ਨਰਿੰਦਰ ਦਮੋਦਰ ਦਾਸ ਮੋਦੀ,ਜੋ ਕਿ 17 ਸਤੰਬਰ 1950 ਵਿਚ ਜਨਮੇ, ਅੱਠ ਸਾਲ ਦੀ ਨਿੱਕੀ ਉਮਰ ਤੋਂ ਇਹਨਾਂ ਦੇ ਰਾਜਨੀਤਿਕ ਸੰਬੰਧ ਆਰ ਐਸ ਐਸ ਨਾਲ ਹਨ। ਇਹ 1971 ਵਿਚ ਪੂਰy ਸਮੇਂ ਲਈ ਆਰ ਐਸ ਐਸ ਦੇ ਮੈਂਬਰ ਬਣੇ ਅਤੇ 1985 ਵਿਚ ਬੀਜੇਪੀ ਵਿਚ ਸ਼ਾਮਿਲ ਹੋਏ ਅਤੇ ਪਾਰਟੀ ਦੇ ਜਰਨਲ ਸਕੱਤਰ ਬਣੇ ।ਸੰਨ 2001 ਵਿੱਚ ਕੇਸ਼ੁ ਭਾਈ ਪਟੇਲ ਦੀ ਸਿਹਤ ਵਿਗੜ ਜਾਣ ਕਰਕੇ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਵੱਜੋਂ ਨਿਯੁਕਤ ਹੋਏ ਅਤੇ 2014 ਤੱਕ ਮੋਦੀ ਇਸੇ ਆਹੁਦੇ ਤੇ ਬਣੇ ਰਹੇ। 2002 ਦੀ ਬਸੰਤ ਗੋਧਰਾ ਦੰਗਿਆਂ ਦੇ ਬਾਅਦ ਦੀ ਬਦਸੂਰਤ ਤਸਵੀਰ ਦੀ ਗਵਾਹ ਬਣੀ,ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ,ਸੈਂਕੜੇ ਹੀ ਲੋਕ ਗੁੰਮਸ਼ੁਦਾ ਹੋਏ ਅਤੇ ਕਈ ਜ਼ਿੰਦਗੀ ਭਰ ਲਈ ਅਪੰਗ ਅਤੇ ਜ਼ਖਮੀ ਹੋ ਗਏ- ਇਹਨਾਂ ਜਖਮਾਂ ਦੇ ਨਿਸ਼ਾਨ ਸਰੀਰਕ ਅਤੇ ਮਾਨਸਿਕ ਦੋਵੇਂ ਹੀ ਸਨ,ਘੱਟ ਗਿਣਤੀ ਫਿਰਕਿਆਂ 'ਤੇ ਇਸਦਾ ਦਰਦਨਾਕ ਅਸਰ ਸੀ। kI ਇਹ ਹਿੰਸਕ ਘਟਨਾ ਪਹਿਲਾਂ ਤੋਂ ਹੀ ਯੋਜਨਾਬੱਧ ਸੀ? ਕੀ ਇਹ ਰਾਜ ਦੀ ਪੇਚੀਦਗੀ ਸੀ? ਸੁਪਰੀਮ ਕੋਰਟ ਦੁਆਰਾ ਐਸ ਆਈ ਟੀ ਬਣਾਈ ਗਈ ਅਤੇ ਇਹਨਾਂ ਸਾਰੇ ਦੋਸ਼ਾਂ ਤੋਂ ਬਾ-ਇੱਜ਼ਤ ਬਰੀ ਕੀਤਾ ਗਿਆ ਸੀ। ਤਾਂ,ਕੀ ਗੁਜਰਾਤ ਨੇ ਇਹਨਾਂ ਸਾਲਾਂ ਵਿਚ ਅਸਲੋਂ ਤਰੱਕੀ ਕੀਤੀ? ਜਿਵੇਂ ਕਿ ਗੁਜਰਾਤ ਦੀ ਕਹਾਣੀ ਵਿਚ ਦਰਸਾਇਆ ਗਿਆ ਹੈ? ਹਾਂ,ਇਕ ਤਬਕੇ ਨੇ ਜ਼ਰੂਰ ਤਰੱਕੀ ਕੀਤੀ ਤੇ ਉਹ ਹਨ- ਮੋਦੀ ਦੇ ਸਰਮਾਏਦਾਰ ਦੋਸਤ।
