ਉਹ ਹਸਮੁੱਖ ਚਿਹਰੇ ਵਾਲਾ ਜਦੋਂ ਵੀ ਕਦੇ ਮਿਲੇਗਾ ਹੱਸਦਾ ਹੀ ਮਿਲੇਗਾ। ਉਹ ਕਲਾਸ ਵਿੱਚ ਵਿੱਚ ਹੁੰਦਾ ਸੀ ਤਾਂ ਹੱਸਦਾ। ਰਸਤੇ 'ਚ ਜਾਂਦਾ ਵੀ ਮੁਸਕੁਰਾਉਂਦਾ ਹੀ ਰਹਿੰਦਾ ਸੀ। ਕਲਾਸ ਚ ਮਿਲਦਾ ਸਭ ਨੂੰ ਖੁਸ਼ੀ ਵੰਡਦਾ। ਹੋਸਟਲ 'ਚ ਰਹਿੰਦਾ ਸਦਾ ਖੇੜੇ ਵੰਡਦਾ ਫੁੱਲ ਖਿਲਾਰਦਾ ਮਹਿਕਾਂ ਦਿੰਦਾ ਹਰੇਕ ਨੂੰ।ਮੈੱਸ ਵਿੱਚ ਅਸੀਂ ਕੱਠੇ ਰੋਟੀ ਖਾਂਦੇ ਹੱਸ ਹੱਸ ਗੱਲਾਂ ਕਰਦੇ।
ਹਾਂ ਮੈਂ ਗੱਲ ਗੁਰਤੇਜ ਸਿੰਘ ਗਿੱਲ ਦੀ ਕਰ ਰਿਹਾ ਹੈ ਜੋ ਮੈਨੂੰ ਉੱਨੀ ਸੌ ਸੱਤਰ ਵੇਲੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦਾਖਲੇ ਵੇਲੇ ਮਿਲਿਆ ਸੀ। ਅੱਜਕੱਲ੍ਹ ਉਹ ਅਮਰੀਕਾ ਚ ਆਪਣੇ ਬੱਚਿਆਂ ਨਾਲ ਖੇਡਦਾ ਹੈ ਹੱਸਦਾ ਹੈ ਤੇ ਨਿੱਕੇ ਨਿੱਕੇ ਕੰਮਾਂ ਚ ਮੱਦਦ ਵੀ ਕਰਵਾ ਦਿੰਦਾ ਹੈ।
ਉਹ ਮੇਰਾ ਹੋਸਟਲ ਦਾ ਹਾਣੀ ਹੈ ਤੇ ਕਲਾਸ ਦਾ ਤੜਾਗੀ ਯਾਰ। ਮੈਂ ਉਹਨੂੰ ਕਦੀ ਵੀ ਉਦਾਸ ਨਹੀਂ ਦੇਖਿਆ। ਹੁਣ ਵੀ ਜਦੋਂ ਫੋਨ ਤੇ ਉਹਨੂੰ ਮਿਲਦਾ ਹਾਂ ਤਾਂ ਸਾਰੀਆਂ ਹੌਸਟਲ ਦੀਆਂ ਬੀਤੀਆਂ ਗੱਲਾਂ ਸਾਂਝੀਆਂ ਕਰ ਲੈਂਦਾ ਹਾਂ।
ਉਹ ਕਲਾਸ ਦਾ ਵਧੀਆ ਹੁਸ਼ਿਆਰ ਬਣ ਠਣ ਕੇ ਰਹਿਣ ਵਾਲਾ ਮੁੰਡਾ ਸੀ। ਅੱਜਕੱਲ੍ਹ ਜਿਸ ਤਰ੍ਹਾਂ ਉਸ ਦੀ ਦਾੜ੍ਹੀ ਦਾ ਰੰਗ ਹੈ ਓਦਾਂ ਦਾ ਹੀ ਉਹ ਦਿਲੋਂ ਪਾਕਿ ਪਵਿੱਤਰ ਹਸੂੰ ਹਸੂੰ ਕਰਦਾ ਚਿਹਰਾ ਹੈ। ਉਹ ਭਾਬੀ ਨੂੰ ਸਦਾ ਦਿਲੋਂ ਖ਼ੁਸ਼ ਰੱਖਣ ਵਾਲਾ ਸਾਡਾ ਗੁਰਤੇਜ ਹੈ।
