ਭਾਰਤ ਨੇ ਛੇਵੇਂ ਮੈਡਲ ਨਾਲ ਓਲੰਪਿਕਸ ਵਿੱਚ ਆਪਣੇ ਬਿਹਤਰ ਪ੍ਰਦਰਸ਼ਨ ਦੀ ਬਰਾਬਰੀ ਕੀਤੀ
ਬਜਰੰਗ ਪੂਨੀਆ ਨੇ ਕੁਸ਼ਤੀ ਵਿੱਚ ਕਾਂਸੀ ਜਿੱਤ ਕੇ ਭਾਰਤ ਲਈ ਟੋਕੀਓ ਓਲੰਪਿਕਸ ਵਿੱਚ ਜਿੱਤਿਆ ਛੇਵਾਂ ਮੈਡਲ। ਭਾਰਤ ਹੁਣ ਤੱਕ ਦੋ ਚਾਂਦੀ ਤੇ ਚਾਰ ਕਾਂਸੀ ਦੇ ਮੈਡਲ ਜਿੱਤ ਚੁੱਕਾ ਹੈ। ਓਲੰਪਿਕਸ ਇਤਿਹਾਸ ਵਿੱਚ ਭਾਰਤ ਨੇ ਕੁੱਲ 32ਵਾਂ ਮੈਡਲ ਜਿੱਤਿਆ, ਵਿਅਕਤੀਗਤ ਖੇਡ ਵਿੱਚ 20ਵਾਂ ਮੈਡਲ, ਕੁਸ਼ਤੀ ਵਿੱਚ ਸੱਤਵਾਂ ਮੈਡਲ ਤੇ 16ਵਾਂ ਕਾਂਸੀ ਦਾ ਮੈਡਲ।
ਲੰਡਨ 2012 ਵਿੱਚ ਜਿੱਤੇ ਸਭ ਤੋਂ ਵੱਧ ਮੈਡਲ (6) ਦੀ ਭਾਰਤ ਨੇ ਟੋਕੀਓ 2020 ਵਿੱਚ ਬਰਾਬਰੀ ਕੀਤੀ। ਬਜਰੰਗ ਨੇ ਕਜਾਕਸਿਤਾਨ ਦੇ ਪਹਿਲਵਾਨ ਦੌਲਤ ਨੂੰ 8-0 ਨਾਲ ਹਰਾਇਆ। ਬਜਰੰਗ ਨੇ ਕੱਲ੍ਹ ਪਹਿਲਾ ਰਾਊੰਡ ਤੇ ਕੁਆਰਟਰ ਫ਼ਾਈਨਲ ਜਿੱਤਿਆ ਸੀ ਪਰ ਸੈਮੀ ਫ਼ਾਈਨਲ ਵਿੱਚ ਅਜਰਬਾਈਜਾਨ ਦੇ ਪਹਿਲਵਾਨ ਤੋਂ ਹਾਰ ਗਿਆ ਸੀ। ਕੱਲ੍ਹ ਦੇ ਮੁਕਾਬਲੇ ਬਜਰੰਗ ਅੱਜ ਜ਼ਿਆਦਾ ਹਮਲਾਵਰ ਕੁਸ਼ਤੀ ਲੜਿਆ।
ਪਹਿਲੀ ਓਲੰਪਿਕਸ ਖੇਡ ਰਹੇ ਬਜਰੰਗ ਦੇ ਗੁਰੂ ਯੋਗੇਸ਼ਵਰ ਦੱਤ ਨੇ 2012 ਲੰਡਨ ਓਲੰਪਿਕਸ ਵਿੱਚ ਜਿੱਤਿਆ ਸੀ ਕਾਂਸੀ ਦਾ ਮੈਡਲ।
ਕੁਸ਼ਤੀ ਇਕਲੌਤੀ ਖੇਡ ਜਿਸ ਨੇ ਲਗਾਤਾਰ ਚੌਥੀ ਓਲੰਪਿਕਸ (2008, 2012, 2016 ਤੇ 2021) ਵਿੱਚ ਮੈਡਲ ਜਿੱਤਿਆ, ਹਾਕੀ ਤੋਂ ਬਾਅਦ ਦੂਜੀ ਖੇਡ ਜਿਸ ਵਿੱਚ ਭਾਰਤ ਨੇ ਸੱਤ ਮੈਡਲ ਜਿੱਤੇ ਹਨ।
ਕੇਡੀ ਯਾਦਵ ਨੇ 1952 ਹੈਲਸਿੰਕੀ ਵਿੱਚ ਕਾਂਸੀ, ਸੁਸ਼ੀਲ ਕੁਮਾਰ ਨੇ 2008 ਬੀਜਿੰਗ ਚ ਕਾਂਸੀ ਤੇ 2012 ਲੰਡਨ ਵਿੱਚ ਚਾਂਦੀ, ਯੋਗੇਸ਼ਵਰ ਦੱਤ ਨੇ 2012 ਲੰਡਨ ਚ ਕਾਂਸੀ, ਸਾਕਸ਼ੀ ਮਲਿਕ ਨੇ 2016 ਰੀਓ ਚ ਕਾਂਸੀ ਅਤੇ ਹੁਣ 2020 ਟੋਕੀਓ ਰਵੀ ਕੁਮਾਰ ਨੇ ਚਾਂਦੀ ਤੇ ਬਜਰੰਗ ਪੂਨੀਆ ਨੇ ਕਾਂਸੀ ਦਾ ਮੈਡਲ ਜਿੱਤਿਆ।
-
ਨਵਦੀਪ ਸਿੰਘ ਗਿੱਲ, ਖੇਡ ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.