ਵਿਸ਼ਵ ਦੇ ਸ਼ਹੀਦੀਆਂ ਸੰਬੰਧੀ ਇਤਿਹਾਸ ਵਿਚ ਸਿੱਖ ਸ਼ਹਾਦਤਾਂ ਦਾ ਰੁਤਬਾ ਨਿਵੇਕਲਾ ਤੇ ਬਲੰਦ ਹੈ ।
ਗੁਰੂ ਅਰਜਨ ਦੇਵ ਜੀ ਤੋਂ ਲੈ ਕੇ। ਇਸੇ ਲੜੀ ਵਿਚ ਸ਼ਹੀਦ ਭਾਈ ਤਾਰੂ ਸਿੰਘ ਜੀ ਚੇਤੇ ਆਉਂਦੇ ਹਨ।
ਅੰਮ੍ਰਿਤਸਰ ਦੇ ਪਿੰਡ ਪੂਹਲੇ ਦੇ ਜੰਮੇ
ਜਾਏ। ਵਿਰਸਾ, ਸੰਕਲਪ, ਸ਼ਹਾਦਤ ਦਾ ਸਬਕ ਉਨ੍ਹਾਂ ਆਪਣੀ ਮਾਂ ਤੋਂ ਲੈ ਕੇ ਮੁਗ਼ਲ ਹਕੂਮਤ ਦੀ ਅੱਖ ’ਚ ਰੜਕ ਬਣੇ।
ਜੰਡਿਆਲਾ ਗੁਰੂ ਦੇ ਇਕ ਮੁਖ਼ਬਰ ਹਰਿਭਗਤ ਨਿਰੰਜਨੀਏਂ ਨੇ ਉਸ ਨੂੰ ਜ਼ਕਰੀਆ ਖ਼ਾਨ ਕੋਲ ਫੜਵਾ ਦਿੱਤਾ। ਰੰਬੀ ਨਾਲ ਖੋਪੜੀ ਉਤਾਰਨ ਵਾਲੀ ਸਜ਼ਾ ਵੀ ਏਸੇ ਨੇ ਸਿਫ਼ਾਰਸ਼ ਕੀਤੀ ਸੀ। ਅੱਜ ਹਰਿਭਗਤ
ਨਿਰੰਜਨੀਆ ਅਤੇ ਜ਼ਕਰੀਆ ਖ਼ਾਨ ਦਾ ਸਿਰਨਾਵਾਂ ਲੱਭਣਾ ਮੁਹਾਲ ਹੈ ਪਰ ਭਾਈ ਤਾਰੂ ਸਿੰਘ ਜੀ ਅੱਜ ਵੀ
ਸਾਡੇ ਚੇਤਿਆਂ ਵਿਚ ਜਿਉਂਦੇ ਹਨ। ਪਰ ਜੇ ਉਹ ਹੁਣ ਸਾਡੀ ਅਹਿਸਾਨ ਫਰਾਮੋਸ਼ੀ ਤੋਂ ਬਚ ਗਏ ਤਾਂ........!
ਉਨ੍ਹਾਂ ਨੂੰ ਨਮਨ ਕਰਦੀ
ਗ਼ਜ਼ਲ ਪੇਸ਼ ਹੈ।
ਜਬਰ ਜ਼ੁਲਮ ਦੀ ਜਦ ਵੀ 'ਨੇਰ੍ਹੀ ਚੜ੍ਹਦੀ ਏ।
ਸਦਾ ਹਕੂਮਤ ‘ਤਾਰੂ ਸਿੰਘ ਨੂੰ ਫੜਦੀ ਏ ।
ਅੰਬਰਸਰ ਦੇ ਪੂਹਲੇ ਪਿੰਡ ਜਾਂ ਹੋਰ ਕਿਤੇ,
ਫ਼ੌਜ ਮੁਗਲੀਆ ਕੰਧਾਂ ਕੋਠੇ ਚੜ੍ਹਦੀ ਏ ।
ਜਾਮ ਸ਼ਹਾਦਤ ਵਾਲਾ ਮੂੰਹ ਨੂੰ ਲੱਗਦਾ ਤਾਂ,
ਮਾਂ ਦੀ ਸਿੱਖਿਆ ਸੂਰਮਿਆਂ ਨੂੰ ਘੜਦੀ ਏ।
‘ਹਰਿ’ ਦੇ ‘ਭਗਤਾਂ ਵਿਚ ਵੀ ਬਹੁਤ ‘ਨਿਰੰਜਨੀਏਂ’,
ਪਾਪ ਦੀ ਗੁੱਡੀ ਤਾਂ ਹੀ ਉੱਚੀ ਚੜ੍ਹਦੀ ਏ।