ਸੰਨ 2014 ਵਿੱਚ ਯੋਗ ਅਤੇ ਭਰੋਸੇਯੋਗ ਵਿਰੋਧੀ ਚਿਹਰਿਆਂ ਦੀ ਕਮੀ ਹੋਣ ਕਰਕੇ ਮੋਦੀ ਪ੍ਰਸਿੱਧੀ ਦੀ ਬੇਮਿਸਾਲ ਲਹਿਰ 'ਤੇ ਸਵਾਰ ਹੋ ਕੇ ਆਪਣੀ ਮਰਦਾਨਗੀ ਭਰਪੂਰ ਸ਼ੈਲੀ ਸਮੇਤ 56 ਇੰਚ ਦੀ ਛਾਤੀ ਨਾਲ ਪ੍ਰਧਾਨ ਮੰਤਰੀ ਬਣੇ ਅਤੇ ਇਸ ਦੇ ਨਾਲ ਹੀ ਇਤਿਹਾਸ ਰੱਚਦੇ ਹੋਏ ਲਗਾਤਾਰ ਦੂਜੀ ਵਾਰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ। ਪਿਛਲੇ 7 ਸਾਲਾਂ ਦੀ ਕਾਰਜਸ਼ੈਲੀ ਨੇ ਸਾਨੂੰ ਇਹ ਦਿਖਾਇਆ ਹੈ- ਪਹਿਲਾ ਇਹ ਕਿ "ਮਨ ਕੀ ਬਾਤ" ਦਾ ਸੰਚਾਲਨ ਜਿੱਥੇ ਕਿਸੇ ਵੀ ਤਰ੍ਹਾਂ ਦੇ ਸੁਝਾਅ ਜਾਂ ਰਾਏ ਦੀ ਪੂਰਨ ਤੌਰ ਤੇ ਅਣਹੋਂਦ ਹੈ, ਦੂਜਾ ਹਿੰਸਕ ਸੰਚਾਲਨ- ਜਿਸ ਵਿਚ ਪੂਰਨ ਧਿਆਨ ਅਖੌਤੀ ਰਾਸ਼ਟਰਵਾਦ 'ਤੇ ਕੇਂਦਰਿਤ ਹੈ,ਜਿੱਥੇ ਅਦਿੱਖ ਦੁਸ਼ਮਣ ਦਾ ਹੱਥ ਸਾਨੂੰ ਧਮਕਾਉਣ ਵਿਚ ਹੁੰਦਾ ਹੈ ਅਤੇ ਉਹ ਲੋਕ ਜੋ ਬਹੁਗਿਣਤੀ ਹਿੰਦੂ ਰਾਸ਼ਟਰਵਾਦੀ ਨਾਹਰਾ "ਜੈ ਸ਼੍ਰੀ ਰਾਮ" ਨਹੀਂ ਬੋਲਦੇ ਉਹਨਾਂ ਨੂੰ ਦੇਸ਼ ਧਰੋਹੀ ਵੱਜੋਂ ਦੇਖਿਆ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਦੁਸ਼ਮਣਾਂ ਦੁਆਰਾ ਸਾਜਿਸ਼ ਰਚਣ ਦਾ ਇਕ ਹਿੱਸਾ ਕਿਹਾ ਜਾਂਦਾ ਹੈ। ਗਊ-ਮਾਸ ਨੂੰ ਲੈ ਕੇ ਅਤੇ ਲਵ-ਜਿਹਾਦ ਦੇ ਨਾਂ 'ਤੇ ਹੱਤਿਆਵਾਂ ਕਰਾਈਆਂ ਗਈਆਂ।ਐਨ ਆਰ ਸੀ ਅਤੇ ਆਰਟੀਕਲ 370 ਨੂੰ ਹਟਾਉਣ ਜਿਹੀਆਂ ਘਟਨਾਵਾਂ ਨਾਲ ਮੁਸਲਿਮ ਵਿਰੋਧੀ ਏਜੰਡਾ ਹੋਰ ਜ਼ਿਆਦਾ ਪਕੜ ਮਜਬੂਤ ਕਰ ਗਿਆ.
