ਜਾ ਰਿਹਾ ਸਾਂ ਇਕ ਦਿਨ ਮੈਂ ਵਿੱਚ ਬਾਜ਼ਾਰ
ਸੜਕ ਵਿਚ ਵੇਖੀ ਇਕ ਮੁਟਿਆਰ,
ਮਿੱਟੀ ਰੰਗਾ ਰੰਗ ਸੀ ਉਸਦਾ
ਕੱਪੜੇ ਸਨ ਉਸਦੇ ਤਾਰ ਤਾਰ
ਬੁੱਲੀਆਂ ਉਤੇ ਲਾਲੀ ਨਿੰਮੀ ਨਿੰਮੀ
ਛਾਤੀਆਂ ਵਿੱਚ ਸੀ ਅੱਧ ਉਭਾਰ.
ਹਾਏ ਬਾਏ ਉਹ ਸਭ ਨੂੰ ਕਰਦੀ
ਕਦੇ ਰੋਂਦੀ ਤੇ ਕਦੇ ਉਹ ਹੱਸਦੀ,
ਸੜਕ ਤੇ ਜਾਂਦਾ ਵੇਖ ਕੋਈ ਲਗਾੜਾ
ਜਾ ਫਿਰ ਉਚੀ ਉੱਚੀ ਗਾਲ੍ਹਾਂ ਕੱਢਦੀ.
ਸੋਚਾਂ ਮੈਂ ਕਿਉਂ ਹੈ,ਉਹ ਇੰਝ ਕਰਦੀ
ਉਂਝ ਤਾਂ ਲੱਗੇ ਕਿਸੇ ਚੰਗੇ ਘਰ ਦੀ
ਉਮਰ ਉਸਦੀ ਅੱਗ ਦੀ ਕਾਹਤੋ
ਸੜਕਾਂ ਉਤੇ ਫਿਰਦੀ ਠਰਦੀ.
ਜ਼ਦ ਮੈਂ ਉਸ ਦੇ ਕੋਲ ਗਿਆ ਤਾਂ
ਕਹਿੰਦੀ ਬੋਲ ਜੇ ਲੱਭੀ ਥਾਂ ਤਾਂ
ਰਾਤ ਗੁਜ਼ਾਰੂ ਅੱਗ ਤੇਰੀ ‘ਤੇ
ਦੇਵੇਂ ਜੇ ਇਕ ਟੁੱਕ ਖਵਾ ਤਾਂ.
ਕਿਹਾ ਮੈਂ ਸੁਣ ਹਾਲਾਤ ਦੀ ਮਾਰੀ
ਮੈਂ ਨਹੀਂ ਹਾਂ ਜਿਸਮ ਵਪਾਰੀ
ਪਰ ਤੇਰੀ ਇਸ ਦਸ਼ਾ ਨੇ ਮੇਰੇ
ਦਿਲ ਵਿਚ ਬਾਲ਼ੀ ਹੈ ਚੰਗਿਆੜੀ
ਜੇ ਚਾਹੇ ਤਾਂ ਦੱਸ ਦੇ ਮੈਨੂੰ
ਵਿਥਿਆ ਆਪਣੀ ਸਾਰੀ ਦੀ ਸਾਰੀ.
ਅੱਗੋਂ ਬੋਲੀ ਸੁਣ ਕੇ ਵੀ ਤੂੰ ਕੀ ਕਰੇਗਾ
ਹਮਦਰਦੀ ਦੇ ਚਾਰ ਕੇ ਹੰਝੂ ਕੇਰ ਦੇਵੇਗਾ
ਜਾਂ ਫਿਰ ਝੂਠਾ ਜਿਹਾ ਦਿਲਾਸਾ ਦੇ ਕੇ
ਫਿਰ ਤੂੰ ਆਪਣੇ ਰਾਹ ਪਵੇਗਾ.
ਫਿਰ ਜੇ ਤੂੰ ਸੁਣਨਾ ਚਾਵ੍ਹੇ
ਆ ਬਹਿਨੇ ਆਂ ਉਸ ਨਿੰਮ ਦੀ ਛਾਵੇਂ.
