ਇੰਟਰਨੈੱਟ ਜਿੱਥੇ ਅੱਜ ਜ਼ਰੂਰਤ ਹੈ ਉਸਦੇ ਨਾਲ ਨਾਲ ਹੀ ਵਰਦਾਨ ਵੀ ਸਾਬਿਤ ਹੋ ਚੁੱਕਾ ਹੈ। ਅੱਜ ਦੇ ਸਮੇਂ ਚ ਇੰਟਰਨੈੱਟ ਬਿਨਾਂ ਇਕ ਦਿਨ ਵੀ ਨਹੀਂ ਰਿਹਾ ਜਾ ਸਕਦਾ। ਲਾਕਡਾਊਨ ਦੇ ਸਮੇਂ ਇੰਟਰਨੈੱਟ ਦੇ ਸਹਾਰੇ ਹੀ ਲੋਕ ਆਪਣਾ ਸਮਾਂ ਗੁਜ਼ਾਰਦੇ ਸਨ। ਇਸਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਵੀ ਵਸਟਐਪ 'ਤੇ ਹੀ ਹੋਣ ਲੱਗ ਪਈ ਸੀ।
ਪਰ ਇਸਦੇ ਇਲਾਵਾ ਸੋਸ਼ਲ ਸਾਈਟਸ ਵੀ ਆਪਣੀ ਕਮਾਈ ਦੇ ਨਵੇਂ ਨਵੇਂ ਤਰੀਕੇ ਲੱਭ ਲੈਂਦੀਆਂ ਹਨ। ਕੁਝ ਕੰਪਨੀਆਂ ਤਾਂ ਐਡ ਦਿਖਾ ਕੇ ਅਤੇ ਕੁੱਝ ਕੁ ਡਾਟਾ ਵੇਚ ਕੇ ਪੈਸਾ ਕਮਾ ਰਹੀਆਂ ਹਨ। ਜਿਸ ਨਾਲ ਤੁਹਾਡੀ ਪ੍ਰਾਈਵੇਸੀ ਦਾ ਉਲੰਘਣ ਕੀਤਾ ਜਾਂਦਾ ਹੈ। ਇਸ ਨਾਲ ਹਰ ਵਿਅਕਤੀ ਦੀ ਹੈਸੀਅਤ ਨੂੰ ਵੀ ਮਾਪਿਆ ਜਾ ਸਕਦਾ ਹੈ। ਜੇਕਰ ਇਸ ਤੇ ਕੋਈ ਵੀ ਸਖਤੀ ਨਹੀਂ ਕੀਤੀ ਜਾਂਦੀ ਤਾਂ ਵੱਡੇ ਦੇਸ਼ਾਂ ਚ ਬੈਠੇ ਸੋਸ਼ਲ ਮੀਡੀਆ ਪ੍ਰੋਵਾਇਡਰ ਤੁਹਾਡਾ ਡਾਟਾ ਚੋਰੀ ਕਰਕੇ ਉਸਦੀ ਦੁਰਵਰਤੋਂ ਕਰ ਸਕਦੇ ਹਨ। ਜੇਕਰ ਦੇਖਿਆ ਜਾਵੇ ਤਾਂ ਪਿਛਲੇ ਦਿਨੀਂ ਵਸਟਐਪ ਨੇ ਆਪਣਾ ਹੀ ਸਟੇਟਸ ਅੱਪਲੋਡ ਕਰਕੇ ਦਸਿਆ ਸੀ ਕਿ ਤੁਹਾਡੀ ਸਾਰੀ ਜਾਣਕਾਰੀ ਸੁਰੱਖਿਅਤ ਹੈ ਅਤੇ ਉਹਨਾਂ ਨੇ ਅਖਬਾਰਾਂ ਚ ਇਸ਼ਤਿਹਾਰ ਵੀ ਕਢਵਾਏ ਅਤੇ ਆਖਿਆ ਕਿ ਸਾਰੀ ਜਾਣਕਾਰੀ ਸੁਰੱਖਿਆ ਚ ਹੈ ਨਾਲ ਹੀ ਕੋਈ ਵੀ ਐਡ ਇਸਤੇ ਨਹੀਂ ਚਲੇਗੀ ਜੋ ਕਿ ਫੇਸਬੁੱਕ ਨੂੰ ਵੇਚਣ ਵੇਲੇ ਦੋਹਾਂ ਕੰਪਨੀਆਂ ਨੇ ਆਪਸੀ ਸਮਝੌਤਾ ਕੀਤਾ ਸੀ।