ਉਹ ਮੇਰਾ ਹੋਸਟਲ ਤੇ ਕਲਾਸ ਮੇਟ ਵੀ ਸੀ। ਸਦਾ ਲਾਜ਼ੀਕਲ ਤੇ ਸਿਆਣੀ ਗੱਲ ਕਰਨ ਵਾਲਾ ਦਲੀਲ ਦੇ ਕੇ ਆਪਣੀ ਕਹਿਣ ਵਾਲਾ ਸ਼ਖ਼ਸ ਹੈ।
ਅਸੀਂ ਫੇਸਬੁੱਕ ਦੇ ਜ਼ਰੀਏ ਮੈਸੇਂਜਰ ਰਾਹੀਂ ਕੋਈ ਪਨਤਾਲੀ ਸਾਲ ਤੋਂ ਵੱਧ ਵਕਤ ਬਾਅਦ ਮਿਲੇ ਤੇ ਮਿਲਦਿਆਂ ਹੀ ਫਿਰ ਸਾਰੀਆਂ ਯੂਨੀਵਰਸਿਟੀ ਦੀਆਂ ਹੁਸੀਨ ਗੱਲਾਂ ਬਾਤਾਂ ਯਾਦ ਕਰ ੨ ਸਾਂਝੀਆਂ ਕੀਤੀਆਂ ਤੇ ਫਿਰ ਠਹਾਕੇ ਲਾ ਲਾ ਕੇ ਹੱਸੇ। ਅਸੀਂ ਮਿਹਨਤੀ ਅਧਿਆਪਕਾਂ ਦੋਸਤਾਂ ਨੂੰ ਵੀ ਯਾਦ ਕੀਤਾ। ਹੋਸਟਲ ਵਿੱਚ ਸ਼ਰਾਰਤੀ ਦਿਮਾਗਾਂ ਦੀਆਂ ਸ਼ਰਾਰਤਾਂ ਕੀਤੀਆਂ ਵੀ ਯਾਦ ਆਈਆਂ।
ਹੋਸਟਲ ਚ ਵੀ ਉਹ ਹਾਸੇ ਬਿਖੇਰਦਾ ਸੀ ਬਾਥਰੂਮ ਨੂੰ ਆਉਂਦਿਆਂ ਜਾਂਦਿਆਂ ਉਹ ਹੱਸ ਕੇ ਮਿਲਦਾ। ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਾਲੀਬਾਲ ਟੀਮ ਦਾ ਸਰਵੋਤਮ ਖਿਡਾਰੀ ਤੇ ਕੈਪਟਨ ਰਿਹਾ ਹੈ।
ਉਸ ਨੇ ਮੇਰੇ ਨਾਲ ਬੀ ਅੈਸ ਕੀਤੀ ਤੇ ਫਿਰ ਮੇਰੇ ਨਾਲੋਂ ਹੱਥ ਛੱਡ ਕੇ ਮੋਗੇ ਦੇ ਨੇੜੇ ਹੀ ਪਹਿਲਾਂ ਖੇਤੀਬਾਡ਼ੀ ਚ ਕੁੱਝ ਚਿਰ ਸੇਵਾਵਾਂ ਦਿੰਦਾ ਰਿਹਾ ਤੇ ਬਾਅਦ ਵਿੱਚ ਬੈਂਕ ਦਾ ਵੱਡਾ ਅਫ਼ਸਰ ਬਣ ਗਿਆ। ਖੇਤੀਬਾੜੀ ਮਹਿਕਮੇ ਦੇ ਲੋਕ ਸਹਿਕਾਰੀ ਦੋਸਤ ਮਿੱਤਰ ਉਸ ਦੇ ਮਿਲਵਰਤੋਂ ਵਾਲੇ ਸੁਭਾਅ ਨੂੰ ਅਜੇ ਵੀ ਯਾਦ ਕਰਦੇ ਭਾਲਦੇ ਫਿਰਦੇ ਹਨ।
ਅੱਜਕੱਲ੍ਹ ਉਹ ਅਮਰੀਕਾ ਵਿਚ ਆਪਣੀ ਰਿਟਾਰਇਡ ਜ਼ਿੰਦਗੀ ਦੇ ਹੁਸੀਨ ਪਲ ਬਤੀਤ ਕਰ ਰਿਹਾ ਹੈ। ਅੱਜ ਵੀ ਉਸ ਨੂੰ ਖੇਡਾਂ ਨਾਲ ਏਨਾ ਸ਼ੌਂਕ ਹੈ ਕਿ ਰੋਜ਼ ਉਹ ਆਪਣੇ ਲਾਨ ਵਿੱਚ ਬੈਡਮਿੰਟਨ ਖੇਡਦਾ ਨਜ਼ਰ ਆਵੇਗਾ।
