ਨਿੰਦਰ ਘੁਗਿਆਣਵੀ ਨੇ ਪੰਜਾਬੀ ਭਾਸ਼ਾ ਦੇ ਅਣਗੌਲੇ ਹੀਰਿਆਂ ਨੂੰ ਪਛਾਣਿਆ ਅਤੇ ਸ਼ਬਦਾਂ ਵਿਚ ਸੰਭਾਲਿਆ.....ਉਸਦੀਆਂ ਰਸੀਲੀਆਂ ਲਿਖਤਾਂ ਨੇ ਪੰਜਾਬੀ ਦੇ ਹਜ਼ਾਰਾਂ ਪਾਠਕ ਪੈਦਾ ਕੀਤੇ ਹਨ......ਸ਼ਬਦ ਚਿੱਤਰ ਲਿਖਣ ਵਿਚ ਉਸਦਾ ਕੋਈ ਸਾਨੀ ਨਹੀਂ .....ਬਲਵੰਤ ਗਾਰਗੀ ਤੋਂ ਬਾਦ ਜੇ ਕਿਸੇ ਲੇਖਕ ਦੇ ਸ਼ਬਦ ਚਿੱਤਰ ਸਭ ਤੋਂ ਵੱਧ ਪੜ੍ਹੇ ਗਏ ਹਨ ਤਾਂ ਉਹ ਨਿੰਦਰ ਘੁਗਿਆਣਵੀ ਹੀ ਹੈ....ਹਠਾੜ੍ਹ ਦੇ ਇਲਾਕੇ ਵਿਚ ਜਨਮ ਲੈਕੇ ਕਲਮ ਦੇ ਜ਼ੋਰ ਨਾਲ ਸਾਹਿਤ ਦੇ ਖੇਤਰ ਵਿਚ ਬੁਲੰਦ ਮੁਕਾਮ ਹਾਸਲ ਕੀਤਾ .......ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ....ਮਾਣ ਸਨਮਾਨ ਹਾਸਲ ਕੀਤੇ.......ਦੋਸਤ ਦੁਸ਼ਮਣ ਬਣਾਏ.....ਹਰ ਕਿਸੇ ਨੂੰ ਆਪਣੀ ਅਪਣੱਤ ਦੇ ਕਲਾਵੇ ਵਿਚ ਲੈਣ ਵਾਲੇ ਨਿੰਦਰ ਘੁਗਿਆਣਵੀ ਦੀ ਨਵੀਂ ਪੁਸਤਕ ' ਨਿੰਦਰ ਘੁਗਿਆਣਵੀ ਦੀ ਚੋਣਵੀਂ ਵਾਰਤਕ ' ਨੈਸ਼ਨਲ ਬੁੱਕ ਟਰੱਸਟ , ਇੰਡੀਆ ਨੇ ਪ੍ਰਕਾਸ਼ਤ ਕੀਤੀ ਹੈ.......ਪੁਸਤਕ ਵਿਚ ਉਸਦੇ ਚੋਣਵੇਂ ਰੇਖਾ ਚਿੱਤਰ , ਲਲਿਤ ਨਿਬੰਧ , ਸਫ਼ਰਨਾਮਾ , ਡਾਇਰੀਨਾਮਾ , ਵਿਅੰਗ ,ਜੀਵਨੀ , ਯਾਦਾਂ , ਅਦਾਲਤਨਾਮਾ ਸ਼ਾਮਲ ਹਨ........ਇਸ ਦਿਲਚਸਪ ਪੁਸਤਕ ਬਾਰੇ ਗੱਲ ਕਰਨੀ ਗੂੰਗੇ ਦੇ ਗੁੜ ਦਾ ਸਵਾਦ ਦੱਸਣ ਦੇ ਤੁੱਲ ਹੈ......ਹਰ ਪਾਠਕ ਨੂੰ ਖੁਦ ਵੀ ਪੜ੍ਹਣੀ ਚਾਹੀਦੀ ਹੈ ਤੇ ਆਪਣੇ ਦੋਸਤਾਂ ਨੂੰ ਪੜ੍ਹਾਉਣੀ ਵੀ ਚਾਹੀਦੀ ਹੈ......ਸੁਆਗਤ।
-
ਖ਼ੁਸ਼ਵੰਤ ਬਰਗਾੜੀ, ਲੇਖਕ
******
*******
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.