ਦੁਨੀਆ ਦੀ ਸਰਜ਼ਮੀਨ ਤੇ ਵੱਸਦੀ ਕੁੱਲ ਲੋਕਾਈ ਲਈ ਖਾਸ ਕਰਕੇ ਸਿੱਖਾਂ ਲਈ ਜ਼ਿੰਦਗੀਆਂ ਤੋਂ ਵੀ ਵੱਧ ਕੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ, ਧਰਮ ਗ੍ਰੰਥ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਉਹ ਇਨਸਾਨੀ ਰੂਹਾਂ ਨਾਲੋਂ ਸਰਵਉੱਚ ਹੁੰਦਾ ਹੈ।
ਸਾਲ 2015 ਵਿੱਚ ਇੱਕ ਪੰਥਕ ਸਰਕਾਰ ਦੇ ਰਾਜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ ਥਾਂ ਤੇ ਬੇਅਦਬੀ ਹੋਈ , ਬੇਅਦਬੀ ਕੋਈ ਇੱਕ ਥਾਂ ਤੇ ਨਹੀ ਸਗੋਂ 300 ਤੋਂ ਵੱਧ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜੇ ਗਏ ਬਹਿਬਲ ਕਲਾਂ ,ਬਰਗਾੜੀ, ਬੁਰਜ ਜਵਾਹਰ ਸਿੰਘ ਵਾਲਾ ਆਦਿ ਥਾਂਵਾਂ ਤੇ ਵੱਡੇ ਘਟਨਾਕ੍ਰਮ ਵਾਪਰੇ , ਪੰਥਕ ਦੋਖੀਆਂ ਨੇ ਗੁਰੂ ਸਾਹਿਬ ਦੀ ਬੇਅਦਬੀ ਸਬੰਧੀ ਸ਼ਰ੍ਹੇਆਮ ਚੈਲੇਂਜ ਕੀਤੇ , ਪੁਲੀਸ ਨੇ ਇਨਸਾਫ਼ ਮੰਗ ਰਹੀਆਂ ਸੰਗਤਾਂ ਤੇ ਪੁਲਿਸ ਨੇ ਦਿਨ ਦਿਹਾੜੇ ਗੋਲੀਆਂ ਚਲਾਈਆਂ , 2 ਨੌਜਵਾਨ ਕਤਲ ਹੋਏ ,ਵੱਡੇ ਰਾਜਨੀਤਕ ਆਗੂਆਂ ਦੀ ਘਟਨਾ ਕ੍ਰਮ ਵਿੱਚ ਸ਼ਮੂਲੀਅਤ ਹੋਈ , ਪੰਥਕ ਸਰਕਾਰ ਨੇ ਕਾਤਲ ਪੁਲੀਸ ਨੂੰ ਅਣਪਛਾਤੀ ਪੁਲਿਸ ਐਲਾਨਿਆ , ਇੱਕ ਦੋ ਕੌਡੀ ਦੇ ਸਾਧ ਪਿੱਛੇ ਲੱਗਕੇ 4 ਵੋਟਾਂ ਦੀ ਖਾਤਰ ਪੰਥ ਦਾ ਮੁਖੌਟਾ ਪਹਿਨਣ ਵਾਲੇ ਰਾਜ ਕਰ ਰਹੇ ਬਾਦਲ ਟੱਬਰ ਨੇ ਜੋ ਦਿਨ ਦਿਹਾੜੇ ਗੁਰੂ ਸਾਹਿਬ ਨਾਲ ਧ੍ਰੋਹ ਕਮਾਇਆ ਅਤੇ ਸਿੱਖ ਕੌਮ ਦਾ ਜਨਾਜ਼ਾ ਕੱਢਿਆ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨੂੰ ਮੰਨਣ ਵਾਲਾ ਸੱਚਾ ਸੁੱਚਾ ਸਿੱਖ ਮਾਫ ਨਹੀਂ ਕਰੇਗਾ ਕਿਓੁਕਿਂ ਸੱਤਾ ਦੀ ਲਾਲਸਾ ਪਿੱਛੇ ਲੱਗੇ ਬਾਦਲਾ ਅਤੇ ਓਹਨਾਂ ਦੀ ਜੁੰਡਲੀ ਨੇ ਤਾਂ ਮੁਗਲ ਰਾਜਿਆਂ ਦੀਆਂ ਸਿੱਖ ਪੰਥ ਨਾਲ ਕੀਤੀਆਂ ਕਰਤੂਤਾਂ ਨੂੰ ਵੀ ਮਾਤ ਦੇ ਦਿੱਤੀ ਹੈ । ਚਲੋ ਇਨ੍ਹਾਂ ਕਰਤੂਤਾਂ ਦੀ ਤਾਂ ਕਹਾਣੀ ਲੰਬੀ ਹੈ ਜ਼ਿਕਰ ਨਹੀਂ ਕਰਦੇ ਪਰ ਗੱਲ ਸੀ ਸਿਰਫ਼ ਗੁਰੂ ਸਾਹਿਬ ਦੀ ਬੇਅਦਬੀ ਦੇ ਹੋਏ ਇਨਸਾਫ਼ ਦੀ ਸੀ ਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਕਾਲੀਆਂ ਨੂੰ ਜਾਂ ਬਾਦਲਾਂ ਨੂੰ ਥੋੜ੍ਹਾ ਜਿਹਾ ਵੀ ਦਰਦ ਹੁੰਦਾ ਤਾਂ ਉਨ੍ਹਾਂ ਦੇ ਰਾਜ ਵਿੱਚ ਹੀ ਇਹ ਇਨਸਾਫ਼ ਮਿਲਣਾ ਚਾਹੀਦਾ ਸੀ , ਦੋਸ਼ੀ ਭਾਵੇਂ ਡੇਰਾ ਸਾਧ ਜਾਂ ਉਸ ਦੇ ਚੇਲੇ ਸੀ ,ਭਾਵੇਂ ਪੁਲੀਸ ਵਾਲੇ ਸੀ ਜਾਂ ਖ਼ੁਦ ਬਾਦਲ ਸੀ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਗੁਰੂ ਤੋਂ ਡਰ ਕੇ ਸਜ਼ਾ ਕਬੂਲਣੀ ਚਾਹੀਦੀ ਸੀ ਜਾਂ ਜਿਹੜੇ ਵੀ ਦੋਸ਼ੀ ਸਨ ਨੂੰ ਸਜ਼ਾ ਦੇਣੀ ਚਾਹੀਦੀ ਸੀ।
2017 ਵਿਧਾਨ ਸਭਾ ਚੋਣਾਂ ਵਿੱਚ ਬਾਦਲਾਂ ਦੀ ਵੋਟਾਂ ਦੀ ਰਾਜਨੀਤੀ ਵਿੱਚ ਅੰਤਿਮ ਅਰਦਾਸ ਹੋ ਗਈ,ਫਿਰ ਵਾਰੀ ਆਈ ਕੈਪਟਨ ਅਮਰਿੰਦਰ ਸਿੰਘ ਦੀ , ਵੱਡੇ ਵੱਡੇ ਵਾਅਦੇ ਹੋਏ ਕਿ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਪਰ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਮ ਤੇ ਹੋਈ ਸਿਆਸਤ ਤੋਂ ਸਿਵਾਏ ਸਿੱਖ ਕੌਮ ਦੇ ਪੱਲੇ ਕੁਝ ਨਹੀਂ ਪਿਆ ਕਿਉਂਕਿ ਜਦੋਂ ਕੁੱਤੀ ਚੋਰਾਂ ਦੇ ਨਾਲ ਰਲ ਜੇ, ਤਾਂ ਉੱਥੇ ਚੋਰ ਕਦੇ ਵੀ ਨਹੀਂ ਫੜੇ ਜਾਂਦੇ, ਪੂਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਬਾਦਲਾਂ ਦੀ ਅਤੇ ਕੈਪਟਨ ਦੀ ਚੋਰ ਬਾਜ਼ਾਰੀ ਸਾਂਝੀ ਹੈ, ਅੱਜ ਨਵਜੋਤ ਸਿੰਘ ਸਿੱਧੂ ਵੀ ਇਹ ਆਖ ਰਿਹਾ ਹੈ ਕਿ ਕੈਪਟਨ ਦੇ ਰਾਜ ਵਿਚ ਬਾਦਲਾਂ ਦੇ ਸਿਆਸੀ ਪਾਵਰ ਚਲਦੀ ਹੈ ਆਪਸ ਵਿੱਚ 75 ਅਤੇ 25 ਪ੍ਰਤੀਸ਼ਤ ਦਾ ਆਪਸੀ ਸਿਆਸੀ ਆਨ ਪ੍ਰਦਾਨ ਹੈ ਪਰ ਸਿੱਖ ਕੌਮ ਫੇਰ ਵੀ ਇਹ ਆਸ ਰੱਖੀ ਬੈਠੀ ਹੈ ਕਿ ਸ਼ਾਇਦ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਸਾਨੂੰ ਕੈਪਟਨ ਸਰਕਾਰ ਤੋਂ ਮਿਲੇਗਾ ਪਰ ਕਦੇ ਵੀ ਨਹੀਂ । 