ਪੱਤੋ ਹੀਰਾ ਸਿੰਘ (ਮੋਗਾ)
ਦੇ ਬਾਗ ਚ ਪੱਥਰ ਬੋਲਦੇ ਨੇ।
ਸੁਣਨ ਵਾਲਾ ਚਾਹੀਦਾ ਹੈ।
ਕੱਲ੍ਹ ਮੇਰਾ ਨਜ਼ਦੀਕੀ ਰਿਸ਼ਤੇਦਾਰ ਪਾਲ ਸਿੰਘ ਆਇਆ ਤੇ ਕੁਝ ਤਸਵੀਰਾਂ ਵਿਖਾ ਕੇ ਕਹਿਣ ਲੱਗਾ।
ਭਾ ਜੀ
ਆਹ ਵੇਖੋ, ਪੱਥਰ ਬੋਲਦੇ।
ਸੱਚ ਮੁੱਚ ਜੰਗਲ ਚ ਮੰਗਲ ਲੱਗਾ ਦਿਸਿਆ। ਪਿੰਡ ਦੇ ਹਿੰਮਤੀ ਨੌਜਵਾਨਾਂ ਨੇ ਕਮਾਲ ਕਰ ਵਿਖਾਈ ਹੈ।
ਪਾਲ ਇਸ ਟੀਮ ਨੂੰ ਸਾਥ ਦੇ ਰਿਹਾ ਹੈ।
ਪਾਲ ਜਵਾਨ ਉਮਰੇ ਮਸਕਟ ਚ ਬਗੀਚੇ ਲਾਉਂਦਾ ਪਾਲਦਾ ਰਿਹੈ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਵੀ ਕੀਤੀ ਹੈ ਕਈ ਪਿੰਡਾਂ ਚ ਬੂਟੇ ਲਗਵਾਏ ਹਨ।
ਗੁਰੂ ਨਾਨਕ ਦੇਵ ਜੀ ਦੀ 550ਵੀ ਵਰ੍ਹੇਗੰਢ ਤੇ ਪੱਤੋ ਹੀਰਾ ਸਿੰਘ ਚ ਇਹ ਬਾਗ ਲੱਗਿਆ ਸੀ।
ਪਾਲ ਕਹਿਣ ਲੱਗਾ,
ਕਰੋਨਾ ਦੇ ਜਿੱਥੇ ਸੈਂਕੜੇ ਨੁਕਸਾਨ ਹੋਏ ਨੇ ਉਥੇ ਸਾਡਾ ਫ਼ਾਇਦਾ ਹੋ ਗਿਆ।
ਬੂਟੇ ਤੋੜਨ ਵਾਲੇ ਪਸ਼ੂ ਤੇ ਇਸ ਬਿਰਤੀ ਵਾਲੇ ਲੋਕ ਦੂਰ ਰਹੇ। ਬੂਟੇ ਸਿਰ ਕੱਢ ਗਏ। ਹੁਣ ਕੋਈ ਖ਼ਤਰਾ ਨਹੀਂ।
ਪਾਲ ਨੇ ਤੇਜ ਪਰਤਾਪ ਸਿੰਘ ਸੰਧੂ ਪਾਸੋਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਿਰਖਾਂ ਦੇ ਨਾਵਾਂ ਦੀ ਸੂਚੀ ਲੈ ਲਈ ਤੇ ਦੂਰ ਦਰਾਜ਼ ਥਾਵਾਂ ਤੋਂ ਬੂਟੇ ਲੱਭ ਲਭਾ ਕੇ ਇਥੇ ਲੁਆ ਦਿੱਤੇ।
ਜਿਹੜਾ ਹਵਾਲਾ ਗੁਰਬਾਣੀ ਚ ਸੀ ਉਹ ਪੱਥਰਾਂ ਤੇ ਕੰਪਿਊਟਰੀ ਢੰਗ ਨਾਲ ਉਕਰਵਾ ਦਿੱਤਾ।
ਆਪਣੇ ਵੱਡੇ ਵੀਰ ਸ: ਹਰੀ ਸਿੰਘ ਸੰਧੂ ਤੋਂ ਇਨ੍ਹਾਂ ਬੂਟਿਆਂ ਦੇ ਬੋਟੈਨੀਕਲ ਨਾਮ ਵੀ ਅੰਕਿਤ ਕਰਵਾ ਦਿੱਤੇ ਹਨ।
ਗਿਆਨ ਦਾ ਭਰਪੂਰ ਖ਼ਜ਼ਾਨਾ ਬਣ ਗਿਐ ਪੱਤੋ ਹੀਰਾ ਸਿੰਘ ਦਾ ਇਹ ਬਾਗ।
ਮੈਂ ਆਪ ਵੇਖਣ ਨਹੀਂ ਜਾ ਸਕਿਆ ਪਰ ਪਾਲ ਕਦੇ ਝੂਠ ਨਹੀਂ ਬੋਲਦਾ। ਮਨਮੌਜੀ ਹੈ
ਪਰ ਸਿਰੜੀ ਹੋਣ ਕਾਰਨ ਜਦ ਸਮਰਪਿਤ ਹੋ ਤੁਰਦਾ ਹੈ ਤਾਂ
ਕਰਾਮਾਤ ਕਰ ਵਿਖਾਉਂਦਾ ਹੈ।
ਪਾਲ ਮੈਥੋਂ ਤਿੰਨ ਚਾਰ ਸਾਲ ਨਿੱਕਾ ਹੈ ਪਰ ਉਸ ਦੇ ਸੇਵਾ ਭਾਵ ਤੇ ਪਿਆਰ ਸਾਹਮਣੇ ਮੈਂ ਸਿਰ ਝੁਕਾਉਂਦਾ ਹਾਂ।
ਗੁਰਭਜਨ ਗਿੱਲ
ਗੁਰੂ ਨਾਨਕ ਬਗੀਚੀ ਪੱਤੋ ਹੀਰਾ ਸਿੰਘ (ਮੋਗਾ)ਚ ਪੱਥਰ ਬਾਤਾਂ ਪਾਉਂਦੇ ਨੇ
ਪੱਤੋ ਹੀਰਾ ਸਿੰਘ (ਮੋਗਾ)
ਦੇ ਬਾਗ ਚ ਪੱਥਰ ਬੋਲਦੇ ਨੇ।
ਸੁਣਨ ਵਾਲਾ ਚਾਹੀਦਾ ਹੈ।
ਕੱਲ੍ਹ ਮੇਰਾ ਨਜ਼ਦੀਕੀ ਰਿਸ਼ਤੇਦਾਰ ਪਾਲ ਸਿੰਘ ਆਇਆ ਤੇ ਕੁਝ ਤਸਵੀਰਾਂ ਵਿਖਾ ਕੇ ਕਹਿਣ ਲੱਗਾ।
ਭਾ ਜੀ
ਆਹ ਵੇਖੋ, ਪੱਥਰ ਬੋਲਦੇ।
ਸੱਚ ਮੁੱਚ ਜੰਗਲ ਚ ਮੰਗਲ ਲੱਗਾ ਦਿਸਿਆ। ਪਿੰਡ ਦੇ ਹਿੰਮਤੀ ਨੌਜਵਾਨਾਂ ਨੇ ਕਮਾਲ ਕਰ ਵਿਖਾਈ ਹੈ।
ਪਾਲ ਇਸ ਟੀਮ ਨੂੰ ਸਾਥ ਦੇ ਰਿਹਾ ਹੈ।
ਪਾਲ ਜਵਾਨ ਉਮਰੇ ਮਸਕਟ ਚ ਬਗੀਚੇ ਲਾਉਂਦਾ ਪਾਲਦਾ ਰਿਹੈ। ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸੰਗਤ ਵੀ ਕੀਤੀ ਹੈ ਕਈ ਪਿੰਡਾਂ ਚ ਬੂਟੇ ਲਗਵਾਏ ਹਨ।
ਗੁਰੂ ਨਾਨਕ ਦੇਵ ਜੀ ਦੀ 550ਵੀ ਵਰ੍ਹੇਗੰਢ ਤੇ ਪੱਤੋ ਹੀਰਾ ਸਿੰਘ ਚ ਇਹ ਬਾਗ ਲੱਗਿਆ ਸੀ। ਈਕੋ ਸਿੱਖ ਅਮਰੀਕਾ ਵਾਲੇ ਡਾ: ਰਾਜਵੰਤ ਸਿੰਘ , ਰਵਨੀਤ ਸਿੰਘ ਲੁਧਿਆਣਾ ਤੇ ਡਾ: ਬਲਵਿੰਦਰ ਸਿੰਘ ਲੱਖੇਵਾਲੀ ਨੇ ਬੁਨਿਆਦੀ ਢਾਂਚਾ ਖੜ੍ਹਾ ਕੀਤਾ ਲਗਪਗ ਸੱਤ ਕਿੱਲਿਆਂ ਚ। ਹੁਣ ਵਿਚਕਾਰ ਝੀਲ ਹੈ। ਪੰਛੀ ਪਰਿੰਦੇ ਏਥੇ ਅੰਡੇ ਦਿੰਦੇ, ਬੱਚੇ ਕੱਢਦੇ, ਪਾਲਦੇ ਹਨ।