ਪਰ ਇਸਦਾ ਕੋਈ ਵੀ ਸਬੂਤ ਨਹੀਂ ਮਿਲਦਾ ਜਿਸ ਕਾਰਨ ਕੰਪਨੀਆਂ ਆਪਣੀ ਮਨ ਮਰਜੀ ਨਾਲ ਡਾਟਾ ਵੀ ਵੇਚ ਸਕਦੀਆਂ ਹਨ ਅਤੇ ਐਡ ਵੀ ਪਬਲਿਸ਼ ਕਰ ਸਕਦੀਆਂ ਹਨ। ਜੋ ਵੀ ਸਰਵਿਸਜ਼ ਪ੍ਰੋਵਾਇਡਰ ਹੁੰਦੇ ਹਨ ਅਸੀਂ ਉਹਨਾਂ ਨੂੰ ਕਦੇ ਵੀ ਜਾਣ ਦੇ ਨਹੀਂ ਹੁੰਦੇ ਜਦਕਿ ਉਹ ਸਾਡੀ ਹਰ ਚਾਲ ਤੇ ਨਿਗਾਹ ਰੱਖਦੇ ਹੁੰਦੇ ਹਨ। ਹਰ ਸੋਸ਼ਲ ਮੀਡੀਆ ਐਪਸ ਤੇ ਲੋਕੇਸ਼ਨ ਜ਼ਰੂਰ ਆਉਂਦੀ ਹੈ, ਜਿਸ ਕਾਰਨ ਹਰ ਮੂਵਮੈਂਟ ਰਿਕਾਰਡ ਹੁੰਦੀ ਹੈ। ਮਸਤੀ ਨਾਲ ਕੀਤਾ ਇੱਕ ਵੀ ਕਦਮ ਸਾਡੇ ਲਈ ਕਿਸੇ ਵੇਲ੍ਹੇ ਭਾਰੀ ਵੀ ਪੈ ਸਕਦਾ ਹੈ।
ਵਸਟਐਪ ਨੇ ਐਲਾਨ ਕੀਤਾ ਸੀ ਕਿ 8 ਫਰਵਰੀ ਤੋਂ ਬਾਅਦ ਸਾਡੀਆਂ ਸ਼ਰਤਾਂ ਨੂੰ ਸਵੀਕਾਰਨਾ ਪਵੇਗਾ ਨਹੀਂ ਤਾਂ ਤੁਹਾਡਾ ਅਕਾਊਂਟ ਆਪਣੇ ਆਪ ਡਿਲੀਟ ਹੋ ਜਾਵੇਗਾ। ਇਸਤੇ ਹੁਣ ਦਿੱਲੀ ਹਾਈਕੋਰਟ ਨੇ ਵੀ ਅਹਿਮ ਗਲ ਕਹੀ ਕਿ ਜੇਕਰ ਤੂਹਾਨੂੰ ਵਸਟਐਪ ਦੀ ਪ੍ਰਾਈਵੇਸੀ ਪਾਲਿਸੀ ਤੋਂ ਐਤਰਾਜ ਹੈ ਤਾਂ ਉਸਨੂੰ ਸਵੀਕਾਰ ਨਾ ਕਰੋ ਇਹ ਇਕ ਨਿਜ਼ੀ ਐਪ ਹੈ ਇਸਨੂੰ ਛੱਡ ਸਕਦੇ ਹੋ। ਦੂਸਰਾ ਐਪ ਜੋਆਈਨ ਕਰਲੋ। ਜਦੋਂ ਤੋਂ ਫੇਸਬੁੱਕ ਨੇ ਵਸਟਐਪ ਐਪ ਨੂੰ ਖਰੀਦਿਆ ਹੈ ਉਦੋਂ ਤੋਂ ਬਾਅਦ ਹੀ ਕਾਫੀ ਵਾਰ ਇਸ ਚ ਬਦਲਾਅ ਕੀਤੇ ਗਏ ਹਨ। ਵਸਟਐਪ ਆਪਣੇ ਡਾਟਾ ਨੂੰ ਫੇਸਬੁੱਕ ਨਾਲ ਸ਼ੇਅਰ ਵੀ ਕਰਦਾ ਹੈ। ਇਹ ਐਪ ਅਲਗ ਅਲਗ ਦੇਸ਼ਾਂ ਚ ਉਥੋਂ ਦੇ ਕਾਨੂੰਨ ਦੇ ਹਿਸਾਬ ਨਾਲ ਆਪਣੀਆਂ ਪਾਲਿਸੀਆਂ ਵੀ ਬਦਲਦਾ ਰਹਿੰਦਾ ਹੈ।
ਸਾਡਾ ਡਾਟਾ ਕਿੰਨਾ ਕੁ ਸੇਫ ਹੈ ਇਹ ਤਾਂ ਦਸਣਾ ਬਹੁਤ ਮੁਸ਼ਕਿਲ ਹੈ, ਪਰ ਇਹ ਸਾਡੀ ਨਿੱਜਤਾ ਦਾ ਸਵਾਲ ਹੈ ਇਸ ਲਈ ਹੀ ਲਗਦਾ ਹੈ ਕਿ ਲੋਕ ਸਭ ਇਕੱਠੇ ਹਨ ਜਿਸ ਕਾਰਨ ਵਸਟਐਪ ਨੂੰ ਖੁਦ ਸਟੇਟਸ ਲਗਾਕੇ ਲੋਕਾਂ ਚ ਵਿਸ਼ਵਾਸ ਬਣਾਉਣਾ ਪਿਆ। ਕਿਉਂਕਿ ਲੋਕ ਹੁਣ ਇਸਦੀ ਜਗ੍ਹਾ ਹੋਰ ਐਪਸ ਨੂੰ ਡਾਊਨਲੋਡ ਕਰਨ ਲੱਗ ਪਏ ਸਨ। 2016 ਦੀਆਂ ਅਮਰੀਕਾ ਚੋਣਾਂ ਦੌਰਾਨ ਫੇਸਬੁੱਕ ਦਾ ਕੈਮਬਰਿਜ ਐਨਾਲਿਟਿਕਾ ਸਕੈਂਡਲ ਹੋਇਆ ਅਤੇ ਇਸਦੇ ਨਾਲ ਹੀ 2019 ਚ ਵਸਟਐਪ ਰਾਹੀਂ ਇਜਰਾਇਲੀ ਕੰਪਨੀ ਪੇਗਾਸਿਸ ਨੇ ਭਾਰਤੀਆਂ ਦੀ ਜਸੂਸੀ ਕੀਤੀ ਸੀ।
ਪਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਫੇਸਬੁੱਕ ਨੇ ਜਿਨ੍ਹਾਂ ਲੋਕਾਂ ਦਾ ਮਨਪ੍ਰਚਾਵਾ ਅਤੇ ਦੂਰ ਬੈਠੇ ਦੋਸਤਾਂ ਨੂੰ ਆਪਸ ਚ ਜੋੜਿਆ ਹੈ, ਉੱਧਰ ਵਸਟਐਪ ਨੇ ਵੀ ਕਾਰੋਬਾਰ ਦੇ ਵਾਧੇ ਚ ਅਹਿਮ ਭੂਮਿਕਾ ਨਿਭਾਈ ਹੈ। ਪਰ ਇਸਦੇ ਨਾਲ ਹੀ ਅਜਿਹੀਆਂ ਜਾਣਕਾਰੀਆਂ ਵੀ ਹੋਣਗੀਆਂ ਜੋ ਸਾਡੇ ਦੇਸ਼ ਚੋਂ ਬਾਹਰ ਨਹੀਂ ਜਾਣੀਆਂ ਚਾਹੀਦੀਆਂ। ਸਾਡੀਆਂ ਸਰਕਾਰਾਂ ਨੂੰ ਸਖਤੀ ਨਾਲ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ ਜਿਸ ਨਾਲ ਅਜਿਹੀਆਂ ਐਪਸ ਦੇਸ਼ ਦੀ ਪ੍ਰਾਈਵੇਸੀ ਦੇਸ਼ ਤੋਂ ਬਾਹਰ ਨਾ ਲੈਕੇ ਜਾ ਸਕਣ ਅਤੇ ਨਿੱਜਤਾ ਦਾ ਹੱਕ ਹਰ ਇਕ ਵਿਅਕਤੀ ਦਾ ਹੈ ਜੋ ਕਾਇਮ ਰਹੇ।
-
ਇੰਜ:ਪਰਵਿੰਦਰ ਸਿੰਘ ਕੰਧਾਰੀ, ਲੇਖਕ ਤੇ ਪੱਤਰਕਾਰ
kandhariprince@gmail.com
+91 95796-00007
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.