ਗਵਾਹ”
ਪਿੰਡ ਆਇਆ ! ਆਊ ! ਜਿੱਤ ਦਾ ਗਵਾਹ ਬਣਕੇ
ਨਹੀਂ ਹੋਵਾਂਗੇ ਸ਼ਹੀਦ , ਇੱਥੇ ਹਿੱਕ ਤਣਕੇ
ਪਿੰਡ ਆਇਆ ! ਆਊ ! ਜਿੱਤ ਦਾ ਗਵਾਹ ਬਣਕੇ।
ਕਹਿੰਦੇ ਗੱਲਬਾਤ ਹੁੰਦੀ , ਹਰ ਮਸਲੇ ਦਾ ਹੱਲ
ਸਾਨੂੰ ਰੋਜ਼ ਸੱਦ ਲੈਂਦੇ , ਨਾਂ ਵਧਾਉਦੇ ਅੱਗੇ ਗੱਲ
ਹਰ ਵਾਰੀ ਕਹਿੰਦੇ ਦੱਸਾਂਗੇ , ਸਲਾਹ ਕਰਕੇ
ਪਿੰਡ ਆਇਆ ! ਆਊ ! ਜਿੱਤ ਦਾ ਗਵਾਹ ਬਣਕੇ
ਨਹੀਂ ਹੋਵਾਂਗੇ ਸ਼ਹੀਦ , ਇੱਥੇ ਹਿੱਕ ਤਣਕੇ
ਸਾਡੇ ਹੌਸਲੇ ਬੁਲੰਦ ਅੱਗੇ ਉਹ ਵੀ ਹੈ ਡਾਢਾ
ਜਦ ਤੱਕ ਹਾਂ ਜਿਉਂਦੇ , ਕੌਣ ਖੋਹੂ ਹੱਕ ਸਾਡਾ
ਅਸੀਂ ਖੜਾਂਗੇ ਦੀਵਾਰ ,ਉਹਦੇ ! ਮੂਹਰੇ ਬਣਕੇ
ਪਿੰਡ ਆਇਆ ! ਆਊ ! ਜਿੱਤ ਦਾ ਗਵਾਹ ਬਣਕੇ
ਨਹੀਂ ਹੋਵਾਂਗੇ ਸ਼ਹੀਦ , ਇੱਥੇ ਹਿੱਕ ਤਣਕੇ
ਸਾਰੀ ਦੁਨੀਆ ‘ਚ ਚੱਲੇ ,ਸਾਡੇ ! ਸਬਰਾਂ ਦੀ ਗੱਲ
ਜੇ ਹੁਣ ਵੀ ਨੀ ਹੋਇਆਂ , ਨਹੀਉਂ ਹੋਣਾ ਕਦੇ ਹੱਲ
ਉਹਦੇ ਦਿਲ ਵਿੱਚ ਚੋਰ ,ਸਾਡਾ ! ਮੱਥਾ ਠਣਕੇ
ਪਿੰਡ ਆਇਆ ! ਆਊ ! ਜਿੱਤ ਦਾ ਗਵਾਹ ਬਣਕੇ
ਨਹੀਂ ਹੋਵਾਂਗੇ ਸ਼ਹੀਦ , ਇੱਥੇ ਹਿੱਕ ਤਣਕੇ
ਮੈਂ ਤੇ ਬਾਪੂ ਇੱਥੇ ਆਏ ,ਬੇਬੇ ਘਰ ਤੂੰ ਸੰਭਾਲ਼
ਬੱਚੇ ਪੁੱਛਣ ਕਦੇ ਤਾਂ ,ਲਾ ਲਈ ਘੁੱਟ ਸੀਨੇ ਨਾਲ
“ਜੱਸੀ” ਆਸੇ-ਪਾਸੇ ਰਹੂ ,ਤੇਰੇ ਵਾਅ ਬਣਕੇ
ਪਿੰਡ ਆਇਆ ! ਆਊ ! ਜਿੱਤ ਦਾ ਗਵਾਹ ਬਣਕੇ
ਨਹੀਂ ਹੋਵਾਂਗੇ ਸ਼ਹੀਦ ,ਇੱਥੇ ਹਿੱਕ ਤਣਕੇ
-
ਜੱਸੀ ਭੁੱਲਰ, ਲੇਖਕ
*****************
416 816 7427
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.