ਸਾਡੇ ਦੇਸ਼ ਵਿੱਚ ਹਮੇਸ਼ਾ ਤੋਂ ਹੀ ਸਿੱਖਿਆ ਨੂੰ ਕਿਤਾ ਮੁਖੀ ਬਣਾਉਣ ਦੀ ਮੰਗ ਹੁੰਦੀ ਰਹੀ ਹੈ ਅਤੇ ਸਮੇਂ ਸਮੇਂ ਸਰਕਾਰਾਂ ਵਲੋਂ ਇਸ ਪਾਸੇ ਕਈ ਉਸਾਰੂ ਨੀਤੀਆਂ ਵੀ ਬਣਾਈਆਂ, ਜਿਸ ਨਾਲ ਵਿਿਦਆਰਥੀ ਆਪਣੀ ਪੜ੍ਹਾਈ ਤੋਂ ਬਾਅਦ ਨੌਕਰੀ ਨਾ ਮਿਲਣ ਦੀ ਸੂਰਤ ਵਿੱਚ ਆਪਣਾ ਸਵੈਰੁਜ਼ਗਾਰ ਵੀ ਚਲਾ ਸਕਦੇ । ਜੋ ਬਹੁਤੀਆਂ ਕਾਰਗਾਰ ਸਿੱਧ ਨਹੀਂ ਹੋਈਆਂ।
ਪੰਜਾਬ ਦੇ ਸਕੂਲਾਂ ਵਿਚ ਲਗਭਗ 15 ਸਾਲ ਪਹਿਲਾਂ ਕੰਪਿਊਟਰ ਸਿੱਖਿਆ ਨੂੰ ਲਾਗੂ ਕੀਤਾ ਗਿਆ ਸੀ।ਤਕਨੀਕੀ ਵਿਕਾਸ ਨੇ ਕੰਪਿਊਟਰ ਸਿੱਖਿਆ ਨੂੰ ਮਨੁੱਖ ਦੀ ਲਾਜ਼ਮੀ ਲੋੜ ਬਣਾ ਦਿਤਾ।ਇਸ ਲੋੜ ਨੂੰ ਵੇਖਦੇ ਹੋਏ, ਮੋਬਾਇਲ ਫੋਨ ਦੀ ਕਾਰਜ ਕੁਸ਼ਲਤਾ ਕੰਪਿਊਟਰ ਦੀ ਤਰ੍ਹਾਂ ਬਣ ਗਈ।ਬੱਚੇ ਬਹੁਤ ਕੁਝ ਮੋਬਾਇਲ ਫੋਨਾਂ ਤੋਂ ਹੀ ਸਿੱਖ ਰਹੇ ਹਨ ਪਰ ਫੇਰ ਵੀ ਥਿਉਰੀ ਦੇ ਸੰਕਲਪ ਨੂੰ ਸਮਝਾਉਣ ਲਈ ਕੰਪਿਊਟਰ ਸਿੱਖਿਆ ਅਤਿ ਜ਼ਰੂਰੀ ਹੈ। ਵਿਦਿਆਰਥੀਆਂ ਲਈ ਹੀ ਕਿਉਂ, ਅੱਜਕੱਲ੍ਹ ਤਾਂ ਹਰ ਕੰਮ ਵਿਚ ਡਿਜਟਲਾਈਜ਼ੇਸ਼ਨ ਹੋਣ ਨਾਲ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਮਨੁੱਖ ਲਈ ਕੰਪਿਊਟਰ ਸਿਿਖਆ ਬਹੁਤ ਜ਼ਰੂਰੀ ਬਣ ਗਈ ਹੈ।
ਅਜੌਕੇ ਹਰ ਇਕ ਨੌਕਰੀ ਦੇ ਇਸ਼ਤਿਹਾਰ ਵਿੱਚ ਕੰਪਿਊਟਰ ਸਿੱਖਿਆ ਦੀ ਮੁਹਾਰਤ ਨੂੰ ਲਾਜ਼ਮੀ ਯੋਗਤਾ ਵਜੋਂ ਮੰਗਿਆ ਜਾਂਦਾ ਹੈ। ਜੇਕਰ ਬੱਚਿਆਂ ਨੇ ਬਾਰਵੀਂ ਕਲਾਸ ਤੱਕ ਕੰਪਿਊਟਰ ਸਿੱਖਿਆ ਗ੍ਰਹਿਣ ਕੀਤੀ ਹੋਵੇ ਤਾਂ, ਉਨ੍ਹਾਂ ਨੂੰ ਪੇਸ਼ੇਵਾਰੀ ਕੰਪਿਊਟਰ ਸਿੱਖਿਆ ਹਾਸਿਲ ਕਰਨ ਵਿੱਚ ਆਸਾਨੀ ਹੁੰਦੀ ਹੈ।ਸਰਕਾਰ ਨੂੰ ਸਕੂਲਾਂ ਵਿੱਚ ਕੰਪਿਊਟਰ ਸਿਿਖਆ ਨੂੰ ਲਾਜ਼ਮੀ ਵਿਸ਼ੇ ਵਜੋਂ ਉਸਾਰੂ ਢੰਗ ਨਾਲ ਲਾਗੂ ਕਰਨ ਲਈ ਕਦਮ ਚੁੱਕਣੇ ਚਾਹੀਦਾ ਹੈ।