‘ਖ਼ਾਨ ਜ਼ਕਰੀਆ’ ਸਾਡੇ ਅੰਦਰੋਂ ਮਰਦਾ ਨਹੀਂ,
ਓਸੇ ਸੰਗ ‘ਗੁਰਬਾਣੀ’ ਅੱਜ ਤੱਕ ਲੜਦੀ ਏ ।
ਰੰਬੀ ਨਾਲ ਉਤਾਰਨ ਅੱਜ ਵੀ ਖੋਪੜੀਆਂ,
ਜ਼ਾਲਮ ਦੇ ਘਰ ਰੋਜ਼ ਕੜਾਹੀ ਚੜ੍ਹਦੀ ਏ ।
ਭੁੱਲਿਆ ਵਰਕਾ, ਜਿੱਥੇ ਨਾਮ ਸ਼ਹੀਦਾਂ ਦਾ,
ਸੰਗਤ ਐਵੇਂ ਦੋਸ਼ ਕਿਸੇ ਸਿਰ ਮੜ੍ਹਦੀ ਏ ।
ਬਰਸੀ ਆਉਂਦੀ ਆ ਕੇ ਸਿੱਧੀ ਲੰਘ ਜਾਂਦੀ,
ਸਿੱਧੀ ਬੱਸ ਜਿਉਂ ਹੋਵੇ, ਚੰਡੀਗੜ੍ਹ ਦੀ ਏ ।
ਜਬਰ ਜ਼ੁਲਮ ਦੀ ਜਦ ਵੀ 'ਨੇਰ੍ਹੀ ਚੜ੍ਹਦੀ ਏ।
ਸਦਾ ਹਕੂਮਤ ‘ਤਾਰੂ ਸਿੰਘ* ਨੂੰ ਫੜਦੀ ਏ ।
ਅੰਬਰਸਰ ਦੇ ਪੂਹਲੇ ਪਿੰਡ ਜਾਂ ਹੋਰ ਕਿਤੇ,
ਫ਼ੌਜ ਮੁਗਲੀਆ ਕੰਧਾਂ ਕੋਠੇ ਚੜ੍ਹਦੀ ਏ ।
ਜਾਮ ਸ਼ਹਾਦਤ ਵਾਲਾ ਮੂੰਹ ਨੂੰ ਲੱਗਦਾ ਤਾਂ,
ਮਾਂ ਦੀ ਸਿੱਖਿਆ ਸੂਰਮਿਆਂ ਨੂੰ ਘੜਦੀ ਏ।
‘ਹਰਿ’ ਦੇ ‘ਭਗਤਾਂ ਵਿਚ ਵੀ ਬਹੁਤ ‘ਨਿਰੰਜਨੀਏਂ’,
ਪਾਪ ਦੀ ਗੁੱਡੀ ਤਾਂ ਹੀ ਉੱਚੀ ਚੜ੍ਹਦੀ ਏ।
‘ਖ਼ਾਨ ਜ਼ਕਰੀਆ’ ਸਾਡੇ ਅੰਦਰੋਂ ਮਰਦਾ ਨਹੀਂ,
ਓਸੇ ਸੰਗ ‘ਗੁਰਬਾਣੀ’ ਅੱਜ ਤੱਕ ਲੜਦੀ ਏ ।
ਰੰਬੀ ਨਾਲ ਉਤਾਰਨ ਅੱਜ ਵੀ ਖੋਪੜੀਆਂ,
ਜ਼ਾਲਮ ਦੇ ਘਰ ਰੋਜ਼ ਕੜਾਹੀ ਚੜ੍ਹਦੀ ਏ ।
ਭੁੱਲਿਆ ਵਰਕਾ, ਜਿੱਥੇ ਨਾਮ ਸ਼ਹੀਦਾਂ ਦਾ,
ਸੰਗਤ ਐਵੇਂ ਦੋਸ਼ ਕਿਸੇ ਸਿਰ ਮੜ੍ਹਦੀ ਏ ।
ਬਰਸੀ ਆਉਂਦੀ ਆ ਕੇ ਸਿੱਧੀ ਲੰਘ ਜਾਂਦੀ,
ਸਿੱਧੀ ਬੱਸ ਜਿਉਂ ਹੋਵੇ, ਚੰਡੀਗੜ੍ਹ ਦੀ ਏ ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.