ਜੇ ਤੇਰੇ ਰੁੱਤਬੇ ਉੰਚੇ ਨੇ ਤਾਂ ਸਾਡੇ ਸ਼ਬਦ ਵੀ ਸੁੱਚੇ ਨੇ
ਦੇਸ਼ ਦਾ ਬੇੜਾ ਡੁੱਬਦਾ ਹੈ ਜਦ ਹਾਕਮ ਹੁੰਦੇ ਬੁੱਚੇ ਨੇ
ਮਜਲੂਮ ਨੇ ਸਾਰੀ ਉਮਰ ਦੁੱਖ ਹੀ ਸਹਿਣਾ ਹੰੁਦਾ ਐ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਐ.....
ਕਰਕੇ ਚਮਚਾਗਿਰੀ ਨੇੜੇ ਹੋਣਾ ਫਿਤਰਤ ਕਈਆਂ ਦੀ
ਅਣਖੀ ਪਰਵਾਹ ਨੀ ਕਰਦੇ ਨੋਟਾਂ ਦੀਆਂ ਥੱਈਆਂ ਦੀ
ੳੁੱਚਾ ਕਿਰਦਾਰ ਨਿੱਝਰ ਉਮਰਾਂ ਦਾ ਗਹਿਣਾ ਹੁੰਦਾ ਐ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਐ.....
ਸਾਰੀ ਦੁਨੀਆਂ ਜਿੱਤ ਸਿਕੰਦਰ ਸੀ ਖਾਲੀ ਹੱਥ ਗਿਆ
ਦੇਖ ਦਲੇਰੀ ਪੌਰਸ ਦੀ ਹੰਕਾਰ ਸੀ ਉਸਦਾ ਲੱਥ ਗਿਆ
ਹੱਕ ਸੱਚ ਦੇ ਹਾਮੀ ਸਦਾ ਨਜਰਾਂ ਚ ਰਹਿਣਾ ਹੁੰਦਾ ਐ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਐ.....
ਵਾਰੀ ਵਾਰੀ ਲੁੱਟਾਂ ਕਰਦੇ ਰੰਗ ਬਦਲਕੇ ਬਾਣਿਆਂ ਦੇ
ਭਰੇ ਖਜਾਨੇ ਰਹਿ ਜਾਂਦੇ ਮਰਨੇ ਪਿੱਛੋਂ ਰਾਜੇ ਰਾਣਿਆਂ ਦੇ
ਬੰਦਾ ਸੀ ਬੇਸ਼ਕੀਮਤੀ ਦੁਸ਼ਮਣ ਨੇ ਵੀ ਕਹਿਣਾ ਹੰੁਦਾ ਐ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਐ.....
ਤਲਵਿੰਦਰ ਮਰੂੰ ਮਰੂੰ ਕਿਉਂ ਕਰਦੈਂ ਥੋੜਾ ਹੋਸ਼ ਵੀ ਕਰ
ਸਾਂਉਕੇ ਵਾਲੇ ਤਾਂ ਭਾਲਦੇ ਮੌਕਾ ਤੂੰ ਪੈਰ ਬੋਚ ਕੇ ਧਰ
ਹੱਦੋਂ ਵੱਧ ਪੀਤੀ ਦਾ ਵੀ ਨਸ਼ਾ ਤਾਂ ਲਹਿਣਾ ਹੁੰਦਾ ਐ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਐ.....
ਤਲਵਿੰਦਰ ਨਿੱਝਰ ਸਾਉਂਕੇ
ਪਿੰਡ: ਸਾਉਂਕੇ
ਡਾਕਖਾਨਾ: ਰਾਮਨਗਰ
ਤਹਿਸੀਲ: ਮਲੋਟ
ਜਿ਼ਲਾ: ਸ਼੍ਰੀ ਮੁਕਤਸਰ ਸਾਹਿਬ
ਪਿੰਨ ਕੋਡ: 152112
94173-86547
-
ਤਲਵਿੰਦਰ ਨਿੱਝਰ ਸਾਉਂਕੇ, **********
***********
94173-86547
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.