ਸਰਜੀਕਲ ਸਟਰਾਈਕ,ਨੋਟਬੰਦੀ ਅਤੇ 68 ਦਿਨ ਦਾ ਇਕਦਮ ਕੀਤਾ ਲਕਡਾਊਨ, ਲੋਕਾਂ ਦਾ ਇਕ ਜਗਾਹ ਤੋਂ ਦੂਜੀ ਜਗਾਹ ਜਾਣ ਦਾ ਸੰਕਟ, ਜਿਸਨੇ ਹਜ਼ਾਰਾਂ ਦੀ ਜਾਨ ਲੈ ਲਈ, ਵਰਗੇ ਫੈਸਲਿਆਂ ਨੂੰ ਜਬਰਦਸਤੀ ਸਾਡੇ ਉੱਤੇ ਥੋਪਿਆ ਗਿਆ ਪਰੰਤੂ ਇਸਦੀ ਗਿਣਤੀ ਕਦੇ ਵੀ ਕੀਤੀ ਨਹੀਂ ਗਈ ਕਿਉਂਕਿ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਲਿਆ ਹੀ ਨਹੀਂ ਜਾਂਦਾ ਅਤੇ ਇਹ ਦਰਸਾਉਂਦਾ ਹੈ ਕਿ ਕਿਉਂ ਇਸ ਨੁਕਸਾਨ ਦਾ ਕੋਈ ਵੀ ਰਿਕਾਰਡ ਦਰਜ ਨਹੀਂ ਕੀਤਾ ਗਿਆ ਨਾ ਹੀ ਕਿਸੇ ਮੰਤਰਾਲੇ ਕੋਲ ਇਸ ਦੀ ਸੰਖਿਆ ਦਰਜ ਹੈ. ਸਾਰੀਆਂ ਲੋਕਤੰਤਰੀ ਸੰਸਥਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਿਘਾਰਿਆ ਅਤੇ ਤਬਾਹ ਕੀਤਾ ਗਿਆ ਤਾਂ ਕਿ ਆਪਣੇ ਮਾਲਕਾਂ ਦੀ ‘ਸੇਵਾ’ ਕੀਤੀ ਜਾ ਸਕੇ ਫੇਰ ਚਾਹੇ ਉਹ ਪੱਤਰਕਾਰਿਤਾ ਹੋਵੇ,ਸੀ ਬੀ ਆਈ ਹੋਵੇ ਈ ਡੀ ਹੋਵੇ, ਜਾਂ ਫੇਰ ਇਨਕਮ ਟੈਕਸ ਵਿਭਾਗ ਹੋਵੇ, ਅਤੇ ਵੱਡੇ ਪੱਧਰ 'ਤੇ ਨਿਆਂਪਾਲਿਕਾ ਨੂੰ ਵੀ ਸਰਕਾਰ ਦੁਆਰਾ ਨਿਯੰਤਰਿਤ ਕੀਤਾ ਗਿਆ, ਜਿਸ ਵਿੱਚ ਉਪਰੋਕਤ ਸਾਰੇ ਹੀ ਸਰਕਾਰ ਦੇ ਹਾਂ-ਪੱਖੀ ਰਹੇ ਜਿੱਥੇ ਇਹ ਸਰਕਾਰ ਦੇ ਹੱਕ ਚ ਹੀ ਭੁਗਤੇ ਅਤੇ ਬੇਵਕੂਫੀ ਦਾ ਵਿਸਥਾਰ ਕੀਤਾ।ਕੌਣ ਨਹੀਂ ਜਾਣਦਾ ਸੀ ਕਿ ਬਾਬਰੀ ਮਸਜਿਦ ਕੇਸ ਵਿੱਚ ਕੀ ਫੈਸਲਾ ਹੋਏਗਾ? ਇਸ ਪਿਛੋਕੜ ਅਤੇ ਇਰਾਦੇ ਨਾਲ, ਆਰਡੀਨੈਂਸ ਦੇ ਜ਼ਰੀਏ ਚੱਲ ਰਹੀ ਮਹਾਂਮਾਰੀ ਦੇ ਵਿਚਕਾਰ 5 ਜੂਨ 2020 ਨੂੰ ਤਿੰਨ ਵਿਵਾਦਪੂਰਨ ਫਾਰਮ ਬਿੱਲ ਪੇਸ਼ ਕੀਤੇ ਗਏ।ਇਹੀ ਬਿੱਲ ਬਿਨਾਂ ਕਿਸੇ ਬਹਿਸ ਜਾਂ ਚਰਚਾ ਦੇ ਪਾਰਲੀਮੈਂਟ ਦੇ ਮਾਨਸੂਨ ਸੈਸ਼ਨ ਵਿਚ ਪਾਸ ਕੀਤੇ ਗਏ।ਇਹ ਬਿੱਲ ਭਾਰਤ ਦੀ ਖੇਤੀਬਾੜੀ ਦੇ ਮੁਹਾਂਦਰੇ ਵਿਚ ਕ੍ਰਾਂਤੀ ਲਿਆਉਣ ਅਤੇ ਕਿਸਾਨੀ ਭਾਈਚਾਰੇ ਦੀ ਖੁਸ਼ਹਾਲੀ ਲਿਆਉਣ ਵਾਲੇ ਆਖੇ ਗਏ? ਹੁਣ ਵੀ ਇਹੋ ਰੱਟਾ ਜਾਰੀ ਹੈ ਪਰ ਮੁਲਕ ਦਾ ਕਿਸਾਨ ਸੜਕਾਂ ਉਤੇ ਰੋਲ ਦਿੱਤਾ ਹੈ।
ਸੁਲ੍ਹਾ ਹੋਣ ਦੇ ਕੋਈ ਸੰਕੇਤ ਨਾ ਹੋਣ ਕਾਰਨ, ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਓਡੀਸ਼ਾ ਦੇ ਕਿਸਾਨ ਹੁਣ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਅਤੇ ਬਾਹਰੀ ਇਲਾਕਿਆਂ ਵਿਚ ਡੇਰਾ ਲਗਾਈ ਬੈਠੇ ਹਨ, ਜਿਥੇ ਉਨ੍ਹਾਂ ਦੇ ਦੁਸ਼ਮਣਾਂ ਵਿਚੋਂ ਇਕ ਕੜਾਕੇ ਦੀ ਠੰਡ ਸੀ।ਸੈਂਕੜੇ ਲੋਕਾਂ ਦੇ ਆਪਣੀ ਜਾਨ ਗਵਾਉਣ ਦਾ ਖਦਸ਼ਾ ਹੈ ਅਤੇ ਕੋਈ ਅਧਿਕਾਰਤ ਅੰਕੜੇ ਉਪਲਬਧ ਨਹੀਂ ਹਨ। 26 ਜਨਵਰੀ ਦੀ ਘਟਨਾ ਤੋਂ ਬਾਅਦ ਹੋਰ ਕਠੋਰ ਕਦਮ ਚੁੱਕੇ ਗਏ ਅਤੇ ਮੁਸ਼ਕਿਲ ਖੜੀਆਂ ਕੀਤੀਆਂ ਗਈਆਂ-ਪਾਣੀ ਅਤੇ ਬਿਜਲੀ ਦੀ ਸਪਲਾਈ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ।ਸੜਕਾਂ ਉੱਪਰ ਬੈਰੀਕੇਡ ਅਤੇ ਕਿੱਲ ਗੱਡੇ ਗਏ ਤਾਂ ਕਿ ਪੱਤਰਕਾਰ ਅਤੇ ਮੈਂਬਰ ਪਾਰਲੀਮੈਂਟ ਆਮ ਨਾਗਰਿਕਾਂ ਨੂੰ ਮਿਲਣ ਨਾ ਆ ਸਕਣ।ਕੀ ਅਸੀਂ ਲੋਕਤੰਤਰ ਦੀ ਉੱਚੀ ਚੋਟੀ 'ਤੇ ਪਹੁੰਚ ਚੁੱਕੇ ਹਾਂ?