7 ਸਾਲ ਦੇ ਵਕਫ਼ੇ ਵਿਚ ਦੋਹਾਂ ਸਰਕਾਰਾਂ ਵਿੱਚ ਕਮਿਸ਼ਨ ਬਣੇ , ਜਾਂਚ ਐਸ ਆਈ ਟੀ ਬਣੇ, ਵੱਡੇ ਪੱਧਰ ਤੇ ਪੁੱਛ ਪੜਤਾਲ ਹੋਈ, ਦੋਸ਼ੀਆਂ ਦਾ ਚਿਹਰਾ ਸਾਹਮਣੇ ਨੰਗਾ ਹੋਣਾ ਵੀ ਸ਼ੁਰੂ ਹੋਇਆ ਪਰ ਇਨਸਾਫ ਨਹੀਂ ਮਿਲਿਆ ਹੈ ਅਤੇ ਨਾਂ ਹੀ ਕਦੇ ਮਿਲੇਗਾ।
ਅਜ਼ਾਦ ਮੁਲਕ ਦੇ ਗ਼ੁਲਾਮ ਸਿੱਖੋ ਇਤਿਹਾਸ ਫਰੋਲੋ ਕਿ ਇਨਸਾਫ਼ ਤਾਂ ਸਾਨੂੰ 4 ਸਾਹਿਬਜ਼ਾਦਿਆਂ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਦਾ ਵੀ ਔਰੰਗਜ਼ੇਬ ਦੀਆਂ ਅਦਾਲਤਾਂ ਵਿਚ ਨਹੀਂ ਮਿਲਿਆ ਸੀ ਉਹ ਵੀ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੇ ਸਿੰਘਾਂ ਨੇ ਚੱਪੜਚਿੜੀ ਦੇ ਮੈਦਾਨ ਵਿੱਚ ਹੀ ਹਿਸਾਬ ਬਰਾਬਰ ਕੀਤਾ ਸੀ ਫਿਰ ਇਨਸਾਫ਼ ਤਾਂ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਹਮਲੇ ਅਤੇ ਉਸੇ ਸਾਲ ਨਵੰਬਰ ਮਹੀਨੇ ਸਿੱਖ ਕਤਲੇਆਮ ਦਾ ਵੀ ਭਾਰਤੀ ਅਦਾਲਤਾਂ ਨੇ ਵੀ ਨਹੀਂ ਦਿੱਤਾ ਉਹ ਵੀ ਬੇਅੰਤ ਸਿੰਘ ,ਸਤਵੰਤ ਸਿੰਘ ,ਭਾਈ ਜਿੰਦਾ ਤੇ ਭਾਈ ਸੁੱਖਾ ਹੋਰਾਂ ਨੇ ਹੀ ਕੌਮ ਦਾ ਭਾਰ ਹੌਲਾ ਕੀਤਾ ਸੀ 1984 ਤੋਂ ਬਾਅਦ ਸਿੱਖ ਜਵਾਨੀ ਦੇ ਕਤਲੇਆਮ ਅਤੇ ਲਾਵਾਰਸ ਲਾਸ਼ਾਂ ਦੇ ਇਨਸਾਫ਼ ਦੀ ਮੰਗ ਦਾ ਅੱਕ ਵੀ ਦਿਲਾਵਰ ਸਿੰਘ ਵਰਗਿਆਂ ਨੂੰ ਹੀ ਚੱਬਣਾ ਪਿਆ ਸੀ। ਅੱਜ ਪੰਜਾਬ ਦਾ ਕਿਸਾਨ ਵੀ ਆਪਣੇ ਇਨਸਾਫ਼ ਦੀ ਗੁਹਾਰ ਵਿੱਚ ਇਨ੍ਹਾਂ ਰਾਜਨੀਤਕ ਚੋਰਾਂ ਦਾ ਪਤੀਲਾ ਪੁੱਠਾ ਕਰਨ ਨੂੰ ਦਿੱਲੀ ਦੀਆਂ ਸੜਕਾਂ ਤੇ ਧਰਨੇ ਲਾਈ ਬੈਠਾ ਹੈ, ਕਰੋਨਾ ਆਪਣਾ ਕਹਿਰ ਵਰਤਾ ਰਿਹਾ ਹੈ ਪਰ ਕਿਸਾਨਾਂ ਦੀ ਜੰਗ ਜਾਰੀ ਹੈ।
