ਲੋਕਾਂ ਲਈ 20 ਘੰਟੇ ਕੰਮ ਕਰਨ ਵਾਲੇ ਅਫ਼ਸਰ ਅੱਜ ਵੀ ਮੌਜੂਦ
ਹਰ ਖੇਤਰ ਅੰਦਰ ਕੁਝ ਅਫ਼ਸਰ ਅਜਿਹੇ ਹੁੰਦੇ ਹਨ ਜੋ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਡਟ ਕੇ ਹਰ ਸਮੇਂ ਜਨਤਾ ਦੀ ਸੇਵਾ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਲੋੜਵੰਦਾਂ ਦੀ ਮੱਦਦ ਦੇ ਨਾਲ-ਨਾਲ ਉਨ੍ਹਾਂ ਦੀ ਜਾਨ ਬਚਾਉਣ ਵਿੱਚ ਵੀ ਸਹਾਈ ਹੋ ਨਿਬੜਦੇ ਨੇ ,ਅਜਿਹੇ ਹੀ ਅਫ਼ਸਰ ਮੌਜੂਦ ਨੇ ਪੰਜਾਬ ਦੇ ਜ਼ਿਲ੍ਹਾ ਰੋਪੜ ਦੀ ਧਰਤੀ ਤੇ,ਉਹ ਹਨ ਡਿਪਟੀ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਜਿਨ੍ਹਾਂ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਆਪਣੇ ਕਾਰਜ ਖੇਤਰ ਅੰਦਰ 24 ਚੋਂ 20 ਘੰਟੇ ਕੰਮ ਨੂੰ ਤਰਜੀਹ ਦੇ ਕੇ ਨਵੇਂ ਕੀਰਤੀਮਾਨ ਸਥਾਪਤ ਕੀਤੇ ਹਨ
ਜਿਸ ਸਮੇਂ ਪੰਜਾਬ ਅੰਦਰ ਕੋਰੋਨਾ ਨਾਂ ਦੀ ਭਿਆਨਕ ਬਿਮਾਰੀ ਨੇ ਆਪਣੇ ਪੈਰ ਪਸਾਰੇ ਅਤੇ ਜਨਤਾ ਨੂੰ ਘਰਾਂ ਅੰਦਰ ਡੱਕ ਦਿੱਤਾ ਤਾਂ ਉਸ ਵੇਲੇ ਸਿਰਫ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਡਾਕਟਰੀ ਸਹਾਇਤਾ ਲੈ ਕੇ ਮੈਡਮ ਸੋਨਾਲੀ ਗਿਰੀ ਨੇ ਅੱਧੀ-ਅੱਧੀ ਰਾਤ ਤਕ ਆਪਣੇ ਕੰਮ ਨੂੰ ਤਰਜੀਹ ਦਿੰਦਿਆਂ ਜਨਤਾ ਦੀ ਸੇਵਾ ਕੀਤੀ , ਭਾਵੇਂ ਰਾਤ ਦੇ ਬਾਰਾਂ ਕਿਉਂ ਨਾ ਵੱਜੇ ਹੋਣ ਤਾਂ ਉਹਨਾਂ ਨੇ ਸਾਰਿਆਂ ਦੇ ਫ਼ੋਨ ਸੁਣੇ ਅਤੇ ਨਾਲ ਦੀ ਨਾਲ ਹਦਾਇਤਾਂ ਦੇ ਕੇ ਆਪਣੇ ਮਹਿਕਮੇ ਨੂੰ ਆਖਿਆ ਕਿ ਇਸ ਭਿਆਨਕ ਸਮੇਂ ਅੰਦਰ ਸਾਰਿਆਂ ਦੀ ਗੱਲ ਸੁਣੀ ਜਾਵੇ , ਖਾਸ ਕਰ ਉਨ੍ਹਾਂ ਨੇ ਔਰਤਾਂ ਲਈ ਵਿਸ਼ੇਸ਼ ਡਾਕਟਰੀ ਸਹੁੂਲਤਾਂ ਮੁਹੱਈਆ ਕਰਵਾ ਕੇ ਇੱਕ ਸਨਮਾਨਯੋਗ ਕੰਮ ਕੀਤਾ
