ਭਾਰਤ ਵਿਚ ਬਹੁਤ ਆਬਾਦੀ ਨੂੰ ਭਰ-ਪੇਟ ਭੋਜਨ ਨਹੀਂ ਮਿਲ ਰਿਹਾ
ਭੁੱਖਮਰੀ ਦੇ ਮਾਮਲੇ ਵਿਚ ਭਾਰਤ ਦੀ ਹਾਲਤ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਨਾਲੋਂ ਵੀ ਬਣਤਰ ਹੈ। ਇਹ ਖੁਲਾਸਾ ਵਿਸ਼ਵ ਭੁੱਖਮਰੀ ਸੂਚਕ ਅੰਕ (ਗਲੋਬਲ ਹੰਗਰ ਇੰਡੈਕਸਜੀ ਐੱਚ ਆਈ) ਤੋਂ ਹੋਇਆ ਹੈ। ਚੀਨ, ਬਰਾਜ਼ੀਲ ਤੇ ਕੁਵੈਤ ਸਣੇ 18 ਦੇਸ਼ਾਂ ਨੇ ਪੰਜ ਤੋਂ ਘੱਟ ਜੀ ਐੱਚ ਆਈ ਸਕੋਰ ਨਾਲ ਸਿਖਰਲਾ ਸਾਂਝਾ ਸਥਾਨ ਸਾਂਝਾ ਕੀਤਾ ਹੈ। ਸਹਾਇਤਾ ਕਾਰਜਾਂ ਨਾਲ ਜੁੜੀ ਆਇਰਲੈਂਡ ਦੀ ਏਜੰਸੀ ਕਨਸਰਨ ਵਰਲਡਵਾਈਡ ਤੇੇ ਜਰਮਨੀ ਦੇ ਸੰਗਠਨ ਵੈਲਟ ਹੰਗਰ ਹਿਲਫ ਵੱਲੋਂ ਤਿਆਰ ਕੀਤੀ ਗਈ 2021 ਦੀ ਰਿਪੋਰਟ ਵਿਚ ਭਾਰਤ ਵਿਚ ਭੁੱਖ ਦੀ ਹਾਲਤ ਨੂੰ ਚਿੰਤਾਜਨਕ ਦੱਸਿਆ ਗਿਆ ਹੈ। ਭਾਰਤ 2020 ਵਿਚ 107 ਦੇਸ਼ਾਂ ਵਿਚ 94ਵੇਂ ਸਥਾਨ ’ਤੇ ਸੀ ਤੇ ਹੁਣ 116 ਦੇਸ਼ਾਂ ਵਿਚ 101ਵੇਂ ਸਥਾਨ ’ਤੇ ਰਿਹਾ ਹੈ। ਭਾਰਤ ਦਾ ਜੀ ਐੱਚ ਆਈ ਸਕੋਰ ਵੀ ਡਿੱਗ ਗਿਆ ਹੈ। ਇਹ 2000 ਵਿਚ 38.8 ਸੀ ਅਤੇ 2012 ਤੇ 2021 ਵਿਚਾਲੇ 28.8-27.5 ਦੇ ਵਿਚਾਲੇ ਰਿਹਾ ਹੈ।
ਜੀ ਐੱਚ ਆਈ ਦੇ ਸਕੋਰ ਦੀ ਗਣਨਾ ਚਾਰ ਸੰਕੇਤਕਾਂ ਨਾਲ ਕੀਤੀ ਜਾਂਦੀ ਹੈਘੱਟ ਪੋਸ਼ਣ, ਕੁਪੋਸ਼ਣ, ਬੱਚਿਆਂ ਦੀ ਵਾਧਾ ਦਰ ਤੇ ਬਾਲ ਮਿ੍ਰਤੂ ਦਰ। ਜੀ ਐੱਚ ਆਈ ਭੁੱਖ ਦੇ ਖਿਲਾਫ ਸੰਘਰਸ਼ ਦੀ ਜਾਗਰੂਕਤਾ ਤੇ ਸਮਝ ਵਧਾਉਣ, ਦੇਸ਼ਾਂ ਵਿਚਾਲੇ ਭੁੱਖ ਦੀ ਪੱਧਰ ਦੀ ਤੁਲਨਾ ਕਰਨ ਲਈ ਤਰੀਕਾ ਪ੍ਰਦਾਨ ਕਰਨ ਅਤੇ ਉਸ ਥਾਂ ਵੱਲ ਲੋਕਾਂ ਦਾ ਧਿਆਨ ਖਿੱਚਣ (ਜਿਥੇ ਭੁੱਖਮਰੀ ਬਹੁਤ ਹੈ) ਲਈ ਡਿਜ਼ਾਈਨ ਕੀਤਾ ਗਿਆ ਹੈ। ਇਸ ਵਿਚ ਦੇਖਿਆ ਜਾਂਦਾ ਹੈ ਕਿ ਦੇਸ਼ ਦੀ ਕਿੰਨੀ ਆਬਾਦੀ ਨੂੰ ਭਰ-ਪੇਟ ਭੋਜਨ ਨਹੀਂ ਮਿਲ ਰਿਹਾ। ਇਹ ਵੀ ਦੇਖਿਆ ਜਾਂਦਾ ਹੈ ਕਿ ਕਿੰਨੇ ਬੱਿਚਆਂ ਦੀ ਲੰਬਾਈ ਤੇ ਭਾਰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਘੱਟ ਹੈ। ਬਾਲ ਮਿ੍ਰਤੂ ਦਰ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ। ਭਾਰਤ ਵਿਚ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਵਾਧਾ ਨਾ ਹੋਣ ਦੀ ਦਰ 1998-2002 ਵਿਚ 17.1 ਫੀਸਦੀ ਸੀ, ਜਿਹੜੀ 2016-20 ਵਿਚ ਵਧ ਕੇ 17.3 ਫੀਸਦੀ ਹੋ ਗਈ। ਭਾਰਤ ਵਿਚ ਲੋਕ ਕੋਰੋਨਾ ਮਹਾਂਮਾਰੀ ਤੇ ਪਾਬੰਦੀਆਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ ਅਤੇ ਬੱਚਿਆਂ ਦਾ ਵਿਕਾਸ ਸਭ ਤੋਂ ਵੱਧ ਇਥੇ ਰੁਕਿਆ ਹੈ।
ਰਿਪੋਰਟ ਮੁਤਾਬਕ ਭੁੱਖ ਦੇ ਖਿਲਾਫ ਲੜਾਈ ਖਤਰਨਾਕ ਤਰੀਕੇ ਨਾਲ ਪਟੜੀਓਂ ਲਹਿ ਗਈ ਹੈ। ਪੂਰੀ ਦੁਨੀਆ, ਖਾਸਕਰ 47 ਦੇਸ਼, 2030 ਤੱਕ ਟੀਚੇ ਦੀ ਹੇਠਲੀ ਪੱਧਰ ਨੂੰ ਹਾਸਲ ਕਰਨ ਵਿਚ ਨਾਕਾਮ ਰਹਿਣਗੇ। ਵਿਸ਼ਵ ਪੱਧਰ ’ਤੇ ਜਲਵਾਯੂ ਪਰਿਵਰਤਨ ਤੇ ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਆਰਥਕ ਤੇ ਸਿਹਤ ਸੰਬੰਧੀ ਚੁਣੌਤੀਆਂ ਭੁੱਖਮਰੀ ਨੂੰ ਵਧਾ ਰਹੀਆਂ ਹਨ। ਸੱਤ ਤੋਂ ਵੱਧ ਸਾਲਾਂ ਤੋਂ ਦੇਸ਼ ਵਿਚ ਕਿਸ ਸਰਕਾਰ ਦਾ ਰਾਜ ਚੱਲ ਰਿਹਾ ਹੈ। ਸਰਕਾਰ ਦੇ ਹਾਕਮ ‘ਅੱਛੇ ਦਿਨ’ ਲਿਆਉਣ ਦੇ ਵਾਅਦੇ ਨਾਲ ਸੱਤਾ ਵਿਚ ਆਏ ਸਨ। ਜੀ ਐੱਚ ਆਈ ਰਿਪੋਰਟ ਤੋਂ ਸਾਫ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਲੋਕਾਂ ਦੇ ਕਿੰਨੇ ਅੱਛੇ ਦਿਨ ਲਿਆਂਦੇ ਹਨ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.