- ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਖਿਲਾਰਿਆ ਚੋਗਾ
- ਪੰਜਾਬ ਦੇ ਸਿਆਸੀ ਪਿੜ੍ਹ ਵਿਚੋਂ ਪੰਜਾਬ ਦੇ ਮੁੱਖ ਮੁੱਦੇ ਗਾਇਬ
- ਕੌਮੀ,ਖੇਤਰੀ ਸਿਆਸੀ ਪਾਰਟੀਆਂ ਵਿਚੋਂ ਨਿਕਲੀਆਂ ਸਿਆਸੀ ਪਾਰਟੀਆਂ ਦਾ ਹੋਵੇਗਾ ਕੀ ਰੋਲ
- ਸੰਯੁਕਤ ਕਿਸਾਨ ਮੋਰਚੇ ਵਿਚੋਂ ਪੈਦਾ ਹੋਏ ਨਵੇਂ ਸਿਆਸੀ ਵਿੰਗ
ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜਾਬ ਵਿਚ 14 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਅਤੇ ਪਾਬੰਦੀਆਂ ਨੇ ਚੋਣ ਪਰਚਾਰ ਤਸਵੀਰ ਬਦਲਕੇ ਰੱਖ ਦਿੱਤੀ ਹੈ। ਪੰਜਾਬ ਵਿਚ ਮੁੱਖ ਸਿਆਸੀ ਪਾਰਟੀਆਂ ਪਿਛਲੇ ਛੇ ਮਹੀਨਿਆਂ ਤੋਂ ਆਪਣੀਆਂ ਪਰਚਾਰ ਸਰਗਰਮੀਆਂ ਤੇਜੀ ਨਾਲ ਚਲਾ ਰਹੀਆਂ ਸਨ।ਚੋਣਾਂ ਦੇ ਐਲਾਨ ਪਿਛੋਂ ਚੋਣ ਪ੍ਰਚਾਰ ਤੇ ਹੋਣ ਵਾਲੇ ਖ਼ਰਚੇ ਉਪਰ ਚੋਣ ਕਮਿਸ਼ਨ ਦੀ ਬਾਜ ਅੱਖ ਹੁੰਦੀ ਹੈ। ਚੋਣ ਖ਼ਰਚ ਦਾ ਪੂਰਾ ਹਿਸਾਬ ਕਿਤਾਬ ਰੱਖਣਾ ਪੈਂਦਾ ਹੈ।
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਗੱਦੀ ਤੋਂ ਲੱਥਣ ਪਿਛੋਂ ਸ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਉਪਰੰਤ ਲੋਕਾਂ ਦੇ ਵੱਡੇ ਵੱਡੇ ਇਕੱਠ ਕਰਕੇ, ਲੋਕਾਂ ਨਾਲ ਧੜਾ ਧੜ ਵਾਅਦੇ ਕਰਕੇ ਪੰਜਾਬ ਦੀ ਸਿਆਸਤ ਨੂੰ ਗਰਮਾ ਦਿੱਤਾ।ਚੰਨੀ ਵਲੋਂ ਕੀਤੇ ਬਹੁਤੇ ਵਾਅਦੇ ਫਾਇਲਾਂ ਦਾ ਸਿੰਗਾਰ ਬਣੇ ਪਏ ਹਨ ਕਿਉਂਕਿ ਅਖ਼ਸਰ ਸਾਹੀ ਅਸਤ ਹੋ ਰਹੇ ਸੂਰਜ ਵੇਖਦੇ ਰਹੇ।ਅਖੀਰ ਚੋਣ ਕਮਿਸ਼ਨ ਨੇ ਘੰਟੀ ਖੜਕਾ ਦਿੱਤੀ ਤਾਂ ਅਖ਼ਸਰ ਸਾਹੀ ਦੇ ਹੱਥੀ ਕਮਾਂਡ ਆ ਗਈ।ਕਾਂਗਰਸ,ਸ੍ਰੋਮਣੀ ਅਕਾਲੀ ਦਲ,ਆਮ ਆਦਮੀ ਪਾਰਟੀ(ਆਪ)ਆਦਿ ਸਿਆਸੀ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਖਿਲਾਰਿਆ ਚੋਗਾ
