ਦੋ ਤਿੰਨ ਸਾਲ ਪਹਿਲਾਂ ਕੁਦਰਤ ਨੂੰ ਮੇਰੇ ਮਿੱਤਰ ਤੇਜ ਪਰਤਾਪ ਸਿੰਘ ਸੰਧੂ ਨੇ ਕੈਮਰੇ ਰਾਹੀਂ ਵੇਖਿਆ ਤੇ ਮੈਂ ਉਸ ਸਰੂਪ ਨੂੰ ਸ਼ਬਦਾਂ ਰਾਹੀਂ ਢਾਲ਼ਿਐ ਰੁਬਾਈਆਂ ਦੇ ਸਰੀਰ ਵਿੱਚ।
ਦੋਹਾਂ ਦੇ ਸੁਮੇਲ ਦਾ ਪ੍ਰਤੀਫ਼ਲ ਹੈ ਇਹ ਕਿਤਾਬ।
ਇਸ ਸਚਿੱਤਰ ਪੁਸਤਕ ਦੀ ਛਪਾਈ ਸੰਪੂਰਨ ਹੋ ਗਈ ਹੈ। ਇਸ ਨੂੰ ਸਾਤਵਿਕ ਬੁੱਕਸ ਤੇ ਸ: ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ(ਗੁਰਦਾਸਪੁਰ) ਵੱਲੋਂ ਛਾਪੀ ਜਾ ਰਹੀ ਹੈ। ਵਿਕਰੀ ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਰਾਹੀਂ ਕੀਤੀ ਜਾਵੇਗੀ।
ਇਸ ਚ 103 ਤਸਵੀਰਾਂ ਹਨ ਪੱਤਿਆਂ ਦੀਆਂ ਤੇ ਏਨੀਆਂ ਹੀ ਮੇਰੀਆਂ ਲਿਖੀਆਂ ਰੁਬਾਈਆਂ।
108 ਪੰਨਿਆਂ ਦੀ ਇਸ ਕੌਫੀ ਟੇਬਲ ਬੁੱਕ
ਨੂੰ ਸੁੰਦਰ ਮੋਮੀ ਕਾਗ਼ਜ਼ ਤੇ ਪਰਿੰਟਵੈੱਲ ਪ੍ਰਿੰਟਰਜ਼ ਅੰਮ੍ਰਿਤਸਰ ਨੇ ਛਾਪਿਆ ਹੈ।
ਇਸ ਦਾ ਪ੍ਰਵੇਸ਼ ਪੰਨਾ ਪ੍ਰੋ: ਰਵਿੰਦਰ ਭੱਠਲ ਪ੍ਰਧਾਨ,ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਲਿਖਿਆ ਹੈ।
ਮੁੱਖ ਪੰਨੇ ਦੀ ਅੱਖਰਕਾਰੀ ਹਰਦੀਪ ਸਿੰਘ ਚਿਤਰਕਾਰ ਅੰਮ੍ਰਿਤਸਰ ਨੇ ਕੀਤੀ ਹੈ।
ਇਸ ਨੂੰ ਪ੍ਰਕਾਸ਼ਨ ਯੋਗ ਬਣਾਉਣ ਲਈ ਸੰਧੂ ਸਟੁਡੀਓ ਲੁਧਿਆਣਾ ਦੇ ਸੰਤੋਸ਼ ਤੇ ਪਰਮੋਦ ਜੀ ਦੀ ਮਿਹਨਤ ਮੂੰਹੋਂ ਬੋਲਦੀ ਹੈ। ਸ੍ਵ ਸ: ਸੰਤੋਖ ਸਿੰਘ ਗਰੇਵਾਲ ਜੀ ਦੀ ਯਾਦ ਵਿੱਚ ਉਨ੍ਹਾਂ ਦੇ ਸਪੁੱਤਰ
ਸ: ਕਰਮਜੀਤ ਸਿੰਘ ਗਰੇਵਾਲ ਤੇ ਮੌਲਿਕ ਚਿੰਤਕ ਤੇ ਕਲਾਪ੍ਰਸਤ ਵੀਰ ਭੁਪਿੰਦਰ ਸਿੰਘ ਮੱਲ੍ਹੀ ਸਰੀ(ਕੈਨੇਡਾ) ਦੀ ਹਲਾਸ਼ੇਰੀ ਸਦਕਾ ਹੀ ਇਹ ਕਿਤਾਬ ਅਮਲੀ ਜਾਮਾ ਧਾਰਨ ਕਰ ਸਕੀ ਹੈ।
ਭਾਵੇਂ ਪਰਿੰਟਵੈੱਲ ਟੀਮ ਸੋਲਾਂ ਕਲਾ ਸੰਪੂਰਨ ਹੈ ਪਰ ਮੇਰੇ ਸਨੇਹੀਆਂ ਅਨੁਰਾਗ ਸਿੰਘ ਲੁਧਿਆਣਾ ,ਡਾ.ਬਲਵਿੰਦਰ ਸਿੰਘ ਸੋਹਲ, ਕੈਨੀ ਸਿੱਧੂ, ਅੰਮ੍ਰਿਤਸਰ ਵੱਸਦੀ ਕਲਾਪ੍ਰਸਤ ਤਿੱਕੜੀ ਸੰਦੀਪ ਸਿੰਘ, ਮਨੂ ਤੇ ਹਰਦੀਪ ਸਿੰਘ ਨੇ ਤੇਜਪਰਤਾਪ ਸਿੰਘ ਸੰਧੂ ਨਾਲ ਸਿਰ ਤੇ ਖਲੋ ਕੇ ਛਪਵਾਈ ਕਰਵਾਈ ਹੈ।
ਪੂਰੇ ਵੀਹ ਸਾਲਾਂ ਬਾਅਦ ਮੇਰੀ ਤੇਜਪਰਤਾਪ ਸਿੰਘ ਸੰਧੂ ਨਾਲ ਸਾਂਝੀ ਕਿਤਾਬ ਆ ਰਹੀ ਹੈ। ਪਹਿਲਾਂ ਕੈਮਰੇ ਦੀ ਅੱਖ ਬੋਲਦੀ ਛਪੀ ਸੀ 1999 ਵਿੱਚ। ਇਸ ਨੂੰ ਵਾਤਾਵਰਣ ਬਾਰੇ ਸਚਿੱਤਰ ਪੁਸਤਕ ਪ੍ਰਵਾਨਿਆ ਗਿਆ। ਲਿਖਣ ਪ੍ਰੇਰਨਾ ਸ: ਬਰਜਿੰਦਰ ਸਿੰਘ ਹਮਦਰਦ ਜੀ ਦੀ ਸੀ। ਉਨ੍ਹਾਂ ਹੀ ਇਹ ਲਿਖਤਾਂ ਤੇ ਤਸਵੀਰਾਂ ਪਹਿਲਾਂ ਲਗਾਤਾਰ ਚਾਰ ਸਾਲ ਰੋਜ਼ਾਨਾ ਅਜੀਤ ਦੇ ਹਫ਼ਤਾਵਾਰੀ ਐਤਵਾਰੀ ਅੰਕ ਚ ਛਾਪਿਆ। ਉਨ੍ਹਾਂ ਹੀ ਇਸ ਦਾ ਮੁੱਖ ਬੰਦ ਲਿਖਿਆ ਤੇ ਜਲੰਧਰ ਚ ਆਈ ਕੇ ਗੁਜਰਾਲ ਸਾਬਕਾ ਪ੍ਰਧਾਨ ਮੰਤਰੀ ਜੀ ਤੇ ਸ: ਕਰਤਾਰ ਸਿੰਘ ਦੁੱਗਲ ਜੀ ਹੱਥੋਂ ਲੋਕ ਅਰਪਨ ਕਰਵਾਇਆ।
ਪੁਸਤਕ
ਪੱਤੇ ਪੱਤੇ ਲਿਖੀ ਇਬਾਰਤ
5 ਮਾਰਚ ਤੀਕ ਬੁੱਕ ਸਟਾਲਜ਼ ਤੇ ਪੁੱਜ ਜਾਵੇਗੀ। ਇਹ ਪੁਸਤਕ ਅਸਾਂ ਆਪਣੇ ਮਾਪਿਆਂ ਨੂੰ ਸਮਰਪਿਤ ਕੀਤੀ ਹੈ।
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.