ਪੰਜਾਬ, ਹਰਿਆਣਾ, ਯੂ. ਪੀ. ਅਤੇ ਹੋਰ ਅਲੱਗ-ਅਲੱਗ ਸੂਬਿਆਂ ਤੋਂ ਵੱਡੇ ਪੱਧਰ ’ਤੇ ਟਰੈਕਟਰ ਕਾਫ਼ਲੇ ਦਿੱਲੀ ਵੱਲ ਕੂਚ ਕਰਨ ਲੱਗੇ ਹਨ। ਕਿਸਾਨਾਂ ਦੇ ਨਾਲ-ਨਾਲ ਹਰ ਵਰਗ ਦੇ ਲੋਕ ਇਸ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਲਈ ਬੇਤਾਬ ਹਨ। ਸਰਕਾਰ ਕਈ ਮਹੀਨਿਆਂ ਤੋਂ ਸੀਤ-ਲਹਿਰ ਦੀਆਂ ਰਾਤਾਂ ਵਿੱਚ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਬਰ ਪਰਖ ਰਹੀ ਹੈ। ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਅੱਗੇ ਪਾਉਣ ਦੀ ਪੇਸ਼ਕਸ਼ ਤੇ, ਕਿਸਾਨ ਜਥੇਬੰਦੀਆਂ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੀਆਂ ਫਸਲਾਂ 'ਤੇ ਐਮ.ਐਸ.ਪੀ. ਲਈ ਇਕ ਕਾਨੂੰਨ ਲਾਗੂ ਕਰਨ ਨੂੰ ਇਸ ਅੰਦੋਲਨ ਦੀਆਂ ਮੁੱਖ ਮੰਗਾਂ ਵਜੋਂ ਦੁਹਰਾਇਆ। ਕਿਸਾਨੀ ਅੰਦੋਲਨ ਨਾਲ ਜੁੜਦੇ ਲੋਕ ਜਿੱਥੇ ਆਪਣੇ ਆਪ ਨੂੰ ਭਾਗਾਂ ਵਾਲਾ ਦੱਸਦੇ ਹਨ, ਉਥੇ ਹੀ ਕੇਂਦਰ ਸਰਕਾਰ ਖ਼ਿਲਾਫ਼ ਵੀ ਦਿਨੋ ਦਿਨ ਲੋਕ ਦਾ ਰੋਹ ਵਧਦਾ ਜਾ ਰਿਹਾ ਹੈ। ਇਸੇ ਤਰਾਂ ਮਜਦੂਰ ਵਰਗ ਵੀ ਪਹਿਲੇ ਦਿਨ ਤੋਂ 'ਕਿਸਾਨ ਅੰਦੋਲਨ' ਦਾ ਹਿੱਸਾ ਬਣੇ ਹੋਏ ਹਨ ਤੇ ਹੁਣ ਵੱਡੇ ਕਾਫਲਿਆਂ ਰਾਹੀਂ ਦਿੱਲੀ ਮੋਰਚੇ ’ਚ ਸ਼ਮੂਲੀਅਤ ਨੇ ਕਿਸਾਨੀ ਅੰਦੋਲਨ ਨੂੰ ਹੋਰ ਮਜਬੂਤ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਜੋ ਝੰਡਾ ਪੰਜਾਬ ਦੀ ਧਰਤੀ ਤੋਂ ਲਹਿਰਾਇਆ ਇਸ ਹੇਠ ਪੂਰਾ ਦੇਸ਼ ਦੇ ਕਿਸਾਨ, ਮਜ਼ਦੂਰ ਇਕ ਹੋ ਗਏ। ਦੁਨੀਆਂ ਜਾਣ ਚੁੱਕੀ ਹੈ ਕਿ ਪੋਹ,ਮਾਘ ਦੀਆ ਰਾਤਾ ਤੇ ਸੀਤ-ਲਹਿਰ 'ਚ' ਕਿਹੜੇ ਹਾਲਾਤਾਂ 'ਚ' ਲੋਕ ਸੰਘਰਸ਼ ਕਰ ਰਹੇ ਹਨ। ਲੱਖਾਂ ਲੋਕ ਆਪਣੇ ਹੱਕਾਂ ਲਈ ਠੰਡੀਆਂ ਰਾਤਾਂ ਸੜਕਾਂ ਤੇ ਗੁਜ਼ਾਰਨ ਲਈ ਮਜਬੂਰ ਹਨ। ਦਿੱਲੀ ਦੀਆ ਸਰਹੱਦਾਂ ਤੇ ਸ਼ਾਂਤਮਈ ਅੰਦੋਲਨ ਕਰਦੇ ਸੈਂਕੜੇ ਤੋਂ ਉੱਤੇ ਕਿਸਾਨ ਸ਼ਹੀਦੀਆਂ ਪਾਅ ਚੁੱਕੇ ਹਨ। ਹੁਣ ਖੇਤੀ ਕਾਨੂੰਨਾਂ ਦੀ ਲੜਾਈ ਕਿਸਾਨਾਂ ਦੀ ਨਹੀਂ ਬਲਕਿ ਪੂਰੇ ਭਾਰਤ ਵਾਸੀਆਂ ਦੀ ਲੜਾਈ ਬਣ ਗਈ ਹੈ, ਇਹ ਲੜਾਈ ਹੈ ਮਜ਼ਦੂਰ ਦੀ,ਇਹ ਲੜਾਈ ਹੈ ਕਿਸਾਨ ਦੀ,ਇਹ ਲੜਾਈ ਹੈ ਨੋਜਵਾਨ ਦੀ, ਇਹ ਲੜਾਈ ਹੈ ਹੋਂਦ ਤੇ ਇਹ ਲੜਾਈ ਹੈ ਪਛਾਣ ਦੀ। ਸ਼ਹਿਰਾਂ ਦਾ ਮਿਡਲ ਕਲਾਸ ਵਰਗ ਜੋ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਭ ਤੋਂ ਵੱਧ ਭਰਭਾਵਿਤ ਹੋਵੇਂਗਾ ਉਸ ਦਾ ਵੱਡਾ ਹਿਸਾ ਅਜੇ ਵੀ ਘਰਾਂ ਚ ਬੈਠਾ ਹੈ, ਆਉਣ ਵਾਲੇ ਸਮੇਂ ਬੇਰੋਜ਼ਗਾਰੀ ਤੇ ਮਹਿੰਗਾਈ ਦੀ ਮਾਰ ਸਭ ਤੋਂ ਵੱਧ ਮਿਡਲ ਕਲਾਸ ਵਰਗ ਤੇ ਹੀ ਪਏਗੀ।ਕਿਸਾਨ ਸੰਘਰਸ਼ ਵਿਚ ਕਿਸਾਨਾਂ ਦਾ ਸਾਥ ਹਰ ਵਰਗ ਵੱਲੋਂ ਦਿੱਤਾ ਜਾਣਾ ਚਾਹੀਂਦਾ ਹੈ, ਕਿਉਂਕਿ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨ ਆਰਡੀਨੈਂਸਾਂ ਨਾਲ ਹਰ ਵਰਗ ਉੱਤੇ ਇਸ ਦਾ ਮਾੜਾ ਅਸਰ ਪਵੇਗਾ। ਦੇਸ਼ ਹਿਤ ਤੇ ਲੋਕ ਹਿਤ ਨੂੰ ਮੁੱਖ ਰੱਖਦਿਆਂ ਕੇਂਦਰ ਸਰਕਾਰ ਨੂੰ ਖੇਤੀ ਕਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਅੱਜ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਹੋ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਦੀਆ ਸਰਹੱਦਾਂ ਤੇ ਸ਼ਾਂਤਮਈ ਅੰਦੋਲਨ ਕਰਦੇ ਮਜਦੂਰ, ਕਿਸਾਨ ਤੇ ਹੋਰ ਵਰਗਾ ਦੇ ਲੋਕਾਂ ਪ੍ਰਤੀ ਕੇਂਦਰ ਸਰਕਾਰ ਦਾ ਇਹੋ ਜਿਹਾ ਸਖ਼ਤ ਵਤੀਰਾ ਨਿੰਦਣ ਯੋਗ ਹੈ
-
ਹਰਮਨਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ, ਵਾਤਾਵਰਣ ਪ੍ਰੇਮੀ
harmansabi1@gmail.com
9855010005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.