ਕਿਸਾਨੀ ਦਾ ਖੇਤੀ ਅਤੇ ਖੇਤੀ ਸੰਦਾ ਨਾਲ ਅਟੁੱਟ ਮੋਹ ਹੈ । ਜਿਸ ਨਾਲ ਜੀਵਨ ਦੀਆ ਮੁੱਢਲੀਆ ਲੋੜ ਅਤੇ ਸੁੱਖ -ਸੁਵਿਧਾਵਾ ਪੂਰੀਆ ਹੁੰਦੀਆ ਹਨ । ਭਾਰਤ ਦੇ 70 ਫੀਸਦੀ ਲੋਕ ਖੇਤੀ ਕਾਰੋਬਾਰ ਜਦੋ ਕਿ ਖਾਣੇ ਦੀ ਪੂਰਤੀ ਲਈ 100 ਫੀਸਦੀ ਲੋਕ ਖੇਤੀ ਉਤਪਾਦਾ ਉਪਰ ਨਿਰਭਰ ਹਨ । ਖੇਤੀ ਦਾ ਕੋਈ ਦੂਸਰਾ ਬਦਲ਼ ਨਹੀ । ਸੋ ਹਕੂਮਤਾ ਸਿਆਸੀ ਤੇ ਜੋਟੀਦਾਰਾ ਦੇ ਫਾਇਦੇ ਲਈ ਨਵੀਆ ਖੋਜਾ ਜਾ ਨੀਤੀਆ ਲਿਆਉਦੀਆ ਹਨ । ਜਿਸ ਦੀ ਮੋਜੂਦਾ ਉਦਾਹਰਨ ਤਿੰਨ ਖੇਤੀ ਕਨੂੰਨ ਹਨ । ਜਿਸ ਨਾਲ ਆਪਣੇ ਕਾਰਪੋਰੇਟ ਮਿੱਤਰਾ ਨੂੰ ਜਮੀਨਾ ਹਥਿਆਉਣ ਦੀ ਖੁੱਲ ਦਿੱਤੀ ਜਾ ਸਕੇ। 60ਵਿਆ ਵਿੱਚ ਵਿਦੇਸੀ ਹਰੀ ਕ੍ਰਾਂਤੀ ਮੈਕਸੀਕੋ (ਅਮਰੀਕਾ) ਦਾ ਮਾਡਲ ਪੇਸ ਕੀਤਾ । ਜਿਸ ਨਾਲ ਪਾਣੀ ਤੇ ਪਦਾਰਥਾ ਵਿੱਚ ਘੁਲੇ ਜਹਿਰ ਕਾਰਨ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਦੀ ਆਮਦ ਹੋਈ । ਉਂਜ ਕੀਟ-ਨਾਸਕ ਤੇ ਝਾੜ ਵਧਾਊ ਦਵਾਈਆ ਨਾਲ ਪਹਿਲਾ ਹੀ ਅਰਬਾ-ਖਰਬਾਂ ਤੇ ਮੋਜੂਦਾ ਸਮੇ ਵੀ ਸਿਰਫ 10 ਪੈਸਟੀਸਾਈਡ ਕੰਪਨੀਆ ਨੇ 2020 ਵਿੱਚ 57036 ਕਰੌੜ ਦਾ ਮੁਨਾਫਾ ਕਮਾਇਆ ।