ਖਿਲਾਰਿਆ।ਪੰਜਾਬ ਦੇ ਮੁੱਖ ਮੁੱਦਿਆਂ ਬੇਰੁਜ਼ਗਾਰੀ ਕਾਰਨ ਹੋ ਰਿਹਾ ਨੌਜਵਾਨਾਂ ਦਾ ਪਰਵਾਸ,ਸਿਹਤ ਸੇਵਾਵਾਂ,ਸਿੱਖਿਆ ਦਾ ਕੌਮੀਕਰਨ,ਪਰਦੂਸ਼ਨ,ਪਾਣੀਆਂ ਦਾ ਮਸਲਾ,ਪੰਜਾਬੀ ਨਾਲ ਦੇਸ਼ ਅੰਦਰ ਹੋ ਰਿਹਾ ਵਿਤਕਰਾ, ਪੰਜਾਬ ਦੀ ਵਿਗੜਦੀ ਆਰਥਿਕਤਾ, ਵਿਤਕਰੇ ਕਾਰਨ ਹਰ ਵਰਗ ਦੀ ਪ੍ਰੇਸ਼ਾਨੀ ਨੂੰ ਅੱਖੋ ਪਰੋਖੇ ਕਰਕੇ ਮੁਫਤ ਦੀਆਂ ਸਹੂਲਤਾਂ ਦੇਣ ਦੇ ਵਾਅਦੇ ਭਾਰੂ ਰਹੇ।ਕਿਸੇ ਵੀ ਸਿਆਸੀ ਪਾਰਟੀ ਨੇ ਸਰਕਾਰੀ ਖ਼ਜ਼ਾਨੇ ਵਿਚੋਂ ਤਨਖਾਹ ਤੇ ਪੈਨਸਨਾਂ ਨਾ ਲੈਣ ਦੀ ਗਲ ਨਹੀਂ ਕੀਤੀ।ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਆਪਣੇ ਧੀਆਂਫ਼ਪੁੱਤਰਾਂ ਨੂੰ ਸਿਆਸਤ ਵਿਚ ਅੱਗੇ ਲਿਆਕੇ ਪਿਤਾਫ਼ਮਾਤਾ ਪੁਰਖੀ ਸਿਆਸੀ ਹਲਕੇਫ਼ਜਾਇਦਾਦਾਂ ਸੌਂਪਣ ਦੇ ਸੁਪਣੇ ਸਿਜੋ ਰਹੇ ਹਨ। ਕਿਸੇ ਵੀ ਪਾਰਟੀ ਦੇ ਨੇਤਾ ਦੇ ਦਿਲ ਵਿਚ ਪੰਜਾਬ ਨੂੰ ਬਚਾਉਣ ਅਤੇ ਵਿਕਸਿਤ ਕਰਨ ਦਾ ਅਜੇ ਤਕ ਸੁਪਨਾ ਦਿਖਾਈ ਨਹੀਂ ਦਿੱਤਾ।ਸਿਆਸੀ ਪਾਰਟੀਆਂ ਦੀ ਵੋਟਰਾਂ ਤਕ ਪਹੁੰਚ ਕੁਰਸੀਯੁੱਧ ਤਕ ਸੀਮਤ ਹੈ।ਪੰਜਾਬ ਵਿਚ ਪਹਿਲਾਂ ਤੋਂ ਸਰਗਰਮ ਵੱਖ ਵੱਖ ਕੌਮੀ,ਖੇਤਰੀ ਸਿਆਸੀ ਪਾਰਟੀਆਂ ਅਤੇ ਸਿਆਸੀ ਪਾਰਟੀਆਂ ਵਿਚੋਂ ਨਿਕਲੇ ਨਵੇਂ ਸਿਆਸੀ ਵਿੰਗ, ਵੋਟਰਾਂ ਤਕ ਪਹੁੰਚ ਕਰਨ ਲਈ ਅਤੇ ਉਨ੍ਹਾਂ ਦੀ ਹਮਦਰਦੀ ਪ੍ਰਾਪਤ ਕਰਨ ਲਈ ਪੂਰੀ ਤਰਾਂ੍ਹ ਸਰਗਰਮ ਸਨ।ਸਿਆਸੀ ਪਾਰਟੀਆਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਲੰਬਾ ਸਮਾਂ ਰਾਜ ਕੀਤਾ,ਉਹਨਾਂ ਕੋਲ ਵੀ ਅਜੇ ਤਕ ਕੋਈ ਇਨਕਲਾਬੀ ਪ੍ਰੋਗਰਾਮ ਨਹੀਂ ਹੈ।