ਇੰਜੀਨੀਅਰ ਵਿੱਚ ਕੈਰੀਅਰ ਦੇ ਮੌਕੇ ਅਤੇ ਨੌਕਰੀ ਦੀਆਂ ਸੰਭਾਵਨਾਵਾਂ
ਵਿਜੈ ਗਰਗ
ਇੰਜੀਨੀਅਰ ਕਿਸੇ ਵੀ ਦੇਸ਼ ਦੇ ਵਿਕਾਸ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਸ਼ੁਰੂ ਤੋਂ ਹੀ ਇੰਜੀਨੀਅਰਿੰਗ ਕਿਸੇ ਵੀ ਸਟ੍ਰੀਮ ਦੇ ਵਿਦਿਆਰਥੀਆਂ ਦੀ ਸਭ ਤੋਂ ਪਹਿਲੀ ਪਸੰਦ ਰਹੀ ਹੈ। ਉਦਯੋਗਿਕ ਤੇ ਤਕਨੀਕੀ ਵਿਕਾਸ ਕਾਰਨ ਹਰ ਤਰ੍ਹਾਂ ਦੇ ਉਦਯੋਗਾਂ ’ਚ ਇੰਜੀਨੀਅਰਾਂ ਦੀ ਮੰਗ ਵਧੀ ਹੈ। ਜੇ ਤੁਹਾਡੇ ’ਚ ਹੱਥੀਂ ਕੰਮ ਕਰਨ, ਤਰਕਪੂਰਨ ਢੰਗ ਨਾਲ ਸੋਚਣ, ਚੁਣੌਤੀਆਂ ਸਵੀਕਾਰ ਕਰਨ, ਵਧੀਆ ਸਮਾਜ ਸਿਰਜਣ ਦੀ ਰੁਚੀ ਹੈ ਤਾਂ ਤੁਸੀਂ ਇੰਜੀਨੀਅਰ ਬਣਨ ਦੇ ਯੋਗ ਹੋ।
ਭਾਰਤ ’ਚ 23 ਇੰਡੀਅਨ ਇੰਸਟੀਚਿਊਟਸ ਆਫ ਤਕਨਾਲੋਜੀ (ਆਈਆਈਟੀਜ਼), 30 ਨੈਸ਼ਨਲ ਇੰਸਟੀਚਿਊਟਸ ਆਫ ਤਕਨਾਲੋਜੀ (ਐੱਨਆਈਟੀਜ਼), ਕੇਂਦਰੀ ਸਹਾਇਤਾ ਪ੍ਰਾਪਤ ਤਕਨੀਕੀ ਸੰਸਥਾਵਾਂ, ਟੈਕਨੀਕਲ ਯੂਨੀਵਰਸਿਟੀਆਂ ਤੇ ਉਨ੍ਹਾਂ ਤੋਂ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਕਾਲਜ/ਰਿਜ਼ਨਲ ਕੈਂਪਸ ਹਨ, ਜਿੱਥੇ ਇੰਜੀਨੀਅਰਿੰਗ ਦੇ ਡਿਗਰੀ ਕੋਰਸ ਕਰਵਾਏ ਜਾਂਦੇ ਹਨ।
ਇੰਜੀਨੀਅਰਿੰਗ/ਤਕਨਾਲੋਜੀ ਦੀਆਂ ਬ੍ਰਾਂਚਾਂ
- ਆਟੋਮੋਬਾਈਲ ਇੰਜੀਨੀਅਰਿੰਗ।
- ਐਗਰੀਕਲਚਰ ਇੰਜੀਨੀਅਰਿੰਗ।
- ਆਰਟੀਫਿਸ਼ੀਅਲ ਇੰਟੈਲੀਜੈਂਸ।
- ਬਾਇਓਤਕਨਾਲੋਜੀ।
- ਬਾਇਓਇੰਜੀਨੀਅਰਿੰਗ।
- ਕੰਪਿਊਟਰ ਇੰਜੀਨੀਅਰਿੰਗ।
- ਸਿਵਲ ਇੰਜੀਨੀਅਰਿੰਗ।
- ਕੈਮੀਕਲ ਇੰਜੀਨੀਅਰਿੰਗ।
- ਕੰਸਟਰੱਕਸ਼ਨ ਇੰਜੀਨੀਅਰਿੰਗ।
- ਡਾਟਾ ਸਾਇੰਸ ਐਂਡ ਇੰਜੀਨੀਅਰਿੰਗ।
- ਇਲੈਕਟ੍ਰੀਕਲ ਇੰਜੀਨੀਅਰਿੰਗ।
- ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ।
- ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ।
- ਇਨਵਾਇਰਮੈਂਟ ਇੰਜੀਨੀਅਰਿੰਗ।
- ਮਕੈਨੀਕਲ ਇੰਜੀਨੀਅਰਿੰਗ।
- ਮਾਈਨਿੰਗ ਇੰਜੀਨੀਅਰਿੰਗ।
- ਮਿਨਰਲ ਇੰਜੀਨੀਅਰਿੰਗ।
- ਮੈਕਾਟ੍ਰੋਨਿਕਸ।
- ਮੈਨੂਫੈਕਚਰਿੰਗ ਇੰਜੀਨੀਅਰਿੰਗ।
- ਨੈਨੋਤਕਨਾਲੋਜੀ।
- ਪ੍ਰੋਡਕਸ਼ਨ ਇੰਜੀਨੀਅਰਿੰਗ।
- ਪੈਟਰੋਲੀਅਮ ਇੰਜੀਨੀਅਰਿੰਗ।
- ਪਲਪ ਐਂਡ ਪੇਪਰ ਤਕਨਾਲੋਜੀ।
- ਪੌਲੀਮਰ ਤਕਨਾਲੋਜੀ।
- ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ।
- ਰੋਬੋਟਿਕਸ।
- ਇਨਫਰਮੇਸ਼ਨ ਤਕਨਾਲੋਜੀ (ਆਈਟੀ)।
- ਇੰਡਸਟਰੀਅਲ ਇੰਜੀਨੀਅਰਿੰਗ।
- ਇੰਸਟਰੂਮੈਂਟੇਸ਼ਨ।
- ਸਟ੍ਰੱਕਚਰਲ ਇੰਜੀਨੀਅਰਿੰਗ।
- ਫੂਡ ਤਕਨਾਲੋਜੀ।
- ਟੈਕਸਟਾਈਲ ਇੰਜੀਨੀਅਰਿੰਗ।
- ਨੇਵਲ ਆਰਕੀਟੈਕਚਰ।
- ਓਸ਼ੀਅਨ ਇੰਜੀਨੀਅਰਿੰਗ।
- ਫਾਰਮਾ ਇੰਜੀਨੀਅਰਿੰਗ।
ਦਾਖ਼ਲੇ ਦੀ ਯੋਗਤਾ
ਇੰਜੀਨੀਅਰਿੰਗ ਦੇ ਡਿਗਰੀ ਕੋਰਸਾਂ ਦੇ ਪਹਿਲੇ ਸਾਲ ’ਚ ਦਾਖ਼ਲੇ ਦੀ ਯੋਗਤਾ ਫਿਜ਼ਿਕਸ ਤੇ ਮੈਥੇਮੈਟਿਕਸ ਲਾਜ਼ਮੀ ਵਿਸ਼ਿਆਂ ਸਹਿਤ ਕੈਮਿਸਟਰੀ/ਬਾਇਓਤਕਨਾਲੋਜੀ/ਕੰਪਿਊਟਰ ਸਾਇੰਸ/ਬਾਇਓਲੋਜੀ ’ਚ ਇਕ ਵਿਸ਼ੇ ਨਾਲ 12ਵੀਂ ਜਾਂ ਬਰਾਬਰ ਦੀ ਪ੍ਰੀਖਿਆ ਪਾਸ ਹੋਣਾ ਲਾਜ਼ਮੀ ਹੈ।
ਇੰਜੀਨੀਅਰਿੰਗ/ਤਕਨਾਲੋਜੀ ਦੇ ਗ੍ਰੈਜੂਏਟ (ਬੀਈ/ਬੀਟੈੱਕ) ਕੋਰਸਾਂ ਦੇ ਦੂਜੇ ਸਾਲ ’ਚ ਲੇਟਰਲ ਐਂਟਰੀ ਰਾਹੀਂ ਸਿੱਧੇ ਦਾਖ਼ਲੇ ਦੀ ਵਿੱਦਿਅਕ ਯੋਗਤਾ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕਿਸੇ ਵੀ ਇੰਜੀਨੀਅਰਿੰਗ/ਤਕਨਾਲੋਜੀ ਬ੍ਰਾਂਚ ’ਚ ਘੱਟੋ-ਘੱਟ 50 ਫ਼ੀਸਦੀ (ਅੱੈਸਸੀ/ਐੱਸਟੀ ਲਈ 40 ਫ਼ੀਸਦੀ) ਅੰਕਾਂ ਨਾਲ ਡਿਪਲੋਮਾ ਪਾਸ ਹੋਣਾ ਜ਼ਰੂਰੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਬੀਐੱਸਸੀ (ਫਿਜ਼ਿਕਸ, ਕੈਮਿਸਟਰੀ ਤੇ ਮੈਥੇਮੈਟਿਕਸ ਗਰੁੱਪ) ਪਾਸ ਹੋਣਾ ਲਾਜ਼ਮੀ ਹੈ।