ਮੋਦੀ ਜੋ ਕਿ ਇਹ ਬਿੱਲ ਆਪਣੇ ਸਰਮਾਏਦਾਰ ਦੋਸਤਾਂ ਦੇ ਜ਼ੋਰ ਪਾਉਣ ਤੇ ਲੈ ਕੇ ਆਏ ਹਨ ਉਹ ਇਹ ਭੁੱਲ ਗਏ ਕਿ ਪੰਜਾਬ, ਗੁਜਰਾਤ ਨਹੀਂ ਹੈ ਤੇ ਇੱਥੇ ਸਭ ਕੁਝ "ਧੰਦੇ" ਦੇ ਦ੍ਰਿਸ਼ਟੀਕੌਣ ਤੋਂ ਨਹੀਂ ਦੇਖਿਆ ਜਾਂਦਾ।ਪੰਜਾਬੀਆਂ ਦੀ ਜਮਾਤ ਯੋਧਿਆਂ ਦੀ ਜਮਾਤ ਹੈ।ਇਹਨਾਂ ਦਾ ਇਤਿਹਾਸ ਸੰਘਣੇ ਬਾਰਡਰਾਂ ਅਤੇ ਜੰਗਾਂ-ਯੁੱਗਾਂ ਦਾ ਇਤਿਹਾਸ ਹੈ ਜਿੱਥੇ ਇਹ ਉਹਨਾਂ ਚੀਜ਼ਾਂ ਲਈ ਲੜਦੇ ਰਹੇ ਹਨ ਜਿਹਨਾਂ 'ਤੇ ਇਹਨਾਂ ਦੇ ਆਪਣੇ ਹੱਕ ਹਨ-ਆਪਣੀ ਜ਼ਮੀਨ, ਆਪਣਾ ਮਾਣ, ਆਪਣੀ ਜੀਵੀਕਾ ਅਤੇ ਆਪਣੇ ਸਨਮਾਨ।ਪੰਜਾਬੀ,ਗੁਜਰਾਤੀਆਂ ਵਰਗੇ ਨਹੀਂ ਜਿਹਨਾਂ ਦੀ ਡਿਫੈਂਸ ਜਾਂ ਸਿਵਲ ਸੇਵਾਵਾਂ ਵਿੱਚ ਮੌਜੂਦਗੀ ਮੁਸ਼ਕਿਲ ਹੀ ਮਿਲਦੀ ਹੈ,ਪੰਜਾਬੀਆਂ ਨੇ ਹਮੇਸ਼ਾਂ ਸੀਮਾਵਾਂ ਨੂੰ ਬਾਹਰੀ ਹਮਲਾਵਰਾਂ ਤੋਂ ਸੁਰੱਖਿਅਤ ਕੀਤਾ ਹੈ,ਜਿਵੇਂ ਕਿ ਅਫਗਾਨਿਸਤਾਨ ਦੇ ਦੁੱਰਾਨੀ,ਸਿਕੰਦਰ ਜਾਂ ਫਿਰ ਈਸਟ ਇੰਡੀਆ ਕੰਪਨੀ।
ਸਭ ਤੋਂ ਪਹਿਲਾਂ ਸਿੱਖਾਂ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਗਵਾਈ ਹੇਠ ਮੁਗਲਾਂ ਖਿਲਾਫ ਹਥਿਆਰ ਚੁੱਕੇ ਸਨ। ਨੌਵੇਂ ਗੁਰੂ ਜਿਹਨਾਂ ਨੂੰ 'ਹਿੰਦ ਦੀ ਚਾਦਰ' ਕਿਹਾ ਜਾਂਦਾ ਹੈ, ਨੇ ਕਸ਼ਮੀਰI ਪੰਡਤਾਂ ਲਈ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ।ਮਾਰਸ਼ਲ ਕੌਮ ਦੇ ਹੋਣ ਕਰਕੇ ਪੰਜਾਬੀ ਕਦੇ ਵੀ ਦੁਸ਼ਮਣ ਦਾ ਸਾਹਮਣਾ ਕਰਨ ਤੋਂ ਨਹੀਂ ਡਰਦੇ ਅਤੇ ਆਪਣੇ ਹੱਕਾਂ ਲਈ ਲੜਨ ਵਾਸਤੇ ਉਤਸੁਕ ਰਹਿੰਦੇ ਹਨ।