ਪੰਜਾਬ ਦੀਆਂ ਰਵਾਇਤੀ ਪਾਰਟੀਆਂ ਲੋਕਾਂ ਨੂੰਲਾਮਬੰਦ ਕਰਨ ਵਿਚ ਲੱਗੀਆਂ ਸਨ ਉਸ ਵੇਲੇ ਕਿਸਾਨ ਜੱਥੇਬੰਦੀਆਂ ਦਿੱਲੀ ਦੇ ਬਾਰਡਰ ਤੇ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਬਿਲਾਂ ਦੇ ਖਿਲਾਫ ਧਰਨੇ ਤੇ ਬੈਠੀਆਂ ਸਨ।ਕਿਸਾਨੀ ਮੋਰਚਿਆਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਸਿਆਸੀ ਪਾਰਟੀਆਂ ਨੂੰ ਪਾਰਟੀ ਪੱਧਰ ਤੋਂ ਉਪਰ ਉਠ ਕੇ ਕਿਸਾਨਾਂ ਲਈ ਮਦੱਦ ਕਰਨ ਦਾ ਆਦੇਸ ਜਾਰੀ ਕਰ ਦਿੱਤਾ ਸੀ।ਕਿਸਾਨੀ ਸੰਘਰਸ ਵਿਚ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਆਪਣੀ ਪਾਰਟੀ ਦੇ ਵਰਕਰਾਂ ਨੂੰ ਭਵਿੱਖ ਦੀ ਰਣਨੀਤੀ ਮੱਦੇਨਜ਼ਰ ਕਿਸਾਨਾਂ ਦੀ ਮਦੱਦ ਲਈ ਤੋਰਿਆ।ਸਿਰਫ ਸਿਆਸੀ ਪਾਰਟੀਆਂ ਹੀ ਨਹੀਂ ਕਿਸਾਨੀ ਨਾਲ ਜੁੜੇ ਮਜ਼ਦੂਰ,ਆੜ੍ਹਤੀਏ,ਵਿਉਪਾਰੀ,ਦੁਕਾਨਦਾਰ ਵੀ ਕਿਸਾਨਾਂ ਦੀ ਮਦੱਦ ਤੋਂ ਪਿਛੇ ਨਹੀ ਰਹੇ।ਸਮੁੱਚੇ ਭਾਰਤ ਵਿਚੋਂ ਵੱਖ ਵੱਖ ਰਾਜਾਂ ਦੀਆਂ ਕਿਸਾਨ ਹਮਾਇਤੀ ਜੱਥੇਬੰਦੀਆਂ ਕਿਸਾਨ ਮੋਰਚੇ ਵਿਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਅੱਗੇ ਆਈਆਂ।ਅੰਤਰਰਾਸਟਰੀ ਪੱਧਰ ਤਕ ਕਿਸਾਨ ਸੰਘਰਸ ਦੀਆਂ ਗੂੰਜਾਂ ਪੈ ਗਈਆਂ।ਵਿਦੇਸਾਂ ਵਿਚ ਬੈਠੇ ਭਾਰਤੀਆਂ ਨੇ ਤਨ ਮਨ ਧਨ ਨਾਲ ਕਿਸਾਨ ਸੰਘਰਸ ਵਿਚ ਆਪਣਾ ਯੋਗਦਾਨ ਪਾਇਆ।ਵਿਦੇਸੀ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੂੰ ਕਿਸਾਨ ਸਮਰਥੱਕ ਭਾਰਤੀਆਂ ਵਲੋਂ ਕੀਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਕਿਸਾਨ ਮੋਰਚੇ ਵਿਚ ਅਗਵਾਈ ਕਰ ਰਹੀਆਂ 32 ਕਿਸਾਨ ਜੱਥੇਬੰਦੀਆਂ ਦੇ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਦੇ ਮੱਤਵਾਜੀ ਸਰਕਾਰ ਚਲਾਉਣੀ ਸੁਰੂ ਕਰ ਦਿੱਤੀ। ਜੇਕਰ ਕਿਸੇ ਕਿਸਾਨ ਜੱਥੇਬੰਦੀ ਦਾ ਆਗੂ ਸਿਆਸੀ ਬਿਆਨ ਦਿੰਦਾ ਸੀ ਤਾਂ ਉਸ ਨੂੰ ਸਸਪੈਂਡ ਕਰਕੇ ਬੋਲਣ ਤੇ ਰੋਕ ਲਗਾ ਦਿੰਦੇ ਸਨ।