ਸਾਹਿਤ ਦੀ ਅਣਹੋਂਦ ਜ਼ਿੰਦਗੀ ਨੂੰ ਅਧੂਰੀ ਬਣਾ ਦਿੰਦੀ
ਜ਼ਿੰਦਗੀ ਵਿਚ ਸਮਝੌਤੇ, ਜ਼ਿੰਦਗੀ ਦੇ ਚੰਗੇ ਕੰਮਾਂ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲੈਂਦੇ ਹਾਂ ਪਰ ਉਨ੍ਹਾਂ ਦੁਆਰਾ ਚੁਣੇ ਗਏ ਗਲਤ ਦਿਸ਼ਾਮਾਨ ਕਰਦੇ ਫੈਸਲਿਆਂ ਦੀ ਤੁਲਨਾ ਆਪਣੀ ਜ਼ਿੰਦਗੀ ਦੇ ਨਾਲ ਕਰਦੇ ਹੋਏ ਉਨ੍ਹਾਂ ਤੋਂ ਸਬਕ ਲੈਂਦੇ ਹਾਂ ਤੇ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲੈਂਦੇ ਹਾਂ। 'ਸਾਹਿਤ' ਸ਼ਬਦਾਂ ਦਾ ਹੀ ਤਾਣਾ-ਬਾਣਾ ਹੁੰਦਾ ਹੈ। ਜਿਸ ਵਿਚ ਲੇਖਕ ਆਪਣੀ ਕਲਪਨਾ ਸ਼ਕਤੀ ਨੂੰ ਅਜਿਹੇ ਰਚਨਾਤਮਿਕ ਢੰਗ ਨਾਲ ਪੇਸ਼ ਕਰਦਾ ਹੈ ਕਿ ਉਹ ਆਪਣੇ ਖੁਦ ਦੇ ਨਿੱਜੀ ਤਜ਼ੁਰਬੇ ਨੂੰ ਸ਼ਬਦਾਂ ਦੇ ਰਾਹੀਂ ਪ੍ਰਗਟ ਕਰਕੇ ਪਾਠਕਾਂ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਦੁਆਰਾ ਹੀ ਉਹ ਸਭ ਕੁਝ ਮਹਿਸੂਸ ਕਰਵਾ ਦਿੰਦਾ ਹੈ, ਜਿਸ ਦਾ ਤਜ਼ੁਰਬਾ ਉਸ ਨੇ ਖੁਦ ਕੀਤਾ ਹੁੰਦਾ ਹੈ। ਇਸ ਦੇ ਦੁਆਰਾ ਜ਼ਿੰਦਗੀ ਦੀਆਂ ਵੱਡੀਆਂ ਸਚਾਈਆਂ, ਕਠੋਰਤਾਵਾਂ, ਵਿਚਾਰ, ਹਲਾਤਾਂ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ ਤੇ ਉਨ੍ਹਾਂ ਲੋਕਾਂ ਲਈ ਰਸਤਾ ਤਿਆਰ ਕਰਦਾ ਹੈ, ਜਿਹੜੇ ਇਸ ਰਸਤੇ ਨੂੰ ਉਪਰ ਚੱਲਣਾ ਚਾਹੁੰਦੇ ਹਨ ਤੇ ਜ਼ਿੰਦਗੀ ਨੂੰ ਨੇੜੇ ਤੋਂ ਤੱਕਣਾ ਚਾਹੁੰਦੇ ਹਨ।