ਦੇਸ ਦੀ ਵੰਡ ਤੋ ਬਾਅਦ ਉਜਾੜੇ ਦੇ ਜਖਮਾ ਨੇ ਜਿੱਥੇ ਲੋਕਾ ਦੇ ਮਨਾ ਅੰਦਰ ਡੂੰਘੀ ਠੇਸ ਪਹੁਚਾਈ ਹੈ । ਉਥੇ ਹੀ ਉਹਨਾ ਨੂੰ ਇਕ ਦੂਜੇ ਦੀ ਮੱਦਦ ਲਈ ਵੀ ਹਲੂਣਿਆ । ਇਸ ਵਿੱਚ ਵਿਚਾਲੇ ਦੀ ਮਨੋਦਸਾ ਦਾ ਫਾਇਦਾ ਉਠਾਉਣ ਲਈ ਪੂਜੀਵਾਦੀ ਸਮਾਜ ਦੇ ਪੈਰੋਕਾਰ ਉਸ ਸਮੇ ਵੀ ਤਿਆਰ ਹੀ ਬੈਠੇ ਸਨ । ਜਿਹਨਾ ਬਾਅਦ ਵਿੱਚ ਹਰੀ ਕ੍ਰਾਤੀ ਵਰਗੇ ਵਿਦੇਸੀ ਮਾਡਲ ਦੇ ਨੁਕਸਾਨ ਛੁਪਾ ਸਿਰਫ ਫਾਇਦੇ ਦੇ ਸਬਜਬਾਗ ਦਿਖਾ ਕੇ ਲੀਕੋ ਹਟ ਕੇ ਖੇਤੀ ਕਰਨ ਲਈ ਪ੍ਰੇਰਿਆ ।
ਨਵੀਆ ਦਿਸ਼ਾਵਾ ਨੇ ਰਵਾਇਤੀ ਖੇਤੀ ਅਤੇ ਸਹਿਕਾਰਤਾ ਲਹਿਰ ਨੂੰ ਖਤਮ ਕਰ ਦਿੱਤਾ । ਕਿਸਾਨੀ ਲਈ ਮੁਨਾਫੇ ਦੇ ਕਾਰਨ ਪਿੱਛੇ ਮੁੜਨਾ ਨਾਮੁਕਨ ਹੈ । ਪਰ ਪੰਜਾਬ ਦੀ 1947 ਤੋ ਬਾਅਦ ਵਾਲੀ ਸਹਿਕਾਰਤਾ ਲਹਿਰ ਨੂੰ ਭੁਲਾਇਆ ਨਹੀ ਜਾ ਸਕਦਾ । ਭਾਂਵੇ ਅਸੀ ਉਹਨਾ ਵੇਲਿਆ ਨੂੰ ਵਾਪਿਸ ਨਹੀ ਲਿਆ ਸਕਦੇ ਉਹ ਇਕ ਸਿੱਧਾ ਸਾਧਾ ਮਾਡਲ ਸੀ । ਜਦੋ ਲੋਕੀ ਬਿਨਾ ਕਿਸੇ ਲੋਭ ਲਾਲਚ ਦੇ ਮਿਲ ਕੇ ਖੇਤਾ ਵਿੱਚ ਫਸਲ ਬੀਜਣੀ ,ਪਾਲਣੀ ,ਵੱਡਣੀ ,ਕੱਢਣੀ ਤੇ ਘਰ ਪਹਚਾਉਣ ਤੋ ਇਲਾਵਾ ਸਾਂਭਣ ਦਾ ਕੰਮ ਵੀ ਸਾਂਝੀ ਮੇਹਨਤ ਨਾਲ ਕਰਦੇ । ਵਿਆਹ ਸਾਦੀ ਦੇ ਸਮੇ ਸੀਧਾ ਪੱਤਾ ਜਿਵੇ ਚੀਨੀ ,ਘਿਉ ,ਆਟਾ ਤੇ ਦੁੱਧ ਦਾ ਡੋਲੂ ਡੋਲੂ ਇਕੱਠਾ ਕਰ ਕੜਾਹੇ ਭਰ ਦਿੰਦੇ । ਇਥੋ ਤੱਕ ਹਲਵਾਈ ਦੇ ਸਮਾਨ , ਮੰਜੇ - ਬਿਸਤਰੇ ਤੇ ਆਏ ਮੇਲ ਦੇ ਖਾਣੇ ਤੇ ਸੋਣ ਦੇ ਪ੍ਰਬੰਧ ਦੀ ਜਿਮੇਵਾਰੀ ਲੈ ਕੇ ਘਰਦਿਆ ਨੂੰ ਮੁੱਖ ਰਸਮਾਂ ਨਿਭਾਉਣ ਅਤੇ ਤਿਆਰੀ ਕਰਨ ਵਾਸਤੇ ਵਾਧੂ ਸਮਾ ਦਿੰਦੇ । ਨਾ ਹੀ ਅੱਜ ਵਾਂਗ ਪਿੰਡ ਵਿੱਚ ਕਿਸੇ ਦੇ ਸੰਸਕਾਰ ਲਈ ਲੱਕੜਾ ਦੀ ਟਰਾਲੀ ਟਾਲ ਤੋ ਅਉਦੀ ਸੀ ਸਗੋ ਲੋਕ ਜਾਤ-ਪਾਤ ,ਧਰਮ ਤੇ ਊਚ--ਨੀਚ ਤੋ ਉਪਰ ਉਠ ਕੇ ਪਿੰਡ ਵਿਚੋ ਹੀ ਲੱਕੜਾ ਇਕੱਠੀਆ ਕਰਦੇ ਸਨ । ਜਦੋ ਕਿ ਸ਼ਹਿਰਾ ਵਿੱਚ ਤਾ ਅੱਜ ਵੀ ਗੁਆਢੀਆ ਨੂੰ ਸੰਸਕਾਰ ਤੋ ਚੰਦ ਮਿੰਟ ਪਹਿਲਾ ਹੀ ਪਤਾ ਚਲਦਾ ਹੈ ।
ਟਰੈਕਟਰ ਦਾ ਖੇਤੀ ਵਿੱਚ ਵੱਡੇਰੇ ਯੋਗਦਾਨ ਹੈ ।1947 ਵਿਚ ਕੇਂਦਰ ਤੇ ਰਾਜਾ ਦੇ ਸਾਝੇ ਖੇਤੀ ਸੰਗਠਨ ਬਣੇ । ਜਿਸ ਅਧੀਨ ਟ੍ਰੈਕਟਰ ਵਰਤਣ ਦੀ ਯੋਜਨਾ ਉਲੀਕੀ । 1951 ਵਿਚ 8500 ,1955 ਵਿੱਚ 20000 ਤੇ 1960 ਵਿੱਚ 37000 ਵਿਦੇਸ਼ਾ ਤੋ ਖਰੀਦੇ । 1961 ਵਿੱਚ ਭਾਰਤ ਦੀਆ ਪੰਜ ਕੰਪਨੀਆ ਆਈਸਰ ,ਗੁਜਰਾਤ ਟ੍ਰੈਕਟਰਜ ,ਟੇਫੈ ,ਇਸਕੋਰਟ ਤੇ ਐਮ ਐਂਡ ਐਮ ਨੇ ਘਰੇਲੂ ਉਤਪਾਦ ਸੁਰੂ ਹੋਇਆ । ਪਲੇਠੇ ਸੀਜਨ ਵਿੱਚ 880 ਤੇ 1965 ਵਿੱਚ 5000 ਹਜਾਰ ਸਲਾਨਾ ਟ੍ਰੈਕਟਰ ਤਿਆਰ ਕਰਨ ਲੱਗੇ । 70ਵੇ ਵਿੱਚ ਕ੍ਰਿਲੋਸਕਰ ,ਹਰਸਾ ਤੇ ਐਚ.ਐਮ.ਟੀ ਨੇ ਵਿਦੇਸੀ ਕੰਪਨੀਆ ਨਾਲ ਸ਼ਾਂਝ ਪਾ ਕੇ ਵੱਡੇ ਯੂਨਿਟ ਸਥਾਪਤ ਕੀਤੇ । ਭਾਰਤ ਵਿੱਚ ਇਸ ਦੀ ਤਰੱਕੀ ਨੂੰ ਦੇਖਦਿਆ ਅੰਤਰਰਾਸਟਰੀ ਕੰਪਨੀਆ ਜਿਵੇ ਜੋਨ ਧੀਰਾ ,ਫੋਰਸ ,ਨਿਊ ਹੋਲੈਂਡ ਤੇ ਫੋਰਡ ਨੇ ਵੀ ਆਪਣਾ ਕਾਰੋਬਾਰ ਸੁਰੂ ਕਰ ਦਿੱਤਾ । ਇਕੱਲੇ ਭਾਰਤ ਨੇ 2013 ਵਿੱਚ 619000 ਟ੍ਰੈਕਟਰ ਤਿਆਰ ਕੀਤੇ ਜੋ ਪੂਰੀ ਦੁਨੀਆ ਦਾ 29 ਪ੍ਰਤੀਸਤ ਬਣਦਾ ਹੈ ।16-17 ਸਾਲ ਦੀ ਘਰੇਲੂ ਉਤਪਾਦ 18.2 ਪ੍ਰਤੀਸਤ ਰਿਹਾ । ਅੱਜ ਮਹਿੰਦਰਾ ਅਤੇ ਮਹਿੰਦਰਾ ਵਰਗੀ ਭਾਰਤੀ ਕੰਪਨੀ ਨੇ ਅਮਰੀਕਾ ਦੀ ਜੌਨ ਧੀਰਾ ਕੰਪਨੀ ਖਰੀਦ ਕੇ ਚੀਨ ,ਨੌਰਥ ਅਮਰੀਕਾ ਤੇ ਅਸਟ੍ਰੇਲੀਆ ਵਰਗੇ ਵਿਦੇਸਾ ਵਿੱਚ ਦੇਸ ਦੀ ਝੰਡਾ ਬੁਲੰਦ ਕੀਤਾ । ਟ੍ਰੈਕਟਰ ਨਿਰਮਾਤਾ ਐਸੋਸੀਏਸਨ ( ਟੀ.ਐਮ.ਏ )ਅਨੁਸਾਰ ਅਪ੍ਰੈਲ 2019 ਤੋ ਮਾਰਚ 2020 ਤੱਕ ਭਾਰਤ ਵਿੱਚ ਕੁਲ 709005 ਵੈਚੇ ਗਏ । ਮੋਜੂਦਾ ਸਮੇ ਭਾਰਤ ਵਿੱਚ 21 ਕੰਪਨੀਆ ਕਾਰਜ ਕਰ ਰਹੀਆ ਹਨ ।
ਇਸ ਦੇ ਵਾਧੇ ਵਿੱਚ ਵੀ ਬੜੇ ਕ੍ਰਾਂਤੀਕਾਰੀ ਬਦਲਾਉ ਆਏ । ਭਾਂਵੇ 1960--61 ਵਿੱਚ ਭਾਰਤ ਵਿੱਚ 1000 ਏਕੜ ਪਿੱਛੇ 7 ਟ੍ਰੈਕਟਰ ਹੀ ਸਨ । ਜਿਹੜੇ 1998-99 ਵਿੱਚ 96 ਹੋ ਗਏ ਤਾਜਾ ਸਥਿਤੀ ਦੇ ਮੁਤਾਬਕ ਅੱਜ ਦੇਸ ਵਿੱਚ 22 ਏਕੜ ਤੇ ਪੰਜਾਬ ਵਿੱਚ ਤਾ 5 ਏਕੜ ਮਗਰ ਇਕ ਟ੍ਰੈਕਟਰ ਮੋਜੂਦ ਹੈ । ਪਰ ਵਿਡੰਬਨਾ ਇਹ ਹੈ ਕਿ ਵਰਤੋ ਸਲਾਨਾ 450 ਘੰਟੇ ਹੀ ਹੁੰਦੀ ਹੈ ਜਦੋ ਕਿ ਖੇਤੀ ਮਾਹਿਰਾ ਦੇ ਮੁਤਾਬਕ ਚੰਗੇ ਨਤੀਜੇ ਵਾਸਤੇ ਇਹ ਘੰਟੇ 1000 ਸਲਾਨਾ ਵਿੱਚ ਤਬਦੀਲ ਕਰਨੇ ਜਰੂਰੀ ਹਨ । ਇਸ ਦੀ ਸਹੂਲਤਾ ਦੱਸ ਕੰਪਨੀਆ ਨੇ ਵੇਚ ਦਰ ਕੇ ਵਧਾ ਦਿੱਤੀ । ਜਿਸ ਸਦਕਾ ਆਮਦਨ ਵਿੱਚ ਜਰੂਰ ਵਾਧਾ ਹੋਇਆ । ਪਰ ਸਾਲ 2000 ਤੋ ਬਾਅਦ ਖੇਤੀ ਜਮੀਨਾ ਦੀ ਵੇਚ ਵੱਟਤ ਤੇ ਸਰਕਾਰੀ ਨੀਤੀਆ ਦੇ ਚਲਦਿਆ ਖੇਤੀ ਹੇਠ ਰਕਬਾ ਘਟਣ ਲੱਗਾ ਤੇ ਪੈਦਾਵਾਰ ਦੀ ਵਧੀ ਕੀਮਤ ਨਾਲ ਆਮ ਜਨਤਾ ਉਪਰ ਮਾਰੂ ਪ੍ਰਭਾਵ ਪਿਆ । ਆਸਮਾਨ ਛੂਹਦੀਆ ਜਮੀਨੀ ਕੀਮਤਾ ਨੇ ਪੰਜਾਬੀਆ ਦੇ ਸੱਭਿਆਚਾਰ ,ਆਰਥਿਕ ਤੇ ਸਮਾਜਿਕ ਤੌਰ ਤੇ ਉਹਨਾ ਦੇ ਜੀਵਨ ਦੀ ਦਸਾ ਤੇ ਦਿਸਾ ਹੀ ਬਦਲ ਦਿੱਤੀ ।1960 ਤੱਕ ਜਿਆਦਾਤਰ ਖੇਤੀ ਬਲਦਾ, ਪ੍ਰੰਰਾਗਤ ਛੰਦਾ ਤੇ ਟਿੰਡਾ ਵਾਲੇ ਖੂਹ ਦੇ ਸਹਾਰੇ ਹੀ ਹੁੰਦੀ । 70-80 ਤੱਕ ਤਾ ਕਿਧਰੇ ਬਲ਼ਦਾ ਤੇ ਰਵਾਇਤੀ ਖੇਤੀ ਸੰਦਾ ਦੇਖਣ ਨੂੰ ਮਿਲ ਹੀ ਜਾਦੇ ਸਨ । ਪਰ 90 ਦੇ ਦਸਕ ਵਿੱਚ ਆ ਕੇ ਤਾ ਇਹ ਅਲੋਪ ਹੀ ਹੋ ਗਏ । ਜਿਹੜੇ ਅੱਜ ਦੇ ਬੱਚਿਆ ਨੂੰ ਦਿਖਾਉਣ ਦੇ ਲ਼ਈ ਸਾਨੂੰ ਅਜਾਇਬ ਘਰਾ ਜਾ ਕਿਸਾਨ ਮੇਲਿਆ ਦਾ ਸਹਾਰਾ ਲੈਣਾ ਪੈਦਾ ਹੈ । ਪੰਜਾਬੀ ਵਿਰਸੇ ਦੇ ਪ੍ਰਚੱਲਤ ਰੀਤੀ- ਰਿਵਾਜ ਪੈਸੇ ਦੀ ਲੋਰ ਨੇ ਮਹਿੰਗੇ ਵਿਆਹਾ,ਗੱਡੀਆ,ਵਿਦੇਸੀ ਝੂਟਿਆ ,ਕਲੱਬਾ ਦੇ ਸੌਕ ਵਿੱਚ ਧੂਏ ਵਾਂਗ ਉਡਾ ਦਿੱਤੇ ।
