ਪਿੰਡਾਂ ਦੇ ਪੰਚ ਅਤੇ ਸਰਪੰਚ ਨੇ ਮੁੱਢਲੀ ਵਿੱਦਿਅਕ ਸਿੱਖਿਆ ਤੋਂ ਵੀ ਵਾਂਝੇ
ਬਗੈਰ ਪੜੇ ਅਤੇ ਸਮਝੇ ਕਰਦੇ ਨੇ ਸਰਕਾਰੀ ਕਾਗ਼ਜ਼ਾਂ ਤੇ ਦਸਤਖ਼ਤ
ਪਿੰਡਾਂ ਵਿਚ ਪੰਚਾਇਤਾਂ ਦੇ ਪੰਚਾਂ ਅਤੇ ਸਰਪੰਚਾਂ ਦਾ ਅਨਪੜ੍ਹ ਹੋਣਾ ਅਤੇ ਘੱਟ ਪੜੇ
ਲਿਖੇ ਹੋਣਾ ਵੱਡਾ ਕਾਰਨ ਬਣ ਰਿਹਾ ਹੈ ਦਿਨੋਂ ਦਿਨ ਵੱਧ ਰਹੀਆਂ ਲੜਾਈਆਂ ਅਤੇ ਘਰੇਲੂ
ਕਲੇਸ਼ਾਂ ਦਾ। ਜਿਸ ਦੇ ਵਧੇਰੇ ਸਰਵੇਖਣ ਦੇ ਅਨੁਸਾਰ ਪਿੰਡਾਂ ਅਤੇ ਕਸਬਿਆਂ ਦੇ ਪੰਚਾ ਅਤੇ
ਸਰਪੰਚਾਂ ਵਿਚੋਂ ਸਿਰਫ਼ 20 ਪ੍ਰਤੀਸ਼ਤ ਹੀ ਪੜੇ ਲਿਖੇ ਹਨ ਪਰ ਬਾਕੀ 80 ਪ੍ਰਤੀਸ਼ਤ ਤਾਂ
ਸਿਰਫ਼ ਹਸਤਾਖ਼ਰ ਕਰਨ ਵੇਲੇ ਵੀ ਕਤਰਾਉਂਦ ਹੋਏ ਆਲਾ ਦੁਆਲਾ ਦੇਖਦੇ ਹਨ ਕਿਉਂਕਿ ਉਨ੍ਹਾਂ
ਦੀ ਮੁੱਢਲੀ ਵਿੱਦਿਅਕ ਯੋਗਤਾ ਬਹੁਤ ਥੋੜ੍ਹੀ ਹੁੰਦੀ ਹੈ। ਪਰ ਉਨ੍ਹਾਂ ਕੋਲ ਸਰਕਾਰੀ
ਮੋਹਰਾਂ ਸਰਕਾਰ ਦੁਆਰ ਦਸਤਖ਼ਤ ਕਰਵਾਉਣ ਨੂੰ ਸਵੈ ਘੋਸ਼ਣਾ ਪੱਤਰ , ਗਵਾਹੀ ਜਾਂ ਕੋਈ ਹੋਰ
ਕਾਗ਼ਜ਼ੀ ਕਾਰਵਾਈ ਨੂੰ ਪ੍ਰਮਾਣਿਤ ਕਰਨ ਲਈ ਦੇ ਦਿੱਤੀ ਜਾਂਦੀ ਹੈ ਪਰ ਉਸ ਕਾਗ਼ਜ਼ ਉੱਪਰ
ਲਿਖਿਆ ਕੁੱਝ ਵੀ ਦਸਤਾਵੇਜ਼ ਉਨ੍ਹਾਂ ਲਈ ਕਾਲਾ ਅੱਖਰ ਮੱਝ ਬਰਾਬਰ ਪ੍ਰਤੀਤ ਹੁੰਦਾ ਹੈ
ਜਿਸ ਨੂੰ ਅਣਗੌਲਿਆ ਕਰ ਕੇ ਪੈਨਸ਼ਨਾਂ, ਨੀਲੇ ਕਾਰਡ ਅਤੇ ਹੋਰ ਸਰਕਾਰੀ ਸਕੀਮਾਂ ਦਾ
ਫ਼ਾਇਦਾ ਲੈ ਕੇ ਪਤਾ ਨਹੀਂ ਕਿੰਨੇ ਹੀ ਗ਼ਲਤ ਸੋਚ ਵਾਲੇ ਲੋਕ ਅਨੰਦ ਲੈ ਰਹੇ ਹਨ ਪਰ
ਸਰਕਾਰਾਂ ਬਿਲਕੁਲ ਇਸ ਮਸਲੇ ਨੂੰ ਗੰਭੀਰ ਨਾ ਲੈ ਕੇ ਆਪਣਾ ਉੱਲੂ ਸਿਧਾ ਕਰ ਰਹੀਆਂ ਹਨ।
ਜਿਸ ਦਾ ਵੱਡਾ ਕਾਰਨ ਸਰਕਾਰਾਂ ਦੁਆਰਾ ਉਕਤ ਅਹੁਦਿਆਂ ਦੀਆਂ ਵੋਟਾਂ ਵੇਲੇ ਨਾ ਤਾਂ ਇਹ
ਦੇਖਿਆ ਜਾਂਦਾ ਹੈ ਕਿ ਉਮੀਦਵਾਰ ਦੀ ਵਿੱਦਿਅਕ ਯੋਗਤਾ ਕਿੰਨੀ ਹੈ। ਕੀ ਉਹ ਇਹਨਾਂ
