸ਼ਨ ਵਲੋਂ ਢਿੱਲ ਦੇਣ ਕਰਕੇ ਨਾਲ ਪ੍ਰਚਾਰ ਕਰਨ ਲਈ ਰੈਲੀਆਂ/ ਮਾਰਚਾਂ ਵਿਚ ਵਿਚ ਤੇਜੀ ਆਈ ਹੈ।
ਚੋਣਾਂ ਦੇ ਐਲਾਨ ਤੋਂ ਪਹਿਲਾਂ 5 ਜਨਵਰੀ ਨੂੰ ਫ਼ਿਰੋਜ਼ਪੁਰ ਵਿਖੇ ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਰੈਲੀ ਅਸਫਲ ਹੋਣ ਮਗਰੋਂ ਪਾਰਟੀ ਨੇ ਵਕਾਰ ਵਜੋਂ ਲਿਆ।ਪ੍ਰਧਾਨ ਮੰਤਰੀ ਨੇ ਮਾਝਾ, ਦੋਆਬਾ ਅਤੇ ਮਾਲਵਾ ਵਿਚ ਭਾਰਤੀ ਜਨਤਾ ਪਾਰਟੀ ਵਾਲੇ ਗੜ੍ਹ ਸਮਝੇ ਜਾਂਦੇ ਇਲਾਕਿਆਂ ਵਿਚ ਰੈਲੀਆਂ ਕਰਕੇ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਕੀਤਾ। ਰੋਜ਼ਾਨਾਂ ਪ੍ਰਧਾਨ ਮੰਤਰੀ/ ਭਾਜਪਾ ਦੇ ਕੇਂਦਰੀ ਮੰਤਰੀਆਂ ਤੇ ਗੁਆਂਢੀ ਸੂਬਿਆਂ ਵਿਚੋਂ ਸਿਰਕੱਢ ਸਿਆਸੀ ਆਗੂ ਪੰਜਾਬ ਪ੍ਰਚਾਰ ਵਿਚ ਜੁੱਟੇ ਹੋਏ ਹਨ। ਕਾਂਗਰਸ ਵਲੋਂ ਭਾਰਤ ਸਾਬਕਾ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਵਲੋਂ ਲੁਧਿਆਣਾ ਵਿਚ ਪ੍ਰਭਾਵਸਾਲੀ ਸਫਲ ਵਰਚੂਅਲ ਕਾਂਨਫਰੰਸ ਤੋਂ ਬਾਅਦ ਪੰਜਾਬ ਦੇ ਵੱਖ ਵੱਖਹਲਕਿਆਂ ਵਿਚ ਚੋਣ ਰੈਲੀਆਂ/ਮਾਰਚ ਕੀਤੇ ਜਾ ਰਹੇ ਹਨ। ਮੈਦਾਨ ਪੂਰੀ ਤਰ੍ਹਾਂ ਭੱਖਿਆ ਹੋਇਆ।ਆਲ ਇੰਡੀਆਂ ਕਾਂਗਰਸ ਦੀ ਜਨਰਲ ਸਕੱਤਰ ਪ੍ਰੀਅੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਵੀ ਪੰਜਾਬ ਵਿਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ।ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਢੇ ਚਾਰ ਸਾਲ ਤੋਂ ਚਲ ਰਹੀ ਕਾਂਗਰਸ ਸਰਕਾਰ ਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਪਾਰਟੀ ਦੀ ਅੰਦਰੂੰਨੀ ਖਿਚੋਤਾਣ/ਸੰਕਟ ਕਾਰਨ ਕੈਪਟਨ ਨੂੰ ਅਸਤੀਫਾ ਦੇਣਾ ਪਿਆ।ਕਾਂਗਰਸ ਨੇ ਦੂਜੀਆਂ ਪਾਰਟੀਆਂ ਵਲੋਂ ਦਲਿਤ ਮੁੱਖ ਮੰਤਰੀ/ਉਪ ਮੁੱਖ ਮੰਤਰੀ ਬਣਾਉਣ ਦੇ ਐਲਾਨਾਂ ਤੇ ਗੰਭੀਰਤਾ ਨਾਲ ਲੈਂਦਿਆਂ ਡੂੰਘੀ ਸੋਚ ਵਿਚਾਰ ਕਰਨ ਤੋਂ ਬਾਅਦ ਦਲਿਤ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਦੇ ਹੱਥ ਵਾਂਗਡੋਰ ਸੌਂਪਕੇ ਗਰੀਬ ਲੋਕਾਂ ਦੀਆ ਵੋਟਾਂ ਪ੍ਰਭਾਵਿਤ ਕਰਨ ਦਾ ਪੱਤਾ ਖੇਡਿਆ।ਚੰਨੀ ਨੇ 111 ਦਿਨਾਂ ਦੇ ਥੋੜ੍ਹੇ ਸਮੇਂ ਵਿਚ ਪੰਜਾਬ ਦੇ ਸ਼ਹਿਰਾਂ/ਪਿੰਡਾਂ ਵਿਚ ਦੌਰੇ ਕਰਨ ਸਮੇਂ ਨਵੇਂ ਨਵੇਂ ਐਲਾਨ ਕਰਕੇ ਲੋਕ ਮੁਹਿੰਮ ਬਣਾ ਦਿੱਤੀ ਜਿਸ ਕਰਕੇ ਕਾਂਗਰਸ ਲੋਕਾਂ ਦੀ ਕਚਿਹਰੀ ਵਿਚ ਖੜ੍ਹਨਯੋਗ ਹੋ ਗਈ।ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਭਾਂਵੇ ਦੋ ਹਲਕਿਆਂ ਚੰਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ੍ਹ ਰਹੇ ਹਨ,ਇਸ ਦੇ ਬਾਵਜੂਦ ਪੰਜਾਬ ਦੇ ਵੱਖ ਵੱਖ ਹਲਕਿਆਂ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ।ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਚੁਨੌਤੀ ਵਿਚ ਆਪ ਫਸ ਗਏ ਹਨ ਉਨ੍ਹਾਂ ਲਈ ਹਲਕੇ ਤੋਂ ਬਾਹਰ ਨਹੀਂ ਨਿਕਲ ਸਕੇ।ਕਾਂਗਰਸ ਪਾਰਟੀ ਦਾ ਅੰਦਰੂਨੀ ਸੰਕਟ ਖ਼ਤਮ ਹੋਣ ਦਾ ਨਾਂ ਨਹੀ ਲੈ ਰਿਹਾ, ਕਿਸੇ ਨਾ ਕਿਸੇ ਲੀਡਰ ਵਲੋਂ ਰੋਜ਼ ਦਿਹਾੜੇ ਦਿੱਤੇ ਜਾ ਰਹੇ ਬਿਆਨ ਪਾਰਟੀ ਲਈ ਸੁਭ ਸਗਨ ਨਹੀਂ।ਸ੍ਰੋਮਣੀ ਅਕਾਲੀ ਦਲ(ਬ) ਨੇ ਕਿਸਾਨ ਸੰਘਰਸ ਦੌਰਾਨ ਭਾਰਤੀ ਜਨਤਾ ਪਾਰਟੀ ਨਾਲੋਂ ਪੁਰਾਣਾ ਨਾਤਾ ਤੋੜਕੇ ਅਤੇ ਬਸਪਾ ਨਾਲ ਜੋੜ੍ਹ ਲਿਆ।ਸ੍ਰੋਮਣੀ ਅਕਾਲੀ ਦਲ(ਬ) ਨੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਰੈਲੀਆਂ ਦਾ ਦੌਰ ਸਭ ਤੋਂ ਪਹਿਲਾਂ ਪਿੰਡਾਂ/ਸ਼ਹਿਰਾਂ ਆਰੰਭਿਆਂ, ਜਿਥੇ ਥਾਂ ਮਿਲੀ ਕੰਧਾਂ ਉਪਰ ਪੀਲੇ ਤੇ ਨੀਲੇ ਰੰਗਾਂ ਵਿਚ ਲੁਭਾਉਣੇ ਵਾਅਦੇ ਲਿਖ ਲਿਖ ਕੇ ਹਨੇਰੀ ਲਿਆ ਦਿੱਤੀ ਸੀ।ਸ੍ਰੋਮਣੀ ਅਕਾਲੀ ਦਲ(ਬ) ਦੇ ਸਰਪਰਸਤ ਸ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਅਤੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਲਗਾਤਾਰ ਵੋਟਰਾਂ ਨਾਲ ਮੀਟਿੰਗਾਂ/ਰੈਲੀਆਂ ਕਰ ਰਹੇ ਹਨ।ਚੋਣਾਂ ਦੌਰਾਨ ਅਚਾਨਕ ਕੋਵਿਡ 19 ਮਹਾਂਮਾਰੀ ਨੇ ਨਵੇਂ ਰੂਪ ਵਿਚ ਦਸਤਕ ਦੇ ਦਿੱਤੀ ਤੇ ਸਰਕਾਰ/ਭਾਰਤ ਦੇ ਚੋਣ ਕਮਿਸ਼ਨਰ ਨੇ ਵੱਡੀਆਂ ਰੈਲੀਆਂ ਤੇ ਪਾਬੰਦੀ ਲਗਾ ਦਿੱਤੀ ਸੀ।
ਭਾਰਤ ਦੇ ਮੁੱਖ ਚੋਣ ਕਮਿਸ਼ਨਰ ਵਲੋਂ ਚੋਣਾਂ ਤੋਂ ਪਹਿਲਾਂ ਆਖਰੀ ਹਫਤੇ ਰੈਲੀਆਂ/ਰੋਡ ਮਾਰਚਾਂ ਵਿਚ ਦਿੱਤੀ ਢਿਲ ਨਾਲ ਪ੍ਰਚਾਰ ਤੇਜ ਕਰ ਦਿੱਤਾ।ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਨਾਲ ਸਾਂਢਗਾਂਢ ਕਰਕੇ ਪੰਜਾਬ ਲੋਕ ਕਾਂਗਰਸ ਗਠਨ ਕੀਤਾ ਤੇ ਸ ਸੁਖਦੇਵ ਸਿੰਘ ਢੀਂਡਸਾ ਦੇ ਸ੍ਰੋਮਣੀ ਅਕਾਲੀ ਦਲ(ਸੰਯੁਕਤ) ਨਾਲ ਗੱਠਜੋੜ੍ਹ ਕਰ ਲਿਆ।ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿਚ ਪ੍ਰਵੇਸ਼ ਕਰਾਉਣ ਦੇ ਮੰਤਵ ਨਾਲ ਕੈਪਟਨ-ਢੀਂਡਸਾ ਨੇ ਭਾਰਤੀ ਜਨਤਾ ਪਾਰਟੀ ਸੀਟਾਂ ਦੀ ਵੰਡ ਕਰਕੇ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਜੋਰ ਅਜਮਾਈ ਕਰ ਰਹੇ ਹਨ।ਤੀਸਰੀ ਧਿਰ ਵਜੋਂ ਉਭਰ ਕੇ ਆਈ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ
...
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਰਿਟਾ)
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.