ਦਾਖ਼ਲਾ ਵਿਧੀ
ਨੈਸ਼ਨਲ ਇੰਸਟੀਚਿਊਟਸ ਆਫ ਤਕਨਾਲੋਜੀ (ਐੱਨਆਈਟੀਜ਼), ਇੰਡੀਅਨ ਇੰਸਟੀਚਿਊਟਸ ਆਫ ਇਨਫਰਮੇਸ਼ਨ ਤਕਨਾਲੋਜੀ (ਆਈਆਈਆਈਟੀਜ਼) ਤੇ ਹੋਰ ਕੇਂਦਰੀ ਸਹਾਇਤਾ ਪ੍ਰਾਪਤ ਸੰਸਥਾਵਾਂ, ਰਾਜ ਪੱਧਰੀ ਟੈਕਨੀਕਲ ਯੂਨੀਵਰਸਿਟੀਆਂ ਤੇ ਉਨ੍ਹਾਂ ਤੋਂ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਕਾਲਜਾਂ ’ਚ ਇੰਜੀਨੀਅਰਿੰਗ ਦੇ ਅੰਡਰਗ੍ਰੈਜੂਏਟ ਪ੍ਰੋਗਰਾਮਾਂ ’ਚ ਦਾਖ਼ਲਾ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਕਰਵਾਏ ਜਾਂਦੀ ਜੁਆਇੰਟ ਐਂਟਰੈਂਸ ਐਗਜ਼ਾਮੀਨੇਸ਼ਨ ਜੇਈਈ (ਮੇਨ) ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਦਾਖ਼ਲਾ ਕਾਊਂਸਲਿੰਗ ਵਿਧੀ ਰਾਹੀਂ ਹੁੰਦਾ ਹੈ। ਇੰਡੀਅਨ ਇੰਸਟੀਚਿਊਟਸ ਆਫ ਤਕਨਾਲੋਜੀ (ਆਈਆਈਟੀਜ਼) ’ਚ ਇੰਜੀਨੀਅਰਿੰਗ ਦੇ ਡਿਗਰੀ ਕੋਰਸਾਂ ’ਚ ਦਾਖ਼ਲਾ ਜੇਈਈ (ਐਡਵਾਂਸਡ) ਪ੍ਰਵੇਸ਼ ਪ੍ਰੀਖਿਆ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਸ ਟੈਸਟ ’ਚ ਜੇਈਈ (ਮੇਨ) ਦਾ ਪੇਪਰ -1 ਕੁਆਲੀਫਾਈ ਕਰਨ ਵਾਲੇ ਨਿਰਧਾਰਤ ਉਮੀਦਵਾਰ ਹੀ ਅਪੀਅਰ ਹੋ ਸਕਦੇ ਹਨ।
ਲੇਟਰਲ ਐਂਟਰੀ ਰਾਹੀਂ ਦੂਜੇ ਸਾਲ ’ਚ ਸਿੱਧਾ ਦਾਖ਼ਲਾ ਯੋਗਤਾ ਪ੍ਰੀਖਿਆ ’ਚੋਂ ਪ੍ਰਾਪਤ ਅੰਕਾਂ ਦੀ ਮੈਰਿਟ ਦੇ ਆਧਾਰ ’ਤੇ ਕੀਤਾ ਜਾਂਦਾ ਹੈ।
ਜੇਈਈ (ਮੇਨ) ਪ੍ਰੀਖਿਆ ਦਾ ਸਟਾਈਲ