ਸਭ ਤੋਂ ਵੱਧ ਜੋ ਗੱਲ ਹੈਰਾਨੀਜਨਕ ਹੈ, ਉਹ ਇਹ ਹੈ ਕਿ ਇਸ ਵਿਚ ਬੋਲ-ਚਾਲ ਵਿਚਾਰਾਂ ਦਾ ਅਦਾਨ ਪ੍ਰਦਾਨ ਸਿਰਫ਼ ਤੇ ਸਿਰਫ਼ ਸ਼ਬਦਾਂ ਦੇ ਦੁਆਰਾ ਹੀ ਹੁੰਦਾ ਹੈ। ਹੁਣ ਇਹ ਲੇਖਕ 'ਤੇ ਨਿਰਭਰ ਕਰਦਾ ਹੈ ਕਿ ਉਸ ਵਿਚ ਸ਼ਬਦਾਂ ਨੂੰ ਚਿਤਰਨ ਦੀ ਕਿੰਨੀ ਕੁ ਮੁਹਾਰਤ ਹੈ ਕਿ ਉਸ ਦੁਆਰਾ ਲਿਖੀ ਕੋਈ ਵੀ ਲਿਖਤ ਪਾਠਕਾਂ ਦੀਆਂ ਅੱਖਾਂ ਅੱਗੋਂ ਕਿਸੇ ਫਿਲਮ ਦੀ ਰੀਲ ਦੀ ਤਰ੍ਹਾਂ ਘੁੰਮ ਜਾਵੇ ਤੇ ਪਾਠਕ ਉਸ ਲੇਖਕ ਦੀ ਲੇਖਣੀ ਦੇ ਨਾਲ ਖੁਸ਼ ਦੀ ਘਟਨਾ ਵੇਲੇ ਖੁਸ਼ ਹੋਵੇ ਅਤੇ ਦੁਖ ਦੀ ਘਟਨਾ ਵੇਲੇ ਅੰਦਰੋਂ ਦੁਖੀ ਮਹਿਸੂਸ ਹੋਵੇ ਤੇ ਦਿਲ ਦੀ ਚੀਸ ਉਸ ਦੇ ਅੰਦਰੋਂ ਅੱਖਾਂ ਦੁਆਰਾ ਹੰਝੂਆਂ ਦੇ ਰੂਪ ਵਿਚ ਵਹਿ ਕੇ ਉਸ ਦੇ ਚਿਹਰੇ ਤੇ ਆ ਜਾਵੇ ਤੇ ਗੱਲ ਉਸ ਦੇ ਅਚੇਤ ਮਨ, ਉਪਰ ਇਸ ਕਦਰ ਹਾਵੀ ਹੋ ਜਾਵੇ ਕਿ, ਹਰ ਸਮੇਂ ਉਹ ਉਹੀ ਗੱਲ ਸੋਚੇ, ਜੋ ਉਸ ਨੇ ਕਿਤਾਬ ਵਿਚ ਪੜ੍ਹੀ ਹੋਵੇ।
ਸਾਹਿਤ ਦੇ ਦੁਆਰਾ ਸਾਨੂੰ ਪੁਰਾਤਨ ਸਮੇਂ ਵਿਚ ਵਰਤੀਆਂ ਜਾਣ ਵਾਲੀਆਂ ਮੈਡੀਸਨ, ਇਤਿਹਾਸ, ਸਮਾਜ ਅਤੇ ਮਨੋਵਿਗਿਆਨ ਵਰਗੇ ਵਿਸ਼ਿਆਂ ਉਪਰ ਗਿਆਨ ਪ੍ਰਾਪਤ ਹੁੰਦਾ ਹੈ। 'ਸਾਹਿਤ' ਪੜ੍ਹਨਾ ਹਰ ਕਿਸੇ ਵੱਸ ਦੀ ਗੱਲ ਨਹੀਂ ਹੈ। ਸਾਹਿਤ ਪੜ੍ਹਣ ਦੇ ਲਈ ਹਲੀਮੀ, ਜਮੀਨੀ ਪੱਧਰ, ਸੋਚ ਉਪਰ ਕਾਬੂ ਹੋਣਾ
ਕਿਤਾਬਾਂ ਨੂੰ ਪੜ੍ਹ ਕੇ ਮਨ ਵਧੀਆ ਹੋ ਜਾਂਦਾ ਹੈ। ਅੰਗਰੇਜ਼ੀ ਦੇ ਇਕ ਵਿਦਵਾਨ ਦੇ ਅਨੁਸਾਰ ਕਿਤਾਬਾਂ ਦੀਆਂ ਵੀ ਆਪਣੀਆਂ ਕਿਸਮਾਂ ਹੁੰਦੀਆਂ ਹਨ, ਕਿ ਕੁਝ ਕਿਤਾਬਾਂ ਨੂੰ ਅਸੀਂ ਭਾਗਾਂ ਦੇ ਵਿਚ ਪੜ੍ਹਦੇ ਹਾਂ, ਕੁਝ ਕਿਤਾਬਾਂ ਅਸੀਂ ਖਾਨਾਪੂਰਤੀ ਲਈ ਪੜ੍ਹਦੇ ਹਾਂ, ਕੁਝ ਕਿਤਾਬਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਰਾਮ ਦੇ ਨਾਲ ਸਮਝ ਸਮਝ ਕੇ ਪੜ੍ਹਦੇ ਹਾਂ ਅਤੇ ਆਪਣਾ ਧਿਆਨ ਉਨ੍ਹਾਂ ਉਪਰ ਕੇਂਦਰਿਤ ਕਰਦੇ ਹਾਂ। ਕਿਤਾਬਾਂ ਸੱਚੇ ਮਿਤਰਾਂ ਦੀ ਤਰ੍ਹਾਂ ਹੁੰਦੀਆਂ ਹਨ। ਜਿਹੜੀਆਂ ਕਿ ਸਾਡੇ ਜੀਵਨ ਵਿਚ ਸਦਾ ਬਣੇ ਰਹਿੰਦੇ ਤੇ ਸਮੇਂ ਸਮੇਂ ਸਿਰ ਸਾਡੀ ਚੰਗੇ ਅਗਵਾਈ-ਕਾਰ ਦੀ ਤਰ੍ਹਾ ਅਗਵਾਈ ਕਰਦੇ ਦੀਆਂ ਹਨ।
ਹਰ ਵਰਗ ਬੱਚੇ ਤੋਂ ਲੈ ਕੇ ਵੱਡੀ ਉਮਰ ਦੇ ਵਿਅਕਤੀਆਂ ਲਈ ਕਿਤਾਬਾਂ ਪੜ੍ਹਣਾ ਬਹੁਤ ਜਰੂਰੀ ਹੈ, ਪਰ ਉਸ ਤੋਂ ਵੀ ਜਰੂਰੀ ਹੈ, ਉਸ ਵਿਚੋਂ ਗਿਆਨ ਪ੍ਰਾਪਤ ਕਰਨਾ ਅਤੇ ਉਸ ਗਿਆਨ ਨੂੰ ਸਮੇਂ ਸਮੇਂ ਸਿਰ ਆਪਣੀ ਜਿੰਦਗੀ ਦੇ ਵਿਚ ਵਰਤਣਾ, ਤਾਂ ਜੋ ਜਿੰਦਗੀ ਦੇ ਉਤਰਾਅ-ਝੜਾਅ ਵਿਚ ਕਿਤਾਬੀ ਗਿਆਨ ਦੀ ਮਦਦ ਲਈ ਜਾਵੇ। ਆਪਣੇ ਮਨ ਦੀ ਸਥਿਤੀ ਨੂੰ ਹੋਰ ਵਿਗੜਣ ਤੋਂ ਬਚਾਇਆ ਜਾ ਸਕੇ। ਕਿਉਂਕਿ ਕਿਤਾਬਾਂ ਸਾਡਾ ਧਿਆਨ ਭਟਕਣ ਨਹੀਂ ਦਿੰਦੀਆਂ, ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਅਸੀਂ ਸ਼ਬਦਾਂ ਦੇ ਸਮੁੰਦਰ ਵਿਚ ਆਪਣੇ ਆਪ ਨੂੰ ਤੈਰਦਾ ਹੋਇਆ ਮਹਿਸੂਸ ਕਰਦੇ ਹਾਂ। ਇਸ ਦੇ ਨਾਲ ਸਾਨੂੰ ਅੰਦਰੂਨੀ ਟੈਨਸ਼ਨਾਂ ਤੋਂ ਨਿਜਾਤ ਮਿਲਦੀ ਹੈ। ਅਸੀਂ ਕਿਸੇ ਵੀ ਸਮੱਸਿਆ ਦਾ ਹੱਲ ਕਿਤਾਬਾਂ ਵਿਚ ਲਿਖੀ ਘਟਨਾ ਦੇ ਹੱਲ ਨਾਲ ਤੁਲਨਾ ਕਰਕੇ ਝੱਟ ਕੱਢ ਲੈਂਦੇ ਹਾਂ ਤੇ ਸਾਡੇ ਅੰਦਰਲੇ ਮਨ ਬਾਰੇ, ਚਿੰਤਾਂ ਬਾਰੇ, ਡਰ ਬਾਰੇ, ਕਿਸੇ ਨੂੰ ਵੀ ਪਤਾ ਨਹੀਂ ਲੱਗਦਾ।
