ਭੂਗੋਲਿਕ ਪੱਖ ਤੋਂ ਕਾਫ਼ੀ ਵੱਡੇ ਮੰਨੇ ਜਾਂਦੇ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਹਿ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਅਤੇ ਵੱਖਰੀਆਂ ਪੈੜਾਂ ਪਾ ਕੇ ਜਨਤਾ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ , ਬਹੁਤ ਘੱਟ ਅਫ਼ਸਰ ਸਾਹਿਬਾਨ ਅਜਿਹੇ ਹੁੰਦੇ ਹਨ ਜੋ ਹਰ ਗੱਲ ਨੂੰ ਮਨ ਤੇ ਲਾ ਕੇ ਲੋਕਾਂ ਦੇ ਮੋਢੇ ਨਾਲ ਮੋਢਾ ਜੋਡ਼ ਕੇ ਕੰਮ ਨੂੰ ਤਨਦੇਹੀ ਨਾਲ ਨਿਭਾਉਂਦੇ ਹਨ , ਜ਼ਿਲ੍ਹਾ ਸੰਗਰੂਰ ਅੰਦਰ ਫਸਲ ਦੀ ਰਿਕਾਰਡ ਤੋੜ ਪੈਦਾਵਾਰ ਹੋਣ ਦੇ ਚਲਦਿਆਂ ਇਨ੍ਹਾਂ ਗੱਲਾਂ ਨੂੰ ਕਾਫੀ ਮਹੱਤਤਾ ਨਾਲ ਵੇਖਿਆ ਜਾਂਦਾ ਹੈ ,ਕਿ ਕਿਸਾਨਾਂ ਨੂੰ ਸਮੇਂ ਸਿਰ ਫ਼ਸਲ ਦੀ ਅਦਾਇਗੀ ਹੁੰਦੀ ਹੈ ਜਾਂ ਨਹੀਂ ਪਰ ਸ੍ਰੀ ਰਾਮਵੀਰ ਨੇ ਕਿਸਾਨਾਂ ਨੂੰ ਝੋਨੇ ਦੀ ਖ਼ਰੀਦ ਸਮੇਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਅਤੇ ਬਿਨਾਂ ਦੇਰੀ ਕੀਤਿਆਂ ਫ਼ਸਲ ਦੀ ਚੁਕਾਈ ਅਤੇ ਪੈਸੇ ਦੀ ਅਦਾਇਗੀ ਨਾਲੋ-ਨਾਲ ਕਰਵਾ ਕੇ ਕਿਸਾਨਾਂ ਦੇ ਚੁੱਲ੍ਹਿਆਂ ਨੂੰ ਬਲਦਾ ਕੀਤਾ
ਇਸ ਤੋਂ ਪਹਿਲਾਂ ਪੰਜਾਬ ਅੰਦਰ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨੇ ਆਪਣੇ ਪੈਰ ਪਸਾਰੇ ਅਤੇ ਜਨਤਾ ਨੂੰ ਘਰਾਂ ਅੰਦਰ ਡੱਕ ਦਿੱਤਾ ਤਾਂ ਉਸ ਵੇਲੇ ਸਿਰਫ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਡਾਕਟਰੀ ਸਹਾਇਤਾ ਲੈ ਕੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਅੱਧੀ-ਅੱਧੀ ਰਾਤ ਤਕ ਆਪਣੇ ਕੰਮ ਨੂੰ ਤਰਜੀਹ ਦੇ ਕੇ ਆਪਣੇ ਲੋਕਾਂ ਵਿੱਚ ਰਹੇ । ਉਹਨਾਂ ਨੇ ਕੋਰੋਨਾ ਵਰਗੀ ਔਖੀ ਘੜੀ ਅੰਦਰ ਵੀ ਸਾਰਿਆਂ ਸਾਰਿਆਂ ਨਾਲ ਤਾਲਮੇਲ ਬਣਾਈ ਰੱਖਿਆ ਅਤੇ ਨਾਲ ਦੀ ਨਾਲ ਹਦਾਇਤਾਂ ਦੇ ਕੇ ਆਪਣੇ ਮਹਿਕਮੇ ਨੂੰ ਆਖਿਆ ਕਿ ਇਸ ਭਿਆਨਕ ਸਮੇਂ ਅੰਦਰ ਸਾਰਿਆਂ ਦੀ ਗੱਲ ਸੁਣੀ ਜਾਵੇ ਅਤੇ ਤੁਰੰਤ ਮਸਲਿਆਂ ਨੂੰ ਹੱਲ ਕਰਨ ਦਾ ਯਤਨ ਕੀਤਾ
ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਦੌਰਾਨ ਰੋਜ਼ਾਨਾ ਹਜਾਰਾਂ ਵਿਅਕਤੀਆਂ ਦੇ ਟੈਸਟ ਕਰਵਾ ਕੇ ਵਿਲੱਖਣਤਾ ਭਰਪੂਰ ਕਾਰਜ ਕੀਤਾ ਅਤੇ ਲੋੜਵੰਦਾਂ ਦੀ ਸਮੇਂ ਸਿਰ ਮਦਦ ਅਤੇ ਉਨ੍ਹਾਂ ਨੂੰ ਹੋਰ ਅਨੇਕਾਂ ਵਸਤਾਂ ਵੰਡਕੇ ਅੱਜ ਦੇ ਸਮੇਂ ਅੰਦਰ ਵਿਖਾ ਦਿੱਤਾ ਕਿ ਅਜਿਹੇ ਅਫ਼ਸਰ ਵੀ ਮੌਜੂਦ ਹਨ ਜਿਨ੍ਹਾਂ ਵੱਲੋਂ ਕੇਵਲ ਤੇ ਕੇਵਲ ਜਨਤਾ ਦੀ ਸੇਵਾ ਨੂੰ ਤਰਜੀਹ ਦੇ ਕੇ ਮਨੁੱਖਤਾ ਦਾ ਕਾਰਜ ਕੀਤਾ ਜਾਂਦਾ ਹੈ , ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਜਨਤਾ ਦੀ ਸੇਵਾ ਨੂੰ ਜਾਰੀ ਰੱਖਿਆ , ਉਨ੍ਹਾਂ ਨੇ ਆਪਣੇ ਸਿਰੜ ਨੂੰ ਨਹੀਂ ਛੱਡਿਆ ਅਤੇ ਚੱਤੋ-ਪਹਿਰ ਲੋਕਾਈ ਦੀ ਸੇਵਾ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨੂੰ ਸ਼ਿੱਦਤ ਨਾਲ ਨਿਭਾਇਆ , ਕੋਰੋਨਾ ਦੇ ਭਿਆਨਕ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਮਰੀਜ਼ਾਂ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਸੀ ਫੜਦਾ ਉਨ੍ਹਾਂ ਦੀ ਸੇਵਾ ਦਾ ਡੀ. ਸੀ. ਸੰਗਰੂਰ ਨੇ ਆਪ ਖ਼ੁਦ ਕੀਤਾ , ਅਜਿਹੇ ਅਫ਼ਸਰ ਸਾਹਿਬਾਨਾਂ ਨੂੰ ਲੋਕ ਹਮੇਸ਼ਾਂ ਯਾਦ ਕਰਦੇ ਹਨ , ਇਹ ਜਿੱਥੇ ਵੀ ਜਾਂਦੇ ਹਨ ਆਪਣੇ ਕੰਮ ਦੀਆਂ ਪਿਰਤਾਂ ਜ਼ਰੂਰ ਪਾਉਂਦੇ ਹਨ
ਬਿਨਾਂ ਸ਼ੱਕ ਅਜਿਹੇ ਅਫ਼ਸਰ ਬਹੁਤ ਘੱਟ ਹੁੰਦੇ ਹਨ ਜੋ ਕੇਵਲ ਤੇ ਕੇਵਲ ਲੋਕਾਈ ਦੀ ਸੇਵਾ ਨੂੰ ਤਰਜੀਹ ਦੇ ਕੇ ਆਪਣਾ ਨਾਮ ਮਹਾਨ ਸ਼ਖ਼ਸੀਅਤਾਂ ਵਿੱਚ ਦਰਜ ਕਰਵਾਉਂਦੇ ਹਨ , ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਦਾ ਨਾਂ ਉਨ੍ਹਾਂ ਹੀ ਮਹਾਨ ਸ਼ਖ਼ਸੀਅਤਾਂ ਵਿੱਚ ਦਰਜ ਹੋ ਚੁੱਕਿਆ ਹੈ ਜਿਨ੍ਹਾਂ ਨੇ ਆਪਣਿਆਂ ਦੀ ਪ੍ਰਵਾਹ ਕੀਤੇ ਬਿਨਾਂ ਹੋਰਨਾਂ ਦੀ ਡਟ ਕੇ ਮਦਦ ਕੀਤੀ , ਉਨ੍ਹਾਂ ਦੇ ਕੀਤੇ ਕੰਮ ਆਪਣੇ ਆਪ ਵਿੱਚ ਇੱਕ ਮਿਸਾਲ ਹਨ ਅਤੇ ਮੂੰਹੋਂ ਬੋਲਦੇ ਹਨ , ਬਿਨਾਂ ਸ਼ੱਕ ਜੋ ਉਨ੍ਹਾਂ ਨੇ ਕਿਹਾ ਉਸ ਨੂੰ ਕਰਕੇ ਵਿਖਾਉਣ ਵਿੱਚ ਰਤਾ ਭਰ ਵੀ ਦੇਰ ਨਹੀਂ ਲਾਈ , ਮਾਲਕ ਅਜਿਹੇ ਅਫ਼ਸਰਾਂ ਨੂੰ ਚੱਤੋ-ਪਹਿਰ ਲੋਕਾਂ ਦੀ ਸੇਵਾ ਦ੍ਰਿੜ੍ਹ ਇਰਾਦੇ ਨਾਲ ਕਰਨ ਦੀ ਹਿੰਮਤ ਬਖ਼ਸ਼ੇ
-
-
ਮਨਜਿੰਦਰ ਸਿੰਘ ਸਰੌਦ, ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.