ਦੜ ਵੱਟ ਜ਼ਮਾਨਾ ਕੱਟ, ਭਲੇ ਦਿਨ ਆਵਣਗੇ।
ਵੀਰ,ਕਿੰਨਾ ਚੰਗਾ ਏਂ ਕਿ ਤੈਂ ਲੋਕਾਂ ਨੂੰ ਨਾ ਕੁੱਟਿਆ ਤੇ ਨਾ ਲੁੱਟਿਆ। ਨਾ ਕਿਸੇ ਦੀ ਟੈਂ ਮੰਨੀ ਤੇ ਨਾ ਮਨਵਾਈ ਕਿਸੇ ਖੱਬੀਖਾਨ ਤੋਂ। ਵੀਰਿਆ,ਇਹ ਪੰਜਾਬ ਹੈ, ਇਥੇ ਲੁੱਟਣ ਵਾਲੇ,ਕੁੱਟਣ ਵਾਲੇ ਤੇ ਮਾਰਕੇ ਸੁੱਟਣ ਵਾਲੇ ਚਾਹੀਦੇ ਨੇ ਭਾਈ! ਤੂੰ ਪੰਜਾਬੀ ਪੁੱਤਰ ਦੇ ਰੂਪ ਵਿਚ ਤੇਲੰਗਾਨਾ ਵਰਗੀ ਨਾਜ਼ੁਕ ਸਟੇਟ ਵਿਚ ਆਪਣੀ ਨੇਕ ਕਾਰਜਸ਼ੈਲੀ ਦੀ ਐਸੀ ਧਾਂਕ ਜਮਾਈ ਕਿ ਉਥੋਂ ਦੇ ਮੁੱਖ ਮੰਤਰੀ ਵੀ ਤਰਲੇ ਲੈਂਦੇ ਰਹੇ ਕਿ ਵਿਕਰਮ, ਮਤ ਜਾਓ ਵਹਾਂ,ਮਤ ਜਾਓ ਵਹਾਂ, ਆਪ ਕੀ ਹਮੇਂ ਜਰੂਰਤ ਹੈ ਤੇਲੰਗਾਨਾ ਮੇਂ।
ਲੈ,ਕਰ ਲੈ ਪੰਜਾਬ ਨਾਲ ਪਿਆਰ? ਇਥੇ ਬਥੇਰੇ ਆਏ ਨੇ ਤੇ ਗਏ ਨੇ। ਤੈਂ ਏਥੇ ਵੀ ਛਾਪ ਛੱਡੀ ਏ ਆਪਣੇ ਕੰਮ ਦੀ ਤੇ ਆਪਣੀ ਸ਼ਖਸੀਅਤ ਦੀ। ਮੈਂ ਇਹ ਵਿਚਾਰ ਚਰਚਾ ਜਾਰੀ ਰੱਖਾਂਗਾ ਕਿ ਕਿਸ ਕਿਸ ਹਸਤੀ ਨੂੰ ਇਹ ਮਾਣ ਜਾਂਦਾ ਹੈ ਕਿ ਵਿਕਰਮ ਏਥੇ ਨਾ ਰਹੇ ਤੇ ਵਾਪਸ ਜਾਵੇ। ਉਹ ਕਿਓਂ ਉਤਾਵਲੇ ਸਨ ਕਿ ਵਿਕਰਮ ਚਲਾ ਜਾਵੇ? ਇਕ ਅੱਧ ਤਾਂ ਮੇਰੇ ਨੇੜੂ ਵੀ ਬੜੇ ਸਨ। ਤੇਰੀਆਂ ਤਾਰੀਫਾਂ ਕਰਦੇ ਨਹੀਂ ਸਨ ਥਕਦੇ ਮੇਰੇ ਮੂੰਹ ਉਤੇ ਵੀਰ। ਪਰ----? ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ ਪਿਆਰੇ ਭਾਈ!!
ਉਡੀਕ ਕਰੋ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.