17 ਜਨਵਰੀ ਦੀ ਸਵੇਰ ਦੀ ਗੱਲ ਹੈ. ਮੇਰੀ ਧੀ ਜ਼ੀਨੀਆ ਦਾ ਫ਼ੋਨ ਆਇਆ . ਕਹਿਣ ਲੱਗੀ , " ਆਪਣੇ ਵੱਟਸਐਪ 'ਚ ਸਟੇਟਸ 'ਤੇ ਕਲਿੱਕ ਕਰ ਕੇ ਦੇਖੋ " ਮੈਂ ਫ਼ੋਨ ਬੰਦ ਕੀਤਾ . ਦੇਖਿਆ ਸਟੇਟਸ - ਦਿਲਚਸਪ ਗੱਲ ਸਾਹਮਣੇ ਆਈ . ਜਿੱਥੇ ਅਸੀਂ ਸਾਰੇ ਆਪਣਾ ਸਟੇਟਸ ਪਾਉਂਦੇ ਹਾਂ ਅੱਜ ਵੱਟਸਐਪ ਨੇ ਖ਼ੁਦ ਆਪਣਾ ਸਟੇਟਸ ਪਾਇਆ ਹੋਇਆ ਸੀ . ਆਪਣਾ ਤਰਲਾ-ਕਮ-ਸਪਸ਼ਟੀਕਰਨ ਦਿੱਤਾ ਹੋਇਆ ਸੀ - ਕੀ ਵੱਟਸਐਪ ਤੁਹਾਡੀ ਪ੍ਰਾਈਵੇਸੀ ਲਈ ਵਚਨਬੱਧ ਹੈ . ਇਸ 'ਤੇ ਕਲਿੱਕ ਕਰਦਿਆਂ ਹੀ ਸਲਾਈਡ ਸ਼ੋਅ ਸ਼ੁਰੂ ਹੋ ਜਾਂਦਾ ਹੈ.ਸਫ਼ਾਈਆਂ ਤੇ ਸਫ਼ਾਈਆਂ -ਇਹ ਵੀ ਵਾਧਾ ਕਿ ਫੇਸਬੁੱਕ ਨਾਲ ਤੁਹਾਡੇ ਕੰਟੈਕਟ ਵੀ ਸ਼ੇਅਰ ਨਹੀਂ ਕਰਦੇ .
ਬੀਵੀ ਨਾਲ ਇਹ ਕਿੱਸਾ ਸਾਂਝਾ ਕਰਦੇ ਹੋਏ ਮੇਰੇ ਮੂੰਹੋਂ ਸੁੱਤੇ ਸਿੱਧ ਨਿਕਲਿਆ " ਇਹ ਹੈ ਪੀਪਲਜ਼ ਪਾਵਰ ( ਲੋਕ-ਸ਼ਕਤੀ) ਦਾ ਕਮਾਲ .ਕਿਸਾਨ ਮੋਰਚੇ ਦੇ ਕ੍ਰਿਸ਼ਮੇ ਤੇ ਵੱਟਸਐਪ ਦੇ ਤਾਜ਼ਾ ਕਦਮਾਂ ਨੇ ਇਹ ਸਾਬਤ ਕਰ ਦਿੱਤਾ ਹੈ ਅਸਲ ਤਾਕਤ ਲੋਕਾਂ ਦੇ ਹੱਥ ਹੀ ਹੁੰਦੀ ਐ.
ਵੱਟਸਐਪ ਨੇ ਪ੍ਰਾਈਵੇਸੀ ਢਿੱਲੀ ਕਰ ਕੇ ਸਾਡਾ ਡਾਟਾ ਫੇਸਬੁੱਕ ਨਾਲ ਸਾਂਝਾ ਕਰਨ ਦਾ ਫ਼ੈਸਲਾ ਵੀ ਅੱਗੇ ਪਾ ਦਿੱਤਾ ਹੈ ਤੇ ਹੁਣ ਸਟੇਟਸ ਪਾ ਕੇ ਤੇ ਅਖ਼ਬਾਰਾਂ 'ਚ ਅਖ਼ਬਾਰਾਂ 'ਚਾਹੀਦਾ ਇਸ਼ਤਿਹਾਰਾਂ ਤੇ ਲੱਖਾਂ ਰੁਪਏ ਖ਼ਰਚ ਕਰਕੇ ਸਫ਼ਾਈਆਂ ਦੇ ਰਿਹਾ ਹੈ . ਕਾਰਨ ਇਹ ਕਿ ਲੱਖਾਂ ਹੀ ਲੋਕ ਪਿਛਲੇ ਕੁਝ ਦਿਨਾਂ 'ਚਾਹੀਦਾ ਵੱਟਸਐਪ ਛੱਡ ਕੇ ਟੈਲੀਗਰਾਮ ਜੁਆਇਨ ਕਰ ਚੁੱਕੇ ਹਨ . ਮੇਰੇ ਵਰਗੇ ਅਜਿਹੇ ਵੀ ਲੱਖਾਂ ਨੇ ਜਿਹੜੇ ਅਗਲੇ ਮਹੀਨੇ ਇਸ ਨੂੰ ਛੱਡਣ ਬਾਰੇ ਸੋਚ ਰਹੇ ਸੀ . ਲੋਕਾਂ ਦੇ ਦਬਾਅ ਅੱਗੇ ਹੀ ਇੱਕ ਵਾਰ ਵੱਟਸਐਪ ਨੂੰ ਝੁਕਣਾ ਪਿਆ .