ਮੈਡਮ ਸੋਨਾਲੀ ਗਿਰੀ ਨੇ ਕੋਰੋਨਾ ਮਹਾਂਮਾਰੀ ਦੌਰਾਨ ਲਗਪਗ ਸਾਢੇ ਪੰਜ ਕਰੋੜ ਰੁਪਏ ਦੀਆਂ ਵਸਤਾਂ ਅਤੇ ਹੋਰ ਸਾਮਾਨ ਲੋੜਵੰਦਾਂ ਨੂੰ ਵੰਡ ਕੇ ਅੱਜ ਦੇ ਸਮੇਂ ਅੰਦਰ ਵਿਖਾ ਦਿੱਤਾ ਕਿ ਅਜਿਹੇ ਅਫ਼ਸਰ ਵੀ ਮੌਜੂਦ ਹਨ, ਜਿਨ੍ਹਾਂ ਵੱਲੋਂ ਕੇਵਲ ਤੇ ਕੇਵਲ ਜਨਤਾ ਦੀ ਸੇਵਾ ਨੂੰ ਤਰਜੀਹ ਦੇ ਕੇ ਮਨੁੱਖਤਾ ਦਾ ਕਾਰਜ ਕੀਤਾ ਜਾਂਦਾ ਹੈ ਨਹੀਂ ਤਾਂ ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜੋ ਆਪਣੇ ਦਫਤਰਾਂ ਅੰਦਰ ਬੈਠ ਕੇ ਕੇਵਲ ਫੋਨਾਂ ਜ਼ਰੀਏ ਕਾਰਵਾਈਆਂ ਨੂੰ ਅੰਜਾਮ ਦਿੰਦੇ ਸਨ ,ਪਰ ਮੈਡਮ ਸੋਨਾਲੀ ਗਿਰੀ ਵੱਲੋਂ ਆਪਣੇ ਹੱਥੀਂ ਕਾਰਜ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਗਿਆ
ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੀ ਵੀ ਪ੍ਰਵਾਹ ਨਹੀਂ ਕੀਤੀ ਅਤੇ ਜਨਤਾ ਦੀ ਸੇਵਾ ਨੂੰ ਜਾਰੀ ਰੱਖਿਆ , ਭਾਵੇਂ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਇਸ ਭਿਆਨਕ ਬਿਮਾਰੀ ਨੇ ਘੇਰਾ ਪਾ ਲਿਆ ਪਰ ਉਨ੍ਹਾਂ ਨੇ ਆਪਣੇ ਸਿਰੜ ਨੂੰ ਨਹੀਂ ਛੱਡਿਆ ਅਤੇ ਚੱਤੋ-ਪਹਿਰ ਲੋਕਾਈ ਦੀ ਸੇਵਾ ਵਿੱਚ ਰਹਿ ਕੇ ਆਪਣੀ ਜ਼ਿੰਮੇਵਾਰੀ ਨੂੰ ਸ਼ਿੱਦਤ ਨਾਲ ਨਿਭਾਇਆ, ਕੋਰੋਨਾ ਦੇ ਭਿਆਨਕ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਮਰੀਜ਼ਾਂ ਜਿਨ੍ਹਾਂ ਦੀ ਕੋਈ ਬਾਂਹ ਨਹੀਂ ਸੀ ਫੜਦਾ ਉਨ੍ਹਾਂ ਦੀ ਸੇਵਾ ਦਾ ਕੰਮ ਡੀ.ਸੀ. ਰੋਪੜ ਨੇ ਆਪ ਖੁਦ ਕੀਤਾ, ਅਜਿਹੇ ਅਫ਼ਸਰ ਸਾਹਿਬਾਨਾਂ ਨੂੰ ਲੋਕ ਹਮੇਸ਼ਾਂ ਯਾਦ ਕਰਦੇ ਹਨ ਇਹ ਜਿੱਥੇ ਵੀ ਜਾਂਦੇ ਹਨ ਆਪਣੇ ਕੰਮ ਦੀਆਂ ਪਿਰਤਾਂ ਜ਼ਰੂਰ ਪਾਉਂਦੇ ਹਨ
