ਅਸੀਂ 21ਵੀਂ ਸਦੀ ਦੇ ਹਾਣੀ ਹਾਂ ਤੇ ਚਾਰੇ ਪਾਸੀਓ ਅਸੀਂ ਹਰ ਸਖ—ਸੁਵਿਧਾ ਦਾ ਲਾਹਾ ਲੈ ਰਹੇ ਹਾਂ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੱਜ ਕਲ੍ਹ ਜਦੋਂ ਦੇਸ਼ ਵਿੱਚ ਕਰੋਨਾ ਮਹਾਮਾਰੀ ਨੇ ਆਪਣੇ ਪੂਰੀ ਤਰ੍ਹਾਂ ਪੈਰ ਪ੍ਰਸਾਰ ਲਏ ਅਤੇ ਗੰਭੀਰ ਸਥਿਤੀ ਨਾਲ ਨੰਜਠਿਣ ਲਈ ਸਮੇਂ—ਸਮੇਂ ਸਿਰ ਸਰਕਾਰਾ ਵੱਲੋਂ ਲੋਕਡਾਉਨ ਲਗਾਏ ਜਾਂਦੇ ਹਨ ਤਾਂ ਉਸ ਵੇਲੇ ਅਸੀਂ ਸਿਰਫ਼ ਸੋਸ਼ਲ ਮੀਡਿਆ, ਟੀ.ਵੀ ਜਾਂ ਫੋਨ ਦੀ ਵਰਤੋਂ ਸਭ ਤੋਂ ਵੱਧ ਕਰ ਰਹੇ ਹਾਂ। ਕਿ ਤੁਸੀਂ ਕਦੇ ਸੋਚਿਆ ਹੈ ਕਿ ਆਖੀਰ ਵਾਰ ਬਿਨ੍ਹਾਂ ਫੋਨ ਦੀ ਵਰਤੋਂ ਕੀਤੇ ਆਪਣੇ ਪਰਿਵਾਰ ਨਾਲ ਕਦੋ ਤੁਸੀਂ ਇੱਕੇਠ ਬੈਠੇ ਸੀ।
ਦੇਖਿਆ ਜਾਵੇ ਤਾਂ ਜ਼ਿੰਦਗੀ ਦੀ ਭਗਦੜ ਵਿੱਚ ਅਸੀਂ ਤੁਸੀਂ ਕੀਤੇ ਵੀ ਨਹੀਂ ਹਾਂ ਜੇ ਕੁੱਝ ਹੈ ਤਾਂ ਸਿਰਫ਼ ਮੈਂ, ਜੋ ਕੀ ਸਾਨੂੰ ਪੂਰੀ ਜ਼ਿੰਦਗੀ ਵਿੱਚ ਸਿਰਫ਼ ਇੱਕਲੀਆ ਦਾ ਅਫ਼ਸਾਸ ਕਰਵਾਉਂਦੀ ਹੈ। ਅੱਜਕਲ੍ਹ ਸਮਾਂ ਬਦਲ ਚੁੱਕਾ ਹੈ ਇੱਕਠੇ ਬੈਠ ਕਿ ਚਾਹ ਦੀ ਚੁੱਸਕਿਆ 'ਤੇ ਗੱਲ੍ਹਾਂ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਣ ਵਾਲੇ ਲੋਕ ਹੁਣ ਆਪਣੇ ਦਿਨ ਦੀ ਸ਼ੁਰੂਆਤ ਫੋਨ, ਫੈਸਬੁੱਕ ਜਾਂ ਹੋਰ ਸੋਸ਼ਨ ਮੀਡਿਆ ਰਾਹੀਂ ਕਰਦੇ ਹਨ।
ੳਸ ਤੋਂ ਬਾਅਦ ਆਫ਼ਿਸ ਫੇਰ ਆਫ਼ਿਸ ਤੋਂ ਘਰ *ਤੇ ਫਿਰ ਉਹੀ ਫੋਨ ਚਲਾਉਣ ਦਾ ਕੰਮ ਜੋ ਅੱਜਕਲ੍ਹ ਸਿਰਫ਼ ਵੱਡੇ ਨਹੀਂ ਸਗੋਂ ਬੱਚੇ ਵੀ ਕਰਨ ਲਗ ਪਏ ਹਨ।ਕਰੋਨਾ ਮਹਾਮਾਰੀ ਕਾਰਣ ਜਿੱਥੇ ਬੱਚਿਆਂ ਦੇ ਹੱਥ *ਚ ਕਿਤਾਬਾਂ ਹੋਣੀਆਂ ਚਾਹੀਦੀਆ ਸੀ ਉੱਥੇ ਹੁਣ ਫੋਨ ਅਤੇ ਵੱਡੇ—ਵੱਡੇ ਟੈਬ ਹਨ। ਨੌਕਰੀ ਪੈਸ਼ੇ, ਬੱਚਿਆਂ ਦੇ ਨਾਲ—ਨਾਲ ਹੁੱਣ ਤਾਂ ਘਰੇਲੂ ਔਰਤਾਂ ਵੀ ਖਾਲੀ ਸਮੇਂ *ਚ ਫੋਲ ਚਲਾਉਣਾ ਸਭ ਤੋਂ ਜ਼ਰੂਰੀ ਕੰਮ ਸਮਝਦਿਆਂ ਹੈ।
