ਇਹਨੀਂ ਦਿਨੀਂ ਵਿਛੋੜਾ ਦੇ ਗਏ ਸਿਰਮੌਰ ਸੰਗੀਤਕਾਰ ਸ਼੍ਰੀ ਕੇਸਰ ਸਿੰਘ ਨਰੂਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸ੍ਰੀ ਨਰੂਲਾ ਆਪਣੇ ਮਨਮੋਹਕ ਸੰਗੀਤ ਸਦਕਾ ਹਮੇਸ਼ਾ ਅਮਰ ਰਹਿਣਗੇ। ਸ ਚੰਨੀ ਨੇ ਸ੍ਰੀ ਨਰੂਲਾ ਦੇ ਪਰਿਵਾਰ ਨਾਲ ਦੁਖ ਸਾਂਝਾ ਕਰਦਿਆਂ ਆਖਿਆ ਕਿ ਨਰੂਲਾ ਜੀ ਦਾ ਵਿਛੋੜਾ ਸੰਗੀਤ ਪ੍ਰੇਮੀਆਂ ਨੂੰ ਉਦਾਸ ਕਰਨ ਵਾਲਾ ਹੈ। ਉਨਾ ਕਿਹਾ ਕਿ ਉਹ ਬਚਪਨ ਤੋਂ ਨਰੂਲਾ ਦੇ ਸੰਗੀਤ ਬਧ ਕੀਤੇ ਗੀਤ ਸੁਣਦੇ ਆ ਰਹੇ ਹਨ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਸ ਕੇਸਰ ਸਿੰਘ ਨਰੂਲਾ ਦਾ ਸਮੁਚਾ ਪਰਿਵਾਰ ਹੀ ਸੰਗੀਤ ਨੂੰ ਸਮਰਪਿਤ ਹੈ ਤੇ ਉਨਾ ਦੀ ਪੁੱਤਰੀ ਜਸਪਿੰਦਰ ਨਰੂਲਾ ਦੁਨੀਆਂ ਭਰ ਵਿਚ ਜਾਣੀ ਪਛਾਣੀ ਗਾਇਕਾ ਹੈ। ਡਾ ਪਾਤਰ ਨੇ ਨਰੂਲਾ ਦੇ ਵੱਖ ਵੱਖ ਗਾਇਕਾ ਤੇ ਗਾਇਕਾਵਾਂ ਨਾਲ ਦਿੱਤੇ ਯਾਦਗਾਰੀ ਸੰਗੀਤ ਦੀ ਸਲਾਹੁਤਾ ਕੀਤੀ। ਡਾ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਸ੍ਰੀ ਨਰੂਲਾ ਦੀ ਧਰਮ ਪਤਨੀ ਬੀਬੀ ਮੋਹਨੀ ਨਰੂਲਾ ਵੀ ਆਪਣੇ ਸਮੇਂ ਦੀ ਮਾਣਮੱਤੀ ਗਾਇਕਾ ਰਹੀ ਹੈ। ਅਜ ਨਰੂਲਾ ਪਰਿਵਾਰ ਦੀ ਸੰਗੀਤਕ ਦੇਣ ਨੂੰ ਸਿਜਦਾ ਕੀਤਾ ਜਾ ਰਿਹਾ ਹੈ।
ਕੇਸਰ ਸਿੰਘ ਨਰੂਲਾ ਨੇ ਐਚ ਐਮ ਵੀ ਦੇ ਤਵਿਆਂ ਦੇ ਸਮੇਂ ਤੋਂ ਲੈਕੇ ਕੈਸਿਟ ਕਲਚਰ ਵਿਚ ਅਹਿਮ ਯੋਗਦਾਨ ਪਾਇਆ। ਉਨਾ ਕਈ ਪੰਜਾਬੀ ਫਿਲਮਾਂ ਵਿੱਚ ਵੀ ਸੰਗੀਤ ਦਿੱਤਾ। ਪੰਜਾਬ ਦੇ ਲਗਭਗ ਸਾਰੇ ਹੀ ਨਾਮੀਂ ਗਾਇਕਾਂ ਤੇ ਗਾਇਕਾਵਾਂ ਨੇ ਉਨਾ ਦੇ ਸੰਗੀਤ ਵਿਚ ਗਾਇਆ।
ਨਿੰਦਰ ਘੁਗਿਆਣਵੀ
ਮੀਡੀਆ ਕੋਆ:
ਪੰਜਾਬ ਕਲਾ ਪਰਿਸ਼ਦ ਚੰਡੀਗੜ
-
ਨਿੰਦਰ ਘੁਗਿਆਣਵੀ , ਲੇਖਕ ਤੇ ਕਾਲਮਨਿਸਟ
ninder_ghugianvi@yahoo.com
+91 94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.