ਕਿਸਾਨਾਂ ਦੇ ਹੱਕ ਵਿੱਚ ਨਵੇਕਲੀ ਪਹਿਲ ਕਰਦੇ ਹੋਏ ਪੰਜਾਬ ਵਾਸੀਆਂ ਨੂੰ ਨਵੇਂ ਖੇਤੀ ਬਿੱਲਾਂ ਦੇ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਨੂੰ ਸਮਰਥਨ ਦੇਣ ਲਈ ਆਪਣੇ-ਆਪਣੇ ਘਰਾਂ ਤੇ ਭਾਰਤੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ' ਦੇ ਝੰਡੇ ਲਹਿਰਾਉਣੇ ਚਾਹੀਦੇ ਹਨ ਤਾਂ ਜੋਂ ਕਿਸਾਨੀ ਸੰਘਰਸ਼ ਨੂੰ ਹੋਰ ਬਲ ਮਿਲ਼ ਸਕੇ, ਇਹ ਸੰਘਰਸ਼ ਹੁਣ ਪੰਜਾਬ ਦਾ ਨਾ ਹੋ ਕੇ ਪੂਰੇ ਦੇਸ਼ ਦੇ ਲੋਕਾਂ ਦਾ ਸੰਘਰਸ਼ ਬਣ ਚੁੱਕਾ ਹੈ, ਹੁਣ ਤੱਕ ਦੀਆ ਕੇਂਦਰ ਸਰਕਾਰ ਨਾਲ ਹੋਈਆਂ ਮੀਟਿੰਗਾਂ ਤਕਰੀਬਨ ਬੇਨਤੀਜਾ ਹੀ ਰਹੀਆਂ, ਸਰਕਾਰ ਕਿਸਾਨਾਂ ਦੀਆਂ ਮੰਗਾਂ ਅਣਗੌਲਿਆ ਕਰ ਅੰਦੋਲਨਕਾਰੀਆਂ ਨੂੰ ਤੰਗ ਪਰੇਸ਼ਾਨ ਕਰਨ ਤੇ ਲੱਗੀ ਹੋਈ ਹੈ , ਹੁਣ ਇਸ ਕਿਸਾਨ ਸੰਘਰਸ਼ ਦੀ ਗੂੰਜ ਵਿਦੇਸ਼ਾਂ ਤੱਕ ਪਹੁੰਚ ਗਈ ਹੈ, ਦੇਸ਼ਾ, ਵਿਦੇਸ਼ਾ ਤੋਂ ਭਾਰੀ ਸਮਰਥਨ ਕਾਰਨ ਕਿਸਾਨਾਂ ਦਾ ਉਤਸ਼ਾਹ ਵਧਿਆ ਹੈ। ਸਾਨੂੰ ਸਭ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਇਸ ਸੰਘਰਸ਼ ਵਿੱਚ ਆਪਣਾ ਬਣਦਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ, ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਜੋ ਝੰਡਾ ਪੰਜਾਬ ਦੀ ਧਰਤੀ ਤੋਂ ਲਹਿਰਾਇਆ ਇਸ ਹੇਠ ਪੂਰਾ ਦੇਸ਼ ਇਕੱਠਾ ਹੋ ਗਿਆ, ਹੁਣ ਖੇਤੀ ਕਾਨੂੰਨਾਂ ਦੀ ਲੜਾਈ ਪੰਜਾਬੀਆਂ ਦੀ ਨਹੀਂ ਬਲਕਿ ਪੂਰੇ ਭਾਰਤ ਦੀ ਲੜਾਈ ਬਣ ਗਈ ਹੈ, ਇਹ ਲੜਾਈ ਹੈ ਮਜ਼ਦੂਰ ਦੀ, ਕਿਸਾਨ ਦੀ, ਨੋਜਵਾਨ ਦੀ ਤੇ ਇਹ ਲੜਾਈ ਹੈ ਹੋਂਦ ਦੀ, ਪਛਾਣ ਦੀ ! ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਸਾਨੂੰ ਕਿਸਾਨ ਆਗੂਆਂ ਦਾ ਡੱਟ ਕੇ ਸਾਥ ਦੇਣਾ ਚਾਹੀਦਾ ਹੈ। ਕਿਸਾਨ ਆਗੂਆਂ ਵੱਲੋਂ ਸਿੰਘੂ ਬਾਰਡਰ ਵਿਖੇ ਸ਼ਾਂਤਮਈ ਤਿਰੰਗਾ ਮਾਰਚ ਕੱਢਿਆ ਗਿਆ। ਲਾਹਰਿਓਂਦੇ ਤਿਰੰਗੇ ਨਾਲ ਨਿਕਲੀ ਸ਼ਾਂਤਮਈ ਤਿਰੰਗਾ ਮਾਰਚ ਕਿਸਾਨਾ ਦੀ ਦੇਸ਼ ਪ੍ਰਤੀ ਦੇਸ਼ ਭਗਤੀ, ਭਾਈ ਚਾਰਕ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀ ਨਜ਼ਰ ਆਈ, ਇਸੇ ਤਰਾਂ ਦੂਜੇ ਪਾਸੇ ਟਿਕਰੀ ਬਾਰਡਰ 'ਤੇ ਵੀ ਕਿਸਾਨ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਸ਼ਾਂਤਮਈ ਤਿਰੰਗਾ ਮਾਰਚ ਕਰਕੇ ਏਕਤਾ ਅਤੇ ਦੇਸ਼ ਭਗਤੀ ਦਾ ਪਰਿਚੈ ਦਿੱਤਾ। ਦੂਜੇ ਪਾਸੇ ਸਰਕਾਰ ਇਸ ਕਿਸਾਨ ਅੰਦੋਲਨ ਨੂੰ ਹਰ ਹੀਲਾ-ਵਸੀਲਾ ਕਰ ਦਬਾਉਣਾ ਚਾਹੁੰਦੀ ਹੈ, ਜੋ ਕੇ ਮਨੁੱਖੀ ਅਧਿਕਾਰਾਂ ਦਾ ਸਿੱਧੇ ਰੂਪ ਵਿਚ ਘਾਣ ਹੈ। ਇਸ ਅੰਦੋਲਨ ਵਿਚ ਹੁਣ ਤਕ ਤਕਰੀਬਨ 200 ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਤਕਰੀਬਨ 70-75 ਦਿਨ ਅੰਦੋਲਨ ਨੂੰ ਹੋ ਗਏ ਹਨ। ਇਸ ਅੰਕੜੇ ਦੇ ਹਿਸਾਬ ਨਾਲ ਹਰ ਰੋਜ਼ ਤਕਰੀਬਨ ਤਿੰਨ ਕਿਸਾਨ ਸ਼ਹੀਦੀ ਪਾਅ ਰਹੇ ਹਨ ਕੀ ਕੋਈ ਦੱਸ ਸਕਦਾ ਕਿ ਇਨ੍ਹਾਂ ਮੋਤਾਂ ਦਾ ਜ਼ੁਮੇਵਾਰ ਕੌਣ ਹੈ? ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਆਪਣੇ ਦੇਸ਼ ਦੇ ਨਾਗਰਿਕਾਂ ਦਾ ਖਿਆਲ ਰੱਖੇ? ਕੀ ਕਿਸਾਨ ਇਸ ਦੇਸ਼ ਦੇ ਨਹੀਂ? ਕੀ ਇਹ ਦੇਸ਼ ਕਿਸਾਨਾਂ ਦਾ ਨਹੀਂ? ਇੱਕ 56 ਸਾਲਾ ਆਦੀਵਾਸੀ ਮਹਿਲਾ ਕਿਸਾਨ ਸੀਤਾਬਾਈ ਤਾਡਵੀ ਜੋ ਮਹਾਰਾਸ਼ਟਰ ਤੋਂ ਦਿੱਲੀ ਕਿਸਾਨ ਅੰਦੋਲਨ ਵਿਚ ਪ੍ਰਦਰਸ਼ਨ ਕਰਨ ਲਈ ਆਈ ਸੀ ਉਹ ਵੀ ਸ਼ਹੀਦੀ ਪਾਅ ਗਈ , ਇਹ ਸਭ ਦਰਸਾਉਂਦਾ ਹੈ ਕਿ ਸਰਕਾਰ ਦੀ ਹਉਮੈ ਮਨੁੱਖੀ ਜਾਨਾਂ ਦੀ ਕੀਮਤ ਨਾਲੋਂ ਕਿਤੇ ਵੱਡੀ ਹੈ। ਲੋੜ ਹੈ ਇਸ ਸਮੇਂ ਉਨ੍ਹਾਂ ਸੰਸਥਾਵਾਂ ਨੂੰ ਹਾਂਅ ਦਾ ਨਾਰਾ ਮਾਰਨ ਦਾ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਹਨ
ਗਾਜ਼ੀਪੁਰ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ 'ਤੇ ਭਾਰੀ ਮੁਸ਼ਕਲਾ ਦੇ ਬਾਵਜੂਦ ਅੰਦੋਲਨ ਜਾਰੀ ਰੱਖਿਆ ਹੋਇਆ ਹੈ ਉਨ੍ਹਾਂ ਦੇ ਹੌਸਲੇ ਨੂੰ, ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਰਾਤੋ ਰਾਤ ਕਿਸਾਨ ਅੰਦੋਲਨ ਚ ਜੋ ਨਵੀਂ ਊਰਜਾ ਪੈਦਾ ਕੀਤੀ ਉਹ ਕੋਈ ਸੂਜਵਾਨ ਤੇ ਸੁਲਜਿਆ ਆਗੂ ਹੀ ਕਰ ਸਕਦਾ ਹੈ, ਗਾਜ਼ੀਪੁਰ ਬਾਰਡਰ 'ਤੇ ਅੰਦੋਲਨ ਕਰ ਰਹੇ ਕਿਸਾਨ ਆਗੂਆਂ ਨੇ ਪੁਲਿਸ ਦੇ ਵਰਤਾਵੇ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ। ਪ੍ਰਸ਼ਾਸ਼ਨ ਨੂੰ ਇਸ ਤਰ੍ਹਾਂ ਕਿਸਾਨ ਨੇਤਾਵਾਂ ਅਤੇ ਅੰਦੋਲਨ ਕਰ ਰਹੇ ਕਿਸਾਨ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕਰਨਾ ਚਾਹੀਦਾ ਹੈ , ਇਹ ਕਿਸਾਨ ਅੰਦੋਲਨ ਹੁਣ ਸੀਮਿਤ ਨਹੀਂ ਰਿਹਾ, ਇਹ ਇਕ ਦੇਸ਼ ਵਿਆਪੀ ਅੰਦੋਲਨ ਬਣ ਚੁੱਕਾਂ ਹੈ, ਪੰਜਾਬ, ਹਰਿਆਣਾ ਹੀ ਨਹੀਂ ਬਲਕਿ ਪੂਰਾ ਦੇਸ਼ ਇਸ ਕਿਸਾਨ ਅੰਦੋਲਨ ਲਈ ਇਕਜੁੱਟ ਹੈ। ਪ੍ਰੰਤੂ ਦਿੱਲੀ ਦੇ ਸਿੰਘੂ ਬਾਡਰ 'ਤੇ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਥਾਨਕ ਲੋਕਾਂ ਦੇ ਰੂਪ ਵਿਚ ਆਏ ਕੁਝ ਲੋਕਾਂ ਨੇ ਉੱਥੇ ਆਕੇ ਵਿਰੋਧ ਕੀਤਾ,ਉਹ ਕੌਣ ਹਨ ਇਹ ਸਮਜ਼ਨਾ ਪਵੇਗਾ , ਸੂਝਵਾਨ ਕਿਸਾਨ ਆਗੂਆਂ ਦੀ ਬਦੌਲਤ ਹੁਣ ਮੁੜ ਕਿਸਾਨੀ ਅੰਦੋਲਨ ਸਿਖਰਾਂ ਤੇ ਪੁੱਜ ਗਿਆ ਹੈ
-
ਹਰਮਨਪ੍ਰੀਤ ਸਿੰਘ, ਵਾਤਾਵਰਣ ਪ੍ਰੇਮੀ
harmansabi1@gmail.com
9855010005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.