ਸਿੱਖ ਧਰਮ-ਸਿਧਾਂਤ ਵਿੱਚ ਸੇਵਾ ਦੇ ਸੰਕਲਪ ਦਾ ਉਚੇਚਾ ਉਲੇਖ ਮਿਲਦਾ ਹੈ।ਸੇਵਾ ਨੂੰ ਉੱਚੀ ਸਾਧਨਾ ਦਰਸਾਇਆ ਗਿਆ ਹੈ।ਗੁਰਮਤਿ ਵਿਚ ਸੇਵਾ ਦਾ ਖੇਤਰ ਵਿਸ਼ਾਲ ਹੈ।ਇਹ ਗੁਰੁ ਦੀ ਸੇਵਾ ਤੋਂ ਲੈ ਕੇ ਜੀਵਾਂ ਦੀ ਸੇਵਾ ਤੱਕ ਵਿਆਪਕ ਹੈ।ਸਮਾਜ ਅੰਦਰ ਸੇਵਾ ਦੇ ਕਈ ਪ੍ਰਸੰਗ ਹਨ ਸੇਵਾ ਮਨੁੱਖ ਨੂੰ ਨਿਰਮਲ, ਸਹਿਜ ਤੇ ਨਿਮਰਤਾ, ਨਿਰਛਲਤਾ ਬਖਸ਼ਦੀ ਹੈ।ਗੁਰਦੁਆਰਾ ਬੰਗਲਾ ਸਾਹਿਬ ਪਾ: 8ਵੀਂ ਦਿੱਲੀ ਵਿਖੇ ਮੁਖ ਗ੍ਰੰਥੀ ਦੀ ਸੇਵਾ ਨਿਭਾ ਰਹੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬਿਹਾਰ ਵਲੋਂ "ਸੇਵਾ ਰਤਨ" ਐਵਾਰਡ ਨਾਲ ਸਨਮਾਨਿਆ ਗਿਆ ਹੈ।ਸਨਮਾਨ ਵਕਤ ਸ੍ਰ. ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਸਿੰਘ ਸਾਹਿਬ ਜਥੇ: ਗਿ: ਰਣਜੀਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਕੋਵਿਡ 19 ਦੀ ਮਹਾਮਾਰੀ ਸਮੇਂ ਆਪਣੇ ਪਰਿਵਾਰ ਦੀ ਜਾਣ ਦੀ ਪ੍ਰਵਾਹ ਨਾ ਕਰਦੇ ਹੋਏ ਜਿਸ ਤਰਾਂ ਮਾਨਵਤਾ ਦੀ ਸੇਵਾ ਕੀਤੀ ਅਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਸੁੰਦਰੀ ਕਰਨ ਦੀਆਂ ਸੇਵਾਵਾਂ ਨਿਰੰਤਰ ਕਮੇਟੀ ਨਾਲ ਮਿਲ ਕੇ ਕੀਤੀਆਂ ਉਹ ਸਲਾਘਾ ਯੋਗ ਤੇ ਮਾਣ ਕਰਨ ਵਾਲੀਆਂ ਹਨ।ਧਰਮ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰ ਕੇ ਉਨ੍ਹਾਂ ਨੂੰ ਤਸਕੀਨ ਮਿਲਦੀ ਹੈ।
ਸਿਘ ਸਾਹਿਬ ਗਿਆਨੀ ਰਣਜੀਤ ਸਿਘ, ਹੈਡ ਗ੍ਰਥੀ ਗੁਰਦੁਆਰਾ ਬਗਲਾ ਸਾਹਿਬ ਦਾ ਜਨਮ 20 ਮਾਰਚ, 1964 ਨੂੰ ਪਿਤਾ ਸ੍ਰ. ਵੱਸਣ ਸਿਘ ਦੇ ਗ੍ਰਹਿ ਵਿਖੇ ਮਾਤਾ ਦਾਤਾਰ ਕੌਰ ਜੀ ਦੀ ਕੁੱਖੋਂ ਪਿਡ ਕੁਹਾੜਿਆਂਵਾਲੀ ਜਿਲਾ ਫਾਜਿਲਕਾ ਵਿਖੇ ਹੋਇਆ। ਆਪ ਨੇ ਦੁਨਿਆਵੀ ਵਿਦਿਆ ਮੈਟ੍ਰਿਕ ਕਰਨ ਉਪਰਤ ਕਿੱਤਾ ਮੁੱਖੀ ਸਿੱਖਿਆ ਆਈ. ਟੀ. ਆਈ. ਪਾਸ ਕੀਤੀ। 