ਹਰ ਤਕਨੀਕ ਦਾ ਫਾਇਦਾ ਤੇ ਨੁਕਸਾਨ ਅਟੁੱਟ ਹਿੱਸਾ ਹੈ । ਪੰਜਾਬ ਸਟੇਟ ਕੋਸ਼ਲ ਫਾਰ ਸਾਇੰਸ ਤੇ ਤਕਨਾਲੋਜੀ ਦੇ ਮੁਤਾਬਕ ਜਿਆਦਾ ਟ੍ਰੈਕਟਰ ਦੀ ਵਰਤੋ ਨਾਲ ਮਿੱਟੀ ਦੇ ਉਪਜਾਊਪਣ ਤੇ ਮੁੱਢਲੇ ਢਾਂਚੇ ਦਾ ਨਕਸਾਨ ਹੋਇਆ । ਝੋਨੇ ਦੀ ਲਗਾਈ ਸਮੇ ਹੁੰਦੀ ਗੁਹਾਈ ਨਾਲ ਮਿੱਟੀ ਦੀਆ ਜੈਵਿਕ ਗਤੀਵਿਧੀਆ ਦੀਆ ਵਿਸੇਸਤਾਵਾ ਵਿਗੜਦੀਆ ਹਨ । ਕੀਟਨਾਸਕ ਤੇ ਵਾਧੂ ਝਾੜ ਲਈ ਵਰਤੀ ਜਾਣ ਵਾਲੀ ਦਵਾਈਆ ਨਾਲ ਮਿੱਟੀ ਦਾ ਕੁਦਰਤੀਪਣ ਦਾ ਖਾਤਮਾ ਤੇ ਪਾਣੀ ਵਿੱਚ ਵੀ ਜਹਿਰ ਘੁਲਦਾ ਹੈ । ਇਸੇ ਕਾਰਨ ਮਿੱਟੀ ਦੇ ਖੁਰਨ ਵਿੱਚ ਵਾਧਾ ਤੇ ਸੰਘਣਤਾ ਵਿੱਚ ਵੀ ਘਟਾਉ ਦਰਜ ਕੀਤੀ ਗਿਆ । ਨਤੀਜਾ ਅੱਜ ਕੁਦਰਤੀ ਖੇਤੀ ਦੀ ਪੈਦਾਵਾਰ ਖਤਮ ਹੋ ਚੁੱਕੀ ਹੈ । ਜੇ ਕੋਈ ਇਸ ਪਾਸੇ ਨੂੰ ਰੁੱਖ ਵੀ ਕਰਦਾ ਤਾ ਰਕਬੇ ਉਸ ਨੂੰ ਮੁਤਾਬਕ ਘੱਟ ਮਿਲਣ ਵਾਲਾ ਝਾੜ ਅੱਗੇ ਨਹੀ ਵਧਣ ਦਿੰਦਾ ।
ਅਜੋਕੇ ਸਮੇ ਦੀ ਸੂਝਵਾਨ ਪੀੜੀ ਲਈ ਚਣੌਤੀਪੂਰਨ ਹੈ ਕਿ ਪੁਰਖਿਆ ਵਲੋ ਬਣਾਈ ਮਸੀਨ ਤੇ ਜਮੀਨ ਨੂੰ ਸਾਂਭਣ ਦੇ ਨਾਲੋ ਨਾਲ ਗੁਣਕਾਰੀ ਰੂਪ ਵਿੱਚ ਵਰਤਣ । ਪਰ ਪੈਸੇ ਦੀ ਅੰਨੀ ਦੌੜ ਤੇ ਅਵੱਲੇ ਸੌਂਕ ਨੇ ਕਾਰੋਬਾਰ ਹੀ ਬਦਲ ਦਿੱਤੇ । ਸਹਿਕਾਰਤਾ ਖੇਤੀ ਵਾਲੇ ਦਿਨ ਲੱਥ ਗਏ , ਹੁਣ ਸਾਝੀਆ ਜਮੀਨਾ ਲੈ ਕਲੋਨੀਆ ਕੱਟਣ ਦਾ ਪ੍ਰਚਲਣ ਵਧਿਆ । ਬੇਸੱਕ ਟ੍ਰੈਕਟਰ ਦੀ ਬੁੱਕਤ ਪਹਿਲਾ ਨਾਲੋ ਵੱਧ ਗਈ ਭਾਂਵੇ ਅਸਲ ਕੰਮ ਲਈ ਨਹੀ ਹੁਣ ਵਾਹੀ ਤੋ ਵਿਹਲੇ ਹੋ ਕੋ ਪੰਜਾਬੀ ਗਾਣਿਆ ,ਉਚੀ ਅਵਾਜ ਛੱਡ ਗੇੜੀਆ ਲਈ ਜਾ ਟੋਚਨ ਵਰਗੀ ਬੇਤੁਕੀ ਖੇਡ ਲਈ ਗੁੱਡੀਆ ਘਸਾ ਰਹੇ ਸੀ । ਦਹਾਕਿਆ ਮਗਰੋ ਟ੍ਰੈਕਟਰ ਅਤੇ ਨੌਜਵਾਨੀ ਦੇ ਜੋਸ ਨੇ ਆਪਣੇ ਵਜੂਦ ਲਈ ਦਿੱਲੀ ਹਕੂਮਤ ਨੂੰ ਘੇਰਿਆ ਹੈ । 