ਹੁਣ ਤੱਕ ਜਦੋਂ ਦੀ ਸੁਰਤ ਸੰਭਾਲੀ ਹੈ ਬਸ ਸਭ ਕੋਲ਼ੋ ਇਹੋ ਸੁਣਦੇ ਆ ਰਹੇ ਹਾਂ ਕੀ ਮਾਂ ਰੱਬ ਦਾ ਰੂਪ ਹੈ ..? ਤੇ ਮਾਂ ਹੀ ਦੁਨੀਆਂ ਤੇ ਦੂਸਰਾ ਰੱਬ ਹੈ ।ਪਰ ਜ਼ੇਕਰ ਪਿਛਲੀ ਸਦੀ ਤੋਂ ਲੈਕੇ ਅੱਜ ਦੇ ਸਮਾਜ ਤੇ ਨਿਗ੍ਹਾ ਮਾਰੀਏ ਤਾਂ ਬਹੁਤ ਕੁੱਝ ਬਦਲ ਗਿਆ ।ਪਰ ਜ਼ੇਕਰ ਕੁੱਝ ਬਦਲਿਆ ਨਹੀਂ ਉਹ ਹੈ ਮਾਂ ਤੇ ਮਾਂ ਦਾ ਪਿਆਰ।
ਅੱਜ ਦੇ ਜੁੱਗ ਅਨੁਸਾਰ ਜ਼ੇਕਰ ਵੇਖੀਏ ਜਾਂ ਦੂਰ ਤੱਕ ਨਿਗ੍ਹਾ ਮਾਰੀਏ ਤਾਂ ਮਾਂ ਦੇ ਰੂਪ ਬਦਲ ਗਏ ਜਾਂ ਮਾਂ ਬਦਲ ਗਈ।ਅੱਜ ਮਾਂ ਦਿਵਸ ਦੇ ਮੌਕੇ ਮਾਂ ਲਈ ਬਹੁਤ ਸਾਰੇ ਸਵਾਲ ਜ਼ਵਾਬ ਮੇਰੇ ਸਾਹਮਣੇ ਆ ਗਏ।ਜੋ ਮੈਂ ਆਪਣੇ ਆਪ ਨਾਲ ਸਵਾਲ ਕਰਕੇ ਹੀ ਆਪਣੇ ਆਪ ਤੋਂ ਜ਼ਵਾਬ ਮੰਗਦਾ ਹਾਂ ਤੇ ਫੇਰ ਉਦਾਸ ਹੋ ਜਾਂਦਾ ਹਾਂ ਜਾਂ ਬਦਲਦੇ ਸਮਾਜ ਵਿੱਚ ਮਾਂ ਦੇ ਬਦਲਦੇ ਰੂਪ ਨੂੰ ਤ੍ਰਾਸਣਾ ਸ਼ੁਰੂ ਕਰ ਦਿੰਦਾ ਹਾਂ।
ਮਾਂ ਬਣਨਾ ਜਾਂ ਰੱਬ ਦਾ ਦੂਸਰਾ ਰੂਪ ਅਖਵਾਉਣ ਦਾ ਹੱਕ ਸਿਰਫ਼ ਤੇ ਸਿਰਫ਼ ਇੱਕ ਔਰਤ ਭਾਵ ਇੱਕ ਮਾਂ ਦੇ ਹਿੱਸੇ ਆਉਂਦਾ ਹੈ ਪਰ ਜ਼ੇਕਰ ਔਰਤ ਰੱਬ ਦਾ ਰੂਪ ਹੈ ਤਾਂ ਅੱਜ ਸਾਡੇ ਸਮਾਜ ਦੀ ਇਸ ਤ੍ਰਾਸਦੀ ਦਾ ਜੁੰਮੇਵਾਰ ਕੌਣ ..?ਔਰਤ ਰੱਬ ਦਾ ਵੀ ਰੂਪ ਹੈ, ਔਰਤ ਹੀ ਮੁਹੱਬਤ ਦਾ ਦੂਸਰਾ ਨਾਮ ਹੈ,ਔਰਤ ਹੀ ਭੈਣ ਹੈ, ਔਰਤ ਹੀ ਚਾਚੀ ,ਤਾਈ,ਭਾਬੀ,ਪਤਨੀ,ਨਾਨੀ,ਦਾਦੀ,ਔਰਤ ਨੇ ਹੀ ਸਾਰੇ ਰਿਸ਼ਤੇ ਨਾਤੇ ਇੱਕ ਔਰਤ ਦੇ ਆਲੇ ਦੁਆਲੇ ਕੇਂਦਰਿਤ ਹਨ ਤੇ ਔਰਤ ਤੋਂ ਬਿਨਾਂ ਸਮਾਜ ਅਧੂਰਾ ਹੈ ਇਹ ਦੁਨੀਆਂ ਅਧੂਰੀ ਹੈ।ਪਰ ਜੇ ਮਾਂ ਆਪਣਾ ਫ਼ਰਜ਼ ਨਿਭਾਵੇ।
ਅੱਜ ਜ਼ੇਕਰ ਗੱਲ ਬਾਤ ਸੁਭਾਅ ਦੀ ਕਰੀਏ ਤਾਂ ਔਰਤ ਇੱਕ ਹੈ ਤੇ ਸੁਭਾਅ ਅੱਲਗ ਅਲੱਗ ਹੈ ਹਰ ਔਰਤ ਦਾ।ਪਰ....!ਮਾਂ ਦੇ ਸੁਭਾਅ ਵਿੱਚ ਅੰਤਰ ਹੋਵੇ ਜਾਂ ਮਾਂ ਦੇ ਦਿਲ ਵਿੱਚ ਹੇਰ ਫੇਰ ਹੋਵੇ। ਉੱਥੇ ਰੱਬ ਜਾਂ ਰੱਬੀ ਰੂਪ ਤੇ ਸ਼ੱਕ ਆਪਣੇ ਆਪ ਹੋਣਾ ਲਾਜ਼ਮੀ ਬਣ ਜਾਂਦਾ ਹੈ ਹੁਣ ਤੱਕ ਤੁਸੀਂ ਸਭ ਨੇ ਵੇਖਿਆ ਹੋਣਾ ਸਾਰੀਆਂ ਮਾਵਾਂ ਕਦੇ ਵੀ ਡੈਣਾਂ ਨਹੀਂ ਬਣਦੀਆਂ ਤੇ ਸਾਰੀਆਂ ਹੀ ਔਰਤਾਂ ਰੱਬ ਨਹੀਂ ਹੁੰਦੀਆਂ ।
