ਪੰਜਾਬੀ ਭਾਸ਼ਾ ਦੀ ਬੋਲਚਾਲ ਅਤੇ ਅਲੋਪ ਹੁੰਦੇ ਸ਼ਬਦ ਪੰਜਾਬੀ ਵਿਰਸਾ ਦੇ ਨਾਮ ਤੇ ਅੱਜ ਹਰ ਕੋਈ ਆਪਣਾ -ਆਪਣਾ ਕਿਰਦਾਰ ਨਿਭਾਅ ਰਿਹਾ ਹੈ ਪਰ ਜੋ ਲੋਕ ਅਸਲ ਵਿੱਚ ਪੰਜਾਬੀ ਬੋਲੀ, ਪੰਜਾਬੀ ਸ਼ਬਦ, ਪੰਜਾਬੀ ਵਿਰਸਾ ਸਾਂਭ ਰਹੇ ਨੇ ਉਨ੍ਹਾਂ ਦਾ ਜ਼ਿਕਰ ਹੋਣਾ ਬਹੁਤ ਲਾਜ਼ਮੀ ਹੈ ਕਿਉਂਕਿ ਉਹ ਲੋਕ ਹੀ ਅਸਲ ਵਿਚ ਸਾਡੇ ਬੱਚਿਆਂ ਨੂੰ ਪੰਜਾਬੀ ਬੋਲੀ ਦੀ ਹਰ ਨਿੱਕੀ-ਨਿੱਕੀ ਗੱਲ ਤੋਂ ਜਾਣੂ ਕਰਵਾਉਂਦੇ ਹਨ ਪੰਜਾਬੀ ਦਾ ਮੂਲ ਰੂਪ ਕੀ ਹੈ?
ਸਾਡੀ ਬੋਲੀ ਕਿਵੇਂ ਏਨੀ ਅਮੀਰ ਹੈ, ਉਹ ਪੰਜਾਬੀ ਦੇ ਅਸਲ ਰਾਖੇ ਸਾਡੇ ਪੰਜਾਬੀ ਅਧਿਆਪਕ ਹਨ ਜੋ ਸਾਡੇ ਬੱਚਿਆਂ ਨੂੰ ਸਾਡੀਆਂ ਜੜਾਂ ਨਾਲ ਜੋੜੀ ਬੈਠੇ ਹਨ, ਪਰ ਪੰਜਾਬੀ ਸਮਾਜ ਏਸ ਗੱਲ ਨੂੰ ਅਣਗੌਲਿਆਂ ਕਰ ਰਿਹਾ ਹੈ ਪੰਜਾਬੀ ਸੱਭਿਆਚਾਰ ਪੰਜਾਬੀ ਗੀਤ ਬਾਰੇ ਗੱਲ ਕਰਦੇ ਹਾਂ ਪਰ ਪੰਜਾਬੀ ਭਾਸ਼ਾ ਸਿਖਾਉਣ ਬਾਰੇ ਸੋਚਦੇ ਨਹੀਂ ਆਉ ਏਸ ਪਾਸੇ ਗੌਰ ਨਾਲ ਸੋਚੀਏ, ਅੱਜ ਕੱਲ ਸਾਰੇ ਸਕੂਲਾਂ ਵਿਚ ਅਗਰੇਜੀ ਸਿਖਾਉਣ ਦੀ ਹੋੜ ਲੱਗੀ ਹੋਈ ਹੈ ਅਤੇ ਸਕੂਲ ਵਿਚ ਬੋਲ ਚਾਲ ਦੀ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਨੇ ਲੈ ਲਈ ਹੈ ਕੁਝ ਅਜਿਹੀਆਂ ਗੱਲਾਂ ਜੋ ਉਹ ਵਿਚਾਰਨਯੋਗ ਹਨ- ਮੈਂ ਕੁਝ ਦਿਨ ਪਹਿਲਾਂ ਇੱਕ ਬੱਚੇ ਨੂੰ ਪੰਜਾਬੀ ਆਨਲਾਈਨ ਕਲਾਸ ਲਗਾਉਂਦੇ ਦੇਖਿਆ ਉਸ ਕਲਾਸ ਵਿਚ ਪੰਜਾਬੀ ਅਧਿਆਪਕ ਕਿਤਾਬ ਲਿਖੀ ਪੰਜਾਬੀ ਤੋ ਬਿਨਾਂ ਇਕ ਸ਼ਬਦ ਵੀ ਨਹੀਂ ਬੋਲ ਰਿਹਾ ਜਿਵੇਂ ਜਿਵੇਂ ਬੱਚੇ ਦੀ ਵਾਰੀ ਆਉਂਦੀ ਸੀ ਅਧਿਆਪਕ ਉਨ੍ਹਾਂ ਨੂੰ ਹਿੰਦੀ ਵਿੱਚ ਸੰਬੋਧਨ ਕਰ ਰਹੇ ਸੀ ਅਧਿਆਪਕਾਂ ਦੀ ਗਰਦਨ ਤੇ ਵੀ ਅੱਜ ਕੱਲ ਸਕੂਲ ਕਮੇਟੀ ਨਾਮੀ ਤਲਵਾਰ ਲਟਕਦੀ ਹੈ ਕਿ ਤੁਸੀਂ ਆਪਣੀ ਜਮਾਤ ਵਿਚ ਪੰਜਾਬੀ ਨਹੀਂ ਬੋਲ ਸਕਦੇ ਜੇਕਰ ਅਸੀਂ ਪੰਜਾਬ ਦੇ ਸਕੂਲਾਂ ਵਿਚ ਹੀ ਪੰਜਾਬੀ ਨਹੀਂ ਬੋਲ ਸਕਦੇ ਤਾਂ ਦੁਨੀਆਂ ਦੇ ਹੋਰ ਕੋਨਿਆਂ ਉੱਤੇ ਹਨੇਰੀ ਵਿੱਚ ਹਨੇਰੀ ਵਿਚ ਦੀਵਾ ਜਗਾਉਣ ਦੇ ਬਰਾਬਰ ਹੈ , ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਕਾਲਜ ਵਿੱਚ ਬਹੁਤੇ ਵਿਦਿਆਰਥੀ ਪੰਜਾਬੀ ਦੀ ਐਮ ਏ ਹੁੰਦੇ ਸੀ ਅੱਜ ਕੱਲ੍ਹ , ਕਾਲਜ ਵਿੱਚ ਪੰਜਾਬੀ ਹੈ ਤਾ ਕੀ ਪੜ੍ਹਨ ਵਾਲਾ ਨਹੀਂ ਦਿਸਦਾ ਜੇਕਰ ਇਸ ਤਰਾਂ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬੀ ਅਧਿਆਪਕ ਨਹੀਂ ਮਿਲਣੇ ਅਤੇ ਸਾਡੇ ਬੱਚੇ ਪੰਜਾਬੀ ਮਾਂ ਬੋਲੀ ਦੇ ਅਮੀਰ ਵਿਰਸੇ ਤੋਂ ਕਿਵੇਂ ਜਾਣੂ ਹੋਣਗੇ ਅਸੀਂ ਉਹਨਾਂ ਨੂੰ ਪੰਜਾਬੀ ਗੀਤ ਸੁਨਾ ਤੇ ਪੰਜਾਬੀ ਨਾਲ ਨਹੀਂ ਜੋੜ ਸਕਦੇ , ਉਹ ਹਰ ਨਿੱਕੀ-ਨਿੱਕੀ ਗੱਲ ਜਿਵੇਂ ਪੰਜਾਬੀ ਅਖਾਣਾਂ ਪੰਜਾਬੀ ਮੁਹਾਵਰੇ ਪੰਜਾਬੀ ਵਿਆਕਰਣ ਪੰਜਾਬੀ ਬੋਲਚਾਲ ਦੇ ਸ਼ਬਦ ਹਰ ਉਹ ਚੀਜ਼ ਜੋ ਸਾਨੂੰ ਪੰਜਾਬੀ ਭਾਸ਼ਾ ਨਾਲ ਜੋੜਦੀ ਹੈ , ਉਹ ਸਿਰਫ ਤੇ ਸਿਰਫ ਲੇਖ ਪੰਜਾਬੀ ਅਧਿਆਪਕ ਹੀ ਸਿਖਾ ਸਕਦਾ ਹੈ , ਆਓ ਪੰਜਾਬੀ ਨੂੰ ਉਹਦਾ ਬਣਦਾ ਮਾਣ ਦਵਾਈਏ ਪੰਜਾਬੀ ਦੇ ਇਨ੍ਹਾਂ ਹੀਰਿਆਂ ਨੂੰ ਸਾਂਭ ਕੇ !
-
ਚਰਨਜੀਤ ਝੱਖੜਵਾਲਾ ਜਗਰਾਓਂ, ਲੇਖਕ
*****************
+91 76966 50095
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.