ਮਾਂ ਬਾਪ ਦੀ ਸਾਂ ਮੈਂ ਲਾਜ ਦੁਲਾਰੀ
ਘਰ ਸੀ ਬਹੁਤ ਗਰੀਬੀ ਤੇ ਲਾਚਾਰੀ
ਮਿੱਟੀ ਦੇ ਨਾਲ ਮਿੱਟੀ ਹੁੰਦੀ
ਸਾਰਾ ਦਿਨ ਸੀ ਮਾਂ ਵਿਚਾਰੀ
ਹਾਲਾਤ ਵੇਖ ਮੈਂ ਸੋਚਿਆ
ਬਣਾ ਉਸਦੀ ਕੋਈ ਸਾਹਾਰੀ.
ਇਸ ਲਈ ਮਾਂ ਦੇ ਨਾਲ ਸਾਂ ਜਾਂਦੀ
ਹਰ ਕੰਮ ਦੇ ਵਿੱਚ ਹੱਥ ਵਟਾਂਦੀ
ਸਾਰੇ ਦਿਨ ਦੇ ਕੰਮ ਮੁਕਾ ਕੇ
ਆਥਣ ਵੇਲੇ ਘਰ ਨੂੰ ਆਉਂਦੀ.
ਆਉਂਦੀ ਸਾਂ ਇਕ ਦਿਨ ਮੈਂ ਸੰਧਿਆ ਵੇਲੇ
ਚੁੱਕ ਕੇ ਮੈਨੂੰ ਲੈ ਗਏ ਕੁਝ ਜਿਸਮ ਲੁਟੇਰੇ.
ਮੈਂ ਚੀਕੀ ਮੈਂ ਰੋਈ ਕੁਰਲਾਈ
ਮੱਦਦ ਲਈ ਆਇਆ ਨਾ ਕਾਈ
ਅੰਗ ਅੰਗ ਉਹਨਾਂ ਨੋਚਿਆ ਮੇਰਾ
ਬਣਿਆ ਵੈਰੀ ਸੀ ਉਹ ਹਨੇਰਾ.
ਮੈਂ ਚੀਕੀ ਮੈਂ ਰੋਈ ਕੁਰਲਾਈ
ਦੁੱਖ ਮੇਰੇ ਨਾ ਕਿਤੇ ਹੋਈ ਸੁਣਵਾਈ
ਛੱਡ ਗਏ ਫਿਰ ਮਾਂ ਬਾਪ ਤੇ ਭਾਈ
ਹੋ ਮਜ਼ਬੂਰ ਇਹ ਸੜਕ ਤੇ ਆਈ
ਇਹੀ ਸੀ ਮੇਰੀ ਵਿਥਿਆ ਭਾਈ.
ਦੇ ਦਿਲਾਸਾ ਮੈਂ ਮੱਲੀਆਂ ਰਾਹਾਂ
ਨਾਲੇ ਇਸ ਦੇਸ਼ ਨੂੰ ਲਾਹਨਤ ਪਾਵਾਂ
ਹਵਸ ਦਾ ਜਿਥੇ ਨੇ ਸ਼ਿਕਾਰ ਹੁੰਦੀਆਂ
ਧੀਆਂ ਭੈੈਣਾਂ ਜਾਂ ਫਿਰ ਮਾਵਾਂ.
ਮੈਂ ਵੀ ਬੇਸ਼ੱਕ ਲਾਚਾਰ ਬੜਾ ਸਾਂ
ਤਾਂ ਹੀ ਤਾਂ, ਸੜਕ ਵਿਚਕਾਰ ਖੜ੍ਹਾ ਸਾਂ
ਸਮਝ ਨਾ ਆਵੇ ਕਿਧਰ ਜਾਵਾਂ
ਕਿਥੋਂ ਉਸਨੂੰ ਨਿਆਂ ਦਵਾਵਾਂ ?
-
ਗੁਰਪਿਆਰ ਹਰੀ ਨੌ, ਲੇਖਕ
Mr.singhpau@gmail.com
9592431999
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.