ਲੋਕ ਗਾਇਕਾ ਰਣਜੀਤ ਕੌਰ ਨੂੰ ਜਨਮ ਦਿਨ ਮੌਕੇ ਕਲਾ ਪਰਿਸ਼ਦ ਨੇ ਵਧਾਈ ਦਿੱਤੀ
ਪੰਜਾਬੀ ਦੀ ਮਾਣ ਮੱਤੀ ਲੋਕ ਗਾਇਕਾ ਅਤੇ ਮਹੁੰਮਦ ਸਦੀਕ ਨਾਲ ਲੰਬਾ ਸਮਾਂ ਦੋਗਾਣਾ ਗਾਇਕੀ ਵਿਚ ਸਾਥ ਦੇਣ ਵਾਲੀ ਬੀਬੀ ਰਣਜੀਤ ਕੌਰ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਉਨਾ ਦੀ ਲੰਬੀ ਉਮਰ ਦੀ ਕਾਮਨਾ ਕਰਦਿਆਂ ਉਨਾ ਨੂੰ ਵਧਾਈ ਦਿਤੀ ਗਈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਆਖਿਆ ਕਿ ਰਣਜੀਤ ਕੌਰ ਦੀ ਸੁਰੀਲੀ ਆਵਾਜ਼ ਸਰੋਤਿਆਂ ਨੂੰ ਦੇਰ ਆਕਰਸ਼ਿਤ ਕਰਦੀ ਰਹੀ। ਉਨ੍ਹਾਂ ਇਕੱਲਿਆਂ ਵੀ ਬਹੁਤ ਸਾਰੇ ਗੀਤ ਤੇ ਲੋਕ ਗਾਥਾਵਾਂ ਰਿਕਾਰਡ ਕਰਵਾਈਆਂ। ਉਹ ਸੰਗੀਤ ਨੂੰ ਸਮਰਪਿਤ ਫਨਕਾਰਾ ਹੈ। ਇਸ ਮੌਕੇ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਆਖਿਆ ਕਿ ਰਣਜੀਤ ਕੌਰ ਦੇ ਪਿਤਾ ਗਿਆਨੀ ਆਤਮਾ ਸਿੰਘ ਨੇ ਖੁਦ ਰਣਜੀਤ ਕੌਰ ਨੂੰ ਸੰਗੀਤ ਦੇ ਖੇਤਰ ਵਿਚ ਪ੍ਰਵੇਸ਼ ਕਰਵਾਇਆ ਅਤੇ ਸਦੀਕ ਨਾਲ ਜੋੜੀ ਬਣ ਗਈ, ਜੋ ਦੁਨੀਆ ਭਰ ਵਿਚ ਮਸ਼ਹੂਰ ਹੋਈ। ਉਨ੍ਹਾਂ ਲੋਕ ਮਨਾਂ ਦੀ ਤਰਜਮਾਨੀ ਕਰਦੇ ਗੀਤ ਤੇ ਦੋਗਾਣੇ ਗਾਏ। ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਰਣਜੀਤ ਕੌਰ ਦੇ ਦੂਰਦਰਸ਼ਨ ਤੇ ਰੇਡੀਓ ਉਤੇ ਗਾਏ ਗੀਤਾਂ ਨੂੰ ਵੀ ਪੰਜਾਬ ਭਰ ਵਿਚ ਮਸ਼ਹੂਰੀ ਮਿਲੀ। ਉਹ ਸੰਗੀਤ ਦੀਆਂ ਬਰੀਕੀਆਂ ਸਮਝਣ ਵਾਲੀ ਫਨਕਾਰਾ ਹੈ। ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ, ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਤੇ ਸਕੱਤਰ ਪ੍ਰੀਤਮ ਰੁਪਾਲ ਨੇ ਵੀ ਰਣਜੀਤ ਕੌਰ ਨੂੰ ਵਧਾਈ ਦਿਤੀ ਹੈ।
-
ਨਿੰਦਰ ਘੁਗਿਆਣਵੀ, ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ
ninder_ghugianvi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.