ਅਜਿਹੀ ਮਿਸਾਲ ਤਾਜ਼ਾ ਕਿਸਾਨ ਮੋਰਚੇ ਦੀ ਹੈ . ਇਹ ਲੋਕ-ਤਾਕਤ ਦਾ ਹੀ ਕਮਾਲ ਹੈ ਕਿ ਦਿੱਲੀ ਬਾਰਡਰ ਤੇ ਕਿਸਾਨ ਮੋਰਚੇ 'ਚਾਹੀਦਾ ਸ਼ਾਮਲ ਲੱਖਾਂ ਲੋਕਾਂ ਲਈ ਕਿਸੇ ਵੀ ਚੀਜ਼ ਦੀ ਕਮੀ ਨਹੀਂ .ਭੰਡਾਰ ਖੁੱਲ੍ਹੇ ਨੇ. ਸ਼ਾਇਦ ਕੇਂਦਰ ਸਰਕਾਰ ਅਤੇ ਸੱਤਾ 'ਚ ਬੈਠੇ ਸਿਆਸਤਦਾਨਾਂ , ਆਲ੍ਹਾ ਅਫ਼ਸਰਾਂ ਤੇ ਹੋਰਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਜੇਕਰ ਆਮ ਲੋਕ ਕਿਸੇ ਵੀ ਲਹਿਰ ਦਾ ਧੁਰਾ ਬਣ ਜਾਣ ਤਾਂ ਫੇਰ ਸਮੁੰਦਰ ਦੀਆਂ ਛੱਲਾਂ ਵਾਂਗ ਇਸ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ . ਮੈਂ ਬੀ ਏ ਵਿਚ ਮਨੋ-ਵਿਗਿਆਨ ( ਸਾਈਕਾਲੋਜੀ ) ਦਾ ਵਿਸ਼ਾ ਪੜ੍ਹਿਆ ਹੈ ਅਤੇ 7ਵੇਂ ਦਹਾਕੇ ਦੌਰਾਨ ਵਿਦਿਆਰਥੀ ਲਹਿਰ ਦਾ ਸਰਗਰਮ ਨੇਤਾ ਰਹੇ ਹੋਣ ਕਰਕੇ ਇਹ ਕੁਦਰਤੀ ਨੇਮ ਅਤੇ ਹਕੀਕਤ ਵੀ ਜਾਣਦਾ ਹਾਂ ਕਿ ਜਦੋਂ ਕੋਈ ਮਨੁੱਖ ਲੋਕਾਂ ਦੇ ਕਿਸੇ ਸਮੂਹਕ ਉੱਦਮ ਦਾ ਹਿੱਸਾ ਬਣ ਜਾਂਦਾ ਹੈ ਤਾਂ ਉਹਦੀ ਮਾਨਸਿਕ ਅਤੇ ਸਰੀਰਕ ਤਾਕਤ ਅਤੇ ਸਹਿਣ ਸ਼ਕਤੀ ਵੀ ਕਈ ਗੁਣਾ ਵੱਧ ਜਾਂਦੀ ਹੈ ਜਿਸ ਬਾਰੇ ਇਕੱਲਾ ਬੰਦਾ ਸੋਚ ਵੀ ਨਹੀਂ ਸਕਦਾ।
ਸਾਡੇ ਮੁਲਕ ਅਤੇ ਸੰਸਾਰ ਦਾ ਇਤਿਹਾਸ ਅਜਿਹੀਆਂ ਲੋਕ ਲਹਿਰਾਂ ਦੀਆਂ ਮਿਸਾਲਾਂ ਨਾਲ ਭਰਪੂਰ ਹੈ.
ਇੱਕ ਇਤਿਹਾਸਕ ਲਹਿਰ ਬਣੇ ਕਿਸਾਨ ਮੋਰਚੇ ਦਾ ਨਤੀਜਾ ਕੀ ਨਿਕਲੇਗਾ , ਇਸ ਬਾਰੇ ਅਜੇ ਕੁਝ ਕਹਿਣਾ ਠੀਕ ਨਹੀਂ ਪਰ ਲੋਕ-ਸ਼ਕਤੀ ( ਪੀਪਲਜ਼ ਪਾਵਰ ) ਦਾ ਇਹ ਅਨੋਖਾ ਨਮੂਨਾ 21ਵੀਂ ਸਦੀ ਦੇ ਇਤਿਹਾਸ ਦਾ ਇੱਕ ਸੁਨਹਿਰੀ ਸਫ਼ਾ ਬਣੇਗਾ
17 ਜਨਵਰੀ, 2021
-
ਬਲਜੀਤ ਬੱਲੀ, ਸੰਪਾਦਕ, ਬਾਬੂਸ਼ਾਹੀ ਨਿਊਜ਼ ਨੈੱਟਵਰਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.