ਭਾਰਤ ਵਿਚ ਕਿਸਾਨ ਮੋਰਚੇ ਦੌਰਾਨ ਹੋਈਆਂ ਕੁਝ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੇਂਦਰ ਵਿਚ ਰਾਜ ਕਰ ਰਹੀ ਬੀ ਜੇ ਪੀ ਨੂੰ ਵੋਟਾਂ ਨਾ ਪਾਉਣ ਦਾ ਫੱਤਵਾ ਜਾਰੀ ਕਰ ਦਿੱਤਾ।ਕਿਸਾਨ ਮੋਰਚੇ ਦੌਰਾਨ ਨੌਜਵਾਨਾਂ ਅਤੇ ਬੀਬੀਆਂ ਦੀ ਸਮੂਲੀਅਤ ਨੇ ਅਗਵਾਈ ਕਰ ਰਹੇ ਆਗੂਆਂ ਨੂੰ ਪਿਛੇ ਹੱਟਣ ਤੋਂ ਪੱਕੀ ਰੋਕ ਲਗਾ ਦਿੱਤੀ, ਕਰੋ ਜਾਂ ਮਰੋ। ਮੋਰਚਾ ਨਿਰੰਤਰ ਜਾਰੀ ਰਿਹਾ,ਪੰਜਾਬ ਦੇ ਸਾਰੇ ਜ਼ਿਲਾ੍ਹ ਹੈਡਕੁਆਟਰਾਂ ਅਤੇ ਟੋਲ ਪਲਾਜਿਆਂ ਤੇ ਧਰਨੇ ਜਾਰੀ ਰਹੇ। ਪੰਜਾਬੀਆਂ ਤੇ ਪੰਜਾਬ ਆਉਣ ਵਾਲੇ ਲੋਕਾਂ ਨੂੰ ਟੋਲ ਪਲਾਜਿਆਂ ਵੱਡੀ ਰਾਹਤ ਸੀ ਪਰ ਕਿਸਾਨ ਜੱਥੇਬੰਦੀਆਂ ਨੇ ਟੋਲ ਪਲਾਜਿਆਂ ਤੇ ਦਾਨਪਾਤਰ ਰੱਖ ਦਿੱਤੇ ਸਨ।ਕਿਸਾਨ ਮੋਰਚੇ ਦੌਰਾਨ ਹੀ ਸਿਆਸੀ ਪਾਰਟੀਆਂ ਨੇ ਕਿਸਾਨ ਆਗੂਆਂ ਤੇ ਡੋਰੇ ਪਾਉਣੇ ਸੁਰੂ ਕਰ ਦਿੱਤੇ ਸਨ। ਕਿਸਾਨ ਮੋਰਚੇ ਵਿਚ ਸਾਮਲ ਆਗੂਆਂ ਨੂੰ ਸਿਆਸੀ ਤਾਕਤ ਅਤੇ ਖੁਲ੍ਹੇ ਮਾਇਆ ਦੇ ਗੱਫੇ ਦੇਕੇ ਤੋੜਨ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਦੀ ਵਧੇਰੇ ਸਮੂਲੀਅਤ ਨੇ ਅਜਿਹਾ ਹੋਣ ਤੋਂ ਆਗੂਆਂ ਨੂੰ ਡੱਕੀ ਰੱਕਿਆ।
ਭਾਰਤ ਦੇ ਵੱਖ ਵੱਖ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਜਿਮਨੀ ਚੋਣਾਂ ਦੌਰਾਨ ਹੋਈ ਹਾਰ ਅਤੇ ਪੰਜ ਸੂਬਿਆਂ ਉੱਤਰ ਪ੍ਰਦੇਸ਼,ਉਤਰਾਖੰਡ,ਪੰਜਾਬ,ਗੋਆ,ਮਨੀਪੁਰ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਅਖੀਰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂੁ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ 19 ਨਵੰਬਰ ਨੂੰ ਤਿੰਨੇ ਕਿਸਾਨ ਵਿਰੋਧੀ ਬਿੱਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ।ਕਿਸਾਨ ਮੋਰਚੇ ਨੇ ਬਾਕੀ ਰਹਿੰਦੀਆਂ ਮੰਗਾਂ ਫਸਲਾਂ ਦਾ ਘੱਟੋ ਘੱਟ ਸਮਰੱਥਨ ਮੁਲ (ਐਮ ਐਸ ਪੀ) ਅਤੇ ਕਰਜ਼ਾ ਮੁਕਤੀ ਸਮੇਤ ਹੋਰ ਕਈ ਵੱਡੇ ਵੱਡੇ ਮਸਲਿਆਂ ਦੀ ਪੂਰਤੀ ਲਈ ਧਰਨੇ ਜਾਰੀ ਰੱਖੇ।ਕੇਂਦਰ ਸਰਕਾਰ ਵਲੋਂ ਸਾਰੀਆਂ ਮੰਗਾਂ ਮੰਨਣ ਦੀ ਲਿਖਤੀ ਸਹਿਮਤੀ ਦੇਣ ਉਪਰੰਤ ਕਿਸਾਨ ਮੋਰਚਾ ਚੁਕਿਆ ਗਿਆ ਭਾਂਵੇ ਅਜੇ ਤੱਕ ਰਹਿੰਦੀਆਂ ਮੰਗਾਂ ਅਧੂਰੀਆਂ ਪਈਆਂ ਹਨ।ਕਿਸਾਨੀ ਸੰਘਰਸ ਧਰਨਾ ਖ਼ਤਮ ਹੁੰਦਿਆਂ ਹੀ ਭਾਰਤੀ ਕਿਸਾਨ ਮੋਰਚਾ ਬਿਖਰਨਾ ਸੁਰੂ ਹੋ ਗਿਆ।ਸਿਆਸੀ ਭੁੱਖ ਦੇ ਲਾਲਚੀ ਕਿਸਾਨ ਆਗੂਆਂ ਨੇ ਪੰਜਾਬ ਵਿਚ ਸਿਆਸੀ ਦਾਅ ਪੇਚ ਲਾਉਣੇ ਸੁਰੂ ਕਰ ਦਿੱਤੇ।ਪੰਜਾਬ ਦੇ ਕਿਸਾਨ ਭਾਂਵੇ ਕਿਸਾਨ ਮੋਰਚੇ ਦੌਰਾਨ ਇਕੱਠੇ ਸਨ ਪਰ ਉਨ੍ਹਾਂ ਵਿਚੋਂ ਕੁਝ ਨੇਤਾਵਾਂ ਦੀ ਕੁਰਸੀ ਦੀ ਭੁੱਖ ਨੇ ਸਿਆਸੀ ਅਖਾੜੇ ਵਿਚ ਕੁੱਦਣ ਲਈ ਮਜ਼ਬੂਰ ਕਰ ਦਿੱਤਾ।ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਸਮਾਜ ਦੇ ਹਰ ਵਰਗ ਤੋਂ ਮਿਲੇ ਸਮਰੱਥਨ ਨੂੰ ਸਿਆਸੀ ਤਾਕਤ ਸਮਝਣਾ ਸੁਰੂ ਕਰ ਦਿੱਤਾ।
ਕਿਸਾਨੀ ਮੋਰਚੇ ਨਾਲ ਸਬੰਧਿਤ ਪੰਜਾਬ ਦੀਆਂ 22 ਕਿਸਾਨ ਜੱਥੇਬੰਦੀਆਂ ਵਲੋਂ "ਸੰਯੁਕਤ ਸਮਾਜ ਮੋਰਚਾ" ਬਣਾਉਣ ਤੇ ਸਿਆਸੀ ਪਿੜ੍ਹ ਵਿਚ ਕੁੱਦਣ ਦੇ ਫੈਸਲੇ ਨੇ ਸੰਯੁਕਤ ਕਿਸਾਨ ਮੋਰਚੇ ਦੌਰਾਨ ਲੱਗ ਰਹੀ ਦੂਸ਼ਨਬਾਜੀ ਨੂੰ ਲੋਕਾਂ ਦੇ ਸਾਹਮਣੇ ਨੰਗਾ ਕਰ ਦਿੱਤਾ ਹੈ।ਕਿਸਾਨਾਂ ਵਲੋਂ ਨਵੀਂ ਪਾਰਟੀ ਬਣਾਉਣ ਸਮੇਂ ਪਾਰਟੀ ਦੇ ਨਾਮ ਦੇ ਕੇਂਦਰ ਵਿਚ "ਸਮਾਜ" ਲਫਜ ਦੀ ਵਰਤੋਂ ਕੀਤੀ।