ਮੋਗੇ ਉਸ ਨੇ ਬਹੁਤ ਸੋਹਣਾ ਘਰ ਬਣਾਇਆ ਹੋਇਆ ਹੈ ਜਿਥੇ ਉਹ ਦੋਸਤ ਮਿੱਤਰਾਂ ਨੂੰ ਸੱਦ ਕੇ ਗੱਪ ਸ਼ੱਪ ਲਾਉਂਦਾ ਹੈ ਤੇ ਵੱਡੀਆਂ ਪਾਰਟੀਆਂ ਕਰਦਾ ਹੈ ਜਦੋਂ ਕਿਤੇ ਅਮਰੀਕਾ ਤੋਂ ਮੋਗੇ ਜਾਂਦਾ ਹੈ।
ਉਹ ਏਨਾ ਮਿਲਣ ਸਾਰ ਹੈ ਕਿ ਦੋਸਤਾਂ ਦੇ ਹਾਉਕੇ ਵੀ ਚੁਗ ਲੈਂਦਾ ਹੈ। ਕਿਸੇ ਦੇ ਚਿਹਰੇ ਤੇ ਉਦਾਸੀ ਨਹੀਂ ਰਹਿਣ ਦਿੰਦਾ। ਮੈਂ ਵੀ ਜਦ ਕਦੇ ਉਦਾਸ ਹੋ ਜਾਂਦਾ ਸੀ ਤਾਂ ਉਸ ਨੂੰ ਮਿਲਣ ਚਲਾ ਜਾਂਦਾ ਸੀ ਤੇ ਤੇ ਅੱਜ ਵੀ ਦਿਲ ਉਦਾਸ ਹੋਣ ਤੇ ਉਸ ਨੂੰ ਕਾਲ ਕਰ ਲੈਂਦਾ ਹੈ ਤੇ ਉਹ ਹੁਣ ਵੀ ਮੇਰੇ ਰਾਹਾਂ ਚ ਹਾਸੇ ਖਿਲਾਰ ਦਿੰਦਾ ਹੈ। ਉਹ ਹਰ ਵੇਲੇ ਕਿਸੇ ਨਾ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ ਖ਼ੁਸ਼ੀਆਂ ਵੰਡਦਾ ਉਹ ਦੁੱਖ ਚ ਸਹਾਈ ਹੁੰਦਾ ਹੈ। ਉਹ ਏਦਾਂ ਦਾ ਦੋਸਤ ਹੈ ਕਿ ਸਾਰਿਆਂ ਦੀਆਂ ਖ਼ੁਸ਼ੀਆਂ ਦੁੱਗਣੀਆਂ ਕਰ ਦਿੰਦਾ ਹੈ।
ਜੀਅ ਕਰਦਾ ਹੈ ਕਿ ਉਹ ਮੇਰਾ ਹਸਮੁਖ ਯਾਰ ਲੰਮੀਆਂ ਉਮਰਾਂ ਮਾਣਦਾ ਜਿੱਥੇ ਵੀ ਰਹੇ ਜਿੱਥੇ ਵੀ ਜਾਵੇ ਇੰਜ ਹੀ ਖ਼ੁਸ਼ੀਆਂ ਬਿਖੇਰਦਾ ਰਹੇ ਤੇ ਕਾਇਨਾਤ ਨੂੰ ਖ਼ੁਸ਼ ਕਰਦਾ ਰਹੇ।
-
ਅਮਰਜੀਤ ਟਾਂਡਾ, ਲੇਖਕ ਤੇ ਕਾਲਮਨਵੀਸ
drtanda101@gmail.com
+61 417 271 147
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.