ਪੰਜਾਬ ਦਾ ਇਨਕਲਾਬੀ ਸਿਤਾਰਾ -ਭਗਵੰਤ ਮਾਨ
ਅੱਜ ਦੁਨੀਆ ਦੇ ਕੋਨੇ ਕੋਨੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਹੈ ।ਚੋਣਾਂ ਤਾਂ ਪੰਜਾਬ ਪਹਿਲਾਂ ਵੀ ਆਉਂਦੀ ਰਹੀਆਂ ਹਨ । ਬੀਤੀਆਂ ਸਦੀਆਂ ਵਿੱਚ ਜੇ ਦੇਖਣਾ ਹੋਵੇ ਤਾਂ ਹਿੰਦੁਸਤਾਨ ਦੀ ਧਰਤੀ ’ਤੇ ਨਵੇਂ ਨਵੇਂ ਇਨਕਲਾਬ ਆਉਂਦੇ ਰਹੇ ਹਨ ।ਪਰ ਪੰਜਾਬੀ ਆਪਣੇ ਮਿਹਨਤੀ ਤੇ ਜੁਝਾਰੂ ਸੁਭਾਅ ਕਰਕੇ ਇਹ ਬਦਲਾਓ ਚਾਹੁੰਦੇ ਹਨ । ਇਹੀ ਕਾਰਨ ਹੈ ਦੁਨੀਆ ਦੇ ਹਰ ਖ਼ਿੱਤੇ ਵਿੱਚ ਇਹਨਾਂ ਦੀ ਸਰਦਾਰੀ ਹੈ। ਹਿੰਦੁਸਤਾਨ ਦੀ ਜੰਗ ਏ ਅਜ਼ਾਦੀ ਵਿੱਚ ਪੰਜਾਬੀਆਂ ਨੇ ਮੂਹਰੇ ਹੋ ਕੇ ਕੁਰਬਾਨੀਆਂ ਦਿੱਤੀਆਂ।
ਬੀਤੇ ਸਾਲਾਂ ਤੋਂ ਭਾਰਤ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਨੇ ਲੋਕਤੰਤਰਿਕ ਤਰੀਕੇ ਨਾਲ ਨਵੇਂ ਇਨਕਲਾਬ ਦਾ ਆਗਾਜ ਅੰਨਾ ਹਜਾਰੇ ਦੀ ਰਹਿਨੁਮਾਈ ਹੇਠ ਕੀਤਾ ਸੀ। ਸਿਰਫ ਚਾਰ ਸਾਲ ਦੇ ਵਿੱਚ ਦਿੱਲੀ ਵਿੱਚ ਤਿੰਨ ਵਾਰ ਸਰਕਾਰ ,ਪੰਜਾਬ ਵਿੱਚੋਂ ਚਾਰ ਮੈਂਬਰ ਪਾਰਲੀਮੈਂਟ ਤੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਜਿਤ ਕੇ ਭੇਜਣੇ ਦੁਨੀਆ ਦੇ ਇਤਿਹਾਸ ਵਿੱਚ ਰਿਕਾਰਡ ਹੈ ।
ਪੰਜਾਬ ਦੇ ਕਾਮੇਡੀਅਨ ਤੋਂ ਇਸ ਸਿਆਸਤਦਾਨ ਬਣੇ ਭਗਵੰਤ ਮਾਨ ਨਾਲ ਮੇਰੀ ਮੁਲਾਕਾਤ ਮੇਰੇ ਮਿੱਤਰ ਸਵ.ਰਾਜ ਬਰਾੜ ਦੇ ਜਰੀਏ ਜਰਨੈਲ ਘੁਮਾਣ ਸੀ ਐਮ ਸੀ ਕੰਪਨੀ ਦੇ ਦਫਤਰ/ਘਰ ਆਦਰਸ ਕਲੋਨੀ ਵਾੜੇਵਾਲ ਰੋਡ ਲੁਧਿਆਣੇ ਵਿਖੇ ਸੰਨ 1993 ਦੇ ਸ਼ੁਰੂ ਵਿੱਚ ਹੋਈ ।