ਕਰਮ ਕਰ ਕੁਝ ਕਰਮ ਓ ਸਾਈਆਂ
ਉੱਜੜ ਰਹੇ ਗੁਲਜ਼ਾਰਾਂ ਉੱਤੇ!
ਰਤਾ ਫਰਕ ਨਹੀਂ ਪੈਣਾ ਤੇਰੀ
ਰਹਿਮਤ ਦੇ ਭੰਡਾਰਾਂ ਉੱਤੇ
ਹਾਕਮ ਟੇਕ ਲਗਾਈ ਬੈਠੇ
ਵੇਖ ਮਾਰੂ ਹਥਿਆਰਾਂ ਉੱਤੇ
ਕਿੰਨੇ ਜ਼ੁਲਮ ਹੁੰਦੇ ਨੇ ਇੱਥੇ
ਦੁਨੀਆ ਤੇ ਲਾਚਾਰਾਂ ਉੱਤੇ !
ਜਗੀਰ ਸੱਧਰ ਜੀ ਦਾ ਕਾਵਿ -ਸੰਗ੍ਰਹਿ (ਇੱਕ ਤੁਪਕਾ ਸੰਮੁਦਰ) ਪੜ੍ਹਦਿਆਂ ਹੋਇਆਂ
ਮਹਿਸੂਸ ਹੋਇਆ ਕਿ ਇੱਕ ਸੰਵੇਦਨਸ਼ੀਲ ਪ੍ਰਾਣੀ ਸਿਰਫ
ਆਪਣੀ ਦੁੱਖ ਤਕਲੀਫ਼ ਨੂੰ ਹਰਨ ਦਾ ਹੀਲਾ ਹੀ ਨਹੀਂ ਕਰਦਾ ਸਗੋਂ ਆਪਣੇ ਆਲੇ -ਦੁਆਲੇ ਦੀ ਖ਼ੈਰ ਸਲਾਮਤੀ ਦੀ ਦੁਆ ਵੀ ਕਰਦਾ ਹੈ! ਇਸ ਕਿਤਾਬ ਵਿਚਲੀ ਸਾਰੀ ਸਮੱਗਰੀ ਸਮਾਜਿਕ ਗਤੀਵਿਧੀਆਂ ਦਾ ਰੁਪਾੰਤਰਤ ਕਰਦਾ ਇੱਕ ਮੁਕੰਮਲ ਪ੍ਰਗਟਾਅ ਹੈ! ਹਾਲਾਂ ਕਿ ਆਪਣੇ ਬਾਰੇ ਲਿਖੇ ਚੰਦ ਸ਼ਬਦਾਂ ਵਿੱਚ ਲੇਖਕ ਇਸ ਗੱਲ ਦੀ ਸ਼ਾਹਦੀ ਭਰਦਾ ਹੈ ਕਿ ਉਹ ਆਪਣੀ ਮਾਨਸਿਕ ਅਵਸਥਾ ਵਿੱਚੋਂ ਲੰਘਦਿਆਂ
ਜੋ ਵੀ ਲਿਖਦੇ ਨੇ ਆਪਣੀ ਸੰਤੁਸ਼ਟੀ ਲਈ ਲਿਖਦੇ ਨੇ !
ਔਰ ਸ਼ਾਇਦ ਲੇਖਕ ਦਾ ਸਭ ਤੋਂ ਵੱਡਾ ਹਾਸਿਲ ਵੀ ਇਹ ਹੀ ਕਿ ਉਹ ਆਪਣੇ ਅੱਖਰਾ ਵਿੱਚ ਬਦੋਬਦੀ ਲੋਕ ਵੇਦਨਾ ਤੇ
ਸਮਾਜਿਕ ਵਿਅਥਾ ਤੇ ਢਾੰਚੇ ਨੂੰ ਸਹਿਜ ਹੀ ਕਹਿ ਜਾਂਦੇ ਹਨ!
ਇਹ ਜ਼ਰੂਰੀ ਨਹੀਂ ਕਿ ਅਸੀਂ ਵਿਰਸੇ ਵਿੱਚ ਮਿਲੀਆਂ ਚੀਜ਼ਾਂ ਨੂੰ ਹੀ ਨਮਸਕਾਰੀਏ !ਸਗੋਂ ਆਪਣੀ ਵਿਰਾਸਤ ਵਿੱਚ ਇੰਨਾਂ ਕੁਛ ਛੱਡ ਜਾਈਏ ਕਿ ਸਾਡੇ ਅੱਖਰਾਂ
ਦੀ ਇੱਕ ਵੱਖਰੀ ਵਿਰਾਸਤ ਬਣੇ ਤੇ ਸਾਡੇ ਚਾਹੁੰਣ ਵਾਲ਼ਿਆਂ ‘ਚ ਮਾਣ ਦਾ ਸਵੱਬ ਬਣੀਏ! ਇਹੋ ਜਿਹੀ ਹੀ ਹੈ ਜਗੀਰ ਸੱਧਰ ਜੀ ਦੀ ਇਹ ਕਿਤਾਬ!