ਜੇਕਰ ਸੰਭਵ ਹੋਵੇ ਤਾਂ ਫੋਨ ਦੀ ਵਰਤੋਂ ਸਿਰਫ਼ ਕੰਮ ਲਈ ਹੀ ਕੀਤੀ ਜਾਵੇ। ਅੱਜਕਲ੍ਹ ਦੀ ਪੀੜੀ ਫੋਨ *ਤੇ ਵੀਡਿਓ, ਵੈਬ—ਸੀਰੀਜ਼, ਗੇਮਜ਼ *ਤੇ ਫੈਸਬੁੱਕ ਆਦਿ ਨੂੰ ਆਪਣਾ ਸਭ ਤੋਂ ਜ਼ਿਆਦਾ ਸਮਾਂ ਦਿੰਦੀ ਹੈ। ਨਾਂ ਹੁਣ ਬੱਚੇ ਘਰ *ਚ ਮਾਪਿਆਂ ਨਾਲ ਦੌ ਘੜੀ ਬੈਠ ਗੱਲਾਂ ਕਰਦੇ ਹਨ ਅਤੇ ਨਾ ਹੀ ਕੋਈ ਬਾਹਰੀ ਖੇਡ ਜਿਵੇਂ ਕ੍ਰਿਕਟ, ਫੁੱਟਬਾਲ ਆਦਿ ਨੂੰ ਜ਼ਰੂਰੀ ਸਮਝਦੇ ਹਨ। ਸਾਨੂੰ ਸਾਰੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਅਸੀਂ ਇਸ ਗੱਲ ਵੱਲ ਧਿਆਨ ਨਾ ਦਿੱਤਾ ਤਾਂ ਸਾਡੀ ਆਉਣ ਵਾਲੀ ਪੀੜੀ ਸਿਰਫ਼ “ਮੈਂ” ਨਾਲ ਹੀ ਜ਼ਿੰਦਗੀ ਦਾ ਸਫ਼ਰ ਵਤੀਤ ਕਰੇਗੀ ਅਤੇ ਉਸ ਦੇ ਜ਼ਿੰਮੇਵਾਰ ਵੀ ਸਿਰਫ਼ ਅਸੀਂ ਹੋਵਾਗੇਂ।
ਕਿਉਂਕੀ ਅਸੀਂ ਕੀਤੇ ਨਾ ਕੀਤੇ ਬੱਚਿਆਂ ਨੂੰ ਫੋਨ ਦੇਕਰ ਆਪ ਉਸ ਦੀ ਜ਼ਿੰਮੇਵਾਰੀ ਤੋਂ ਆਜ਼ਾਦ ਹੋ ਜਾਂਦੇ ਹਾਂ ਜੋ ਕਿ ਬਿਲਕੱੁਲ ਗਲਤ ਹੈ। ਸਾਨੂੰ ਬੱਚਿਆਂ ਲਈ ਸਮਾਂ ਕਢਣਾ ਵੀ ਪਏਗਾ ਅਤੇ ਉਨ੍ਹਾਂ ਨੂੰ ਫੋਨ ਦੀ ਵਾਧੂ ਵਰਤੋਂ ਨਾ ਕਰਨ ਲਈ ਟੋਕਣਾ ਵੀ ਪਵੇਗਾ। ਉਨ੍ਹਾਂ ਨੂੰ ਫੋਨ ਫੜਾ ਆਪ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟਣਾ ਮਤਲਬ ਉਨ੍ਹਾਂ ਨੂੰ ਇੱਕ ਅਜਿਹੇ ਖੂਹ *ਚ ਸੁਟਣ ਦੇ ਬਰਾਬਰ ਹੈ ਜਿੱਥੋਂ ਮੁੜ ਅਸੀਂ ਨਹੀਂ ਸਿਰਫ਼ “ਮੈਂ” ਹੀ ਆਵੇਗੀ। ਜਿਸ ਕੋਲ ਫੋਨ ਹੈ ਉਸ ਨੂੰ ਲਗਦਾ ਹੈ ਕਿ ਮੇਰੇ ਹੱਥ *ਚ ਪੂਰੀ ਦੁਨੀਆ ਹੈ ਮੈਂ ਜਿਸ ਨਾਲ ਚਾਹਾ ਗੱਲ ਕਰ ਸਕਦਾ ਹਾਂ, ਜੋ ਚਾਹੇ ਦੇਖ ਸਕਦਾ ਹਾਂ, ਸੁਣ ਸਕਦਾ ਹਾਂ ਪਰ ਜੇਕਰ ਫੋਨ ਤੋਂ ਬਿਨ੍ਹਾਂ ਸੋਚੀਆ ਜਾਵੇ ਤਾਂ ਆਦਮੀ ਮਾਨਸਿਕ ਅਤੇ ਸਰੀਰਕ ਤੌਰ *ਤੇ ਬਿਲਕੱੁਲ ਕਲਾ।
ਜਦੋਂ ਮਨੁੱਖ ਆਪ ਹੀ ਨਿੱਜੀ ਤੌਰ *ਤੇ ਕਿਸੇ ਨੂੰ ਮਿਲਨਾ ਜ਼ਰੂਰੀ ਹੀ ਨਹੀਂ ਸਮਝਦਾ ਤਾਂ ਉਸ ਦੀ ਲੋੜ ਵੇਲੇ ਕੌਣ ਉਸ ਦਾ ਹਾਣੀ ਬਣੂਗਾਂ। ਆਪ ਦੇ ਲਈ ਸਮਾਂ ਕਢਣ ਨਾਲ ਅਸੀਂ ਕਈ ਚੀਜ਼ਾਂ ਨੂੰ ਜਿਵੇਂ ਕਿ ਯੋਗ ਅਭਿਆਸ, ਸੈਰ, ਕਸਰਤ, ਆਢ—ਗੁਆਂਢ ਨਾਲ ਮੇਲ—ਮਿਲਾਪ, ਬੱਚਿਆਂ ਨਾਲ ਖੇਡਣਾ ਆਦਿ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹਾਂ।
ਇਸ ਦੇ ਨਾਲ ਅਸੀਂ ਮੇਲ—ਮਿਲਾਪ *ਤੇ ਆਪਸੀ ਰਿਸ਼ਤਿਆਂ ਨੂੰ ਹੀ ਨਹੀਂ ਸਮਾਂ ਦਵਾਂਗੇ ਸਗੋਂ ਸਰਿਰਿਕ ਤੌਰ *ਤੇ ਵੀ ਤੰਦੂਰਸਤ ਰਹਾਂਗੇ *ਤੇ ਛੋਟੀ ਮੋਟੀ ਬਿਮਾਰੀਆਂ ਤੋਂ ਵੀ ਦੂਰ ਰਹਾਂਗੇ। ਬੱਚਿਆਂ ਨਾਲ ਦੌ ਘੜੀ ਬੈਠ ਗੱਲਾਂ ਕਰਨ ਨਾਲ ਉਨ੍ਹਾਂ ਦਾ ਮਾਨਸਿਕ *ਤੇ ਸਰੀਰਕ ਵਿਕਾਸ ਵੀ ਦਰੁੱਸਤ ਹੋਵੇਗਾਂ *ਤੇ ਨਿੱਜੀ ਸੰਸਕਾਰ — ਸੱਭਿਅਕ ਗੱਲਾਂ ਵੀ ਆਉਣ ਵਾਲੀ ਪੀੜੀ ਆਪ ਦੀ ਨਵੀਂ ਪੀੜੀ ਲਈ ਯਾਦ ਰੱਖੇਗੀ। ਅਸੀਂ “ਮੈਂ” ਨਾਲ ਨਹੀਂ ਸਗੋਂ ਆਪਸੀ ਰਿਸ਼ਤੀਆਂ ਨਾਲ ਜ਼ਿੰਦਗੀ ਨੂੰ ਜਿਉਣਾ ਹੈ। ਇਸ ਲਈ ਸਮਾਂ ਕਢਣਾ ਹੀ ਪਵੇਗਾ। ਆਓ ਰੱਲ ਕਿ ਜ਼ਿੰਦਗੀ ਦੀ ਚਾਲ ਨੂੰ ਥੋੜਾ ਬਦਲੀਏ।
-
ਮੋਨਿਕਾ, ਬਲਾਕ ਐਕਸਟੇਂਸ਼ਨ ਐਜੁਕੇਟਰ, ਸਿਹਤ ਵਿਭਾਗ
monicarai1989@gmail.com
919463613925
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.