ਉਸ ਸਮੇਂ ਰਾਜ ਬਰਾੜ ਕਾਮੇਡੀ ਕੈਂਸਟ "ਛਿੱਤਰੋ ਛਿੱਤਰੀ "ਰਿਕਾਰਡ ਕਰ ਰਿਹਾ ਸੀ ਮੇਰੇ ਪਿੰਡੋਂ ਦੋਸਤ ਸਤਪਾਲ ਸੇਖਾ ਨੇ ਮੇਰੀ ਦੱਸ ਪਾਈ ।ਰਿਕਾਰਡਿੰਗ ਦੌਰਾਨ ਉਸ ਸਮੇ ਇਸ ਘਰ ਵਿੱਚ ਦਾਲ ਫੁਲਕੇ ਦਾ ਲੰਗਰ ਚੱਲਦਾ ਸੀ । ਮੈੰਨੂੰ ਰਾਜ ਬਰਾੜ ਕੋਲ ਰਹਿਣ ਦਾ ਮੌਕਾ ਮਿਲਦਾ ।ਉੁਸ ਸਮੇ ਸਤਨਾਮ ਸਿੱਧੂ, ਜੰਟਾ , ਝੰਡੇ , ਬੇਅੰਤ ਰੋਮਾਣੇ ਵਰਗੇ ਦਿਨ ਰਾਤ ਕੰਪਨੀ ਲਈ ਕੰਮ ਕਰਦੇ ਸੀ ।ਉਸ ਸਮੇਂ ਕੰਪਨੀ ਨੇ ਹਰਭਜਨ ਸ਼ੇਰਾ ਤੇ ਕਰਮਜੀਤ ਅਨਮੋਲ ਵਰਗੇ ਕਲਾਕਾਰ ਕੰਪਨੀ ਨੇ ਦਿੱਤੇ ॥ਉਸ ਸਮੇਂ ਸੋਚਿਆ ਵੀ ਨਹੀਂ ਸੀ ਸੰਗਰੂਰ ਦੇ ਪਿੰਡ ਸਤੌਜ ਦਾ ਛੋਟੇ ਕੱਦ ਤੇ ਵੱਡੀ ਸੋਚ ਦਾ ਮਾਲਿਕ ਇਸ ਸਿਖਰ ਤੇ ਪੁੱਜੇਗਾ ।ਜਦ ਭਗਵੰਤ ਮਾਨ ਦੀ ਪਹਿਲੀ ਕੈਸਟ "ਗੋਭੀ ਦੀਏ ਕੱਚੀਏ ਵਾਪਰਨੇ " ਹਿੱਟ ਹੋਈ ਸੀ ਤਾਂ ਰਾਜ ਬਰਾੜ ਨੇ ਦੱਸਿਆ ਸੀ ਉਸਨੂੰ ਗਾਇਕ ਮੁਹੰਮਦ ਸਦੀਕ ਸਾਹਿਬ ਨੇ ਕਿਹਾ ਸੀ "ਭੰਤੇ "ਜੇ ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਗੋਭੀ ਗੰਢਿਆਂ ਤੋਂ ਅੱਗੇ ਲੋਕਾਂ ਦੀ ਗੱਲ ਕਰ ।ਉਸ ਤੋਂ ਬਾਅਦ ਕੁਲਫ਼ੀ ਗਰਮਾ ਗਰਮ ,ਮਿੱਠੀਆ ਮਿਰਚਾਂ ਨੇ ਇਸਨੂੰ ਪੂਰਨ ਤੌਰ ’ਤੇ ਸਥਾਪਿਤ ਕਰ ਦਿੱਤਾ ।ਉਸ ਸਮੇਂ ਲੋਕ ਜਲੰਧਰ ਟੀ ਵੀ ’ਤੇ ਆਉਣ ਨੂੰ ਤਰਸਦੇ ਸੀ ਪਰ ਇਸ ਨੇ ਸਥਾਪਤੀ ਤੋਂ ਤਕਰੀਬਨ ਦੋ ਸਾਲ ਬਾਅਦ ਚਰੰਨਵੇ ਦੇ ਨਵੇਂ ਸਾਲ ਤੇ ਟੀ ਵੀ ਰਾਂਹੀ ਲੋਕਾਂ ਦੇ ਰੂਬਰੂ ਹੋਇਆ ਸੀ ,ਇਹ ਉਸ ਸਮੇਂ ਦੂਰਦਰਸਨ ਦੇ ਕੁਰੱਪਟ ਸਿੱਸਟਮ ਖ਼ਿਲਾਫ਼ ਨਿਵੇਕਲਾ ਕਦਮ ਸੀ