ਅਜਿਹੇ ਅਫ਼ਸਰ ਬਹੁਤ ਘੱਟ ਹੋਣਗੇ ਜੋ ਰਾਤਾਂ ਨੂੰ ,ਜਿਨ੍ਹਾਂ ਟਰੱਕਾਂ ਰਾਹੀਂ ਕੋਰੋਨਾ ਮਹਾਂਮਾਰੀ ਦੌਰਾਨ ਸਾਮਾਨ ਆਉਂਦਾ ਸੀ ਉਨ੍ਹਾਂ ਦੀ ਉਡੀਕ ਆਪ ਬਹਿ ਕੇ ਕਰਦੇ ਹੋਣਗੇ , ਹੈਰਾਨੀ ਹੁੰਦੀ ਹੈ ਕਿ ਜਦੋਂ ਇਹ ਪਤਾ ਲੱਗਿਆ ਕਿ ਮੈਡਮ ਸੋਨਾਲੀ ਗਿਰੀ ਦੇ ਬੱਚੇ ਦੀ ਉਮਰ ਕੇਵਲ ਇੱਕ ਸਾਲ ਦੇ ਕਰੀਬ ਹੋਣ ਦੇ ਬਾਵਜੂਦ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਕਰੋਨਾ ਦੇ ਖ਼ਿਲਾਫ਼ ਆਪਣੀ ਜੰਗ ਨੂੰ ਅੰਜਾਮ ਤਕ ਪਹੁੰਚਾਇਆ , ਆਪਣੇ ਆਪ ਵਿੱਚ ਇਹ ਵੱਡੀ ਗੱਲ ਜ਼ਰੂਰ ਹੈ ਕਿ ਜੇਕਰ ਕੋਈ ਕੋਰੋਨਾ ਦੇ ਨਾਲ ਜੂਝ ਰਿਹਾ ਹੁੰਦਾ ਹੈ ਤਾਂ ਉਸ ਨੂੰ ਆਪਣੇ ਪਰਿਵਾਰ ਨੂੰ ਬਚਾਉਣਾ ਵੀ ਔਖਾ ਹੋ ਜਾਂਦਾ ਹੈ ਪਰ ਇੱਥੇ ਤਾਂ ਉਨ੍ਹਾਂ ਦਾ ਸਾਰਾ ਪਰਿਵਾਰ ਹੀ ਕੋਰੋਨਾ ਨਾਲ ਜੂਝ ਰਿਹਾ ਸੀ ਪਰ ਉਹ ਫਿਰ ਵੀ ਇਹ ਜੰਗ ਲੜ ਰਹੇ ਸਨ
ਬਿਨਾਂ ਸ਼ੱਕ ਅਜਿਹੇ ਅਫ਼ਸਰ ਬਹੁਤ ਘੱਟ ਹੁੰਦੇ ਹਨ ਜੋ ਕੇਵਲ ਤੇ ਕੇਵਲ ਲੋਕਾਈ ਦੀ ਸੇਵਾ ਨੂੰ ਤਰਜੀਹ ਦੇ ਕੇ ਆਪਣਾ ਨਾਮ ਮਹਾਨ ਸ਼ਖ਼ਸੀਅਤਾਂ ਵਿੱਚ ਦਰਜ ਕਰਵਾਉਂਦੇ ਹਨ , ਡੀ. ਸੀ. ਰੋਪੜ ਮੈਡਮ ਸੋਨਾਲੀ ਗਿਰੀ ਦਾ ਨਾਂ ਉਨ੍ਹਾਂ ਹੀ ਮਹਾਨ ਸ਼ਖ਼ਸੀਅਤਾਂ ਵਿੱਚ ਦਰਜ ਹੋ ਚੁੱਕਿਆ ਹੈ, ਜਿਨ੍ਹਾਂ ਨੇ ਆਪਣਿਆਂ ਦੀ ਪ੍ਰਵਾਹ ਕੀਤੇ ਬਿਨਾਂ ਹੋਰਨਾਂ ਦੀ ਡਟ ਕੇ ਮਦਦ ਕੀਤੀ , ਬਹੁਤ ਸਾਰੇ ਲੋਕ ਅਜਿਹੇ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਮੂੰਹੋਂ ਆਪਣੇ ਆਪ ਡੀ.ਸੀ. ਰੋਪੜ ਦੀ ਕਾਰਗੁਜ਼ਾਰੀ ਦਾ ਜ਼ਿਕਰ ਆਮ-ਏ-ਹਾਲਾਤ ਹੁੰਦਾ ਹੈ , ਮਾਲਕ ਮੇਹਰ ਕਰੇ ਅਤੇ ਉਨ੍ਹਾਂ ਨੂੰ ਲੰਬਾ ਸਮਾਂ ਦੀਨ-ਦੁਖੀਆਂ ਦੀ ਮਦਦ ਕਰਨ ਦੀ ਸੇਵਾ ਬਖ਼ਸ਼ੇ ,ਇਹੀ ਸਾਡੀ ਕਾਮਨਾ ਹੈ
-
ਮਨਜਿੰਦਰ ਸਿੰਘ ਸਰੋਦ , ਮੁੱਖ ਪ੍ਰਚਾਰ ਸਕੱਤਰ ( ਵਿਸ਼ਵ ਪੰਜਾਬੀ ਲੇਖਕ ਮੰਚ )
manjindersinghkalasaroud@gmail.com
9463463136
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.