ਕੰਪਿਊਟਰ ਸਿੱਖਿਆ ਕਾਰਨ ਹੀ ਕੋਵਿਡ 19 ਦੇ ਸੰਕਟਕਾਲੀਨ ਸਮੇਂ ਵਿੱਚ ਘਰ ਬੈਠੇ ਬੱਚਿਆਂ ਨੂੰ ਜੂਮ ਕਲਾਸਾਂ ਲਗਵਾਉਣਾਂ ਅਤੇ ਆਨਲਾਈਨ ਪੇਪਰ ਦੇਣਾ ਸੁਖਾਲਾ ਬਣਿਆ। ਕੰਪਿਊਟਰ ਵਿੱਚ ਮੁਹਾਰਤ ਰੱਖਣ ਵਾਲੇ ਵਿਦਆਰਥੀਆਂ ਨੂੰ ਵੱਡੀਆਂ ਵੱਡੀਆਂ ਪ੍ਰਾਈਵੇਟ ਕੰਪਨੀਆਂ ਵਿੱਚ ਵਧੀਆ ਪੈਕੇਜ਼ ਮੁਹੱਈਆ ਕਰਵਾਉ਼ਦੀਆ ਹਨ।ਕੰਪਿਊਟਰ ਸਿੱਖਿਆ ਹਾਸਿਲ ਕਰਕੇ ਵਿਦਿਆਰਥੀ ਟਾਈਪਿੰਗ, ਫੋਟੋਸ਼ਾਪ, ਅਕਾਊਟਿੰਗ ਆਦਿ ਦਾ ਆਪਣਾ ਰੁਜ਼ਗਾਰ ਵੀ ਚਲਾ ਸਕਦੇ ਹਨ।
C,C++,Java, Java Script,HTMLਅਤੇ Formatਆਦਿ ਪ੍ਰੋਗਰਾਮਿੰਗ ਭਾਸ਼ਾਵਾਂ ਰਾਹੀਂ ਸਾਫਟਵੇਅਰ, ਵੈਬਸਾਈਟ ਅਤੇ ਨਵੀਆਂ ਐਪਸ ਤਿਆਰ ਕਰ ਸਕਦੇ ਹਨ, ਜੋ ਕਿ ਵਿਦਆਰਥੀਆਂ ਦੇ ਆਰਥਿਕ ਪੱਧਰ ਨੂੰ ਉਚਾ ਚੁੱਕਣ ਵਿੱਚ ਕਾਰਗਰ ਸਿੱਧ ਹੁੰਦੇ ਹਨ।ਬਾਜ਼ਾਰਾਂ ਵਿੱਚ ਅੱਜਕੱਲ੍ਹ ਕਈ ਤਰ੍ਹਾਂ ਦੇ ਸਾਫਟਵੇਅਰ ਅਤੇ ਐਪਸ ਹਨ, ਜਿਨ੍ਹਾਂ ਕੰਪਿਊਟਰ ਇੰਜੀਨੀਅਰ ਹੀ ਤਿਆਰ ਕਰਦੇ ਹਨ।
ਸੋ ਅਜੋਕੇ ਸਮੇਂ ਦੀ ਮੰਗ ਨੂੰ ਵੇਖਦੇ ਹੋਏ ਸਰਕਾਰ ਨੂੰ ਕੰਪਿਊਟਰ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਕੂਲਾਂ ਵਿੱਚ ਚਲ ਰਹੀਆਂ ਕੰਪਿਊਟਰ ਲੈਬਾਂ ਦਾ ਆਧੁਨਿਕੀਕਰਨ ਕਰਨ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ, ਤਾਂ ਵਿਦਿਆਰਥੀ ਹੋਰ ਵਿਸ਼ਿਆਂ ਦੇ ਨਾਲ ਨਾਲ ਕੰਪਿਊਟਰ ਸਿੱਖਿ
-
ਦਲਜੀਤ ਕੌਰ, ਕੰਪਿਊਟਰ ਫੈਕਲਿਟੀ ਸਰਕਾਰੀ ਹਾਈ ਸਕੂਲ
Daljitdimple@gmail.com
9501104990
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.