ਤਿਰੰਨਵੇ ਤੋਂ ਦੋ ਹਜਾਰ ਸੰਨ ਤੱਕ ਅਸੀਂ ਰਾਜ ਬਰਾੜ , ਭਗਵੰਤ ਤੇ ਜਗਤਾਰ ਜੱਗੀ ਇਕੱਠੇ ਦੇਰ ਰਾਤ ਦੇ ਪ੍ਰੋਗਰਾਮਾਂ ਵਿੱਚ ਕਦੇ ਵੀ ਮਾਨ ਨੂੰ ਸ਼ਰਾਬ ਦਾ ਸ਼ੈਵਨ ਕਰਦੇ ਨਹੀਂ ਦੇਖਿਆ ਸੀ ।
ਇੱਕ ਰਾਤ ਮੋਗੇ ਰਾਮ ਲੀਲਾ ਕਮੇਟੀ ਨੇ ਇਹਨਾ ਨੂੰ ਪ੍ਰੋਗਰਾਮ ਦਾ ਸੱਦਾ ਦਿੱਤਾ ।ਜਗਤਾਰ ਜੱਗੀ ਮੇਰੇ ਕੋਲ ਮੋਗੇ ਆ ਗਿਆ ।ਭਗਵੰਤ ਦੀ ਕਾਰ ਰਸਤੇ ਵਿੱਚ ਖ਼ਰਾਬ ਹੋ ਗਈ ।ਇਹਨਾ ਦਾ ਪੌਗਰਾਮ ਬੁੱਕ ਕਰਾਉਣ ਵਾਲੇ ਉੱਘੇ ਲੇਖਕ ਕੇ ਐਲ ਗਰਗ ਪਰੇਸ਼ਾਨ ਹੋਈ ਜਾਣ ਉਸ ਸਮੇਂ ਸੈੱਲ ਫ਼ੋਨ ਵੀ ਨਹੀਂ ਸਨ ।ਜਦ ਥੋੜ੍ਹੀ ਦੇਰ ਨਾਲ ਭਗਵੰਤ ਮਾਨ ਮੋਗੇ ਦੀ ਦਾਣਾ ਮੰਡੀ ਵਿੱਚ ਆਇਆ ਲੋਕਾਂ ਨੇ ਹੱਥਾਂ ’ਤੇ ਚੱਕ ਲਿਆ । ਪ੍ਰੋਗਰਾਮ ਬਾਅਦ ਮੈਂ ਭਗਵੰਤ ਮਾਨ ਨੂੰ ਦੱਸਿਆ ਕਿ ਗਰਗ ਜੀ ਤੁਹਾਡੇ ਦੇਰੀ ਕਾਰਨ ਨਾਰਾਜ਼ ਹਨ ।ਇਸ ਨੇ ਉਹਨਾ ਨੂੰ ਨਾਲ ਬਿਠਾ ਕੇ ਸ੍ਰੀ ਕੇ ਲੇ ਗਰਗ ਦੇ ਘਰ ਨੌਂ ਨੰਬਰ ਗਲੀ ਵਾਲੇ ਵੱਲ ਗੱਡੀ ਮੋੜ ਲਈ ।ਉਸ ਰਾਤ ਅਸੀਂ ਗਰਗ ਸਾਹਿਬ ਦੇ ਘਰ ਲਾਇਬਰੇਰੀ ਵਿੱਚ ਇੱਕੋ ਬੈੱਡ ਤੇ ਭਗਵੰਤ , ਜੱਗੀ ਤੇ ਮੈਂ ਸਾਰੀ ਰਾਤ ਕੱਟੀ ਇਸਨੇ ਗੱਲ ਥੱਲੇ ਨਾ ਡਿੱਗਣ ਦਿੱਤੀ ਤੇ ਗਰਗ ਸਾਹਿਬ ਦਾ ਗ਼ੁੱਸਾ ਕੋਹਾਂ ਦੂਰ ।ਸਵੇਰੇ ਮੇਰੇ ਕਜਨ ਫਰਮਾਹ ਵਾਲੇ ਮਨਜੀਤ ਦੇ ਘਰ ਬਰੈਕਫਾਸਟ ਕਰਦਾ ਨਵਨੀਤ , ਗੁਰਤੇਜ ਨੂੰ ਹਸਾਉਦਾ ਰਿਹਾ ।ਸਾਰੇ ਕਹਿਣ ਇਹ ਮਿੱਟੀ ਨਾਲ ਜੁੜਿਆ ਇਨਸਾਨ ਹੈ।
ਇਸਦੇ ਗਲੇ ਦਾ ਉਪਰੇਸਨ ਹੋਇਆ ਹੋਣ ਕਰਕੇ ਸਾਰੇ ਮਾਖੌਲ ਕਰਦੇ ",ਮਾਨ ਤੇਰੇ ਗੱਲ ਵਿੱਚ ਟੇਪ ਰਿਕਾਰਡ ਡਾਕਟਰ ਨੇ ਫਿੱਟ ਕਰ ਦਿੱਤੀ ਤਾਂ ਹੀ ਬੋਲਦਾ ਥੱਕਦਾ ਨਹੀ।