19 ਅਪ੍ਰੈਲ 1984 ਧਰਮ ਪ੍ਰਚਾਰ ਲਹਿਰ ਵਿਚ ਅੰਮ੍ਰਿਤ ਛੱਕ ਕੇ ਸਿਘ ਸਜੇ। ਗੁਰਮਤਿ ਦੀ ਸਿੱਖਿਆ ਸਾਹਿਬਜ਼ਾਦਾ ਜੁਝਾਰ ਸਿਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ-ਰੋਪੜ ਤੋਂ ਪ੍ਰਾਪਤ ਕੀਤੀ, ਪਜਾਬੀ ਯੂਨੀਵਰਿਸਟੀ ਪਟਿਆਲਾ ਤੋਂ ਡਿਪਲੋਮਾ ਇਨ ਡਿਵਨਿਟੀ ਪਾਸ ਕੀਤਾ। ਆਪ ਨੇ ਨਗਲ ਵਿਖੇ ਲਗਭਗ 5 ਸਾਲ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਨਿਭਾਈ। ਭਾਈ ਸਾਹਿਬ ਦਾ ਸੁੱਭ ਅਨਦਕਾਰਜ ਬੀਬੀ ਸੁੱਖਵਿਦਰ ਕੌਰ ਨਾਲ 1988 ਵਿਚ ਹੋਇਆ।ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈਆਂ ਸੇਵਾਵਾਂ ਦਾ ਹੀ ਫੱਲ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬਧਕ ਕਮੇਟੀ ਨੇ ਆਪ ਨੂੰ ਨਵਬਰ 1991 ਵਿਚ ਗੁਰਦੁਆਰਾ ਸੀਸਗਜ ਸਾਹਿਬ ਬਤੌਰ ਹੈਡ ਗ੍ਰਥੀ ਸੇਵਾ ਸੌਂਪੀ ਉਸ ਸਮੇਂ ਆਪ ਦੀ ਆਯੂ 27 ਸਾਲ ਸੀ।
ਆਪ ਨੇ ਸਨ 2006 ਤੋਂ 2009 ਤਕ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ-ਨਿਉਯਾਰਕ ਅਮਰੀਕਾ ਵਿਖੇ ਵੀ ਬਤੌਰ ਹੈਡ ਗ੍ਰਥੀ ਸੇਵਾਵਾਂ ਨਿਭਾਈਆਂ।ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਨਿਭਾਈਆਂ ਸੇਵਾਵਾਂ ਅਤੇ ਪ੍ਰਬਧਕੀ ਕੁਸ਼ਲਤਾ, ਵਿਦਵਤਾ ਨੂੰ ਮੁੱਖ ਰਖਦੇ ਹੋਏ ਤੱਖਤ ਸ੍ਰੀ ਹਰਿਮਦਰ ਜੀ, ਪਟਨਾ ਸਾਹਿਬ ਵੱਲੋਂ "ਸਿਘ ਸਾਹਿਬ" ਦੀ ਉਪਾਧੀ ਦੀ ਬਖਸ਼ਿਸ਼ ਹੋਈ। ਸਿਘ ਸਾਹਿਬ ਗਿਆਨੀ ਰਣਜੀਤ ਸਿਘ ਵਿਸ਼ਵ-ਪ੍ਰਖਿਆਤ ਵਿਦਵਾਨ ਹਨ।