ਕੁਝ ਪਲ ਜ਼ਿੰਦਗੀ ਦਾ ਬਹੁਤ ਨਾਜ਼ੁਕ ਪਲ ਹੁੰਦਾ ਹੈ। ਇਸ ਸਮੇਂ ਤੇ ਜੋ ਵੀ ਮਨ ਵਿਚ ਕੋਈ ਤਸਵੀਰ ਬਣ ਜਾਂਦੀ ਹੈ, ਉਹ ਪੱਥਰ 'ਤੇ ਲਕੀਰ ਹੁੰਦੀ ਹੈ। ਗਲਤ ਭਾਸ਼ਾ, ਗਲਤ ਸ਼ਬਦਾਵਲੀ, ਗਲਤ ਵਿਚਾਰ, ਹਲਕੇ ਪੱਧਰ ਦਾ ਸਾਹਿਤ ਵਿਅਕਤੀਆਂ ਦੀ ਜਿੰਦਗੀ ਨੂੰ ਖਰਾਬ ਕਰ ਦਿੰਦਾ ਹੈ। ਪਰ ਜੇਕਰ ਇਸ ਸਮੇਂ ਵਧੀਆ ਸਾਹਿਤ, ਚੰਗੀ ਸ਼ਬਦਾਵਲੀ, ਉਤਮ ਵਿਚਾਰ ਤੇ ਉਚ ਕੋਟੀ ਦੇ ਲੇਖਕਾਂ ਦੁਆਰਾ ਸਮਾਜ ਨੂੰ ਦਿੱਤੇ ਜਾਣ ਤਾਂ ਸਮਾਜ ਦੀ ਨੁਹਾਰ ਹੀ ਬਦਲ ਸਕਦੀ ਹੈ। ਹਰ ਵਿਅਕਤੀ ਆਪਣੀ ਜਿੰਦਗੀ ਦੀ ਸਿਰਜਣਾ ਖੁਦ ਕਰਦਾ ਸਕਦਾ ਹੈ। ਇਕ ਉਚ ਕੋਟੀ ਦੀ ਉਚੀ ਸੁੱਚੀ ਜਿੰਦਗੀ ਬਤੀਤ ਕਰ ਸਕਦਾ ਹੈ।
ਸਾਨੂੰ ਆਪਣੇ ਭੂਤਕਾਲ ਦੇ ਬਾਰੇ ਵੀ ਜਾਨਣਾ ਬਹੁਤ ਜਰੂਰੀ ਹੁੰਦਾ ਹੈ। ਜੇਕਰ ਸਾਨੂੰ ਆਪਣੇ ਇਤਿਹਾਸ ਬਾਰੇ ਨਹੀਂ ਪਤਾ ਤਾਂ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਜਿਵੇਂ ਕਿਹਾ ਜਾਂਦਾ ਹੈ ਕਿ ''ਜਿਹੜੀਆਂ ਕੌਮਾਂ ਆਪਣਾ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਕੌਮਾਂ ਨਸ਼ਟ ਹੋ ਜਾਂਦੀਆਂ ਹਨ।'' ਹਰ ਵਿਅਕਤੀ ਨੂੰ ਸਾਹਿਤ ਪੜ੍ਹਨ ਵਿਚ ਰੁਚੀ ਰੱਖਣੀ ਚਾਹੀਦੀ ਹੈ।
ਸਾਹਿਤ ਦੀ ਅਣਹੋਂਦ ਜਿਥੇ ਜ਼ਿੰਦਗੀ ਵਿਚ ਖਾਲੀ ਥਾਂ ਬਣਾ ਦਿੰਦੀ ਹੈ। ਸਾਹਿਤ ਦੀ ਹੋਂਦ ਮਨੁੱਖ ਅੰਦਰ ਮਨੁੱਖੀ ਮਾਦਾ, ਮਨੁੱਖਤਾ ਤੇ ਚੰਗੇ ਵਿਚਾਰਾਂ ਨੂੰ ਜਨਮ ਦਿੰਦੀ ਹੈ, ਜੋ ਸਾਹਿਤ ਹੀ ਜੀਵਨ ਹੈ। ਇਹ ਜ਼ਿੰਦਗੀ ਦੀ ਸੱਚਾਈ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.