- ਪਾਕਿਸਤਾਨ ਦਾ ਨਦੀਮ ਵੀ ਫ਼ਾਈਨਲ ਲਈ ਕੁਆਲੀਫਾਈ
- ਮਿਲਖਾ-ਖਾਲਿਕ, ਰੰਧਾਵਾ-ਰਾਜ਼ਿਕ ਤੋਂ ਬਾਅਦ ਹੁਣ ਨੀਰਜ-ਨਦੀਮ
ਭਾਰਤ ਦੇ ਨੀਰਜ ਚੋਪੜਾ ਨੇ ਜੈਵਲਿਨ ਥਰੋਅ ਦੇ ਕੁਆਲੀਫਿਕੇਸ਼ਨ ਵਿੱਚ ਆਪਣੀ ਪਹਿਲੀ ਹੀ ਥਰੋਅ 86.65 ਮੀਟਰ ਲਗਾ ਕੇ ਗਰੁੱਪ ਏ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਫ਼ਾਈਨਲ ਲਈ ਕੁਆਲੀਫਾਈ ਕੀਤਾ। ਡਿਸਕਸ ਥਰੋਅਰ ਕਮਲਪ੍ਰੀਤ ਕੌਰ ਤੋਂ ਬਾਅਦ ਉਹ ਦੂਜਾ ਭਾਰਤੀ ਅਥਲੀਟ ਹੈ ਜੋ ਫ਼ਾਈਨਲ ਵਿੱਚ ਪੁੱਜਿਆ ਹੈ।
ਡੀਏਵੀ ਕਾਲਜ ਚੰਡੀਗੜ੍ਹ ਦਾ ਵਿਦਿਆਰਥੀ ਰਿਹਾ ਪਾਣੀਪਤ ਦਾ ਨੀਰਜ ਭਾਰਤੀ ਫੌਜ ਵਿੱਚ ਸਰਵਿਸ ਕਰਦਾ ਹੈ। ਉਹ ਮੌਜੂਦਾ ਏਸ਼ੀਅਨ ਗੇਮਜ ਤੇ ਕਾਮਨਵੈਲ਼ਥ ਗੇਮਜ ਦਾ ਗੋਲ਼ਡ ਮੈਡਲਿਸਟ ਹੈ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਵੀ ਟੋਕੀਓ ਓਲੰਪਿਕਸ ਦੇ ਮਰਦਾਂ ਦੇ ਜੈਵਲਿਨ ਥਰੋਅ ਦੇ ਫ਼ਾਈਨਲ ਲੲੀ ਕੁਆਲੀਫਾਈ ਕੀਤਾ। ਲਹਿੰਦੇ ਪੰਜਾਬ (ਪਾਕਿਸਤਾਨ) ਦੇ ਖਾਨੇਵਾਲ ਦੇ ਰਹਿਣ ਵਾਲੇ ਨਦੀਮ ਕੁਆਲੀਫਿਕੇਸ਼ਨ ਦੇ ਗਰੁੱਪ ਬੀ ਵਿੱਚ ਸੀ ਜਿੱਥੇ ਉਸ ਨੇ 85.16 ਮੀਟਰ ਥਰੋਅ ਨਾਲ ਫ਼ਾਈਨਲ ਲਈ ਕੁਆਲੀਫਾਈ ਕੀਤਾ।
ਟੋਕੀਓ ਓਲੰਪਿਕਸ ਵਿੱਚ ਪਾਕਿਸਤਾਨ ਦੀਆਂ ਸਭ ਤੋਂ ਵੱਧ ਉਮੀਦਾਂ ਉਸ ਉੱਪਰ ਹੀ ਸਨ ਕਿਉਂਕਿ ਇਸ ਵਾਰ ਪਾਕਿਸਤਾਨ ਹਾਕੀ ਟੀਮ ਕੁਆਲੀਫਾਈ ਨਹੀਂ ਕਰ ਸਕੀ ਤੇ ਬਾਕੀ ਖੇਡਾਂ ਦੇ ਵੀ ਕੁੱਲ 10 ਖਿਡਾਰੀ ਹੀ ਹਿੱਸਾ ਲੈ ਰਹੇ।
ਭਾਰਤ ਦਾ ਨੀਰਜ ਚੋਪੜਾ ਗਰੁੱਪ ਏ ਵਿੱਚ 86.65 ਮੀਟਰ ਥਰੋਅ ਨਾਲ ਫ਼ਾਈਨਲ ਲਈ ਕੁਆਲੀਫਾਈ ਹੋਇਆ। ਨੀਰਜ ਗਰੁੱਪ ਏ ਵਿੱਚ ਪਹਿਲੇ ਅਤੇ ਨਦੀਮ ਗਰੁੱਪ ਬੀ ਵਿੱਚ ਪਹਿਲੇ ਸਥਾਨ ਉਤੇ ਰਿਹਾ। ਓਵਰ ਆਲ ਫ਼ਾਈਨਲ ਵਿੱਚ ਕੁਆਲੀਫਾਈ ਹੋਏ 12 ਅਥਲੀਟਾਂ ਵਿੱਚੋਂ ਨੀਰਜ ਪਹਿਲੇ ਤੇ ਨਦੀਮ ਤੀਜੇ ਉਤੇ ਰਿਹਾ।
ਜਕਾਰਤਾ ਏਸ਼ੀਅਨ ਗੇਮਜ਼ 2018 ਵਿੱਚ ਜੈਵਲਿਨ ਥਰੋਅ ਵਿੱਚ ਨੀਰਜ ਨੇ ਗੋਲ਼ਡ ਤੇ ਨਦੀਮ ਨੇ ਕਾਂਸੀ ਦਾ ਮੈਡਲ ਜਿੱਤਿਆ ਸੀ।
ਕਿਸੇ ਵੇਲੇ ਅਥਲ਼ੈਟਿਕਸ ਵਿੱਚ 200 ਮੀਟਰ ਵਿੱਚ ਮਿਲਖਾ ਸਿੰਘ ਤੇ ਅਬਦੁਲ ਖਾਲਿਕ ਅਤੇ 110 ਮੀਟਰ ਹਰਡਲਜ਼ ਵਿੱਚ ਗੁਰਬਚਨ ਸਿੰਘ ਰੰਧਾਵਾ ਤੇ ਗੁਲਾਮ ਰਾਜ਼ਿਕ ਵੱਡੇ ਖੇਡ ਮੰਚਾਂ ਉਤੇ ਮੁਕਾਬਲਾ ਕਰਦੇ ਸਨ ਤੇ ਹੁਣ ਵਾਰੀ ਨੀਰਜ ਤੇ ਨਦੀਮ ਦੀ ਹੈ।
-
ਨਵਦੀਪ ਸਿੰਘ ਗਿੱਲ, ਖੇਡ ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.