ਮਾਲਵੇ ਦੇ ਅਗਾਂਹਵਧੂ ਤੇ ਪ੍ਰਸਿੱਧ ਸ਼ਖ਼ਸੀਅਤ ਆਜ਼ਾਦੀ ਘੁਲਾਟੀਏ ਡਾ. ਕੇਹਰ ਸਿੰਘ ਜਿਨ੍ਹਾਂ ਦੀ ਯਾਦ ਵਿੱਚ ਮੁਕਤਸਰ ਵਿਖੇ ਡਾ. ਕੇਹਰ ਸਿੰਘ ਮਾਰਗ ਬਣਿਆ ਹੋਇਆ ਹੈ ਦੇ ਸਪੁੱਤਰ ਸ. ਗੁਰਚਰਨ ਸਿੰਘ ਸਿੱਧੂ 6 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ , ਡਾਕਟਰਾਂ ਦੇ ਪਰਿਵਾਰ ਵਜੋਂ ਜਾਣੇ ਜਾਂਦੇ ਗੁਰਚਰਨ ਸਿੰਘ ਸਿੱਧੂ ਦਾ ਜਨਮ ਮਾਤਾ ਭਗਵਾਨ ਕੌਰ ਦੀ ਕੁੱਖੋਂ ਹੋਇਆ ਆਪ 4 ਭਰਾ ਤੇ 6 ਭੈਣਾਂ ਸਨ , ਸਵਰਗੀ ਸਿੱਧੂ ਖ਼ਾਲਸਾ ਸਕੂਲ ਤੇ ਸਰਕਾਰੀ ਕਾਲਜ ਮੁਕਤਸਰ ਵਿਖੇ ਪੜ੍ਹਨ ਤੋਂ ਬਾਅਦ ਖੇਤੀਬਾੜੀ ਇੰਜਨੀਅਰਿੰਗ ਵਿੱਚ ਮੱਧ ਪ੍ਰਦੇਸ਼ ਦੇ ਬੁਧਨੀ ਵਿਖੇ ਉੱਚ ਵਿੱਦਿਆ ਲਈ ਚਲੇ ਗਏ । ਪੜ੍ਹਾਈ ਦੇ ਸਮੇਂ ਦੌਰਾਨ ਉਹ ਐੱਨ.ਸੀ.ਸੀ. ਦੇ ਵਿੱਚ ਡੂੰਘੀ ਦਿਲਚਸਪੀ ਲੈਂਦੇ ਤੇ ਪੰਜਾਬ ਦੇ ਨਾਮੀ ਐੱਨ.ਸੀ.ਸੀ ਦੌਰਾਨ ਗਿਣਤੀ ਕੀਤੇ ਜਾਣ ਵਾਲੇ ਚੰਗੇ ਸ਼ੂਟਰਾਂ ਉਨ੍ਹਾਂ ਦੀ ਗਿਣਤੀ ਹੁੰਦੀ ਸੀ । ਖੇਤੀਬਾਡ਼ੀ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ ਮਾਰਕਫੈਡ ਵਿੱਚ ਨੌਕਰੀ ਕੀਤੀ
ਹਰੀ ਕ੍ਰਾਂਤੀ ਦੇ ਦੌਰ ਦੌਰਾਨ ਪੰਜਾਬ ਦੇ ਵਿੱਚ ਸਿਰਫ ਅੱਠ ਕੰਬਾਈਨਾਂ ਸਨ ਜਿਨ੍ਹਾਂ ਵਿੱਚੋਂ 2 ਕੰਬਾਈਨਾਂ ਸਿੱਧੂ ਪਰਿਵਾਰ ਕੋਲ ਹੋਣਾ ਇਹ ਸਿੱਧ ਕਰਦਾ ਹੈ ਕਿ ਉਹ ਖੇਤੀਬਾੜੀ ਪ੍ਰਤੀ ਅਗਾਂਹਵਧੂ ਕਿਸਾਨਾਂ ਵਿੱਚ ਸ਼ੁਮਾਰ ਸਨ । ਇਲਾਕੇ ਦੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਹਜ਼ਾਰਾਂ ਕਾਰਕੁਨ ਜਦੋਂ ਸਿੱਧੂ ਪਰਿਵਾਰ ਨਾਲ ਸਵਰਗੀ ਗੁਰਚਰਨ ਸਿੰਘ ਸਿੱਧੂ ਦੇ ਅਚਨਚੇਤ ਦੇਹਾਂਤ ਤੇ ਦੁੱਖ ਦਾ ਇਜ਼ਹਾਰ ਕਰਦੀਆਂ ਹਨ ਤਾਂ ਉਸ ਸਮੇਂ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਹ ਇਕ ਚੰਗੇ ਅਤੇ ਪਰਪੱਕ ਦਿਖਾਵੇ ਤੋਂ ਦੂਰ ਰਹਿਣ ਵਾਲੇ ਸਮਾਜ ਸੇਵਕ ਵੀ ਸਨ ਜਿਨ੍ਹਾਂ ਨੇ ਕਦੇ ਪੈਸੇ ਨਾਲ ਮੋਹ ਨਹੀਂ ਕੀਤਾ ਤੇ ਜਿਸ ਵੀ ਕਿਸੇ ਲੋੜਵੰਦ ਵਿਅਕਤੀ ਨੇ ਉਨ੍ਹਾਂ ਕੋਲ ਮਾਲੀ ਇਮਦਾਦ ਮੰਗੀ ਤਾਂ ਉਨ੍ਹਾਂ ਦਾ ਮਾਲੀ ਇਮਦਾਦ ਮੰਗੀ ਤਾਂ ਉਹ ਆਪਣੀ ਜੇਬ ਵਿੱਚ ਜਿੰਨੀ ਰਕਮ ਹੁੰਦੀ ਲੋੜਵੰਦ ਦੀ ਝੋਲੀ ਪਾਉਂਦੇ ਸਨ
6 ਮਾਰਚ ਨੂੰ ਗੁਰਚਰਨ ਸਿੰਘ ਸਿੱਧੂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਦੇਰ । ਰਾਤ ਇੱਕ ਵਜੇ ਉਨ੍ਹਾਂ ਨੇ ਆਪਣੇ ਸਵਾਸ ਮੁਕਤਸਰ ਵਾਲੀ ਰਿਹਾਇਸ਼ ਵਿਖੇ ਤਿਆਗੇ । ਜਦੋਂ ਵੀ ਕਿਤੇ ਖੇਤੀਬਾਡ਼ੀ ਵਿਭਾਗ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨੀ ਦੇ ਮੁੱਦੇ ਤੇ ਕੋਈ ਮੀਟਿੰਗ ਜਾਂ ਕਾਨਫ਼ਰੰਸ ਹੋਈ ਤਾਂ ਸ. ਗੁਰਚਰਨ ਸਿੰਘ ਸਿੱਧੂ ਦੇ ਸੁਝਾਅ ਅੱਗੇ ਅਫ਼ਸਰ ਵੀ ਲਾਜਵਾਬ ਹੁੰਦੇ ਸਨ ਕਿਉਂਕਿ ਜ਼ਮੀਨੀ ਹਕੀਕਤਾਂ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਦੇ ਕਈ ਤਜਰਬੇ ਇੰਨੇ ਸਫਲ ਸਨ ਕਿ ਬਾਅਦ ਵਿੱਚ ਸਰਕਾਰੀ ਧਿਰ ਨੂੰ ਵੀ ਇਸ ਤੇ ਸਹਿਮਤੀ ਦੇਣੀ ਪਈ ਜਿਵੇਂ ਕਿ ਪਰਾਲੀ ਅਤੇ ਨਾੜ ਦੀਆਂ ਗੱਠਾਂ ਬਣਾਉਣ ਵਾਲੀ ਬੇਲਰ ਮਸ਼ੀਨ ਦਾ ਮਾਲਵੇ ਵਿੱਚ ਪਹਿਲਾ ਤਜਰਬਾ ਕਰਨ ਦਾ ਮਾਣ ਵੀ ਸ.ਗੁਰਚਰਨ ਸਿੰਘ ਸਿੱਧੂ ਦੇ ਹਿੱਸੇ ਆਇਆ ਹੈ , ਕਈ ਸਾਲ ਪਹਿਲਾਂ ਪੰਜਾਬੀ ਸੂਬੇ ਦੇ ਹੱਕਾਂ ਲਈ ਸੰਘਰਸ਼ ਸਣੇ ਕੇਂਦਰ ਸਰਕਾਰ ਤੇ ਫ਼ਸਲਾਂ ਦੇ ਭਾਅ ਵਧਾਉਣ ਲਈ ਦਬਾਅ ਪਾਉਣ ਦੀ ਰਣਨੀਤੀ ਤਹਿਤ ਹੋਏ ਦਿੱਲੀ ਸੰਘਰਸ਼ ਵਿੱਚ ਉਹ ਵੀ ਸਮੇਂ ਸਿਰ ਯੋਗਦਾਨ ਪਾਉਂਦੇ ਰਹੇ ਅਤੇ ਹੁਣ ਪਿਛਲੇ ਸਾਲ ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਨੂੰ ਹਰ ਤਰ੍ਹਾਂ ਦੀ ਮਦਦ ਕੀਤੀ