ਪਾਲ ਕਹਿਣ ਲੱਗਾ,
ਕਰੋਨਾ ਦੇ ਜਿੱਥੇ ਸੈਂਕੜੇ ਨੁਕਸਾਨ ਹੋਏ ਨੇ ਉਥੇ ਸਾਡਾ ਫ਼ਾਇਦਾ ਹੋ ਗਿਆ।
ਬੂਟੇ ਤੋੜਨ ਵਾਲੇ ਪਸ਼ੂ ਤੇ ਇਸ ਬਿਰਤੀ ਵਾਲੇ ਲੋਕ ਦੂਰ ਰਹੇ। ਬੂਟੇ ਸਿਰ ਕੱਢ ਗਏ। ਹੁਣ ਕੋਈ ਖ਼ਤਰਾ ਨਹੀਂ।
ਪਾਲ ਨੇ ਤੇਜ ਪਰਤਾਪ ਸਿੰਘ ਸੰਧੂ ਪਾਸੋਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਿਰਖਾਂ ਦੇ ਨਾਵਾਂ ਦੀ ਸੂਚੀ ਲੈ ਲਈ ਤੇ ਦੂਰ ਦਰਾਜ਼ ਥਾਵਾਂ ਤੋਂ ਬੂਟੇ ਲੱਭ ਲਭਾ ਕੇ ਇਥੇ ਲੁਆ ਦਿੱਤੇ।
ਜਿਹੜਾ ਹਵਾਲਾ ਗੁਰਬਾਣੀ ਚ ਸੀ ਉਹ ਪੱਥਰਾਂ ਤੇ ਕੰਪਿਊਟਰੀ ਢੰਗ ਨਾਲ ਉਕਰਵਾ ਦਿੱਤਾ।
ਆਪਣੇ ਵੱਡੇ ਵੀਰ ਸ: ਹਰੀ ਸਿੰਘ ਸੰਧੂ ਤੋਂ ਇਨ੍ਹਾਂ ਬੂਟਿਆਂ ਦੇ ਬੋਟੈਨੀਕਲ ਨਾਮ ਵੀ ਅੰਕਿਤ ਕਰਵਾ ਦਿੱਤੇ ਹਨ।
ਗਿਆਨ ਦਾ ਭਰਪੂਰ ਖ਼ਜ਼ਾਨਾ ਬਣ ਗਿਐ ਪੱਤੋ ਹੀਰਾ ਸਿੰਘ ਦਾ ਇਹ ਬਾਗ।
ਮੈਂ ਆਪ ਵੇਖਣ ਨਹੀਂ ਜਾ ਸਕਿਆ ਪਰ ਪਾਲ ਕਦੇ ਝੂਠ ਨਹੀਂ ਬੋਲਦਾ। ਮਨਮੌਜੀ ਹੈ
ਪਰ ਸਿਰੜੀ ਹੋਣ ਕਾਰਨ ਜਦ ਸਮਰਪਿਤ ਹੋ ਤੁਰਦਾ ਹੈ ਤਾਂ
ਕਰਾਮਾਤ ਕਰ ਵਿਖਾਉਂਦਾ ਹੈ।
ਪਾਲ ਮੈਥੋਂ ਤਿੰਨ ਚਾਰ ਸਾਲ ਨਿੱਕਾ ਹੈ ਪਰ ਉਸ ਦੇ ਸੇਵਾ ਭਾਵ ਤੇ ਪਿਆਰ ਸਾਹਮਣੇ ਮੈਂ ਸਿਰ ਝੁਕਾਉਂਦਾ ਹਾਂ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
91 98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.