ਮਾਤਾ ਪਿਤਾ ਦੀ ਸੁਪਰਵੀਜ਼ਨ ਵਿਚ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਨਾ ਚਾਹੀਦੀ
ਕਰੋਨਾ ਮਹਾਮਾਰੀ ਦੇ ਚਲਦਿਆਂ ਹੀ ਸਾਡੀ ਨਵੀਂ ਪੀੜ੍ਹੀ ਸਿੱਖਿਆ ਪ੍ਰਾਪਤੀ ਤੋਂ ਦਿਨ ਪ੍ਰਤੀ ਦਿਨ ਦੂਰ ਹੁੰਦੀ ਜਾ ਰਹੀ ਹੈ, ਜੋ ਬਹੁਤ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਸਭ ਤੋਂ ਵੱਡੀ ਗੱਲ ਇਸ ਵਿਸ਼ੇ ’ਤੇ ਕੋਈ ਵਿਚਾਰ ਚਰਚਾ ਨਹੀਂ ਹੋ ਰਹੀ। ਪਿਛਲੇ ਸਮੇਂ ਤੋਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਸਕੂਲ ਅਧਿਆਪਕਾਂ ਵੱਲੋਂ ਰੈਗੂਲਰ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਹਨ ਪਰ ਬਹੁਤੇ ਬੱਚੇ ਮੋਬਾਈਲ ਫੋਨ ’ਤੇ ਆਨਲਾਈਨ ਕਲਾਸਾਂ ਲਗਾ ਨਹੀਂ ਰਹੇ ਜਾਂ ਫਿਰ ਉਨ੍ਹਾਂ ਦੇ ਮਾਪਿਆਂ ਨੂੰ ਜਾਗਰੂਕਤਾ ਦੀ ਘਾਟ ਹੈ। ਕਈ ਵਾਰ ਵਿਦਿਆਰਥੀ ਆਨਲਾਈਨ ਪੜ੍ਹਾਈ ਕਰ ਰਹੇ ਹੁੰਦੇ ਹਨ ਅਤੇ ਆਪਣਾ ਮੋਬਾਈਲ ਫੋਨ ਜਾਂ ਲੈਪਟਾਪ ਆਨ ਕਰਕੇ ਇਧਰ ਉਧਰ ਘੁੰਮਦੇ ਫਿਰਦੇ ਹਨ ਜਾਂ ਬਹੁਤੇ ਸਪੀਕਰ ਆਨ ਕਰਕੇ ਗੇਮਾਂ ਜਾਂ ਹੋਰ ਗਤੀਵਿਧੀਆਂ ਵਿੱਚ ਰੁੱਝੇ ਰਹਿੰਦੇ ਹਨ, ਜਿਸ ਦਾ ਉਨ੍ਹਾਂ ਦੇ ਮਾਪਿਆਂ ਨੂੰ ਜਾਂ ਪਤਾ ਨਹੀਂ ਲੱਗਦਾ ਜਾਂ ਉਹ ਸਿੱਖਣ ਕਿਰਿਆਵਾਂ ਨੂੰ ਗੰਭੀਰ ਨਹੀਂ ਲੈਂਦੇ ਹਨ, ਜਿਸ ਦੇ ਅਣਜਾਣੇ ਰੂਪ ਵਿੱਚ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈ। ਮਾਪਿਆਂ ਕੋਲ ਆਨਲਾਈਨ ਕਲਾਸ ਸਮੇਂ ਉਸ ਕੋਲ ਬੈਠਣ ਲਈ 35 ਮਿੰਟ ਦਾ ਸਮਾਂ ਵੀ ਨਹੀਂ ਹੁੰਦਾ ਕਿ ਉਸ ਨੂੰ ਨਿਗਰਾਨੀ ਹੇਠ ਅਧਿਆਪਕ ਨਾਲ ਜੋੜਿਆ ਜਾਵੇ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਅਨੁਸ਼ਾਸਨ ਵਿੱਚ ਬਿਠਾ ਕੇ ਬੱਚੇ ਦੀ ਨਿਗਰਾਨੀ ਕਰਨ ਅਤੇ ਲੋੜ ਅਨੁਸਾਰ ਅਧਿਆਪਕ ਸਾਹਿਬਾਨਾਂ ਨਾਲ ਗੱਲਬਾਤ ਲਗਾਤਾਰ ਜਾਰੀ ਰੱਖਣ।
