ਔਰਤ ਕਦੋਂ ਤੱਕ ਅੱਤਿਆਚਾਰ ਸਹਿਣ ਕਰੇਗੀ
ਭਾਰਤ ਦੇਸ਼ ’ਚ ਜਿੱਥੇ ਨਵਰਾਤਿਆਂ ’ਚ ਕੰਨਿਆ ਪੂਜਨ ਕੀਤਾ ਜਾਂਦਾ ਹੈ, ਲੋਕ ਕੰਨਿਆ ਨੂੰ ਘਰ ਬੁਲਾ ਕੇ ਉਨ੍ਹਾਂ ਦੇ ਪੈਰ ਧੋਂਦੇ ਹਨ ਅਤੇ ਉਨ੍ਹਾਂ ਨੂੰ ਯਥਾਸੰਭਵ ਤੋਹਫ਼ਾ ਦੇ ਕੇ ਦੇਵੀ ਮਾਂ ਨੂੰ ਪ੍ਰਸੰਨ ਕਰਨ ਦਾ ਯਤਨ ਕਰਦੇ ਹਨ, ਉੱਥੇ ਇਸ ਦੇਸ਼ ’ਚ ਧੀਆਂ ਨੂੰ ਗਰਭ ’ਚ ਹੀ ਮਾਰ ਦਿੱਤੇ ਜਾਣ ਅਤੇ ਔਰਤ ਦੀ ਮਾਣ-ਮਰਿਆਦਾ ਅਤੇ ਹੋਂਦ ਨੂੰ ਨੋਚਣ ਦੀ ਤ੍ਰਾਸਦੀ ਵੀ ਹੈ ।ਇਨ੍ਹਾਂ ਦੋਵਾਂ ਕਾਰਿਆਂ ’ਚ ਕੋਈ ਵੀ ਤਾਂ ਸਮਾਨਤਾ ਨਹੀਂ ਸਗੋਂ ਗਜ਼ਬ ਦਾ ਵਿਰੋਧਾਭਾਸ ਦਿਖਾਈ ਦਿੰਦਾ ਹੈ।।
ਦੁਨੀਆ ਭਰ ’ਚ ਔਰਤਾਂ ਦੀ ਹੋਂਦ ਅਤੇ ਮਾਣ-ਮਰਿਆਦਾ ਲਈ ਜਾਗਰੂਕਤਾ ਅਤੇ ਅੰਦੋਲਨਾਂ ਦੇ ਬਾਵਜੂਦ ਔਰਤਾਂ ’ਤੇ ਅੱਤਿਆਚਾਰ ਵਧਦੇ ਜਾ ਰਹੇ ਹਨ । ਸਾਡੇ ਦੇਸ਼ ’ਚ ਵੀ ਔਰਤਾਂ ਦੀ ਹਾਲਤ, ਕੰਨਿਆ ਭਰੂਣ ਹੱਤਿਆ ਦੀਆਂ ਵਧਦੀਆਂ ਘਟਨਾਵਾਂ, ਕੁੜੀਆਂ ਦੀ ਤੁਲਨਾ ’ਚ ਮੁੰਡਿਆਂ ਦੀ ਵਧਦੀ ਗਿਣਤੀ, ਤਲਾਕ ਦੇ ਵਧਦੇ ਮਾਮਲੇ, ਪਿੰਡਾਂ ’ਚ ਔਰਤਾਂ ਦਾ ਅਨਪੜ੍ਹ ਹੋਣਾ, ਕੁਪੋਸ਼ਣ ਅਤੇ ਸ਼ੋਸ਼ਣ, ਔਰਤਾਂ ਦੀ ਸੁਰੱਖਿਆ, ਔਰਤਾਂ ਨਾਲ ਹੋਣ ਵਾਲੀਆਂ ਜਬਰ ਜਿਨਾਹ ਦੀਆਂ ਘਟਨਾਵਾਂ, ਅਸ਼ਲੀਲ ਹਰਕਤਾਂ ਅਤੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਖਿਲਾਫ਼ ਹੋਣ ਵਾਲੇ ਅਪਰਾਧਾਂ ’ਤੇ ਪ੍ਰਭਾਵੀ ਚਰਚਾ ਅਤੇ ਸਖ਼ਤ ਫੈਸਲਿਆਂ ’ਚੋਂ ਇੱਕ ਸਾਰਥਿਕ ਵਾਤਾਵਰਨ ਦਾ ਨਿਰਮਾਣ ਕੀਤੇ ਜਾਣ ਦੀ ਉਮੀਦ ਹੈ।
ਆਖਰ ਔਰਤ ਜੀਵਨ ਕਦੋਂ ਤੱਕ ਖ਼ਤਰਿਆਂ ’ਚ ਘਿਰਿਆ ਰਹੇਗਾ? ਜਬਰ-ਜਿਨਾਹ, ਛੇੜਖਾਨੀ, ਭਰੂਣ ਹੱਤਿਆ ਅਤੇ ਦਹੇਜ਼ ਦੇ ਮੱਚਦੇ ਭਾਂਬੜ ’ਚ ਉਹ ਕਦੋਂ ਤੱਕ ਭਸਮ ਹੁੰਦੀ ਰਹੇਗੀ? ਕਦੋਂ ਤੱਕ ਉਸ ਦੀ ਹੋਂਦ ਅਤੇ ਮਾਣ-ਮਰਿਆਦਾ ਨੂੰ ਨੋਚਿਆ ਜਾਂਦਾ ਰਹੇਗਾ?