ਇਸ ਪ੍ਰੀਖਿਆ ’ਚ ਦੋ ਪੇਪਰ ਹੁੰਦੇ ਹਨ, ਜਿਨ੍ਹਾਂ ਦਾ ਹਰੇਕ ਦਾ ਸਮਾਂ ਤਿੰਨ ਘੰਟੇ ਦਾ ਹੁੰਦਾ ਹੈ। ਪੇਪਰ-1 ਬੀਈ/ਬੀਟੈੱਕ ਦਾਖ਼ਲੇ ਲਈ ਹੁੰਦਾ ਹੈ। ਇਸ ’ਚ ਫਿਜ਼ਿਕਸ, ਕੈਮਿਸਟਰੀ, ਮੈਥੇਮੈਟਿਕਸ ਵਿਸ਼ਿਆਂ ਦੇ ਪ੍ਰਸ਼ਨ ਹੁੰਦੇ ਹਨ। ਇਸ ’ਚ ਸਾਰੇ ਪ੍ਰਸ਼ਨ ਆਬਜ਼ੈਕਟਿਵ ਕਿਸਮ ਦੇ ਹੁੰਦੇ ਹਨ। ਪੇਪਰ-2 ਬੀ ਆਰਕੀਟੈਕਚਰ/ਬੀ ਪਲੈਨਿੰਗ ਕੋਰਸਾਂ ਲਈ ਹੁੰਦਾ ਹੈ ਤੇ ਇਸ ’ਚ ਮੈਥੇਮੈਟਿਕਸ, ਐਪਟੀਚਿਊਡ ਟੈਸਟ, ਡਰਾਇੰਗ ਟੈਸਟ ਦੇ ਪ੍ਰਸ਼ਨ ਹੁੰਦੇ ਹਨ। ਇਸ ’ਚ ਡਰਾਇੰਗ ਤੋਂ ਇਲਾਵਾ ਬਾਕੀ ਪ੍ਰਸ਼ਨ ਆਬਜ਼ਕਟਿਵ ਕਿਸਮ ਤੇ ਨੁਮੈਰੀਕਲ ਕਿਸਮ, ਜਿਨ੍ਹਾਂ ਦਾ ਉੱਤਰ ਨੁਮੈਰੀਕਲ ਮੁੱਲ ਹੁੰਦਾ ਹੈ, ਦੇ ਹੁੰਦੇ ਹਨ। ਪ੍ਰੀਖਿਆ ਡਰਾਇੰਗ ਟੈਸਟ ਨੂੰ ਛੱਡ ਕੇ ‘ਪੈੱਨ ਤੇ ਪੇਪਰ ਮੋਡ’ ਰਾਹੀਂ ਹੁੰਦੀ ਹੈ, ਬਾਕੀ ਕੰਪਿਊਟਰ ਬੇਸਡ ਟੈਸਟ (ਸੀਬੀਟੀ) ਮੋਡ ਵਾਲੇ ਹੁੰਦੀ ਹੈ। ਪ੍ਰਸ਼ਨ ਪੱਤਰਾਂ ਦਾ ਮਾਧਿਅਮ ਅੰਗਰੇਜ਼ੀ, ਹਿੰਦੀ ਜਾਂ ਗੁਜਰਾਤੀ ਹੁੰਦਾ ਹੈ।
ਜੇਈਈ (ਐਡਵਾਂਸਡ) ਪ੍ਰੀਖਿਆ ਦਾ ਸਟਾਈਲ
ਇਸ ’ਚ ਦੋ ਪ੍ਰਸ਼ਨ ਪੱਤਰ ਹੁੰਦੇ ਹਨ। ਹਰੇਕ ਦਾ ਸਮਾਂ ਤਿੰਨ ਘੰਟੇ ਦਾ ਹੁੰਦਾ ਹੈ। ਹਰ ਪ੍ਰਸ਼ਨ ਪੱਤਰ ’ਚ ਫਿਜ਼ਿਕਸ, ਕੈਮਿਸਟਰੀ ਤੇ ਮੈਥੇਮੈਟਿਕਸ ਦੇ ਤਿੰਨ ਵੱਖਰੇ ਸੈਸ਼ਨ ਹੁੰਦੇ ਹਨ। ਪ੍ਰਸ਼ਨ ਆਬਜ਼ੈਕਟਿਵ ਤੇ ਨੁਮੈਰੀਕਲ ਕਿਸਮ ਦੇ ਹੁੰਦੇ ਹਨ। ਪ੍ਰਸ਼ਨ ਪੱਤਰ ਅੰਗਰੇਜ਼ੀ ਤੇ ਹਿੰਦੀ ਦੋਨੋਂ ਭਾਸ਼ਾਵਾਂ ’ਚ ਹੁੰਦੇ ਹਨ। ਬੀ.ਆਰਕੀਟੈਕਚਰ ਤੇ ਬੀ.