ਪੜ੍ਹਿਆ ਲਿਖਿਆ ਹੈ ਕਿ ਆਪਣੇ ਇਲਾਕੇ ਅਤੇ ਪਿੰਡ ਦਾ ਵਿਕਾਸ ਕਰ ਸਕੇ ਪਰ ਇੰਜ ਨਾ ਕਰ ਕੇ
ਸਿਫ਼ਾਰਸ਼ੀ ਉਮੀਦਵਾਰ ਜੋ ਕਿ ਰਿਜ਼ਰਵ/ਰਾਖਵੀਂਆਂ ਸੀਟਾਂ ਤੇ ਚੋਣ ਲੜ ਰਿਹਾ ਹੁੰਦਾ ਹੈ ਉਸ
ਨੂੰ ਜਿਤਾਉਣ ਪਿੱਛੇ ਧਨਾਢਾਂ ਵੱਲੋਂ ਹੰਭਲਾ ਮਾਰਿਆ ਜਾਂਦਾ ਹੈ ਤੇ ਕਈ ਜਗਾਵਾਂ ਤੇ
ਪੈਸੇ ਦੇ ਸਿਰ ਤੇ ਇਹ ਚੋਣਾਂ ਆਰਾਮ ਨਾਲ ਜਾਂ ਸਰਬਸੰਮਤੀ ਨਾਲ ਜਿੱਤੀਆਂ ਜਾਂਦੀਆਂ
ਹਨ।ਕਈ ਸਰਪੰਚਾਂ ਅਨੁਸਾਰ ਕਿਹਾ ਗਿਆ ਏ ਕਿ ਸਾਨੂੰ ਤਾਂ ਮੋਹਰ ਬਗੈਰ ਦੇਖੇ ਹੀ ਲਾਉਣੀ
ਪੈਂਦੀ ਹੈ ਕਿਉਂਕਿ ਪੜ੍ਹ ਕੇ ਸਮਝਣਾ ਨਹੀਂ ਆਉਂਦਾ ਅਤੇ ਕਈ ਪਿੰਡਾਂ ਵਿਚ ਤਾਂ ਮੋਹਰ ਹੀ
ਨਹੀਂ ਲਗਾਉਂਦੇ ਕਿ ਸ਼ਾਇਦ ਕਿਸੇ ਅਸ਼ਟਾਮ ਤੇ ਸਾਈਨ ਕਰਵਾ ਕਿ ਉਨ੍ਹਾਂ ਦੀ ਸਾਰੀ ਜਾਇਦਾਦ
ਹੀ ਨਾ ਹੜੱਪ ਲਈ ਜਾਵੇ ਖ਼ਾਸ ਕਰ ਸਕੂਲ ਕਾਲਜ ਦੇ ਵਿਦਿਆਰਥੀਆਂ ਨੂੰ ਤਾਂ ਬਹੁਤੀਆਂ
ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਸਰਕਾਰ ਨੂੰ ਸਮਾਜਸੇਵੀ ਸੰਸਥਾਵਾਂ ਅਤੇ
ਬੁੱਧੀਜੀਵੀ ਵਰਗ ਵੱਲੋਂ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਗੰਭੀਰ ਜਨਤਕ
ਮਸਲਿਆਂ ਤੇ ਪਹਿਲ ਦੇ ਆਧਾਰ ਤੇ ਅਮਲ ਕਰ ਕੇ ਪੰਚਾ ਅਤੇ ਸਰਪੰਚਾਂ ਸਮੇਤ ਹਰੇਕ ਚੋਣਾਂ
ਵੇਲੇ ਵਿੱਦਿਅਕ ਯੋਗਤਾ ਨੂੰ ਦੇਖ ਉਮੀਦਵਾਰ ਦੀ ਚੋਣ ਕਰੇ ਅਤੇ ਅਜੋਕੇ ਸਮੇਂ ਅਸਿੱਖਿਅਤ
ਪੰਚਾਇਤਾਂ ਨੂੰ ਕਿਸੇ ਯੋਜਨਾ ਤਹਿਤ ਸਿੱਖਿਅਕ ਕਰੇ ਤਾਂ ਕਿ ਉੱਜਵਲ ਸਮਾਜ ਦੀ ਸਿਰਜਣਾ
ਹੋ ਸਕੇ।
-
ਹਰਮਿੰਦਰ ਸਿੰਘ ਭੱਟ, ਲੇਖਕ
ssspunjaborg@gmail.com
09914062205
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.