ਸੰਯੁਕਤ ਸਮਾਜ ਮੋਰਚੇ ਦੀ ਅਗਵਾਈ ਕਿਸਾਨੀ ਨਾਲ ਸਬੰਧਿਤ ਵਿਅਕਤੀਆਂ ਦੇ ਹੱਥਾਂ ਵਿਚ ਹੈ।ਸੰਯੁਕਤ ਕਿਸਾਨ ਮੋਰਚੇ ਦੌਰਾਨ ਸਮਾਜ ਦੇ ਜਿਨ੍ਹਾਂ ਵਰਗਾਂ ਨੇ ਕਿਸਾਨੀ ਸੰਘਰਸ ਦਾ ਸਾਥ ਦਿੱਤਾ ਸੀ, ਕੀ ਉਹ ਹੁਣ ਸੰਯੁਕਤ ਸਮਾਜ ਮੋਰਚੇ ਦਾ ਸਾਥ ਦੇਣਗੇ?ਵੋਟਰਾਂ ਵਿਚ ਵੱਡੀ ਗਿਣਤੀ ਪੱਛੜੀਆਂ ਅਤੇ ਅਨੁਸੂਚਿਤ ਜਾਤੀਆਂ ਦੀ ਹੈ ਜਿਨ੍ਹਾਂ ਦਾ ਭਰੋਸਾ ਹਾਸਲ ਨਹੀਂ ਕੀਤਾ। ਕੌਮੀ ਤੇ ਖੇਤਰੀ ਸਿਆਸੀ ਪਾਰਟੀਆਂ ਦੇ ਸਿਆਸੀ ਕਿਸਾਨ ਵਿੰਗਾਂ ਨਾਲ ਜੁੜ੍ਹੇ ਕਿਸਾਨ ਨਵੀਂ ਬਣੀ ਪਾਰਟੀ ਨਾਲ ਜੁੜ੍ਹਨਗੇ? ਸ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਬਣੀ ਕਿਸਾਨ ਜੱਥੇਬੰਦੀਆਂ ਦੀ ਨਵੀਂ ਪਾਰਟੀ 'ਸੰਯੁਕਤ ਸਮਾਜ ਮੋਰਚਾ' ਪਹਿਲਾਂ ਤਾਂ ਸਿਆਸੀ ਪਿੜ੍ਹ ਵਿਚ ਮੌਜੂਦ ਪਾਰਟੀ 'ਆਪ' ਨਾਲ ਸਮਝੌਤਾ ਕਰਨ ਦੀ ਆਸ ਵਿਚ ਸਨ।ਸੰਯੁਕਤ ਸਮਾਜ ਮੋਰਚੇ ਦੇ ਆਗੂਆਂ ਦੀ ਇੱਛਾ ਪੂਰਤੀ ਨਾ ਹੋਈ ਤੇ ਸਮਝੌਤਾ ਨਾ ਹੋ ਸਕਿਆ।'ਸੰਯੁਕਤ ਸਮਾਜ ਮੋਰਚਾ' ਨੇ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਉਮੀਂਦਵਾਰ ਚੋਣ ਮੈਦਾਨ ਵਿਚ ਉਤਾਰਨ ਦਾ ਫੈਸਲਾ ਕਰ ਲਿਆ।ਪੰਜਾਬ ਵਿਚ ਪਹਿਲਾਂ ਹੀ ਹਰਿਆਣਾ ਨਾਲ ਸਬੰਧਿਤ ਗੁਰਨਾਮ ਸਿੰਘ ਚੜੂਨੀ ਦੀ ਕਿਸਾਨ ਜੱਥੇਬੰਦੀ (ਚੜੂਨੀ) ਨੇ ਆਪਣੇ ਉਮੀਦਵਾਰ ਖੜ੍ਹੇ ਕਰਨੇ ਸੁਰੂ ਕਰ ਦਿੱਤੇ ਹਨ।
ਪੰਜਾਬ ਦੇ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਵਿਚ ਅਗਵਾਈ ਕਰਦਿਆਂ ਅਜਿਹੀ ਭੂਮਿਕਾ ਨਿਭਾਈ ਜਿਸ ਕਰਕੇ ਜਿੱਤ ਪ੍ਰਾਪਤ ਹੋਈ।ਕੇਂਦਰ ਦੀ ਬੀ ਜੇ ਪੀ ਸਰਕਾਰ ਨੇ ਕਿਸਾਨੀ ਸੰਘਰਸ ਅਗੇ ਝੁਕਦਿਆਂ ਤਿੰਨ ਕਾਲੇ ਕਨੂੰਂਨ ਤਾਂ ਵਾਪਿਸ ਲੈ ਲਏ ਪਰ ਸੰਯੁਕਤ ਕਿਸਾਨ ਮੋਰਚੇ ਨੂੰ ਖੇਰੂੰ ਖੇਰੂੰ ਕਰਨ ਵਿਚ ਸਫਲ ਹੋ ਗਈ।