ਚੱਲੋ ਅੱਜ ਗੱਲ ਰੱਬ ਰੂਪੀ ਮਾਂ ਦੀ ਕਰਦੇ ਹਾਂ ਔਰਤ ਭਾਵ ਰੱਬ ਹਰੇਕ ਘਰ ਵਿੱਚ ਹੈ ਹਰੇਕ ਘਰ ਦਾ ਸਿੰਗਾਰ ਹੈ।ਪਰ ਅੱਜ ਜੇ ਰੱਬ ਮਾਂ ਨੂੰ ਕਿਹਾ ਜਾਂਦਾ ਹੈ ਤਾਂ ਬਹੁਤ ਸਾਰੀਆਂ ਸੂਝਬਾਨ ਮਾਵਾਂ ਕਰਕੇ ਕਿਉਂਕਿ ਬਹੁਤ ਸਾਰੀਆਂ ਔਰਤਾਂ ਨੇ ਤਾਂ ਚੰਗੇ ਭਲੇ ਪਰਿਵਾਰਾਂ ਨੂੰ ਖੇਰੂ ਖੇਰੂ ਕਰ ਰੱਖਿਆ ਹੈ ਤੇ ਉਹਨਾਂ ਵਿੱਚੋਂ ਹੀ ਬਹੁਤ ਸਾਰੀਆਂ ਮਾਵਾਂ ਭਾਵ ਔਰਤਾਂ ਨੇ ਟੁੱਟਦੇ ਹੋਏ ਪਰਿਵਾਰਾਂ ਨੂੰ ਜੋੜ ਵੀ ਰੱਖਿਆ ਹੈ।
ਪਰ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕੀ ਅੱਜ ਦੀ ਮਾਂ ਮਾਡਲ ਜ਼ਿਆਦਾ ਹੋ ਗਈ ਹੈ।ਬੱਚੇ ਨੂੰ ਜਨਮ ਦੇਣ ਦੀ ਥਾਵੇਂ ਆਖੇਗੀ ਕੀ ਅਪਰੇਸ਼ਨ ਕਰਕੇ ਹੀ ਬੱਚਾ ਚੁੱਕ ਲੈਣਾ ਅੱਜ ਦੀ ਮਾਡਲ ਔਰਤ ਪੀੜਾਂ ਸਹਿਣਾ ਹੀ ਨਹੀਂ ਚਾਉਂਦੀ ਬਹੁਤ ਮਾਵਾਂ ਦੁੱਧ ਚੁੰਘਾਉਣਾ ਵੀ ਪਸੰਦ ਨਹੀਂ ਕਰਦੀਆਂ ।ਪਰ ਇਹ ਔਰਤ ਕਰ ਸਕਦੀ ਹੈ ਇੱਕ ਮਾਂ ਨਹੀਂ ।ਮਾਂ ਬਣਨ ਲਈ ਔਰਤ ਨੂੰ ਆਪਣਾ ਆਪ ਬਦਲਣਾ ਪੈਂਦਾ ਹੈ ਤਾਂ ਜਾਕੇ ਉਹ ਇੱਕ ਮਾਂ ਬਣਦੀ ਹੈ।
ਅੰਤ ਵਿੱਚ ਰੱਬ ਅੱਗੇ ਇਹੋ ਦੁਆਵਾਂ ਕਰਦੇ ਹਾਂ ਕੀ ਮਾਂ ਦੇ ਇਸ ਪਵਿੱਤਰ ਰਿਸ਼ਤੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਦਾਗ਼ ਨਾ ਲੱਗੇ ਤੇ ਮਾਂ ਦਾ ਇਹ ਰੱਬ ਰੂਪੀ ਰਿਸ਼ਤਾ ਬਿਨਾਂ ਸਵਾਰਥ ਬਿਨਾਂ ਲਾਲਚ ਦੇ ਹਮੇਸ਼ਾਂ ਬਣਿਆ ਰਹੇ।ਬਾਕੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਰੱਬ ਦਾ ਹਮੇਸ਼ਾਂ ਖ਼ਿਆਲ ਰੱਖਣਾ ਚਾਹੀਦਾ ਹੈ ।ਕਿਉਂਕਿ ਰੱਬ ਵੀ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਤੁਸੀਂ ਉਸ ਰੱਬ ਦਾ ਸਤਿਕਾਰ ਕਰਦੇ ਰਹਾਂਗੇ ਤੇ ਰੱਬ ਵਾਲਾ ਰੁੱਤਬਾ ਦਿੰਦੇ ਰਹਾਂਗੇ।
-
ਗੁਰਪ੍ਰੀਤ ਸਿੰਘ ਜਖਵਾਲੀ, ਲੇਖਕ
jakhwali89@gmail.com
98550 36444
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.