ਇਹ ਬਹੁਤ ਜ਼ਰੂਰੀ ਹੈ ਕਿ ਜਦੋਂ ਬੱਚੇ ਆਨਲਾਈਨ ਪੜ੍ਹਾਈ ਕਰ ਰਹੇ ਹੋਣ ਤਾਂ ਉਨ੍ਹਾਂ ਦੇ ਕੋਲ ਬੈਠ ਕੇ ਮਾਤਾ-ਪਿਤਾ ਜਾਂ ਕੋਈ ਹੋਰ ਮੈਂਬਰ ਬੱਚੇ ਦੀ ਸੁਪਰਵੀਜ਼ਨ ਕਰੇ ਅਤੇ ਅਧਿਆਪਕ ਸਾਹਿਬਾਨਾਂ ਦੀ ਮਦਦ ਕਰੇ। ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੀ ਇੱਕ ਪੀੜ੍ਹੀ ਸਿੱਖਿਆ ਪ੍ਰਾਪਤੀ ਤੋਂ ਦੂਰ ਹੁੰਦੀ ਜਾ ਰਹੀ ਹੈ, ਜੋ ਬੜੀ ਚਿੰਤਾ ਦਾ ਵਿਸ਼ਾ ਹੈ। ਸਾਰੇ ਵਰਗ ਇਸ ਬਾਰੇ ਅਲੱਗ-ਅਲੱਗ ਵਿਚਾਰਧਾਰਾ ਰੱਖਦੇ ਹਨ ਪਰ ਸਾਡੇ ਭਾਰਤ ਵਰਗੇ ਦੇਸ਼ ਵਿੱਚ, ਜੋ ਅਜੇ ਵੀ ਵਿਕਾਸਸ਼ੀਲ ਦੇਸ਼ਾਂ ਵਿੱਚ ਆਉਂਦਾ ਹੈ, ਵਿਦਿਆਰਥੀਆਂ ਮਹਿੰਗੀ ਪੜ੍ਹਾਈ ਕਰਨ ਲਈ ਮਜਬੂਰ ਹੈ। ਜੇ ਗੱਲ ਕੀਤੀ ਜਾਵੇ ਇਸ ਕਰੋਨਾ ਮਹਾਮਾਰੀ ਸਮੇਂ ਸਿੱਖਿਆ ਪ੍ਰਾਪਤੀ ਦੀ ਤਾਂ ਬੱਚਿਆਂ ਦਾ ਭਵਿੱਖ ਕਾਫ਼ੀ ਧੁੰਦਲਾ ਹੋ ਰਿਹਾ ਹੈ। ਬੱਚਿਆਂ ਨੂੰ ਅਨੁਸ਼ਾਸਨ ਵਿੱਚ ਪੜ੍ਹਾਈ ਕਰਵਾਉਣੀ ਅਧਿਆਪਕਾਂ ਲਈ ਬਹੁਤ ਔਖਾ ਹੋ ਗਿਆ ਹੈ ਕਿਉਂਕਿ ਬੱਚੇ ਅਧਿਆਪਕਾਂ ਦੇ ਪ੍ਰਤੀ ਅਨੁਸ਼ਾਸਨ ਦੀ ਪਾਲਣਾ ਨਹੀਂ ਕਰਦੇ ਅਤੇ ਮਾਤਾ-ਪਿਤਾ ਵੀ ਇਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਸ ਤਰ੍ਹਾਂ ਬੱਚਿਆਂ ਦਾ ਪੜ੍ਹਾਈ ਤੋਂ ਮਨ ਟੁੱਟ ਰਿਹਾ ਹੈ।
ਸੋ ਸਭ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਪ੍ਰਤੀ ਅਨੁਸ਼ਾਸਨ, ਸੰਜੀਦਾ ਰਹਿ ਕੇ ਪੜ੍ਹਾਈ ਕਰਨ ਹਿੱਤ ਆਦਤਾਂ ਪਾਈਏ। ਬੱਚੇ ਚਾਹੇ ਘੱਟ ਪੜ੍ਹਨ ਪਰ ਜਿੰਨਾ ਪੜ੍ਹਨ ਨਿਗਰਾਨੀ ਹੇਠ ਪੜ੍ਹਨ ਕਿਉਂਕਿ ਅਨੁਸ਼ਾਸਨ ਵਿੱਚ ਰਹਿਣ ਦੀ ਆਦਤ ਵਾਲੇ ਵਿਦਿਆਰਥੀ ਸਿੱਖਿਆ ਪ੍ਰਾਪਤੀ ਦੀ ਘਾਟ ਦੀ ਭਰਪਾਈ ਤਾਂ ਕਰ ਲੈਣਗੇ ਪਰ ਆਦਤਾਂ ਅਤੇ ਸੰਸਕਾਰ ਦੀ ਘਾਟ ਕਦੇ ਪੂਰੀ ਨਹੀਂ ਹੋਵੇਗੀ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.