ਦਰਅਸਲ, ਛੋਟੀਆਂ ਲੜਕੀਆਂ ਜਾਂ ਔਰਤਾਂ ਦੀ ਹਾਲਤ ਕਈ ਮੁਸਲਿਮ ਅਤੇ ਅਫ਼ਰੀਕੀ ਦੇਸ਼ਾਂ ’ਚ ਤਰਸਯੋਗ ਹੈ ਜਦੋਂ ਕਿ ਕਈ ਮੁਸਲਿਮ ਦੇਸ਼ਾਂ ’ਚ ਔਰਤਾਂ ’ਤੇ ਅੱਤਿਆਚਾਰ ਕਰਨ ਵਾਲਿਆਂ ਲਈ ਸਖ਼ਤ ਸਜ਼ਾ ਦੀ ਤਜ਼ਵੀਜ ਹੈ।
ਤਮਾਮ ਜਾਗਰੂਕਤਾ ਅਤੇ ਸਰਕਾਰੀ ਯਤਨਾਂ ਦੇ ਬਾਵਜ਼ੂਦ ਭਾਰਤ ’ਚ ਵੀ ਔਰਤਾਂ ਦੀ ਸਥਿਤੀ ’ਚ ਉਚਿਤ ਬਦਲਾਅ ਨਹੀਂ ਆਇਆ ਹੈ । ਭਾਰਤ ’ਚ ਵੀ ਜਦੋਂ ਕੁਝ ਧਰਮ ਦੇ ਠੇਕੇਦਾਰ ਹਿੰਸਾਤਮਕ ਅਤੇ ਹਮਲਾਵਰ ਤਰੀਕਿਆਂ ਨਾਲ ਔਰਤਾਂ ਨੂੰ ਜਨਤਕ ਥਾਵਾਂ ’ਤੇ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਹਨ ਤਾਂ ਉਹ ਵੀ ਤਾਲਿਬਾਨੀ ਹੀ ਨਜ਼ਰ ਆਉਂਦੇ ਹਨ ਸਮਾਂ ਬੀਤਣ ਦੇ ਨਾਲ ਸਰਕਾਰ ਨੂੰ ਵੀ ਇਹ ਗੱਲ ਮਹਿਸੂਸ ਹੋਣ ਲੱਗੀ ਹੈ । ਸ਼ਾਇਦ ਇਸ ਲਈ ਸਰਕਾਰੀ ਯੋਜਨਾਵਾਂ ’ਚ ਔਰਤਾਂ ਦੀ ਭੂਮਿਕਾ ਨੂੰ ਵੱਖ ਤੋਂ ਨਿਸ਼ਾਨਦੇਹ ਕੀਤੇ ਜਾਣ ਲੱਗਾ ਹੈ।
ਸਭ ਤੋਂ ਚੰਗੀ ਗੱਲ ਇਸ ਵਾਰ ਇਹ ਹੈ ਕਿ ਸਮਾਜ ਦੀ ਤਰੱਕੀ ’ਚ ਔਰਤਾਂ ਦੀ ਭੂਮਿਕਾ ਨੂੰ ਪ੍ਰਵਾਨ ਕੀਤਾ ਜਾਣ ਲੱਗਾ ਹੈ ਇੱਕ ਕਹਾਵਤ ਹੈ ਕਿ ਔਰਤ ਜੰਮਦੀ ਨਹੀਂ , ਬਣਾ ਦਿੱਤੀ ਜਾਂਦੀ ਹੈ ਅਤੇ ਕਈ ਕੱਟੜ ਮਾਨਤਾ ਵਾਲੇ ਔਰਤ ਨੂੰ ਮਰਦ ਦੀ ਖੇਤੀ ਸਮਝਦੇ ਹਨ। ਇਸ ਲਈ ਅੱਜ ਦੀ ਔਰਤ ਨੂੰ ਹਾਸ਼ੀਆ ਨਹੀਂ, ਪੂਰਾ ਪੰਨਾ ਚਾਹੀਦਾ ਹੈ ਪੂਰੇ ਪੰਨੇ ਜਿੰਨੇ ਪੁਰਸ਼ਾਂ ਨੂੰ ਪ੍ਰਾਪਤ ਹਨ ਪੁਰਸ਼ ਸਮਾਜ ਨੂੰ ਉਨ੍ਹਾਂ ਆਦਤਾਂ, ਰੁਝਾਨਾਂ, ਇੱਛਾਵਾਂ, ਵਾਸਨਾਵਾਂ ਅਤੇ ਕੱਟੜਤਾਵਾਂ ਨੂੰ ਅਲਵਿਦਾ ਕਹਿਣਾ ਹੀ ਹੋਵੇਗਾ, ਜਿਨ੍ਹਾਂ ਦਾ ਹੱਥ ਫੜ੍ਹ ਕੇ ਉਸ ਢਲਾਣ ’ਚ ਉੱਤਰ ਗਏ ਜਿੱਥੇ ਰਫ਼ਤਾਰ ਤੇਜ਼ ਹੈ ਅਤੇ ਵਿਵੇਕ ਬੇਕਾਬੂ ਹੈ ਜਿਸ ਦਾ ਨਤੀਜਾ ਹੈ ਔਰਤ ’ਤੇ ਹੋ ਰਹੇ ਨਿੱਤ ਨਵੇਂ ਅਪਰਾਧ ਅਤੇ ਅੱਤਿਆਚਾਰ।
ਅੱਜ ਕਈ ਸ਼ਕਲਾਂ ’ਚ ਔਰਤ ਦੇ ਵਜੂਦ ਨੂੰ ਧੁੰਦਲਾ ਕਰਨ ਦੀਆਂ ਘਟਨਾਵਾਂ ਸ਼ਕਲ ਬਦਲ-ਬਦਲ ਕੇ ਕਾਲੇ ਅਧਿਆਏ ਰਚ ਰਹੀ ਹੈ ਦੇਸ਼ ’ਚ ਸਮੂਹਿਕ ਦੁਰਾਚਾਰ ਦੀਆਂ ਵਾਰਦਾਤਾਂ ’ਚ ਕਮੀ ਬੇਸ਼ੱਕ ਹੀ ਆਈ ਹੋਵੇ, ਪਰ ਉਨ੍ਹਾਂ ਘਟਨਾਵਾਂ ਦਾ ਰਹਿ-ਰਹਿ ਕੇ ਸਾਹਮਣੇ ਆਉਣਾ ਤ੍ਰਾਸਦੀਪੂਰਨ ਅਤੇ ਦੁਖਦਾਈ ਹੈ।
ਜ਼ਰੂਰਤ ਲੋਕਾਂ ਨੂੰ ਇਸ ਸੋਚ ਤੱਕ ਲਿਜਾਣ ਦੀ ਹੈ ਕਿ ਜੋ ਹੁੰਦਾ ਆਇਆ ਹੈ ਉਹ ਗਲਤ ਹੈ ਔਰਤਾਂ ਖਿਲਾਫ਼ ਅਜਿਹੇ ਅਪਰਾਧਾਂ ਨੂੰ ਰੋਕਣ ਲਈ ਕਾਨੂੰਨਾਂ ਦੀ ਸਖ਼ਤਾਈ ਨਾਲ ਪਾਲਣਾ ਅਤੇ ਸਰਕਾਰਾਂ ’ਚ ਇੱਛਾ-ਸ਼ਕਤੀ ਜ਼ਰੂਰੀ ਹੈ ਕਾਰਜਸਥਾਨ ’ਤੇ ਔਰਤਾਂ ਦੇ ਸ਼ੋਸ਼ਣ ਦੇ ਵਿਰੋਧ ’ਚ ਲਿਆਂਦੇ ਗਏ ਕਾਨੂੰਨਾਂ ਨਾਲ ਔਰਤ ਸ਼ੋਸ਼ਣ ’ਚ ਕਿੰਨੀ ਕਮੀ ਆਈ ਹੈ, ਇਸ ਦੇ ਕੋਈ ਪ੍ਰਭਾਵੀ ਨਤੀਜੇ ਦੇਖਣ ’ਚ ਨਹੀਂ ਆਏ ਹਨ, ਪਰ ਸਮਾਜਿਕ ਸੋਚ ’ਚ ਇੱਕ ਬਦਲਾਅ ਦਾ ਵਾਤਾਵਰਨ ਬਣ ਰਿਹਾ ਹੈ, ਇਹ ਸ਼ੁੱਭ ਸੰਕੇਤ ਹੈ।
-
ਵਿਜੈ ਗਰਗ, ਸੇਵਾ ਮੁਕਤ ਪ੍ਰਿੰਸੀਪਲ ਤੇ ਸਿੱਖਿਆ ਸ਼ਾਸਤਰੀ ਮਲੋਟ
vkmalout@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.