ਡਿਜ਼ਾਈਨ ਕੋਰਸਾਂ ’ਚ ਦਾਖ਼ਲਾ ਲੈਣ ਲਈ ਆਰਕੀਟੈਕਚਰ ਐਪਟੀਚਿਊਡ ਟੈਸਟ (ਏਏਟੀ) ਵੀ ਪਾਸ ਕਰਨਾ ਪੈਂਦਾ ਹੈ। ਜੇਈਈ (ਐਡਵਾਂਸਡ) ਲਈ ਸਿਰਫ ਦੋ ਹੀ ਮੌਕੇ ਦਿੱਤੇ ਜਾਂਦੇ ਹਨ। ਇਹ ਕੰਪਿਊਟਰ ਬੇਸਡ ਟੈਸਟ ਮੋਡ ਰਾਹੀਂ ਲਿਆ ਜਾਂਦਾ ਹੈ। ਇਸ ’ਚ ਅਪੀਅਰ ਹੋਣ ਲਈ ਉਮੀਦਵਾਰ ਨੇ ਯੋਗਤਾ ਪ੍ਰੀਖਿਆ ਘੱਟੋ-ਘੱਟ 75 ਫ਼ੀਸਦੀ (ਐੱਸਸੀ/ਐੱਸਟੀ/ਪੀਡਬਲਯੂਡੀ ਲਈ 65 ਫ਼ੀਸਦੀ) ਸਮੁੱਚੇ ਅੰਕਾਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ ਜਾਂ ਆਪਣੀ ਬੋਰਡ ਪ੍ਰੀਖਿਆ ’ਚ ਸਫਲ ਉਮੀਦਵਾਰਾਂ ਦੇ 20 ਫ਼ੀਸਦੀ ’ਚ ਹੋਣਾ ਚਾਹੀਦਾ ਹੈ। ਉਮੀਦਵਾਰ ਜੇਈਈ ਮੇਨ ਦੇ ਬੀਈ/ਬੀਟੈੱਕ ਪੇਪਰ ਦੇ ਸਿਖ਼ਰਲੇ 250000 ਲੱਖ ਸਫਲ ਉਮੀਦਵਾਰਾਂ ’ਚ ਹੋਣਾ ਚਾਹੀਦਾ ਹੈ।
ਉਮਰ ਦੀ ਹੱਦ
ਜੇਈਈ ਮੇਨ ਪ੍ਰਵੇਸ਼ ਪ੍ਰੀਖਿਆ ’ਚ ਅਪੀਅਰ ਹੋਣ ਲਈ ਉਮੀਦਵਾਰਾਂ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ ਪਰ ਜੇਈਈ (ਐਡਵਾਂਸ) ਲਈ ਉਮਰ ਦੀ ਵੱਧ ਤੋਂ ਵੱਧ ਹੱਦ 25 ਸਾਲ (ਐੱਸਸੀ/ਐੱਸਟੀ 30 ਸਾਲ) ਹੈ।
ਨੌਕਰੀ ਦੇ ਮੌਕੇ
ਉੱਚ ਵਿੱਦਿਆ : ਐੱਮਟੈੱਕ, ਐੱਮਬੀਏ, (ਗੇਟ/ਕੈਟ ਪ੍ਰਵੇਸ਼ ਪ੍ਰੀਖਿਆਵਾਂ)।
ਪਬਲਿਕ ਤੇ ਪ੍ਰਾਈਵੇਟ ਸੈਕਟਰ ’ਚ ਨੌਕਰੀਆਂ।
ਟੀਚਿੰਗ : ਲੈਕਚਰਾਰ/ਸਹਾਇਕ ਪ੍ਰੋਫੈਸਰ।
ਮੁਕਾਬਲੇ ਦੀਆਂ ਪ੍ਰੀਖਿਆਵਾਂ: ਸਿਵਲ ਸਰਵਿਸਿਜ਼ ਐਗਜ਼ਾਮੀਨੇਸ਼ਨ, ਆਈਏਐੱਸ, ਆਈਪੀਐੱਸਆਈਐੱਫਐੱਸ, ਪ੍ਰੋਬੇਸ਼ਨਰੀ ਅਫ਼ਸਰ, ਪੀਸੀਐੱਸ ਆਦਿ।
- ਪ੍ਰਾਈਵੇਟ ਕੰਪਨੀਆਂ।
- ਰਿਸਰਚ ਐਂਡ ਡਿਵੈਲਪਮੈਂਟ।
- ਇੰਟਰਨਸ਼ਿਪ/ਅਪ੍ਰੈਂਟਸ਼ਿਪ।
- ਕੰਸਲਟੈਂਸੀ।
- ਵੈੱਬ ਡਿਜ਼ਾਈਨਿੰਗ/ਸਾਫਟਵੇਅਰ ਡਿਜ਼ਾਈਨ।
ਆਰਮਡ ਫੋਰਸਜ਼: ਇੰਡੀਅਨ ਆਰਮੀ, ਇੰਡੀਅਨ ਏਅਰ ਫੋਰਸ, ਇੰਡੀਅਨ ਨੇਵੀ (ਸੀਡੀਐੱਸ ਪ੍ਰੀਖਿਆ, ਏਐੱਫਸੀਏਟੀ ਪ੍ਰੀਖਿਆ)।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.