ਡਾਕਟਰਾਂ ਅਤੇ ਵਿਗਿਆਨੀਆਂ ਨੇ ਸਾਨੂੰ ਇਹ ਤਾਂ ਦੱਸ ਦਿੱਤਾ ਅਤੇ ਅਸੀਂ ਜਿਆਦਾਤਰ ਸਮਝ ਵੀ ਗਏ ਹਾਂ ਕਿ ਕਰੋਨਾ ਵਾਇਰਸ ਤੋਂ ਬਚਾਓ ਦੇ ਲਈ ਅਸੀਂ ਮਾਸਕ ਪਹਿਨਣੇ ਹਨ , ਆਪਣੇ ਘਰਾਂ ਵਿਚ ਰਹਿਣਾ ਹੈ, ਸਾਬਣ ਨਾਲ ਬਾਰ ਬਾਰ ਹੱਥ ਧੋਣੇ ਹਨ, ਭਰਪੂਰ ਮਾਤਰਾ ਵਿਚ ਪਾਣੀ ਪੀਂਦੇ ਰਹਿਣਾ ਹੈ, ਪੌਸ਼ਟਿਕ ਭੋਜਨ ਖਾਣਾ ਹੈ, ਵਗੈਰਾ ਵਗੈਰਾ। ਇੱਕ ਚੀਜ ਜਿਸ ਉੱਪਰ ਹਾਲੇ ਸਰਕਾਰਾਂ ਦਾ ਜਿਆਦਾ ਧਿਆਨ ਨਹੀਂ ਗਿਆ ਹੈ ਉਹ ਹੈ ਇਸ ਮਹਾਂਮਾਰੀ ਦੌਰਾਨ ਸਾਡੇ ਸਾਰਿਆਂ ਦਾ ਸਕਾਰਾਤਮਕ ਰਹਿਣ ਦਾ। ਜਦ ਮੈਂ ਸਕਾਰਾਤਮਕਤਾ ਦੀ ਗੱਲ ਲਿੱਖ ਰਿਹਾ ਹਾਂ ਤਾਂ ਮੇਰਾ ਭਾਵ ਸਮਾਜਿਕ ਸਕਾਰਾਤਮਕਤਾ ਦਾ ਹੈ ਕਿਉਂ ਜੋ ਅਸਾਂ ਸਾਰੇ ਇਸ ਸਮਾਜਿਕ ਤਾਨੇਬਾਣੇ ਚ ਇੱਕ ਦੂਜੇ ਨਾਲ ਜੁੜੇ ਹਾਂ, ਜਿਵੇਂ ਇੱਕ ਜਣੇ ਦਾ ਉਤਸ਼ਾਹ ਦੂਸਰੇ ਨੂੰ ਉਤਸ਼ਾਹਿਤ ਕਰਦਾ ਹੈ ਉਂਝ ਹੀ ਸਮਾਜ ਵਿੱਚ ਇੱਕ ਜਣੇ ਦੀ ਨਿਰਾਸ਼ਾ ਜਾਂ ਢਹਿੰਦੀ ਕਲਾ ਪੂਰੇ ਸਮਾਜ ਚ ਨਿਰਾਸ਼ਾ ਫੈਲਾਉੰਦੀ ਹੈ। ਚੱੜਦੀ ਕਲਾ ਚ ਰਹਿਣ ਦੇ ਨਾਲ ਸ਼ਰੀਰ ਚ ਬਿਮਾਰੀਆਂ ਖਿਲਾਫ ਪ੍ਰਤੀਰੋਧਕ ਸ਼ਮਤਾ ਵੱਧਦੀ ਹੈ, ਨਿਰਾਸ਼ਾ ਅਤੇ ਡਿਪ੍ਰੈਸ਼ਨ ਦੇ ਨਾਲ ਸ਼ਰੀਰ ਦੀ ਪ੍ਰਤੀਰੋਧਕ ਤਾਕਤ ਘਟਦੀ ਹੈ।
ਇਹ ਅਸਪਸ਼ਟ ਹੈ ਕਿ ਉਸਾਰੂ ਸੋਚ ਵਿਚ ਰੁੱਝੇ ਲੋਕ ਸਿਹਤ ਲਾਭਾਂ ਦਾ ਅਨੁਭਵ ਕਿਉਂ ਕਰਦੇ ਹਨ । ਇਕ ਸਿਧਾਂਤ ਇਹ ਹੈ ਕਿ ਸਕਾਰਾਤਮਕ ਨਜ਼ਰੀਆ ਰੱਖਣ ਨਾਲ ਤੁਸੀਂ ਤਣਾਅਪੂਰਨ ਸਥਿਤੀਆਂ ਦਾ ਬਿਹਤਰ ਮੁਕਾਬਲਾ ਕਰਨ ਦੇ ਯੋਗ ਹੋ ਜਾਂਦੇ ਹੋ, ਜੋ ਤੁਹਾਡੇ ਸਰੀਰ ਤੇ ਤਣਾਅ ਦੇ ਨੁਕਸਾਨਦੇਹ ਸਿਹਤ ਪ੍ਰਭਾਵਾਂ ਨੂੰ ਘਟਾਉਂਦਾ ਹੈ । ਇਹ ਵੀ ਸੋਚਿਆ ਜਾਂਦਾ ਹੈ ਕਿ ਸਕਾਰਾਤਮਕ ਅਤੇ ਆਸ਼ਾਵਾਦੀ ਲੋਕ ਸਿਹਤਮੰਦ ਜੀਵਨ ਸ਼ੈਲੀ ਜਿਉਂਦੇ ਹਨ ।
ਚੜ੍ਹਦੀ ਕਲਾ ਚ ਰਹਿਣ ਨਾਲ ਕੀ ਫਾਇਦੇ ਹੋ ਸਕਦੇ ਹਣ ?
1. ਉਮਰ ਦਾ ਵਾਧਾ
2. ਤਣਾਅ ਦੇ ਘੱਟ ਰੇਟ
3. ਡਿਪ੍ਰੈਸ਼ਨ ਤੋਂ ਬਚਾਉ
4. ਆਮ ਜ਼ੁਕਾਮ ਦੀ ਘੱਟ ਸੰਭਾਵਨਾ
5. ਬਿਹਤਰ ਮਨੋਵਿਗਿਆਨਕ ਅਤੇ ਸਰੀਰਕ ਤੰਦਰੁਸਤੀ
6. ਦਿਲ ਦਿਮਾਗ ਦੀ ਬਿਹਤਰ ਸਿਹਤ ਅਤੇ ਕਾਰਡੀਓਵੈਸਕੁਲਰ ਬਿਮਾਰੀ ਤੋਂ ਮੌਤ ਦਾ ਘੱਟ ਜੋਖਮ
7. ਮੁਸ਼ਕਲਾਂ ਅਤੇ ਤਣਾਅ ਦੇ ਸਮੇਂ ਦਾ ਦਲੇਰੀ ਨਾਲ ਮੁਕਾਬਲਾ ਕਰਨ ਚ ਕਾਬਲ ਰਹਿਣਾ
ਕਰੋਨਾ ਦੌਰ ਵਿਚ ਆਸ਼ਾਵਾਦੀ ਕੀਵੇਂ ਰਹੀਏ?
ਕੋਰੋਨਾਵਾਇਰਸ ਦੁਨੀਆ ਭਰ ਦੇ ਆਸ਼ਾਵਾਦ ਨੂੰ ਇਕ ਚੁਣੌਤੀ ਬਨੀ ਹੈ, ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਤੁਸੀਂ ਆਸ਼ਾਵਾਦੀ ਰਹਿਣ ਲਈ ਕਰ ਸਕਦੇ ਹੋ:
1. ਸੋਸ਼ਲ ਮੀਡੀਆ ਤੇ ਫੈਲ ਰਹੀਆਂ ਨੈਗੇਟਿਵ ਖਬਰਾਂ / ਪ੍ਰਚਾਰ ਤੋਂ ਦੂਰ ਰਹੋ
2. ਸੋਚ ਬਦਲਣ ਲਈ ਖੇਤਰਾਂ ਦੀ ਪਛਾਣ ਕਰੋ : ਜੇ ਤੁਸੀਂ ਵਧੇਰੇ ਆਸ਼ਾਵਾਦੀ ਬਣਨਾ ਚਾਹੁੰਦੇ ਹੋ ਅਤੇ ਵਧੇਰੇ ਸਕਾਰਾਤਮਕ ਸੋਚ ਵਿੱਚ ਬਣੇ ਰਹਿਣਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੇ ਜੀਵਨ ਦੇ ਉਨ੍ਹਾਂ ਖੇਤਰਾਂ ਦੀ ਪਛਾਣ ਕਰੋ ਜਿਨ੍ਹਾਂ ਬਾਰੇ ਤੁਸੀਂ ਆਮ ਤੌਰ ਤੇ ਨਕਾਰਾਤਮਕ ਸੋਚਦੇ ਹੋ, ਭਾਵੇਂ ਇਹ ਕੰਮ ਦਾ ਹੋਵੇ, ਤੁਹਾਡਾ ਰੋਜ਼ਾਨਾ ਸਫ਼ਰ ਜਾਂ ਕਿਸੇ ਇੱਕ ਸਬੰਧ ਸੰਬੰਧੀ । ਵਧੇਰੇ ਸਕਾਰਾਤਮਕ ਬਣਨ ਲਈ ਤੁਸੀਂ ਕਿਸੇ ਵੀ ਇਕ ਪਹਿਲੂ ਨੂੰ ਲੈਕੇ ਇਕ ਛੋਟੀ ਸ਼ੁਰੂਆਤ ਕਰ ਸਕਦੇ ਹੋ
3. ਹਾਸੇ-ਮਜ਼ਾਕ ਲਈ ਆਪਣੇ ਦਿਮਾਗ ਦੇ ਦਰਵਾਜੇ ਖੁੱਲ੍ਹੇ ਰੱਖੋ । ਆਪਣੇ ਆਪ ਨੂੰ ਮੁਸਕਰਾਉਣ ਜਾਂ ਹੱਸਣ ਦੀ ਆਗਿਆ ਦਿਓ, ਖ਼ਾਸਕਰ ਮੁਸ਼ਕਲ ਸਮੇਂ ਵਿਚ। ਹਰ ਰੋਜ਼ ਵਾਪਰਨ ਵਾਲੀਆਂ ਗੱਲਾਂ ਵਿਚ ਹਾਸੇ-ਮਜ਼ਾਕ ਦੀ ਭਾਲ ਕਰੋ। ਜਦੋਂ ਤੁਸੀਂ ਜ਼ਿੰਦਗੀ 'ਤੇ ਹੱਸ ਸਕਦੇ ਹੋ, ਤੁਸੀਂ ਘੱਟ ਤਣਾਅ ਮਹਿਸੂਸ ਕਰਦੇ ਹੋ।
4. ਸਿਹਤਮੰਦ ਜੀਵਨ ਸ਼ੈਲੀ ਦੀ ਪਾਲਣਾ ਕਰੋ। ਹਫ਼ਤੇ ਦੇ ਜ਼ਿਆਦਾਤਰ ਦਿਨਾਂ ਵਿੱਚ ਘੱਟੋ ਘੱਟ 35-40-ਮਿੰਟ ਕਸਰਤ ਕਰਨ ਦਾ ਟੀਚਾ ਰੱਖੋ। ਤੁਸੀਂ ਇਸਨੂੰ ਦਿਨ ਦੇ 10 ਮਿੰਟ ਦੇ ਸਮੇਂ ਵਿੱਚ ਤੋੜ ਵੀ ਸਕਦੇ ਹੋ। ਕਸਰਤ ਸਕਾਰਾਤਮਕ ਮੂਡ ਨੂੰ ਪ੍ਰਭਾਵਤ ਕਰ ਸਕਦੀ ਹੈ ਅਤੇ ਤਣਾਅ ਨੂੰ ਘਟਾ ਸਕਦੀ ਹੈ। ਆਪਣੇ ਮਨ ਅਤੇ ਸਰੀਰ ਨੂੰ ਤੇਜ਼ ਕਰਨ ਲਈ ਸਿਹਤਮੰਦ ਖੁਰਾਕ ਦੀ ਵਰਤੋਂ ਕਰੋ। ਅਤੇ ਤਣਾਅ ਦੇ ਸਹੀ ਪ੍ਰਬੰਧਨ ਦੀਆਂ ਤਕਨੀਕਾਂ ਸਿੱਖੋ।
5. ਸਕਾਰਾਤਮਕ ਸਵੈ-ਗੱਲਬਾਤ ਦਾ ਅਭਿਆਸ ਕਰੋ। ਇਕ ਸਧਾਰਣ ਨਿਯਮ ਦੀ ਪਾਲਣਾ ਕਰਕੇ ਅਰੰਭ ਕਰੋ: ਆਪਣੇ ਆਪ ਨੂੰ ਅਜਿਹਾ ਕੁਝ ਨਾ ਕਹੋ ਕਿ ਤੁਸੀਂ ਕਿਸੇ ਨੂੰ ਨਹੀਂ ਕਹੋਗੇ। ਆਪਣੇ ਆਪ ਨਾਲ ਨਰਮ ਅਤੇ ਉਤਸ਼ਾਹਜਨਕ ਬਣੋ। ਜੇ ਤੁਹਾਡੇ ਦਿਮਾਗ ਵਿਚ ਕੋਈ ਨਕਾਰਾਤਮਕ ਸੋਚ ਪ੍ਰਵੇਸ਼ ਕਰਦੀ ਹੈ, ਤਾਂ ਇਸ ਦਾ ਤਰਕਸ਼ੀਲ ਤੌਰ 'ਤੇ ਮੁਲਾਂਕਣ ਕਰੋ ਅਤੇ ਤੁਹਾਡੇ ਬਾਰੇ ਜੋ ਚੰਗਾ ਹੈ ਉਸ ਦੀ ਪੁਸ਼ਟੀ ਨਾਲ ਜਵਾਬ ਦਿਓ। ਉਨ੍ਹਾਂ ਚੀਜ਼ਾਂ ਬਾਰੇ ਸੋਚੋ ਜਿਨ੍ਹਾਂ ਦੀ ਤੁਸੀਂ ਆਪਣੀ ਜ਼ਿੰਦਗੀ ਵਿਚ ਸ਼ੁਕਰਗੁਜ਼ਾਰ ਹੋ।
6. ਜੇ ਤੁਹਾਨੂੰ ਆਉਣ ਵਾਲੇ ਸਮੇ ਬਾਰੇ ਕੁਛ ਬੇਯਕੀਨੀ ਹੈ ਕਿ ਉਹ ਸਮਾਂ ਚੰਗਾ ਵੀ ਹੋ ਸਕਦਾ ਹੈ ਮਾੜਾ ਵੀ ਤਾਂ ਬੇਹਤਰ ਹੈ ਕਿ ਆਪਣੇ ਆਪ ਨੂੰ ਵੀ ਅਤੇ ਦੂਸਰਿਆਂ ਨੂੰ ਵੀ ਉਸ ਸਮੇ ਬਾਰੇ ਚੰਗਾਂ ਹੋਣ ਦੀ ਆਸ਼ਾ ਜਤਾਓ : ਇਸ ਤਰਾਂ ਇਕ ਉਸਾਰੂ ਸੋਚ ਵਾਲਾ ਵਾਤਾਵਰਨ ਬਣੇਗਾ ਜੋ ਤੁਹਾਨੂੰ , ਤੁਹਾਡੇ ਐੱਸ ਪਾਸ ਵਾਲਿਆਂ ਨੂੰ ਅਤੇ ਸਮਾਜ ਨੂੰ ਬਿਮਾਰੀ ਨਾਲ ਲੜਨ ਦੀ ਮਜਬੂਤ ਪ੍ਰਤੀਰੋਧਕ ਤਾਕਤ ਬਣਾਉਣ ਚ ਮਦਦ ਕਰੇਗਾ ।
ਅਣਗਿਣਤ ਉਤਾਰ ਚੜਾਉ ਆਏ ਤੇ ਚਲੇ ਗਏ, ਮਹਾਂਮਾਰੀਆਂ ਆਈਆਂ ਅਤੇ ਚਲੀਆਂ ਗਈਆਂ, ਮਨੁੱਖਤਾ ਨੂੰ, ਹਿੰਦੁਸਤਾਨ ਨੂੰ ਅਤੇ ਹਿੰਦੁਸਤਾਨੀਆਂ ਦੇ ਜਜ਼ਬੇ ਦਾ ਕੋਈ ਕੁਝ ਵਿਗਾੜ ਨਹੀਂ ਸਕਿਆ। ਯਕੀਨ ਕਰੋ ਇਹ ਕਰੋਨਾ ਵਾਇਰਸ ਵੀ ਭਾਰਤੀਆਂ ਕੋਲੋਂ ਹਾਰ ਜਾਣੈ। ਬਸ ਘਰ ਵਿਚ ਰਹੋ, ਸੁਰੱਖਿਅਤ ਰਹੋ, ਚੜ੍ਹਦੀ ਕਲਾ ਵਿੱਚ ਰਹੋ।
-
ਡਾ. ਅਮਨਦੀਪ ਅਗਰਵਾਲ, ਡਾਕਟਰ
dr_amanaggarwal@yahoo.co.in
9872192793
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.