1951 ਤੋ ਕਿਸਾਨੀ ਤੇ ਟ੍ਰੈਕਟਰ ਦੀ ਸਾਝ ਜਮੀਨ ,ਜਮੀਰ ਤੇ ਜੀਵਨ ਦੀ ਪੂਰਕ ਹੈ । ਜੋ ਸੰਘਰਸਮਈ ਯੋਧਿਆ ਨੂੰ ਘਰ ਵਾਂਗ ਸੁੱਖ- ਆਰਾਮ ਦੇਣ ਨਾਲੋ ਨਾਲ ਮੁਸਕਲਾ ਵੀ ਹਢਾ ਰਿਹਾ ਹੈ । ਇਸ ਨਾਲ ਕਈ ਬੇਜਮੀਨੇ ਚਾਲਕ ਆਪਣੇ ਪਰਿਵਾਰ ਵੀ ਪਾਲ ਰਹੇ ਹਨ। ਕਿਉ ਮਸਨਿਰੀ ਤਾ ਮਸਨਿਰੀ ਹੈ ਜਿਸਦਾ ਚਰਿੱਤਰ ਤਾ ਉਸਦੇ ਚਾਲਕ ਨਾਲ ਹੀ ਬਣਦਾ ਹੈ । 26 ਜਨਵਰੀ 2021 ਦਾ ਟਰੈਕਟਰ ਮਾਰਚ ਦੁਨੀਆ ਦੇ ਸੰਘਰਸਾ ਲਈ ਇਤਿਹਾਸਕ ਮੀਲ ਪੱਥਰ ਸਾਬਿਤ ਹੋਵੇਗਾ। ਟ੍ਰੈਕਟਰ ਟਰਾਲੀ ਦੀ ਦੌੜ ਬੇਰੋਕ ਜਾਰੀ ਹੈ ਆਉ ਉਸੇ ਤਰਾ ਸਹਿਕਾਰਤਾ ਦੇ ਕੁਝ ਅੰਸ ਲੈ ਕੇ ਭਾਈਚਾਰਕ ਸਾਝ ਮੁੜ ਸੁਰਜੀਤ ਕਰੀਏ। ਦਿੱਲੀ ਜਿੱਤਣ ਪਿੱਛੋ ਪੰਜਾਬ ਦੀ ਜੀਵਨ ਸੈਲੀ ਨੂੰ ਮੁੜ ਏਕਤਾ, ਸਾਂਝ ਤੇ ਖੁਸ਼ੀਆ ਦੇ ਰੰਗਾ ਨਾਲ ਰੰਗੀਏ ।
-
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ, ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਚੰਡੀਗੜ੍ਹ
adv.dhaliwal@gmail.com
7837490309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.