ਕੁਛ ਕਵਿਤਾਵਾਂ ਹਰ ਇੰਸਾਨ ਦੀ ਮੁੱਢਲੀ ਜ਼ਰੂਰਤ ਪਿਆਰ
ਵਿੱਚ ਪਰੁੰਨ੍ਹੀਆਂ ਤੇ ਕਿਤੇ-ਕਿਤੇ ਦਿਲ ਦੀ ਹੂਕ ਤੇ ਆਪਣੇ
ਹੱਕਾਂ ਲਈ ਵੰਗਾਰ ਵੀ ਹੈ!ਆਪਣੇ ਨਿੱਜ ਤੋਂ ਸਮੂਹਕਤਾ ਵੱਲ ਵਧਦੀ ਕਵਿਤਾ ਦਾ ਵਿਕਾਸ ਸਲਾਹੁਣਯੋਗ ਹੈ ! ਕਿਤਾਬ ਵਿਚਲੇ ਚਿੱਟੇ ਵਰਕਿਆਂ’ ਤੇ ਸਹਿਜ ਪਏ ਕਾਲੇ ਅੱਖਰ
ਪਾਠਕ ਦੇ ਮਨ ਨੂੰ ਰੌਸ਼ਨੀ ਵੱਲ ਧੱਕਦੇ ਹੋਏ ਅਸਲ ਤਸਵੀਰ ਨਾਲ ਸਾੰਝ ਪਵਾਉਂਦੇ ਨੇ! ਆਜ਼ਾਦ ਵਿਚਾਰ ਤੇ ਆਜ਼ਾਦ ਖਿਆਲ ਕਵਿਤਾ ਦਾ ਮੂੰਹ ਮੁਹਾਂਦਰਾ ਸਵਾਰ ਕੇ ਪੇਸ਼ ਕਰਦੇ ਨੇ ! ਰਿਸ਼ਤਿਆਂ ਦੇ ਤਾਣੇ -ਬਾਣੇ ਕੁਛ ਅਧੂਰੇ ਸੁਪਨੇ ਤੇ ਹਰ ਹਾਲ ਜ਼ਿੰਦਗੀ ਜਿਉਣ ਦਾ ਸਲੀਕਾ ਪਗਟਾਉੰਦੀ ਹਰ ਇੱਕ ਕਵਿਤਾ ਪਿਛੋਕੜ ਨੂੰ ਨਾਲ ਲੈ ਕੇ ਤੁਰਦੀ ਹੈ
(ਮਾਂ ਦੇ ਨਾ ਖਤ) ਕਵਿਤਾ ਪੜ੍ਹਦਿਆਂ ਅੱਖਾਂ ਨਮ ਹੋ ਗਈਆਂ ! ਇੰਸਾਨ ਆਪ ਮਾਪਾ ਬਣਕੇ ਵੀ ਮਾਂ ਨੂੰ ਕਦੇ ਨਹੀਂ ਭੁੱਲਦਾ !ਸ਼ਾਇਦ ਮਾਂ ਤੋਂ ਜ਼ਿਆਦਾ ਸਾਨੂੰ ਕੋਈ ਸਮਝ ਵੀ ਨਹੀਂ ਸਕਦਾ ! ਕੁਛ ਛੋਟੀਆਂ ਤੇ ਕੁਛ ਲੰਮੀਆਂ ਕਵਿਤਾ ਤੇ ਗ਼ਜ਼ਲਾਂ ਨਾਲ ਸ਼ਿੰਗਾਰੀ ਇਹ ਕਿਤਾਬ ਲੇਖਕ ਵੱਲੋਂ ਪਾਠਕ ਨੂੰ
ਸਮਕਾਲੀ ਬਣਾਉੰਦੀ ਹੈ!
ਆਪਣੇ ਬਾਪ ਦੀ ਉਮਰ ਦੇ ਸਮ ਜਗੀਰ ਸੱਧਰ ਜੀ ਦੀ ਕਿਤਾਬ ਪੜ੍ਹਦਿਆਂ ਇਹ ਪੰਕਤੀਆਂ ਆਪ ਮੁਹਾਰੇ ਯਾਦ
ਆ ਗਈਆਂ !
ਅਨਮੋਲ ਬਜ਼ੁਰਗਾਂ ਦੀਆਂ ਗੱਲਾਂ
ਤੇ ਅਨਮੋਲ ਬਜ਼ੁਰਗਾਂ ਦੇ ਸਾਏ
ਉਸ ਚੀਜ਼ ਦੀ ਕੀਮਤ ਪੁੱਛੋ
ਜੋ ਪੁਰਾਣੀ ਹੁੰਦੀ ਏ !
-
ਛਿੰਦਰ ਕੌਰ, ਲੇਖਕ
*****************
9467910187
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.