3 ਅਗਸਤ 2021, ਚੰਡੀਗੜ੍ਹ - ਸਮਾਜ ਦਾ ਇੱਕ ਨਕਾਰਾਤਮਕ ਪੱਖ ਇਹ ਵੀ ਹੈ ਤਰੱਕੀ ਅਤੇ ਪੈਸੇ ਦੇ ਨਾਲ਼ ਬਹੁਤ ਸਾਰੇ ਲੋਕਾਂ ਦੇ ਸੁਭਾਅ ਵਿੱਚ ਨਕਾਰਾਤਮਕ ਤਬਦੀਲੀ ਆ ਜਾਂਦੀ ਹੈ। ਪੈਸੇ ਦੇ ਹੰਕਾਰ ਦੇ ਵਿੱਚ ਕਈ ਲੋਕ ਭੇਦਭਾਵ ਕਰਨਾ ਸ਼ੁਰੂ ਕਰ ਦੇਂਦੇ ਹਨ। ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਜਿੰਨੀ ਜ਼ਿਆਦਾ ਤਰੱਕੀ ਕਰਦੇ ਹਨ ਉਨ੍ਹਾਂ ਦਾ ਸੁਭਾਅ ਓਨਾਂ ਹੀ ਨਰਮ ਅਤੇ ਮਿਠਾ ਹੋਈ ਜਾਂਦਾ ਹੈ। ਅਜਿਹੀ ਸ਼ਖਸੀਅਤ ਦੇ ਮਾਲਕ ਹਨ ਕ੍ਰਿਸ਼ਨਾ ਮੋਟਰਜ਼ ਦੇ ਮਾਲਕ ਸ੍ਰੀ ਵਿਜੇ ਪਾਸੀ। ਗ਼ਰੀਬੀ ਅਤੇ ਤੰਗੀ ਨਾਲ਼ ਲੜਦਿਆਂ ਕਾਮਯਾਬੀ ਦੀਆਂ ਬੁਲੰਦੀਆਂ ਤੱਕ ਪਹੁੰਚ ਗਏ ਹਨ। ਕ੍ਰਿਸ਼ਨਾ ਮੋਟਰਜ਼ ਦੀਆਂ ਬ੍ਰਾਂਚਾਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਵਿੱਚ ਵੀ ਮੌਜੂਦ ਹਨ।
ਕੁੱਝ ਸਮਾਂ ਪਹਿਲਾਂ ਜਦੋਂ ਪਰਿਵਾਰ ਦਾ ਬਿਜ਼ਨਸ ਇੱਕਠਾ ਹੁੰਦਾ ਸੀ ਤਾਂ ਵਿਜੇ ਪਾਸੀ ਦਾ ਨਾਮ ਚੰਡੀਗੜ੍ਹ ਵਿੱਚ ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਦੀ ਲਿਸਟ ਵਿੱਚ ਦੂਜੇ ਨੰਬਰ ਤੇ ਦਰਜ਼ ਸੀ। ਹਲੇਮੀ ਦੇ ਗੁਣ ਅਤੇ ਟੈਕਸ ਖੁੱਲ੍ਹੇ ਦਿਲ ਨਾਲ ਭਰਨ ਤੋਂ ਇਲਾਵਾ ਜਦੋਂ ਦਾਨ ਕਰਨ ਦੀ ਵਾਰੀ ਆਵੇ ਦਾ ਦਾਨ ਵੀ ਖੁੱਲ੍ਹਾ ਕਰਦੇ ਹਨ। ਕਰੋਨਾ ਮਹਾਮਾਰੀ ਦੇ ਦੌਰਾਨ ਜਦੋਂ ਸਾਰੀ ਦੁਨੀਆਂ ਭੈਅ ਦੇ ਵਿੱਚ ਜੀਅ ਰਹੀ ਸੀ ਓਦੋਂ ਵਿਜੇ ਪਾਸੀ ਵੱਲੋਂ ਕਰੋਨਾ ਦੇ ਟਾਕਰੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾਨ ਕੀਤੀ।
ਇਸ ਤੋਂ ਇਲਾਵਾ ਕਰੋਨਾ ਮਹਾਮਾਰੀ ਦੇ ਦੋਰਾਨ ਹੀ ਵਿਜੇ ਪਾਸੀ ਨੇ ਚੰਡੀਗੜ੍ਹ ਦੇ 32 ਸੈਕਟਰ ਵਿੱਚ ਮੌਜੂਦ ਹਸਪਤਾਲ ਨੂੰ ਤਿੰਨ ਲੱਖ ਤੋਂ ਵੱਧ ਰਕਮ ਲੋੜੀਂਦਾ ਸਮਾਨ ਖਰੀਦਣ ਲਈ ਦਾਨ ਵੱਜੋਂ ਦਿੱਤੀ। ਇਸੇ ਤਰ੍ਹਾਂ ਹੀ ਹੇਮਕੁੰਟ ਫਾਊਂਡੇਸ਼ਨ ਨੂੰ ਵੀ ਤਿੰਨ ਲੱਖ ਰੁਪਏ ਦੀ ਸਹਾਇਤਾ ਦਿੱਤੀ ਤਾਂ ਜੋ ਕਰੋਨਾ ਮਹਾਮਾਰੀ ਦੇ ਖਿਲਾਫ਼ ਚੱਲ ਰਹੀ ਜੰਗ ਨੂੰ ਹੋਰ ਤੇਜ਼ ਕੀਤਾ ਜਾ ਸਕੇ।
ਹੱਸਮੁੱਖ ਸੁਭਾਅ ਦੇ ਮਾਲਕ ਵਿਜੇ ਪਾਸੀ ਧਾਰਮਿਕ ਖਿਆਲ ਦੇ ਵਿਅਕਤੀ ਹਨ ਅਕਸਰ ਉਨ੍ਹਾਂ ਦੇ ਦਫਤਰ ਵਿੱਚ ਗੁਰਬਾਣੀ ਦੇ ਸ਼ਬਦ ਜਾਂ ਸੂਫੀ ਧਾਰਮਿਕ ਗੀਤ ਚੱਲਦੇ ਰਹਿੰਦੇ ਹਨ। ਸਾਦਗੀ ਨਾਲ਼ ਭਰਿਆ ਪਾਸੀ ਦਾ ਜੀਵਨ ਲੋਕਾਂ ਨੂੰ ਕਈ ਪੱਖਾਂ ਤੋਂ ਪ੍ਰੇਰਿਤ ਕਰਦਾ ਹੈ।
-
ਜਸਪਾਲ ਨਿੱਜਰ, ਲੇਖਕ ਤੇ ਪੱਤਰਕਾਰ
jassi67338@gmail.com
91+9837376798
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.