ਕੋਰੋਨਾ ਵਾਇਰਸ ਦੇ ਸਰੀਰ ਵਿੱਚ ਆਉਣ ਤੋਂ ਤਿੰਨ ਦਿਨ ਬਾਅਦ ਸੰਕੇਤ ਮਿਲਦੇ ਹਨ ਜਿਵੇਂ ਗਲੇ ਵਿੱਚ ਖ਼ਰਾਸ਼ , ਜ਼ੁਕਾਮ, ਖੰਘ, ਬੁਖ਼ਾਰ , ਸਰੀਰ ਦਰਦ ਆਦਿ !
ਡਾਕਟਰ ਨਾਲ ਸਲਾਹ ਕਰਕੇ ਤੁਰੰਤ ਰਿਪੋਰਟ ਕਰਵਾਓ ! ਰਿਪੋਰਟ ਪਾਜ਼ੀਟਿਵ ਆਉਣ ਤੇ ਮੰਨ ਲਵੋ ਕਿ ਮੈਂ ਤਿੰਨ ਦਿਨ ਤੋਂ ਕੋਰੋਨਾ ਪੀੜਤ ਹਾਂ ! ਜਿਸ ਮਨੁੱਖ ਨੂੰ ਪਹਿਲਾਂ ਸ਼ੂਗਰ ਜਾ ਕੋਈ ਹੋਰ ਬਿਮਾਰੀ ਨਹੀਂ , ਘਬਰਾਉਣ ਦੀ ਜ਼ਰੂਰਤ ਨਹੀਂ ,
ਤੁਰੰਤ ਘਰ ਦੇ ਕਿਸੇ ਕਮਰੇ ਵਿੱਚ ਪਰਿਵਾਰ ਤੋਂ ਵੱਖ ਹੋ ਜਾਓ ! ਇਕਾਂਤਵਾਸ ਵਿੱਚ ਰਹੋ ! ਸਰਜੀਕਲ ਮਾਸਕ ਲਾ ਕੇ ਰੱਖੋ,ਗਰਮ ਪਾਣੀ ਪੀਉ,ਡਿਸਪੋਜ਼ਲ ਬਰਤਨਾਂ ਦੀ ਵਰਤੋ ਕਰੋ,ਖਾਣ ਪੀਣ ਤੋਂ ਬਾਦ ਉਨ੍ਹਾਂ ਨੂੰ ਡਸਟ ਬਿਨ ਵਿੱਚ ਪਾਓ ! ਦਿਨ ਵਿੱਚ ਦੋ ਵਾਰਕਾਹੜਾ ਪੀਓ, ਚਾਰ ਵਾਰ ਗਲੋਅ ਅਤੇ ਨਿੰਮ ਦੀ ਸਟੀਮ ਲਓ, ਕਾਲੀ ਮਿਰਚ ਤੇ ਲੌਂਗ ਜੀਭ ਤੇ ਰੱਖ ਕੇ ਚੂਸੇਂ, ਅਜਵਾਇਣ ਤੇਸੈਂਦਾਸਾਲਟ ਦੀ ਚੁਟਕੀ ਗਰਮ ਪਾਣੀ ਨਾਲ ਲਓ! ਲੌਂਗ ਇਲਾਇਚੀ,ਅਦਰਕ, ਕਾਲੀ ਮਿਰਚ ਵਾਲੀ ਚਾਹ ਪੀਓ,ਰਾਤ ਨੂੰ ਰੋਜ਼ ਹਲਦੀ ਵਾਲਾ ਦੁੱਧ ਪੀਓ ,ਸੌਣ ਲੱਗੇ ਨਮਕ ਵਾਲੇ ਗਰਮ ਪਾਣੀ ਨਾਲ ਗਰਾਰੇ ਕਰੋ !
ਦਿਨ ਦੀ ਸ਼ੁਰੂਆਤ ਪ੍ਰਮਾਤਮਾ ਦੇ ਨਾਮ ਤੋਂ ਕਰੋ ! ਖ਼ੁਰਾਕ ਵਿੱਚ ਨਾਰੀਅਲ ਪਾਣੀ , ਪਨੀਰ ,ਫਰੂਟ ਅਤੇ ਡਰਾਈ ਫਰੂਟ ਸ਼ਾਮਿਲ ਕਰੋ, ਕੋਈ ਵੀ ਠੰਢੀ ਚੀਜ਼ ਖਾਣ-ਪੀਣ ਤੋਂ ਪਰਹੇਜ਼ ਕਰੋ !ਦਿਨ ਵਿੱਚ ਘੱਟੋ-ਘੱਟ ਤਿੰਨ ਲੀਟਰ ਪਾਣੀ ਪੀਓ ! ਦਿਨ ਵਿੱਚ ਚਾਰ ਵਾਰ ਖਾਓ,ਸਰੀਰ ਦੀ ਐਨਰਜੀ ਬਚਾ ਕੇ ਰੱਖੋ! ਸੁਭਾ ਖਾਲ਼ੀ ਪੇਟ ਪ੍ਰਾਣਾਯਾਮ ਕਰੋ,ਜਿੰਨਾ ਅਸਾਨੀ ਨਾਲ ਹੋ ਸਕੇ ਸਾਹ ਅੰਦਰ ਖਿੱਚ ਕੇ ਰੋਕੋ ,ਪਰ ਜ਼ੋਰ ਬਿਲਕੁਲ ਨਹੀਂ ਲਾਉਣਾ,ਡਾਕਟਰਾਂ ਦੁਆਰਾ ਦੱਸੀ ਦਵਾਈ ਟਾਈਮ ਤੇ ਲਓ,ਇਸ ਦੇ ਨਾਲ-ਨਾਲ ਜ਼ਿੰਕ , ਵਿਟਾਮਿਨ ਸੀ,ਈ,ਬੀਕਪਲੈਕਸ ਦਿਨ ਵਿੱਚ ਦੋ ਵਾਰ ਲਓ, ਸੁਭਾ ਸ਼ਾਮ ਦੋ ਵਾਰ ਆਕਸੀਜਨ ਲੈਵਲ ਚੈੱਕ ਕਰੋ, ਛੇ ਮਿੰਟ ਸੈਰ ਕਰਕੇ ਫਿਰ ਚੈੱਕ ਕਰੋ,ਅਗਰ ਆਕਸੀਜਨ ਲੈਵਲ 94 ਤੋਂ ਘੱਟ ਆਉਂਦਾ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ ।ਪਹਿਲੇ ਸੱਤ ਦਿਨ ਪੂਰੀ ਤਰਾਂ ਆਰਾਮ ਕਰੋ !
ਸੋਸ਼ਲ ਮੀਡੀਆ ਤੇ ਬਹੁਤ ਸਾਰੇ ਗਿਆਨੀ ਬੈਠੇ ਗਿਆਨ ਦੇ ਰਹੇ ਹਨ । ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿਓ ! ਕਾਮੇਡੀ ਪ੍ਰੋਗਰਾਮ ਦੇਖੋ ! ਸੁਭਾ ਸ਼ਾਮ ਅਗਰ ਜਗ੍ਹਾ ਹੈ ਤਾਂ ਘੰਟਾ-ਘੰਟਾ ਕਮਰੇ ਤੋਂ ਬਾਹਰ ਨਿਕਲੋ ,ਅਗਰ ਜਗਾਹਨਹੀਂ ਤਾਂ ਖਿੜਕੀ ਖੋਲੇ , ਕੁਦਰਤ ਨੂੰ ਨਿਹਾਰੋ, ਰੁੱਖਾਂ ਤੇ ਪੰਛੀਆਂ ਨਾਲ ਗੱਲਾਂ ਕਰੋ ! ਪਰਮਾਤਮਾ ਤੇ ਭਰੋਸਾ ਰੱਖੋ,ਉਸ ਦੇ ਨਾਮ ਦਾ ਜਾਪ ਕਰੋ,ਪਾਜ਼ੀਟਿਵ ਸੋਚ ਰੱਖੋ, ਆਤਮ ਬਲ ਨੂੰ ਬੁਲੰਦ ਰੱਖ ਪ੍ਰਮਾਤਮਾ ਦੀ ਕ੍ਰਿਪਾ,ਦੋਸਤਾਂ -ਮਿੱਤਰਾਂ ਤੇ ਰਿਸ਼ਤੇਦਾਰਾਂ ਦੀਆ ਦੁਆਵਾਂ , ਅਸੀਸਾਂ ਨਾਲ ਇਹ ਗੇਮ ਅਸਾਨੀ ਨਾਲ ਜਿੱਤੀ ਜਾਂਦੀ ਹੈ !
ਤਾਤੀ ਵਾਓ ਨਾਂ ਲਗਈ ਪਾਰਬ੍ਰਹਮ ਸਰਣਾਈ,
ਚਉਗਿਰਦ ਹਮਾਰੇ ਰਾਮ ਕਾਰ ਦੁੱਖ ਲਗੇ ਨਾਂ ਭਾਈ,
ਸਤਿਗੁਰ ਪੂਰਾ ਭੇਟਿਆ ਜਿਨਿ ਬਣਤ ਬਣਾਈ,
ਰਾਮ-ਨਾਮ ਆਉਖਧੁ ਦੀਆ ਏਕਾ ਲਿਵ ਲਾਈ !!
-
ਗੁਰਬਾਜ ਸਿੰਘ, ਲੇਖਕ
insangurbaj@gmail.com
7494887787
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.