ਨਵਦੀਪ ਸਿੰਘ ਗਿੱਲ
ਟੋਕੀਓ 2020 ਦੌਰਾਨ ਪਹਿਲੀ ਵਾਰ ਓਲੰਪਿਕ ਖੇਡਾਂ ਵਿੱਚ ਸ਼ੁਮਾਰ ਕੀਤੀ ਸਕੇਟਬੋਰਡ ਖੇਡ ਦੇ ਕੁੜੀਆਂ ਦੇ ਮੁਕਾਬਲੇ ਵਿੱਚ ਜਪਾਨ ਦੀ 14 ਵਰ੍ਹਿਆਂ ਦੀ ਮੋਮਿਜੀ ਨਿਸ਼ੀਆ ਨੇ ਗੋਲਡ ਮੈਡਲ, ਬਰਾਜ਼ੀਲ ਦੀ 13 ਵਰ੍ਹਿਆ ਦੀ ਜੁਲੀਆ ਰਾਇਸਾ ਮੈਂਡੇਸ ਲੀਲ ਨੇ ਸਿਲਵਰ ਮੈਡਲ ਅਤੇ ਜਪਾਨ ਦੀ 18 ਵਰ੍ਹਿਆਂ ਦੀ ਫੁਨਾ ਨਾਕਾਯਾਮਾ ਕਾਂਸੀ ਦਾ ਮੈਡਲ ਜਿੱਤਿਆ।
ਤਿੰਨੇ ਮੈਡਲਾਂ ਜੇਤੂਆਂ ਦੀ ਉਮਰ ਮਿਲਾ ਕੇ ਵੀ ਕੁੱਲ 45 ਸਾਲ ਬਣਦੀ ਹੈ ਜਦੋਂਕਿ ਟੋਕੀਓ ਵਿਖੇ ਆਪਣੀ ਛੇਵੀਂ ਓਲੰਪਿਕ ਖੇਡ ਰਹੀ ਆਸਟਰੇਲੀਆ ਦੀ ਘੋੜਸਵਾਰ ਮੈਰੀ ਹਨਾ ਦੀ ਉਮਰ 66 ਸਾਲ ਹੈ ਜੋ ਕਿ ਟੋਕੀਓ ਓਲੰਪਿਕਸ ਵਿੱਚ ਸਭ ਤੋਂ ਵੱਡੀ ਉਮਰ ਦੀ ਖਿਡਾਰਨ ਹੈ। ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸਵੀਡਨ ਦਾ ਨਿਸ਼ਾਨੇਬਾਜ਼ ਆਸਕਰ ਸਵਾਹਨ ਹੈ ਜਿਸ ਨੇ 72 ਸਾਲ ਦੀ ਉਮਰੇ 1920 ਦੀਆਂ ਐਂਟਵਰਪ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ ਸਿਲਵਰ ਮੈਡਲ ਜਿੱਤਿਆ। ਸਵਾਹਨ ਨੇ ਤਿੰਨ ਓਲੰਪਿਕ ਖੇਡਾਂ (ਲੰਡਨ 1908, ਸਟਾਕਹੋਮ 1912 ਤੇ ਐਂਟਵਰਪ 1920) ਵਿੱਚ ਹਿੱਸਾ ਲਿਆ ਅਤੇ ਤਿੰਨ ਗੋਲ਼ਡ, ਇਕ ਸਿਲਵਰ ਤੇ ਦੋ ਕਾਂਸੀ ਦੇ ਮੈਡਲ ਜਿੱਤੇ ਹਨ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.