ਇਹ ਤਾਂ ਅਸੀਂ ਸਭ ਜਾਣਦੇ ਹੀ ਹਾਂ ਕਿ ਲੋਕਤੰਤਰ ਵਿੱਚ ਸਰਕਾਰਾਂ ਵੋਟਾਂ ਨਾਲ ਹੀ ਬਣਦੀਆਂ ਹਨ ਅਤੇ ਇਕ ਇਕ ਵੋਟ ਦੀ ਬੜੀ ਮਹੱਤਤਾ ਹੁੰਦੀ ਹੈ। ਪਰ ਭਾਰਤ ਦੀ ਲੋਕਤੰਤਰ ਪ੍ਰਣਾਲੀ ਨੇ ਤਾਂ ਕਮਾਲ ਹੀ ਕਰ ਦਿੱਤੀ ਹੈ। ਪਤਾ ਨਹੀਂ ਲੱਗਦਾ ਕਿ ਦੇਸ਼ ਵਿੱਚ ਕਿੰਨੀਆਂ ਨੂੰ ਰਾਜਸੀ ਪਾਰਟੀਆਂ ਹਨ ਅਤੇ ਕਿੰਨੇ ਕੁ ਉਨ੍ਹਾਂ ਦੇ ਵੋਟਾਂ ਮੰਗਣ ਦੇ ਢੰਗ/ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਵੋਟਾਂ ਵਟੋਰਨਾ ਹੀ ਰਾਜਸੀ ਪਾਰਟੀਆਂ ਦਾ ਕੰਮ ਰਹਿ ਗਿਆ ਹੈ।
ਹਾਂ, ਇਹ ਤਾਂ ਬਹੁਤ ਜ਼ਰੂਰੀ ਹੈ ਕਿ ਸੱਤਾ ਵਿੱਚ ਆਉਣ ਲਈ ਕਿਸੇ ਵੀ ਪਾਰਟੀ ਨੂੰ ਵੋਟਾਂ ਦੀ ਖੇਤੀ ਤਾਂ ਕਰਨੀ ਪਵੇਗੀ। ਪਰ ਪੰਜਾਬ ਵਿੱਚ ਤਾਂ ਇਸ ਲੋਕਤੰਤਰ ਨੇ ਨਵਾਂ ਹੀ ਰੂਪ ਲੈ ਲਿਆ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਹੁਣ ਲੋਕਾਂ ਨੂੰ ਸਬਜ਼ਬਾਗ ਦਿਖਾਉਣ ਦੇ ਨਾਲ-ਨਾਲ, ਉਨ੍ਹਾਂ ਨੂੰ ਮੰਗਤੇ ਬਨਾਉਣ ਦੇ ਰਾਹ ਵੀ ਪੈ ਗਈਆਂ ਹਨ। ਕੋਈ ਰਾਜਸੀ ਪਾਰਟੀ ਲੋਕਾਂ ਨੂੰ ਮੁਫਤ ਆਟਾ ਦਾਲ ਦੇਣ ਦਾ ਲਾਲਚ ਦੇਂਦੀ ਹੈ, ਕੋਈ ਮੁਫਤ ਚਾਹ ਪੱਤੀ ਅਤੇ ਚਾਵਲ ਦੇਣ ਦਾ ਵਾਅਦਾ ਕਰਦੀ ਹੈ। ਪਰ ਸਮਝ ਨਹੀਂ ਆਉਂਦੀ ਕਿ ਇਹ ਸਿਆਸੀ ਪਾਰਟੀਆਂ ਲੋਕਾਂ ਨੂੰ ਮੰਗਤੇ ਕਿਉਂ ਸਮਝਦੀਆਂ ਹਨ, ਉਹ ਮੁਫਤ ਆਟਾ੍ਰਦਾਲ ਜਾਂ ਚਾਹ੍ਰਚਾਵਲ ਦੇਣ ਦੀ ਥਾਂ ਇਹ ਕਿਉਂ ਨਹੀਂ ਕਹਿੰਦੀਆਂ ਕਿ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਣ ਤੇ ਲੋਕਾਂ ਨੂੰ ਹਰ ਵਸਤੂ ਸਸਤੇ ਵਿੱਚ ਦੇਵੇਗੀ ਅਤੇ ਇਸ ਲਈ ਮਹਿੰਗਾਈ ਘੱਟ ਕਰੇਗੀ ਜਿਸਦਾ ਲਾਭ ਸਮਾਜ ਦੇ ਹਰ ਵਰਗ ਨੂੰ ਹੋਵੇਗਾ ਪਰ ਇਹ ਰਾਜਸੀ ਪਾਰਟੀਆਂ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਤੇ ਚੁੱਪ ਹੀ ਰਹਿੰਦੀਆਂ ਹਨ।
ਜਦੋਂ ਪੰਜਾਬ ਵਿੱਚ ਮੁਫਤ ਸਿੱਖਿਆ ਦਾ ਪ੍ਰਚਾਰ ਹੋਇਆ ਤਾਂ ਜਿਹੜੇ ਬੱਚੇ ਰੁਪਿਆ ਦੋ ਰੂਪੇ ਸਕੂਲਾਂ ਵਿੱਚ ਫੰਡਾਂ ਦੇ ਦੇਂਦੇ ਹਨ ਉਹ ਬੰਦ ਹੋ ਗਏ ਅਤੇ ਮੁਫਤ ਸਿੱਖਿਆ ਦਾ ਢਢੋਰਾ ਖੂਬ ਪਿੱਟਿਆ ਗਿਆ। ਇਸ ਦੇ ਨਾਲ ਹੀ ਮੁਫਤ ਮਿਡ੍ਰਡੇ੍ਰਮੀਲ ਦੀ ਸ਼ੁਰੂਆਤ ਹੋ ਗਈ। ਬੱਚਿਆਂ ਅਤੇ ਮਾਪਿਆਂ ਨੂੰ ਤਾਂ ਮੌਜ ਹੀ ਲੱਗ ਗਈ। ਸਕੂਲਾਂ ਵਿੱਚ ਸਭ ਕੁਝ ਮੁਫਤ ਮੁਫਤ ਪੜ੍ਹਾਈ, ਮੁਫਤ ਖਾਣਾ, ਮੁਫਤ , ਕਿਤਾਬਾਂ੍ਰਕਾਪੀਆਂ, ਪਰ ਇਸ ਦਾ ਅਸਰ ਪੰਜਾਬ ਵਿੱਚ ਤਾਂ ਉਲਟ ਹੀ ਹੋਇਆ। ਪੰਜਾਬ ਵਿੱਚ ਦੋ ਤਰ੍ਹਾਂ ਦੇ ਸਕੂਲ ਹੋਂਦ ਵਿੱਚ ਆ ਗਏ ੍ਰਇਕ ਬਿਲਕੁਲ ਮੁਫਤ ਅਤੇ ਦੂਜੇ ਮਹਿੰਗੀਆਂ ਪੜ੍ਹਾਈਆਂ ਵਾਲੇ । ਸਮਾਜ ਵੀ ਸਿੱਖਿਆ ਦੇ ਲਈ ਦੋ ਗਰੁੱਪਾਂ ਵਿੱਚ ਵੰਡਿਆਂ ਗਿਆ। ਜਿਨ੍ਹਾਂ ਲੋਕਾਂ ਦਾ ਥੋੜ੍ਹਾ ਚੰਗਾ ਗੁਜ਼ਾਰਾ ਚਲਦਾ ਸੀ ਉਨ੍ਹਾਂ ਦੇ ਬੱਚੇ ਮੁਫਤ ਵਾਲੇ ਸਕੂਲਾਂ ਤੋਂ ਹਟਾ ਕੇ ਮਹਿੰਗੇ ਸਕੂਲਾਂ ਵਿੱਚ ਪਾ ਦਿੱਤੇ। ਹਰ ਕੋਈ ਸਮਾਜ ਵਿੱਚ ਆਪਣਾ ਸਟੇਟਸ ਦੱਸਣਾ ਚਾਹੁੰਦਾ ਸੀ । ਮੁ੮ਤ ਸਕੂਲਾਂ ਵਿੱਚ ਪੜ੍ਹਾਈ ਦਾ ਮਿਆਰ ਵੀ ਡਿੱਗ ਪਿਆ ਅਤੇ ਮਹਿੰਗੇ ਸਕੂਲ ਲੋਕਾਂ ਦੀਆਂ ਜੇਬਾਂ ਖਾਲ੍ਹੀ ਕਰਨ ਲੱਗੇ। ਸਕੂਲਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਸਕੂਲਾਂ ਦੇ ਫੰਡ ਬੰਦ ਹੋਣ ਨਾਲ, ਆਰਥਿਕ ਤੰਗੀ ਨਾਲ ਸੂਝਣ ਲੱਗੇ ਅਤੇ ਉਹ ਆਪਣੀ ਮਰਜੀ ਨਾਲ ਬੱਚਿਆਂ ਦੀ ਭਲਾਈ ਲਈ ਖਰਚਾ ਕਰਨ ਤੋਂ ਅਵਾਜ਼ਾਰ ਹੋ ਗਏ।
ਹੁਣ ਪੰਜਾਬ ਵਿੱਚ, ਮੁਫਤ ਬਿਜਲੀ ਦਾ ਸਿਆਸੀ ਕਰਣ ਹੋ ਰਿਹਾ ਹੈ। ਜੇ ਇਕ ਪਾਰਟੀ 200 ਯੂਨਿਟ ਮੁਫਤ ਕਰਨ ਨੂੰ ਕਹਿੰਦੀ ਹੈ ਤਾਂ ਦੂਜੀ 300 ਯੂਨਿਟ ਦਾ ਨਾਹਰਾ ਦੇ ਦੇਂਦੀ ਹੈ ਅਤੇ ਤੀਜੀ ਸਭ ਤੋਂ ਅੱਗੇ ਨਿਕਲ ਬਿਲਕੁਲ ਮੁਫਤ ਬਿਜਲੀ ਬਾਰੇ ਕਹਿ ਦੇਂਦੀ ਹੈ। ਪਰ ਪੰਜਾਬ ਦੇ ਲੋਕ ਵੋਟ ਕਿਸਨੂੰ ਪਾਉਣਗੇ ਕੁੱਝ ਨਹੀਂ ਪਤਾ? ਕਿਉਂਕਿ ਉਨ੍ਹਾਂ ਦੀ ਮੰਗ ਤਾਂ ਬਿਜਲੀ ਮੁਫਤ ਦੀ ਨਹੀਂ ਹੈ ਸਗੋਂ ਸਸਤੀ ਬਿਜਲੀ ਦੀ ਹੈ ਜਿਸ ਨਾਲ ਹਰ ਵਰਗ ਨੂੰ, ਹਰ ਪੰਜਾਬੀ ਨੂੰ ਅਤੇ ਹਰ ਕਾਰੋਵਾਰੀ ਨੂੰ ਬਿਜਲੀ ਬਹੁਤ ਹੀ ਸਸਤੀ ਮਿਲੇ । ਇਸ ਸਬੰਧ ਵਿੱਚ ਵੀ ਲੋਕ ਮੰਗਤੇ ਨਹੀਂ ਬਨਣਾ ਚਾਹੁੰਦੇ ਸਗੋਂ ਇਕਸਾਰਤਾ, ਇਨਸਾਫ ਨਾਲ ਸਭ ਨੂੰ ਮਹਿੰਗੀ ਬਿਜਲੀ ਤੋਂ ਛੁਟਕਾਰਾ ਮਿਲੇ। ਉਹ ਤਾਂ ਸਰਕਾਰਾਂ ਵਲੋਂ ਲਏ ਲਾਭ ਜਾਂ ਪ੍ਰਾਈਵੇਟ ਕੰਪਨੀਆਂ ਦੇ ਮੁਨਾਦਿਆਂ ਤੋਂ ਪੱਲਾ ਛੁਡਾਉਣਾ ਚਾਹੁੰਦੇ ਹਨ।
ਪਰ ਦੇਖਣ ਵਿੱਚ ਆਇਆ ਹੈ ਕਿ ਸਿਆਸਤਦਾਨ ਬਹੁਤ ਹੀ ਚੁਸਤ ਅਤੇ ਚਲਾਕ ਹੁੰਦੇ ਹਨ ਉਹ ਭਾਵੇਂ ਘੱਟ ਪੜ੍ਹੇ ਲਿਖੇ ੭ਰੂਰ ਹੁੰਦੇ ਹਨ ਪਰ ਲੋਕਾਂ ਨੂੰ ਬੁੱਧੂ ਬਨਾਉਣ ਅਤੇ ਵੋਟਾਂ ਵਟੋਰਨ ਦੀ ਨੀਤੀ ਵਿੱਚ ਮਾਹਿਰ ਹੁੰਦੇ ਹਨ। ਹੁਣੇ ਜਿਹੇ ਪੰਜਾਬ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਇੱਕ ਰਾਜਸੀ ਪਾਰਟੀ ਦੇ ਪ੍ਰਮੁੱਖ ਨੇਤਾ ਆਏ ਅਤੇ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਦੁੱਖਦੀ ਰਗ ਨੂੰ ਪਹਿਚਾਣਦੇ ਹੋਏ, ਕਈ ਮੁ੮ਤ ਸਿਹਤ ਸਹੂਲਤਾਂ ਦਾ ਐਲਾਨ ਕਰ ਦਿੱਤਾ। ਜਿਨ੍ਹਾਂ ਵਿੱਚ ਇਲਾਜ ਚ ਸਭ ਪ੍ਰਕਾਰ ਦੀਆਂ ਦਵਾਈਆਂ, ਟੈਸਟ, ਅਪ੍ਰੇ੪ਨ ਮੁ੮ਤ ਹੋਣਗੇ, ਪੰਜਾਬ ਦੇ ਹਰ ਇਕ ਵਸਨੀਕ ਨੂੰ ਪ੍ਰਾਈਵੇਟ ਹਸਪਤਾਲਾਂ ਦੀ ਤਰਜ ਤੇ ਮੁ੮ਤ ਅਤੇ ਵਧੀਆ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮਿਲੇਗਾ, ਪੰਜਾਬ ਦੇ ਹਰੇਕ ਵਿਅਕਤੀ ਦਾ ਡਿਜਿਟਲ ਸਿਹਤ ਕਾਰਡ ਬਣਾਇਆ ਜਾਵੇਗਾ, ਪੰਜਾਬ ਦੇ ਪਿੰਡਾਂ ਵਿੱਚ ਮੁ੮ਤ 16 ਹ੭ਾਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ। ਸੜਕ ਹਾਦਸੇ ਵਿੱਚ ੭ਖਮੀ ਵਿਅਕਤੀ ਦਾ ਸਰਕਾਰ ਵੱਲੋਂ ਮੁ੮ਤ ਇਲਾਜ ਕਰਵਾਇਆ ਜਾਵੇਗਾ ਆਦਿ।
ਇੰਝ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਸਭ ਕੁੱਝ ਦਾ ਐਲਾਨ ਬਹੁਤ ਹੀ ਸੋਚ ਸਮਝ ਕੇ ਕੀਤਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਵਿੱਚ ਲੋਕਾਂ ਦੀ ਸਿਹਤ ਦਾ ਬੁਰਾ ਹਾਲ ਹੈ। ਪੰਜਾਬ ਵਿੱਚ 80 ਫੀਸਦੀ ਲੋਕ ਕੋਈ ਨਾ ਕੋਈ ਦਵਾਈ ਖਾ ਕੇ ਜੀਵਨ ਦੀ ਡੰਗ ਟਪਾਈ ਕਰ ਰਹੇ ਹਨ। ਬ੭ੁਰਗ ਲੋਕ ਤਾਂ ਬਿਮਾਰੀਆਂ ਦੇ ਭੰਨੇ ਪਏ ਹਨ, ਉਹ ਤਾਂ ਦਵਾਈ ਤੋਂ ਬਿਨਾਂ ਮੰਜਾ ਨਹੀਂ ਛੱਡ ਸਕਦੇ। ਬੱਚੇ ਅਤੇ ਔਰਤਾਂ ਖੂਨ ਦੀ ਕਮੀ ਦੀ ਬਿਮਾਰੀ ਤੋਂ ਪ੍ਰੇ੪ਾਨ ਹਨ, ਬਹੁਤੇ ਨੌਜਵਾਨ ਨ੪ਿਆਂ ਦੇ ਭੰਨੇ ਪਏ ਹਨ। ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਧਰਤੀ ਹੇਠਲਾ ਪਾਣੀ ਗੰਦਾ ਹੋਣ ਕਾਰਣ ਪੰਜਾਬ ਦੇ ਵੱਡੇ ਖੇਤਰ ਵਿੱਚ ਕੈਂਸਰ ਜਿਹੀ ਭੈੜੀ ਬਿਮਾਰੀ ਨੇ ਪੈਰ ਪਸਾਰ ਰੱਖੇ ਹਨ। ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਅੰਤ ਨਹੀਂ ਹੈ ਤਾਂ ਹਰ ਇੱਕ ਨੂੰ ਦਵਾਈ ਦੀ ਲੋੜ ਤਾਂ ਹੈ ਹੀ। ਇਸ ਤਰ੍ਹਾ ਉਨ੍ਹਾਂ ਦਾ ਸੋਚਣਾ ਹੈ ਕਿ ਮੁ੮ਤ ਦਵਾਈ ਦੇ ਨਾਹਰੇ ਨਾਲ ਜੇ 80 ਫੀਸਦੀ ਵਿਚੋਂ 50 ਫੀਸਦੀ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾ ਦੇਣਗੇ ਤਾਂ ਉਨ੍ਹਾਂ ਦੀ ਵੋਟਾਂ ਦੀ ਫਸਲ ਤਾਂ ਖੂਬ ਪੱਕੀ ਮਿਲੇਗੀ। ਪਰ ਇਸ ਸੋਚ ਨੇ ਵਿਰੋਧੀਆਂ ਨੂੰ ੭ਰੂਰ ਚਿੰਤਾ ਵਿੱਚ ਪਾ ਦਿੱਤਾ ਹੈ ਕਿਉਂਕਿ ਪੰਜਾਬੀਆਂ ਦੀ ਦੁੱਖਦੀ ਰਗ ਦੀ ਇਹ ਸਹੀ ਪਹਿਚਾਣ ਹੈ। ਪਰ ਲੋਕ ਮੁ੮ਤ ਦਵਾਈਆਂ ਅਤੇ ਮੁ੮ਤ ਇਲਾਜ ਦੇ ਚਾਹਵਾਨ ਨਹੀਂ ਹਨ ਉਹ ਤਾਂ ਸਸਤਾ, ਸੌਖਾ ਅਤੇ ਮਿਆਰੀ ਇਲਾਜ ਅਤੇ ਸਹੀ ਕੀਮਤਾਂ ਤੇ ਦਵਾਈਆਂ ਵੀ ਮੰਗ ਕਰਦੇ ਹਨ।
ਕੁੱਝ ਅਰਸਾ ਪਹਿਲਾ ਪੰਜਾਬ ਸਰਕਾਰ ਨੇ ਬੀਬੀਆਂ ਲਈ ਬੱਸ ਦਾ ਸ੮ਰ ਬਿਲਕੁਲ ਮੁ੮ਤ ਕਰ ਦਿੱਤਾ, ਜਿਸਦਾ ਬੀਬੀਆਂ ਨੂੰ ਭਾਵੇਂ ਕੁੱਝ ਲਾਭ ਹੋਇਆ ਹੋਵੇਗਾ ਪਰ ਇਹ ਲੋਕਾਂ ਵਿੱਚ ਸਮਾਜਿਕ ਨਾ੍ਰਬਰਾਬਰੀ ਦਾ ਸੰਦੇ੪ ਵੱਧ ਦੇ ਗਿਆ। ਕਿੰਨਾ ਚੰਗਾ ਹੁੰਦਾ ਜੇ ਔਰਤਾਂ ਨੂੰ ਸ੮ਰ ਬਿਲਕੁਲ ਮੁ੮ਤ ਕਰਨ ਦੀ ਥਾਂ ਹਰ ਵਿਅਕਤੀ ਦੀ ਸਵਾਰੀ ਲਈ ਕਰਾਇਆ ਘਟਾ ਦਿੱਤਾ ਜਾਂਦਾ ਤਾਂ ਕਿ ਚੰਗੀ ਸ੮ਰ ਸਹੂਲਤ ਵੀ ਸਭ ਲੋਕਾਂ ਨੂੰ ਦਿੱਤੀ ਜਾਂਦੀ। ਸ੮ਰ ਨੂੰ ਪੂਰੇ ਸਮਾਜ ਲਈ ਸੁੱਖਦਾਈ, ਸਸਤਾ ਅਤੇ ਸਮੇਂ ਅਨੁਸਾਰ ਬਨਾਉਣ ਦੀ ਲੋੜ ਹੈ। ਵੋਟਾਂ ਦੀ ਖੇਤੀ ਵਾਲੀ ਰਾਜਨੀਤੀ ਨੂੰ ਇਕ ਪਾਸੇ ਕਰ ਦੇਣਾ ਚਾਹੀਦਾ ਹੈ। ਸਮਾਜ ਦੇ ਵੱਖ੍ਰਵੱਖ ਵਰਗਾਂ ਨੂੰ ਮੁ੮ਤ ਸਹੂਲਤਾਂ ਦੇਣਾ ਵੀ ਸਮਾਜ ਵਿੱਚ ਵੱਖ੍ਰਵੱਖ ਗਰੁੱਪਾਂ ਨੂੰ ਜਨਮ ਦੇਂਦਾ ਹੈ, ਇਸ ਨਾਲ ਸਮਾਜ ਵੰਡਿਆ੍ਰਵੰਡਿਆ ਮਹਿਸੂਸ ਹੁੰਦਾ ਹੈ ਜੋ ਕਿਸੇ ਵੀ ਤਰ੍ਹਾਂ ਲਾਹੇਵੰਦ ਨਹੀਂ ਹੈ। ਪਰ ਪੰਜਾਬ ਦੇ ਲੋਕ ਹੁਣ ਪੜ੍ਹ ਲਿਖ ਗਏ ਹਨ ਅਤੇ ਬਹੁਤ ਸਿਆਣੇ ਹੋ ਚੁੱਕੇ ਹਨ।
ਰਾਜਨੀਤਿਕ ਤੌਰ ਤੇ ਵੀ ਪੰਜਾਬੀ ਬਹੁਤ ਅਗਾਂਹ ਵੱਧੂ ਹਨ ਉਹ ਚਾਲਬਾ੭ ਸਿਆਸਤਦਾਨਾਂ ਦੀ ਹਰ ਚਾਲ ਨੂੰ ਸਮਝਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਇਹ ਸਭ ਕੁੱਝ ਵੋਟਾਂ ਨੇੜੇ ਆਈਆਂ ਕਰਕੇ ਹੀ ਹੁੰਦਾ ਹੈ ਅਤੇ ਮੁੜ ਅੰਧੇਰੀ ਰਾਤ ਹੀ ਆਉਣੀ ਹੈ। ਉਹ ਵੋਟਾਂ ਦੀ ੮ਸਲ ਵਾਲੀ ਰਾਜਨੀਤੀ ਨੂੰ ਭਲੀ ਭਾਂਤ ਸਮਝਦੇ ਹਨ। ਇਸ ਲਈ ਮੇਰੀ ਤਾਂ ਲੋਕਾਂ ਨੂੰ ਅਪੀਲ ਹੈ ਕਿ ਉਹ ਹਰ ਮੁ੮ਤ ਸਹੂਲਤ ਦਾ ਵਿਰੋਧ ਕਰਨ, ਕਿਉਂਕਿ ਇਹ ਪੰਜਾਬ ਅਤੇ ਪੰਜਾਬੀਆਂ ਦੇ ਮਹਾਨ ਨਾਹਰੇ ॥॥ ਦੱਬ ਕੇ ਵਾਹ ਅਤੇ ਰੱਜ ਕੇ ਖਾਹ ਦੇ ਬਿਲਕੁਲ ਉੱਲਟ ਹੈ। ਲੋਕਾਂ ਨੂੰ ਕੰਮ ਕਰਨ ਦੀ ਆਦਤ ਤੋਂ ਕਿਸੇ ਤਰ੍ਹਾਂ ਵੀ ਨਹੀਂ ਹਟਾਇਆ ਜਾਣਾ ਚਾਹੀਦਾ । ਕੰਮ ਕਰਨਾ ਹੀ ਪੰਜਾਬੀਆਂ ਦੀ ਪਹਿਚਾਣ ਹੈ ਨਾ ਕਿ ਮੁ੮ਤ ਦੀਆਂ ਖਾਣਾ। ਸਰਕਾਰ ਨੂੰ ਵੀ ਅਪੀਲ ਹੈ ਮਨੁੱਖਤਾ ਦੇ ਭਲੇ ਲਈ ਮਹਿੰਗਾਈ ਨੂੰ ਘੱਟ ਕਰਨ ਅਤੇ ਸਭ ਨੂੰ ਬਰਾਬਰ ਸਹੂਲਤਾਂ ਮੁਹੱਈਆ ਕਰਵਾਉਣ।
-
ਬਹਾਦਰ ਸਿੰਘ ਗੋਸਲ, ਲੇਖਕ
bsg.3098@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.