ਬੀ ਜੇ ਪੀ ਇਸ ਦਾ ਪੰਜਾਬ ਵਿਚ ਲਾਭ ਲੈਣਾ ਚਾਹੁੰਦੀ।ਪੰਜਾਬ ਵਿਚ ਬੀ ਜੇ ਪੀ ਵਲੋਂ ਆਪਣਾ ਆਧਾਰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਖ਼ਿਰੋਜ਼ਪੁਰ ਰੈਲੀ ਸਮੇਂ ਕਿਸਾਨ ਜੱਥੇਬੰਦੀਆਂ ਨੇ ਰੈਲੀ ਵਿਚ ਸਾਮਲ ਹੋਣ ਵਾਲਿਆਂ ਦਾ ਰਸਤਾ ਰੋਕਣ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਰੈਲੀ ਫਲਾਪ ਹੋ ਗਈ ਜਿਸਦਾ ਦੋਸ਼ ਕਿਸਾਨਾਂ ਸਿਰ ਆਉਦਾ ਹੈ।ਕਿਸਾਨ ਜੱਥੇਬੰਦੀਆਂ ਜੇਕਰ ਅਜਿਹਾ ਐਲਾਨ ਨਾ ਕਰਦੀਆਂ ਤਾਂ ਬੀ ਜੇ ਪੀ ਦੇ ਸਾਹਮਣੇ ਪੰਜਾਬ ਵਿਚਲੀ ਸਪੱਸਟ ਤਸਵੀਰ ਆ ਜਾਣੀ ਸੀ।
ਪੰਜਾਬ ਵਿਚ ਤਕਰੀਬਨ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਦੀ ਸਰਕਾਰ ਰਹੀ ਜਿਸਦੀ ਅਗਵਾਈ ਤਕਰੀਬਨ ਸਾਢੇ ਚਾਰ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ,ਉਸ ਨੂੰ ਗੱਦੀਓ ਲਾਹ ਦਿੱਤਾ।ਕੈਪਟਨ ਅਮਰਿੰਦਰ ਸਿੰਘ ਨੇ ਇਸ ਹੱਤਕ ਨੂੰ ਸਹਾਰਦਿਆਂ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਬਣਾ ਲਈ।ਸ੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਸ ਸੁਖਦੇਵ ਸਿੰਘ ਢੀਂਡਸਾ ਨੇ ਨਵੀਂ ਪਾਰਟੀ 'ਸ੍ਰੋਮਣੀ ਅਕਾਲੀ ਦਲ( ਸੰਯੁਕਤ) ਬਣਾ ਲਈ।ਕੈਪਟਨ ਅਮਰਿੰਦਰ ਸਿੰਘ ਅਤੇ ਸ ਸੁਖਦੇਵ ਸਿੰਘ ਢੀਂਡਸਾ ਨੇ ਆਪਸ ਵਿਚ ਹੱਥ ਮਿਲਾਉਦਿਆਂ,ਕੇਂਦਰ ਵਿਚ ਰਾਜ ਕਰ ਰਹੀ ਬੀ ਜੇ ਪੀ ਨਾਲ ਭਾਈਵਾਲੀ ਬਣਾ ਲਈ।ਪੱਛੜੀਆਂ ਸ੍ਰੇਣੀਆਂ ਦੀ ਤਰਜ਼ਮਾਨੀ ਕਰਨ ਲਈ ਸ ਮਲਕੀਤ ਸਿੰਘ ਬੀਰਮੀ ਨੇ ਪੰਜਾਬ ਲੋਕਹਿੱਤ ਪਾਰਟੀ ਬਣਾ ਲਈ।