ਇਹ ਰਾਜਨੀਤਕ ਚੋਰਾਂ ਦੀਆਂ ਜੁੰਡਲੀਆਂ , ਅਕਾਲੀ ਕਾਂਗਰਸੀ ਸਰਮਾਏਦਾਰ ਪਾਰਟੀਆਂ ਜੋ ਗੁਰੂ ਸਾਹਿਬ ਦੇ ਨਾਲ ਧ੍ਰੋਹ ਕਮਾ ਰਹੀਆਂ ਹਨ ਪੰਜਾਬ ਦੇ ਅੰਨ ਦਾਤੇ ਨਾਲ ਧੋਖਾਧੜੀ ਕਰ ਰਹੀਆਂ ਹਨ, ਕਿਸੇ ਤਰਾਂ ਦਾ ਇਨਸਾਫ਼ ਕਰਨ ਦੀ ਬਜਾਏ 2022 ਦੀਆਂ ਵਿਧਾਨ ਸਭਾ ਵੋਟਾਂ ਨੂੰ ਆਪਣਾ ਏਜੰਡਾ ਬਣਾ ਰਹੀਆਂ ਹਨ, ਮਰੀਆਂ ਜ਼ਮੀਰਾਂ ਵਾਲੇ ਅਤੇ ਜੁੱਤੀ ਚੱਟ ਲੋਕ ਅਜੇ ਵੀ ਇਨ੍ਹਾਂ ਰਾਜਨੀਤਕ ਚੋਰਾਂ ਦੀਆਂ ਰੈਲੀਆਂ ਅਤੇ ਮੀਟਿੰਗਾਂ ਵਿੱਚ ਜਾਣ ਦੀ ਹਾਮੀ ਭਰਦੇ ਹਨ , ਉਨ੍ਹਾਂ ਤੋਂ ਲਾਲਚੀ ਕੁੱਤੇ ਅਤੇ ਗਿਰੇਵਾਨ ਸਿੱਖ ਹੋਰ ਕੋਈ ਨਹੀਂ ਹੋ ਸਕਦੇ ।
ਉਹ ਸਿੱਖੀ ਦੇ ਵਾਰਸੋ ਜਾਗੋ ਸਾਡੇ ਲਈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਜ਼ਰੂਰੀ ਹੈ ਨਾਂ ਕਿ 2022 ਦੀਆਂ ਵੋਟਾਂ , ਆਪਣੀ ਅੰਤਰ ਆਤਮਾ ਨੂੰ ਝੰਜੋੜਾਂ ਦੇਣਾ ਕਿ ਗੁਰੂ ਸਾਹਿਬ ਤੋਂ ਬਿਨਾਂ ਅਸੀਂ ਕੀ ਹਾਂ ਇੱਕ ਗੱਲ ਯਾਦ ਰੱਖਣਾ ਇਤਿਹਾਸ ਗਵਾਹ ਹੈ ਇਹ ਸਿਆਸਤ ਦਾ ਹੰਕਾਰ ਅਤੇ ਝੂਠ ਦੀ ਆਵਾਜ਼ ਕੁਝ ਸਮੇਂ ਲਈ ਸੱਚ ਤੇ ਪਰਦਾ ਪਾ ਸਕਦਾ ਹੈ ਪਰ ਸੱਚ ਦੀ ਆਵਾਜ਼ ਵੱਡੇ ਵੱਡੇ ਤਖ਼ਤਾਂ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੰਦੀ ਹੈ । ਮੁਗਲ ਰਾਜ ਦੇ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਦੀਆਂ ਨੀਂਹਾਂ ਸਿੱਖੀ ਦੇ ਸੱਚ ਨੇ ਹੀ ਹਲਾਈਆਂ ਸਨ ਇਹ ਬਾਦਲ ਕੈਪਟਨ ਤਾਂ ਕਿਸ ਬਾਗ਼ ਦੀ ਮੂਲੀ ਹਨ। ਕੁਦਰਤੀ ਇਨਸਾਫ਼ ਦੇ ਵਰਤਾਰੇ ਅਤੇ ਵਕਤ ਦੀ ਉਡੀਕ ਕਰੋ, ਸਿੱਖਾਂ ਨੂੰ ਹਮੇਸ਼ਾ ਇਨਸਾਫ ਗੁਰੂ ਦੀ ਕਚਹਿਰੀ ਵਿਚ ਹੀ ਮਿਲਿਆ ਹੈ ਇਸ ਵਾਰ ਵੀ ਗੁਰੂ ਭਲੀ ਕਰੇਗਾ ,ਰੱਬ ਰਾਖਾ !
-
ਜਗਰੂਪ ਸਿੰਘ ਜਰਖੜ, ਖੇਡ ਲੇਖਕ
jagroopjarkhar@gmail.com
981430722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.