ਇਸਦੀ ਸਿੱਖਣ ਦੀ ਚਾਹਣਾ ਮੁੱਢ ਤੋਂ ਰਹੀ ਹੈ।
ਕਾਮੇਡੀ ਨੂੰ ਸਿਖਰ ਲਿਜਾਣ ਵਾਲੇ ਮਾਨ ਦੇ ਸਿਆਸਤ ਵਿੱਚ ਵੀ ਨਵੇਕਲੀਆ ਪੈੜਾਂ ਗੱਢਣ ਬਾਰੇ ਕਦੇ ਸੋਚਿਆ ਵੀ ਨਹੀਂ ਸੀ ।
ਅਸੀ ਵਿਦੇਸ਼ਾਂ ਵਿੱਚ ਬੈਠੇ ਭਾਰਤੀ ਸਾਰੇ ਹੁਣ ਪੰਜਾਬ ਚੋਣਾਂ ਵਿੱਚ ਹਰ ਰੋਜ਼ ਦਸ ਦਸ ਰੈਲ਼ੀਆਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਦੇਖਦੇ ਹਾਂ। ਭਗਵੰਤ ਹਜ਼ਾਰਾਂ ਲੋਕਾਂ ਨੂੰ ਮਿਲਦਾ ਕਦੇ ਥੱਕਦਾ ਨਹੀਂ ।ਵਿਰੌਧੀ ਪਾਰਟੀਆਂ ਤੇ ਮੀਡੀਆ ਤੇ ਲੋਕ ਵੀ ਮੰਨਦੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਥਾਪਤੀ ਵਿੱਚ ਭਗਵੰਤ ਮਾਨ ਦੀ ਦਿਨ ਰਾਤ ਮਿਹਨਤ ਦਾ ਨਤੀਜਾ ਹੈ ।
ਬਤੌਰ ਕਾਮੇਡੀਅਨ ,ਐਕਟਰ , ਮੈਂਬਰ ਪਾਰਲੀਮੈਂਟ , ਵਰਕਰ ਇਸਨੇ ਸਿਖਰਾਂ ਨੂੰ ਛੋਹਿਆ ਹੈ ।
ਜੇ ਇਹ ਪੰਜਾਬ ਦੀਆ ਚੋਣਾਂ ਜਿੱਤ ਜਾਂਦੇ ਹਨ ਤਾਂ ਮੈਂ ਸੋਚ ਰਿਹਾ ਇਸ ਦੀ ਅਗਲੀ ਮੰਜਿਲ ਕੀ ਹੋਵੇਗੀ ।ਜਿਸ ਤਰਾਂ ਦੁਨੀਆਂ ਭਰ ਵਿੱਚੋਂ ਇਸ ਨੂੰ ਪਿਆਰ ਮਿਲਿਆ । ਉਸੇ ਤਰੀਕੇ ਇਸਨੂੰ ਪੰਜਾਬ , ਪਰਿਵਾਰ , ਦੇਸ਼ ਪਿਆਰ ਨਾਲ ਲੈ ਕੇ ਚੱਲਣਾ ਹੋਵੇਗਾ ਕਿਉਂਕਿ ਸਭਨੇ ਇਸਤੇ ਤੇ ਆਪ ਪਾਰਟੀ ਤੇ ਦਿਲੋ ਵਿਸਵਾਸ ਕੀਤਾ ਹੈ।ਸਾਰਾ ਪੰਜਾਬ ਤੇ ਆਪ ਦੇ ਵਾਲੰਟੀਅਰ ਤੇ ਨੇਤਾ ਇਸ ਨਾਲ ਹਨ ।ਉਡੀਕ ਹੈ ਸਿਰਫ ਵੀਹ ਫ਼ਰਵਰੀ ਤੇ 10 ਮਾਰਚ ਦੀ !ਉਮਦਾ
-
ਬਲਜਿੰਦਰ ਸੇਖਾ, ਲੇਖਕ ਕੈਨੇਡਾ
baljindersara@gmail.com
416-509-6200
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.