ਸੰਗਤਾਂ ਗੁਰਦੁਆਰਾ ਬਗਲਾ ਸਾਹਿਬ ਅਤੇ ਮਜੀ ਸਾਹਿਬ ਦਰਬਾਰ ਸਾਹਿਬ ਤੋਂ ਇਨ੍ਹਾਂ ਦੀ ਕਥਾ ਰਾਹੀਂ ਗਿਆਨ ਪ੍ਰਾਪਤ ਕਰਦੀਆਂ ਹਨ। ਆਪ ਦੀ ਸ਼ਖਸ਼ੀਅਤ ਵਿੱਚ ਅਨੁਭਵ, ਗਿਆਨ ਅਤੇ ਵਿਦਵਤਾ ਦਾ ਵਚਿੱਤਰ ਸੁਮੇਲ ਹੈ। ਇਸ ਸਮੇਂ ਸਿੱਖ ਧਰਮ ਦੀ ਤਾਤਵਿਕ ਵਿਆਖਿਆ ਕਰਨ ਵਾਲੇ ਸਥਾਪਿਤ ਵਿਦਵਾਨਾਂ ਵਿਚ ਮੋਹਰੀ ਹਨ। ਧਾਰਮਿਕ ਖੇਤਰ ਦੀਆਂ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਕਈ ਧਾਰਮਕ ਅਤੇ ਸਮਾਜ ਸੇਵੀ ਸਸਥਾਵਾਂ ਨੂੰ ਵੀ ਮਦਦ ਕਰਦੇ ਹਨ। 1984 ਤੋਂ ਲੈ ਕੇ ਅੱਜ ਤਕ ਪਥ ਵਿਚ ਹੋਈਆਂ ਬੀਤੀਆਂ ਸਰਗਰਮੀਆਂ ਨਾਲ ਬਾ-ਵਾਸਤਾ ਹਨ।
ਮਿਤੀ 09 ਮਾਰਚ, 2020 ਨੂੰ ਸਿੱਖ ਪੰਥ ਦੀ ਇਸ ਮਾਣਮੱਤੀ ਸ਼ਖਸੀਅਤ ਨੂੰ ਉਹਨਾਂ ਦੀਆਂ ਪੰਥ ਪ੍ਰਤੀ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬੁੱਢਾ ਦਲ ਦੇ ਚੌਥੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆਂ ਯਾਦਗਾਰੀ ਐਵਾਰਡ ਨਾਲ ਹੋਲੇ ਮਹੱਲੇ ਦੇ ਪਵਿੱਤਰ ਤਿਉਹਾਰ ਤੇ ਗੁ: ਗੁਰੂ ਕਾ ਬਾਗ ਛਾਉਣੀ ਬੁੱਢਾ ਦਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਪੰਜਾਬ ਭਾਰਤ (ਵਿਸ਼ਵ) ਵੱਲੋਂ ਸਨਮਾਨਿਤ ਕੀਤਾ ਗਿਆ।ਦੇਸ਼ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਨੇ ਉਨ੍ਹਾਂ ਨੂੰ ਪੂਰਨ ਮਾਣ ਸਨਮਾਨ ਦੇ ਕੇ ਨਿਵਾਜਿਆ ਹੈ।ਦਿੱਲੀ ਦੀਆਂ ਸੰਗਤਾਂ ਉਨ੍ਹਾਂ ਦੇ ਮੁਖ ਤੋਂ ਨਿਕਲੇ ਹਰ ਵਾਕ ਨੂੰ ਸੰਪੂਰਨ ਸਰੂਪ ਦੇਂਦੀਆਂ ਹਨ।ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਦੋ ਵਾਰ ਸਨਮਾਨਿਤ ਹੋਣ ਵਾਲੇ ਪਹਿਲੀ ਸਖ਼ਸ਼ੀਅਤ ਹੈ।
-
ਦਿਲਜੀਤ ਸਿੰਘ ਬੇਦੀ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ
budhadalamritsar@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.