- ਭਾਰਤ ਨੇ ਮਰਦਾਂ ਦੇ ਪੂਲ ਏ ਦੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਪੂਰੇ ਤਿੰਨ ਅੰਕ ਬਟੋਰੇ
ਨਿਊਜ਼ੀਲੈਂਡ ਦੇ ਕੇਨ ਰਸਲ ਨੇ ਛੇਵੇਂ ਮਿੰਟ ਵਿੱਚ ਵਿੱਚ ਪੈਨਲਟੀ ਕਾਰਨਰ ਉਤੇ ਗੋਲ ਕਰਕੇ ਕੀਵੀ ਟੀਮ ਨੂੰ ਜਲਦੀ ਲੀਡ ਦਿਵਾ ਦਿੱਤੀ ਜੋ ਜ਼ਿਆਦਾ ਸਮਾਂ ਬਰਕਰਾਰ ਨਾ ਰਹਿ ਸਕੀ। 10ਵੇਂ ਮਿੰਟ ਵਿੱਚ ਭਾਰਤ ਨੇ ਬਰਾਬਰੀ ਕਰ ਲਈ। ਭਾਰਤ ਵੱਲੋਂ ਪਹਿਲਾ ਗੋਲ ਰੁਪਿੰਦਰ ਪਾਲ ਸਿੰਘ ਨੇ ਪੈਨਲਟੀ ਸਟੋਰਕ ਉੱਪਰ ਕੀਤਾ। ਦੂਜੇ ਕੁਆਰਟਰ ਵਿੱਚ ਹਰਮਨਪ੍ਰੀਤ ਸਿੰਘ ਨੇ 26ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਪਰ ਗੋਲ ਕਰਕੇ ਭਾਰਤ ਨੂੰ 2-1 ਦੀ ਲੀਡ ਦਿਵਾਈ ਜੋ ਅੱਧੇ ਸਮੇਂ ਤੱਕ ਬਰਕਰਾਰ ਰਹੀ।ਤੀਜੇ ਕੁਆਰਟਰ ਵਿੱਚ 33ਵੇਂ ਮਿੰਟ ਵਿੱਚ ਭਾਰਤ ਨੂੰ ਮਿਲੇ ਪੈਨਲਟੀ ਕਾਰਨਰ ਉੱਪਰ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਲੀਡ ਕਰਕੇ ਲੀਡ 3-1 ਕਰ ਦਿੱਤੀ। ਤੀਜੇ ਕੁਆਰਟਰ ਦੀ ਸਮਾਪਤੀ ਤੋਂ ਥੋੜਾ ਸਮਾ ਪਹਿਲਾ ਕੀਵੀ ਟੀਮ ਦੇ ਸਟੀਫਨ ਜੈਨੇਸ ਨੇ ਗੋਲ ਕਰਕੇ ਲੀਡ ਘਟਾ ਜੇ 2-3 ਕਰ ਦਿੱਤੀ। ਚੌਥੇ ਕੁਆਰਟਰ ਵਿੱਚ ਕੋਈ ਵੀ ਟੀਮ ਗੋਲ ਨਾ ਕਰ ਸਕੀ ਅਤੇ ਭਾਰਤ ਨੇ ਮੈਚ 3-2 ਨਾਲ ਜਿੱਤ ਲਿਆ।
ਭਾਰਤ ਦੇ ਗੋਲ਼ਚੀ ਪੀ ਸ੍ਰੀਜੇਸ਼ ਨੇ ਪੈਨਲਟੀ ਕਾਰਨਰ ਮੌਕੇ ਕਈ ਜ਼ਬਰਦਸਤ ਡਰੈਗ ਫਲਿੱਕਾਂ ਰੋਕੀਆਂ। ਆਖਰੀ ਪਲਾਂ ਵਿੱਚ ਨਿਊਜ਼ੀਲੈਂਡ ਨੂੰ ਮਿਲੇ ਉਤੋਤੜੀ ਪੈਨਲਟੀ ਕਾਰਨਰ ਅਸਫਲ ਕੀਤੇ। ਕੁੱਲ ਮਿੱਲਾਂ ਕੇ ਭਾਰਤੀ ਟੀਮ ਹਾਵੀ ਰਹੀ ਅਤੇ ਨਿਰੰਤਰ ਹਮਲੇ ਕੀਤੇ ਪਰ ਡੀ ਅੰਦਰ ਹਮਲਿਆਂ ਨੂੰ ਗੋਲ ਵਿੱਚ ਤਬਦੀਲ ਕਰਨ ਦੀ ਥੋੜ੍ਹੀ ਘਾਟ ਨਜ਼ਰ ਆਈ। ਫਾਰਵਰਡ ਪੰਕਤੀ ਵਿੱਚ ਮਨਦੀਪ ਸਿੰਘ ਨੇ ਕਈ ਬਹੁਤ ਵਧੀਆ ਮੂਵ ਬਣਾਏ। ਕਪਤਾਨ ਮਨਪ੍ਰੀਤ ਸਿੰਘ ਮਿਡਫੀਲਡ ਵਿੱਚ ਟੀਮ ਦੇ ਹਮਲਿਆਂ ਦਾ ਸੂਤਰਧਾਰ ਬਣਿਆ। ਉਸ ਵੱਲੋਂ ਡੀ ਅੰਦਰ ਹਵਾ ਵਿੱਚ ਉਛਲਦੀ ਬਾਲ ਨੂੰ ਕੰਟਰੋਲ ਕਰਕੇ ਬਣਾਇਆ ਸ਼ਾਨਦਾਰ ਮੌਕਾ ਵਿਰੋਧੀ ਗੋਲ਼ਚੀ ਨੇ ਰੋਕ ਲਿਆ। ਰੁਪਿੰਦਰ ਪਾਲ ਸਿੰਘ ਨੇ ਮੈਚ ਦੇ ਸ਼ੁਰੂ ਹੁੰਦਿਆਂ ਹੀ ਦਨਦਨਾਉਂਦੀ ਡਰੈਗ ਫ਼ਲਿੱਕ ਜੜੀ ਜੋ ਗੋਲ ਦੀ ਉਪਰਲੀ ਬਾਰ ਉਤੇ ਵੱਜੀ। ਭਾਰਤ ਦਾ ਅਗਲਾ ਮੈਚ 25 ਜੁਲਾਈ ਨੂੰ ਆਸਟਰੇਲੀਆ ਨਾਲ ਹੈ।
ਅੱਜ ਦਿਨ ਦੇ ਇਕ ਹੋਰ ਮੈਚ ਵਿੱਚ ਆਸਟਰੇਲੀਆ ਨੇ ਮੇਜ਼ਬਾਨ ਜਪਾਨ ਨੂੰ 5-3 ਨਾਲ ਹਰਾਇਆ। ਇਕ ਮੌਕੇ ਜਪਾਨ 3-2 ਨਾਲ ਅੱਗੇ ਸੀ।
-
ਨਵਦੀਪ ਸਿੰਘ ਗਿੱਲ, ਲੇਖਕ
navdeepsinghgill82@gmail.com
97800-36216
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.