ਮੋਦੀ ਦਾ ਖੇਤੀਬਾੜੀ ਭਾਈਚਾਰੇ ਦਾ ਮੁਲਾਂਕਣ ਸਪੱਸ਼ਟ ਤੌਰ ‘ਤੇ ਖਰਾਬ ਹੋ ਗਿਆ ਅਤੇ ਉਸਦੀ ਵਪਾਰਕ ਮਾਨਸਿਕਤਾ ਜੋ ਮੁਨਾਫੇ ਅਤੇ ਘਾਟੇ ਦੇ ਪੱਖ ਤੋਂ ਹਰ ਚੀਜ ਨੂੰ ਵੇਖਦੀ ਹੈ, ਉਹ ਮੁੱਧੇ ਮੂੰਹ ਡਿੱਗੀ ਹੈ।ਹਾਰ ਮੰਨਣ ਜਾਂ ਮੰਗ ਮੰਨਣ ਵਿਚ ਸਰਕਾਰ ਅਸਮਰੱਥ ਹੈ।ਮਨੁੱਖੀ ਅਧਿਕਾਰਾਂ ਦੀ ਭਾਰੀ ਉਲੰਘਣਾ, ਨਜ਼ਰਬੰਦੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਧਿਆਨ ਖਿੱਚਿਆ ਹੈ ਅਤੇ ਇਸ ਫਾਸੀਵਾਦੀ ਸ਼ਾਸਨ' ਚ ਸਹਿਜ ਅਸੁਰੱਖਿਆ ਨੇ ਕ੍ਰਿਕਟ ਟੀਮਾਂ ਅਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੂੰ ਸ਼ਾਮਲ ਕਰਕੇ ਜਵਾਬ ਦਿੱਤਾ ਹੈ।
ਪਰ ਹੁਣ ਲੜਾਈ ਸ਼ੁਰੂਆਤੀ ਦੌਰ ਦੇ ਮਕਸਦ ਤੋਂ ਵੀ ਕਿਤੇ ਅੱਗੇ ਜਾ ਪਹੁੰਚੀ ਹੈ,ਇਹ ਲੜਾਈ ਹੁਣ ਬੋਲਣ ਅਤੇ ਪ੍ਰਗਟਾਉਣ ਦੀ ਆਜ਼ਾਦੀ, ਲੋਕ ਤੰਤਰਿਕ ਸਿਧਾਂਤਾਂ ਦੀ ਹੈ ਜੋ ਕਿ ਭਾਵੁਕ ਹੋ ਕੇ ਰੋਂਦਿਆਂ ਹੋਈਆਂ 25 ਸਾਲਾਂ ਨਵਰੀਤ ਸਿੰਘ ਦੇ ਦਾਦਾ ਜੀ ਸ।ਹਰਦੀਪ ਸਿੰਘ ਨੇ ਕਿਹਾ ਜੋ ਕਿ ਅਸਟ੍ਰੇਲੀਆ ਤੋਂ ਇਸ ਪ੍ਰਦਰਸ਼ਨ ਵਿੱਚ ਹੋਣ ਆਇਆ ਸੀ ਅਤੇ 26 ਜਨਵਰੀ ਨੂੰ ਆਪਣੀ ਜਾਨ ਗਵਾ ਬੈਠਾ।ਉਹਨਾਂ ਕਿਹਾ,'ਇਹ ਆਜ਼ਾਦੀ ਦੀ ਦੂਜੀ ਲੜਾਈ ਹੈ,ਇਹਦੇ ਲਈ ਸ਼ਹਾਦਤਾਂ ਦੇਣੀਆਂ ਪੈਣਗੀਆਂ ਤੇ ਇਸ ਮੋਰਚੇ ਵਿਚ ਸ਼ਹੀਦ ਹੋ ਗਏ ਯੋਧਿਆਂ ਨੂੰ ਪਰਣਾਮ ਹੈ।
-
ਨਿੰਦਰ ਘੁਗਿਆਣਵੀ, ਲੇਖਕ ਤੇ ਕਾਲਮਨਿਸਟ
ninder_ghugianvi@yahoo.com
+919417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.