ਕਿਸਾਨੀ ਸੰਘਰਸ਼ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਵੀ ਆਪਣੀ ਸਮਰੱਥਾ ਤੋਂ ਵੱਧ ਹਰ ਤਰ੍ਹਾਂ ਦਾ ਯੋਗਦਾਨ ਪਾ ਕੇ ਮਿੱਟੀ ਨਾਲ ਜੁੜੇ ਹੋਣ ਦਾ ਅਤੇ ਕਿਸਾਨੀ ਪੁੱਤਰ ਹੋਣ ਦਾ ਵੀ ਫਰਜ਼ ਨਿਭਾਇਆ , ਜੈ ਜਵਾਨ ਜੈ ਕਿਸਾਨ ਦਾ ਨਾਅਰਾ ਵੀ ਇਸ ਪਰਿਵਾਰ ਨੂੰ ਸਮਰਪਿਤ ਹੈ ਖ਼ੁਦ ਅਗਾਂਹ ਵਧੂ ਕਿਸਾਨ ਇਕ ਬੇਟਾ ਸਰਬੀਰਇੰਦਰ ਸਿੱਧੂ ਅਜੋਕੀ ਖੇਤੀ ਵਿਚ ਵਿਲੱਖਣ ਯੋਗਦਾਨ ਪਾ ਰਿਹਾ ਹੈ ਦੂਜਾ ਬੇਟਾ ਪੁਲਿਸ ਕਪਤਾਨ ਵਜੋਂ ਪੰਜਾਬ ਦੇ ਇਮਾਨਦਾਰ ਅਫ਼ਸਰਾਂ ਦੀ ਸ਼੍ਰੇਣੀ ਵਿਚ ਮਨਦੀਪ ਸਿੰਘ ਸਿੱਧੂ ਪਹਿਲਾਂ ਪੁਲਿਸ ਮੁਖੀ ਸੰਗਰੂਰ ਪੁਲਸ ਮੁਖੀ ਪਟਿਆਲਾ ਤੇ ਹੁਣ ਵਿਜੀਲੈਂਸ ਵਿੱਚ ਪਟਿਆਲਾ ਦੇ ਐੱਸ.ਐੱਸ.ਪੀ. ਵਜੋਂ ਸੇਵਾ ਨਿਭਾ ਰਿਹਾ ਹੈ । ਅੱਜ ਸਿੱਧੂ ਪਰਿਵਾਰ ਨੂੰ ਹੀ ਨਹੀਂ ਸਗੋਂ ਸਾਡੇ ਇਲਾਕੇ ਨੂੰ ਪ੍ਰਗਤੀਸ਼ੀਲ ਕਿਸਾਨ ਵਜੋਂ ਜਾਣੇ ਜਾਂਦੇ ਸ.ਗੁਰਚਰਨ ਸਿੰਘ ਸਿੱਧੂ ਦੇ ਇਸ ਜਹਾਨ ਤੋਂ ਅਚਨਚੇਤ ਕੂਚ ਕਰ ਜਾਣ ਨਾਲ ਵੱਡਾ ਘਾਟਾ ਵੀ ਪਿਆ ਹੈ ਅਤੇ ਇਲਾਕੇ ਲਈ ਸਦਮੇ ਦੀ ਗੱਲ ਹੈ , ਸਵਰਗੀ ਸ. ਗੁਰਚਰਨ ਸਿੰਘ ਸਿੱਧੂ ਨਮਿੱਤ ਭੋਗ ਅਤੇ ਅੰਤਿਮ ਅਰਦਾਸ 14 ਮਾਰਚ ਦਿਨ ਐਤਵਾਰ ਗਿਆਰਾਂ ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਉਨ੍ਹਾਂ ਦੇ ਰਹਾਇਸ਼ ਸਿੱਧੂ ਮਾਡਲ ਫਾਰਮ ਡਾ. ਕੇਹਰ ਸਿੰਘ ਮਾਰਗ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ
-
ਦੀਦਾਰ ਗੁਰਨਾ , ਇੰਨਚਾਰਜ ਮਾਲਵਾ ਜ਼ੋਨ
didargurna@gmail.com
9464042003
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.