ਜ਼ਹੀਨ ਚਿੰਤਕ, ਲੋਕ ਪੱਖੀ ਸੋਚ ਧਾਰਾ ਦੇ ਮਾਲਕ ਲੇਖਕ , ਮੈਡੀਕਲ ਕਾਲਿਜ ਅੰਮ੍ਰਿਤਸਰ ਦੇ ਪ੍ਰੋਫੈਸਰ ਡਾ: ਸ਼ਿਆਮ ਸੁੰਦਰ ਦੀਪਤੀ ਦੀ ਸੱਜਰੀ ਕਿਤਾਬ ਹੁਣੇ ਮਿਲੀ ਹੈ।
ਇੱਕ ਪੂਰਾ- ਭਰਿਆ ਦਿਨ ਨਾਮ ਵਾਲੀ ਇਹ ਕਿਤਾਬ ਉਸ ਦੇ ਨਿਜੀ ਜੀਵਨ ਸੰਘਰਸ਼ ਦੀ ਦਾਸਤਾਨ ਹੈ। 22 ਸਾਲ ਦੀ ਉਮਰ ਤੋਂ ਸ਼ੂਗਰ ਰੋਗ ਨਾਲ ਲੜਦਿਆਂ ਗੁਜ਼ਾਰੇ ਪੰਜ ਦਹਾਕਿਆਂ ਦਾ ਲੇਖਾ ਜੋਖਾ ਹੈ ਇਹ ਕਿਤਾਬ।
ਸਾਡਾ ਪਿਆਰਾ ਵੀਰ ਅੰਮ੍ਰਿਤਸਰ ਵੱਸਦਾ ਹੈ, ਨਿਰੰਤਰ ਲਿਖ ਲਿਖ ਦੇਸਦਾ ਹੈ ਕਿ ਜੀਵਨ ਤੋਰ ਤਬਦੀਲ ਕਰਕੇ ਇਸ ਮਾਰੂ ਰੋਗ ਨੂੰ ਮਾਤ ਦੇ ਸਕਦੇ ਹੋ।
ਪ੍ਰੇਰਨਾ ਪ੍ਰਕਾਸ਼ਨ ਵੱਲੋਂ ਤਰਕ ਭਾਰਤੀ ਪ੍ਰਕਾਸ਼ਨ ਦੇ ਸਹਿਯੋਗ ਨਾਲ ਛਪੀ 176 ਪੰਨਿਆਂ ਦੀ ਇਹ ਮੁੱਲਵਾਨ ਪੁਸਤਕ ਹਰ ਜੀਅ ਨੂੰ ਪੜ੍ਹਨੀ ਚਾਹੀਦੀ ਹੈ। 97,ਗੁਰੂ ਨਾਨਕ ਐਵੇਨਿਉ, ਮਜੀਠਾ ਰੋਡ, ਅੰਮ੍ਰਿਤਸਰ ਵੱਸਦੇ
ਡਾ: ਦੀਪਤੀ ਦਾ ਸੰਪਰਕ ਨੰਬਰ 98158 08506 ਹੈ।
ਪਿਆਰੇ ਵੀਰ ਦੀਪਤੀ ਨੂੰ ਗੰਭੀਰ ਵਿਸ਼ੇ ਤੇ ਜੀਵੰਤ ਪੁਸਤਕ ਲਿਖਣ ਦੀਆਂ ਵਧਾਈਆਂ।
ਮੈਡੀਕਲ ਕਾਲਿਜ ਅੰਮ੍ਰਿਤਸਰ ਚ ਬਹੁਤ ਸਿਰਜਕਾਂ ਦੀਆਂ ਪੈੜਾਂ ਹਨ। ਡਾ: ਜਸਵੰਤ ਸਿੰਘ ਨੇਕੀ, ਡਾ. ਦਲਜੀਤ ਸਿੰਘ, ਡਾ: ਰਵਿੰਦਰ, ਡਾ. ਬੜੈਚ ਬੈਂਚਵੀ, ਡਾ. ਨਵਤੇਜ ਸਿੰਘ ਢਿੱਲੋਂ, ਡਾ. ਬਲਜੀਤ ਸਿੰਘ ਢਿੱਲੋਂ, ਡਾ: ਅੰਬਰੀਸ਼, ਡਾ. ਕਰਨੈਲ, ਡਾ. ਕੁਲਵੰਤ, ਡਾ. ਭੁਪਿੰਦਰ ਸਿੰਘ ਫੇਰੂਮਾਨ,ਡਾ. ਬਿਕਰਮਜੀਤ ਸਮੇਤ ਕਈ ਹੋਰ।
ਕੁਝ ਮੈਨੂੰ ਵਿੱਸਰ ਗਏ।
ਦੀਪਤੀ ਉਸ ਬਗੀਚੇ ਦਾ ਸਦਾ ਬਹਾਰ ਮਹਿਕਦਾ ਗੁਲਾਬ ਹੈ।
ਪੁਸਤਕ ਦਾ ਸਵਾਗਤ ਹੈ।
ਗੁਰਭਜਨ ਗਿੱਲ
3.5.2021
-
ਗੁਰਭਜਨ ਗਿੱਲ , ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.