ਪੰਜਾਬ ਵਿਚ ਹੁਣ ਨਵੀਆਂ ਪਾਰਟੀਆਂ ਦੇ ਪ੍ਰਵੇਸ ਕਰਨ ਨਾਲ ਬਹੁਕੋਨੀ ਮੁਕਾਬਲਿਆਂ ਦੇ ਆਸਾਰ ਸਾਹਮਣੇ ਹਨ।ਪੰਜਾਬ ਵਿਚ ਕੁਝ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਕਾਰਨ ਪਾਰਟੀ ਤੋਂ ਨਰਾਜ਼ ਵਿਅਕਤੀ ਦੂਜੀਆਂ ਪਾਰਟੀਆਂ ਵਿਚ ਜਾ ਰਹੇ ਹਨ।ਆਉਣ ਵਾਲੇ ਦਿਨਾਂ ਵਿਚ ਬਾਕੀ ਸਿਆਸੀ ਪਾਰਟੀਆਂ ਵਲੋਂ ਉਮੀਂਦਵਾਰਾਂ ਦੇ ਐਲਾਨ ਹੋਣ ਪਿਛੋਂ ਦਲਬਦਲੀ ਦੀ ਪ੍ਰਕ੍ਰਿਆ ਹੋਰ ਤੇਜ਼ ਹੋਵੇਗੀ।ਨਾਮਜਦਗੀਆਂ ਦੀ ਪ੍ਰਕ੍ਰਿਆ ਮੁਕੰਮਲ ਹੋਣ ਉਪਰੰਤ ਪੰਜਾਬ ਦੀ ਅਗਲੀ ਸਰਕਾਰ ਦੇ ਅਸਾਰ ਨਜ਼ਰ ਆ ਸਕਦੇ ਹਨ।ਅੱਜੋਕੀ ਸਥਿਤੀ ਵਿਚ ਸਿਆਸੀ ਮਾਹਰਾਂ ਅਨੁਸਾਰ ਕੋਈ ਸਿਆਸੀ ਪਾਰਟੀ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਦਾ ਦਾਅਵਾ ਨਹੀਂ ਕਰ ਸਕਦੀ।ਦੁਨੀਆਂ ਭਰ ਵਿਚ ਪਿਛਲੇ ਦੋ ਸਾਲਾਂ ਵਿਚ ਕਾਰੋਨਾ ਮਹਾਂਮਾਰੀ ਨੇ ਜਿਸਤਰਾਂ ਪ੍ਰਭਾਵਿਤ ਕੀਤਾ ਹੈ ਹੁਣ ਫਿਰ ਦੁਬਾਰਾ ਬਦਲਵੇਂ ਰੂਪ ਵਿਚ ਓਮੀਕਾਰੋਨਾ ਨਾਂ ਦੀ ਬਿਮਾਰੀ ਦਿਨ-ਬ-ਦਿਨ ਜੋਰ ਖ਼ੜ੍ਹ ਰਹੀ ਹੈ,ਇਸ ਪ੍ਰਭਾਵ ਵੀ ਚੋਣ ਉਪਰ ਪੈ ਸਕਦੇ ਹਨ।ਭਾਰਤ ਦੇ ਚੋਣ ਕਮਿਸ਼ਨ ਨੇ ਪਹਿਲਾਂ ਹੀ ਓਮੀਕਾਰੋਨਾ ਨੂੰ ਧਿਆਨ ਵਿਚ ਰੱਖਦਿਆਂ ਪ੍ਰਚਾਰ ਪ੍ਰਕ੍ਰਿਆ ਤੇ ਬਹੁਤ ਸਾਰੀਆਂ ਰੋਕਾਂ ਲਗਾ ਦਿੱਤੀਆਂ ਹਨ।
ਕੌਮੀ,ਖੇਤਰੀ ਸਿਆਸੀ ਪਾਰਟੀਆਂ ਅਤੇ ਸਿਆਸੀ ਪਾਰਟੀਆਂ ਵਿਚੋਂ ਬਣੇ ਨਵੇਂ ਵਿੰਗਫ਼ਪਾਰਟੀਆਂ,
ਸੰਯੁਕਤ ਕਿਸਾਨ ਮੋਰਚੇ ਵਿਚੋਂ ਪੈਦਾ ਹੋਏ ਨਵੇਂ ਸਿਆਸੀ ਦਲ ਦਾ ਕੀ ਰੋਲ ਹੋਵੇਗਾ ਅਜੇ ਫੈਸਲਾ ਕਰਨਾ ਮੁਸ਼ਕਿਲ ਹੈ।
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਖ਼ਸਰ (ਰਿਟਾ), ਨਿਊ ਦਸ਼ਮੇਸ ਨਗਰ,ਮੋਗਾ
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.